You are currently viewing Tribute Paid to Smt. Karamjit Kaur W/o. Sh. Basant Singh Mehra Moga

Tribute Paid to Smt. Karamjit Kaur W/o. Sh. Basant Singh Mehra Moga

ਕਸ਼ਯਪ ਰਾਜਪੂਤ ਮਹਿਰਾ ਸਭਾ (ਰਜਿ.) ਮੋਗਾ ਦੇ ਜਨਰਲ ਸਕੱਤਰ ਬਸੰਤ ਮਹਿਰਾ ਦੀ ਧਰਮ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

ਕੀਰਤਨ ਕਰਦੇ ਹੋਏ ਰਾਗੀ ਜੱਥਾ

ਮੋਗਾ, 29-5-2022 (ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਮਹਿਰਾ ਸਭਾ (ਰਜਿ.) ਮੋਗਾ ਦੇ ਜਨਰਲ ਸਕੱਤਰ ਸ਼੍ਰੀ ਬਸੰਤ ਮਹਿਰਾ ਦੀ ਧਰਮ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿਚ ਸਮਾਜ ਦੇ ਸਾਥੀ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ। ਕਰਮਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਮੋਗਾ ਦੇ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ। ਦੁੱਖ ਦੀ ਇਸ ਘੜੀ ਵਿਚ ਪਰਿਵਾਰ ਵੱਲੋਂ ਸਹਿਜ ਪਾਠ ਦੇ ਜਾਪ ਕਰਵਾਏ ਗਏ। ਵੈਰਾਗਮਈ ਕੀਰਤਨ ਤੋਂ ਉਪਰੰਤ ਅੰਤਿਮ ਅਰਦਾਸ ਕੀਤੀ ਗਈ। ਇਸ ਤੋਂ ਉਪਰੰਤ ਮੋਗਾ ਤੋਂ ਸਾਬਕਾ ਐਮ.ਐਲ.ਏ. ਡਾ. ਹਰਜੋਤ ਕਮਲ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਅਤੇ ਬਸੰਤ ਸਿੰਘ ਮਹਿਰਾ ਦੇ ਪਰਿਵਾਰ ਨਾਲ ਸ਼ੋਕ ਪ੍ਰਗਟ ਕੀਤਾ। ਕਸ਼ਯਪ ਰਾਜਪੂਤ ਮਹਿਰਾ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਿਸ਼ਤੇਦਾਰ, ਸੱਜਣ-ਮਿੱਤਰ, ਕਸ਼ਯਪ ਸਮਾਜ ਦੇ ਸਾਥੀ, ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਮੈਂਬਰ, ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਨੈਸਲੇ ਤੋਂ ਬਹੁਤ ਸਾਰੇ ਸਾਥੀ ਸ਼ਾਮਲ ਹੋਏ। ਬਹੁਤ ਸਾਰੀਆਂ ਸਭਾਵਾਂ ਅਤੇ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।
ਬਸੰਤ ਸਿੰਘ ਮਹਿਰਾ ਜੀ ਜਿੱਥੇ ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਜਨਰਲ ਸੈਕਟਰੀ ਵਜੋਂ ਸੇਵਾ ਕਰ ਰਹੇ ਹਨ ਉਥੇ ਨਾਲ ਹੀ ਬਹੁਤ ਸਾਰੀਆਂ ਸਭਾਵਾਂ ਨਾਲ ਜੁੜ ਕੇ ਆਪਣੀ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੇ ਹਨ। ਇਸ ਕੰਮ ਵਿਚ ਇਹਨਾਂ ਦਾ ਸਾਥ ਧਰਮ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਨੇ ਮੋਢੇ ਨਾਲ ਮੋਢਾ ਜੋੜ ਕੇ ਦਿੱਤਾ। ਸ਼੍ਰੀਮਤੀ ਕਰਮਜੀਤ ਕੌਰ ਜੀ ਇਕ ਬਹੁਤ ਹੀ ਨੇਕ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ। ਉਹਨਾਂ ਦੀ ਸਿਹਤ ਪਿਛਲੇ ਥੋੜੇ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ ਅਤੇ ਉਹਨਾਂ 18 ਮਈ ਨੂੰ ਆਪਣੀ ਜਿੰਦਗੀ ਦੇ ਆਖਰੀ ਸਾਹ ਪੂਰੇ ਕੀਤੇ। ਇਹਨਾਂ ਦੀ ਬੇਟੀ ਹਰਪ੍ਰੀਤ ਕੌਰ ਦੇ ਆਉਣ ਤੇ ਹੀ ਅੰਤਮ ਸੰਸਕਾਰ 20 ਮਈ ਨੂੰ ਕੀਤਾ ਗਿਆ। ਇਹਨਾਂ ਦੇ ਪਰਿਵਾਰ ਵਿਚ ਬੇਟਾ ਮਨਿੰਦਰ ਸਿੰਘ ਅਤੇ ਨੂੰਹ ਹਰਜਿੰਦਰ ਕੌਰ ਦੇ ਨਾਲ ਬੇਟੀ ਹਰਪ੍ਰੀਤ ਕੌਰ ਅਤੇ ਜਵਾਈ ਪਿ੍ਰੰਸ ਕੁਮਾਰ ਹਨ। ਇਹਨਾਂ ਦੀ ਮੌਤ ਨਾਲ ਪਰਿਵਾਰ ਨੂੰ ਬਹੁਤ ਵੱਡਾ ਅਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
ਅਸੀਂ ਕਸ਼ਯਪ ਰਾਜਪੂਤ ਸਮਾਜ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਵੱਲੋਂ ਬਸੰਤ ਸਿੰਘ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਵਾਹਿਗੁਰੂ ਜੀ ਦੇ ਚਰਣਾਂ ਵਿਚ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਭਾਣਾ ਮਿੱਠਾ ਕਰਕੇ ਮੰਨਣ ਦਾ ਬੱਲ ਬਖਸ਼ਿਸ਼ ਕਰਨ।

ਅੰਤਿਮ ਅਰਦਾਸ ਵਿਚ ਸ਼ਾਮਲ ਸੰਗਤ ਦਾ ਇਕੱਠ

ਅੰਤਿਮ ਅਰਦਾਸ ਵਿਚ ਸ਼ਾਮਲ ਸੰਗਤ ਦਾ ਇਕੱਠ

ਸ਼ਰਧਾਂਜਲੀ ਦਿੰਦੇ ਹੋਏ ਡਾ. ਹਰਜੋਤ ਕਮਲ (ਸਾਬਕਾ ਐਮ.ਐਲ.ਏ.)

ਸ਼ਰਧਾਂਜਲੀ ਦਿੰਦੇ ਹੋਏ ਨਿਰਮਲ ਸਿੰਘ ਐਸ.ਐਸ.

ਸ਼ਰਧਾਂਜਲੀ ਦਿੰਦੇ ਹੋਏ ਮਨਮੋਹਨ ਸਿੰਘ ਭਾਗੋਵਾਲੀਆ

ਸਾਰਿਆਂ ਦਾ ਧੰਨਵਾਦ ਕਰਦੇ ਨਿਰਮਲ ਸਿੰਘ ਮੀਨੀਆ

Leave a Reply