ਸਿੰਘ ਸਟੋਰ ਦੇ ਮਾਲਕ ਕਸ਼ਮੀਰ ਸਿੰਘ ਰੁਮਾਲਿਆਂ ਵਾਲਿਆਂ ਦੀ ਮਾਤਾ ਪਰਮਜੀਤ ਕੌਰ ਨੂੰ ਦਿੱਤੀ ਗਈ ਅੰਤਿਮ ਸ਼ਰਧਾਂਜਲੀ
ਸੱਚਖੰਡ ਦੇ ਅਰਦਾਸੀਏ ਸਿੰਘ ਸਾਹਿਬ ਸਵਰਨ ਸਿੰਘ ਅੰਤਿਮ ਅਰਦਾਸ ਕਰਦੇ ਹੋਏ
ਅੰਮ੍ਰਿਤਸਰ, 3-9-2023 (ਨਰਿੰਦਰ ਕਸ਼ਯਪ) – ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਸਿੰਘ ਸਟੋਰ ਦੇ ਮਾਲਕ ਅਤੇ ਗੁਰਦੁਆਰਾ ਯਾਦਗਾਰ ਬਾਬਾ ਹਿੰਮਤ ਸਿੰਘ ਅੰਮ੍ਰਿਤਸਰ ਦੇ ਸਰਪ੍ਰਸਤ ਸ. ਕਸ਼ਮੀਰ ਸਿੰਘ ਰੁਮਾਲਿਆਂ ਵਾਲੇ ਦੀ ਮਾਤਾ ਜੀ ਸਰਦਾਰਨੀ ਪਰਮਜੀਤ ਕੌਰ ਪਤਨੀ ਸਵਰਗਵਾਸੀ ਸ. ਹਰਬੰਸ ਸਿੰਘ ਨੂੰ ਅੱਜ ਅੰਤਮ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਹਾਲ ਵਿਖੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਹਰਵਿੰਦਰ ਸਿੰਘ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਹੈਡ ਗ੍ਰੰਥੀ ਸਿੰਘ ਸਾਹਿਬ ਬਲਵਿੰਦਰ ਸਿੰਘ ਅਤੇ ਸੱਚਖੰਡ ਦੇ ਅਰਦਾਸੀਏ ਸਿੰਘ ਸਾਹਿਬ ਸਵਰਨ ਸਿੰਘ ਵੱਲੋਂ ਅੰਤਿਮ ਅਰਦਾਸ ਕੀਤੀ ਗਈ। ਦੁੱਖ ਦੀ ਇਸ ਘੜੀ ਵਿਚ ਸਾਬਕਾ ਮੰਤਰੀ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਬੀਬੀ ਬਲਜਿੰਦਰ ਕੌਰ, ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ, ਅੰਮ੍ਰਿਤਸਰ ਕਸ਼ਯਪ ਰਾਜਪੂਤ ਸਭਾ, ਯਾਦਗਾਰ ਬਾਬਾ ਹਿੰਮਤ ਸਿੰਘ ਦੇ ਮੈਂਬਰ ਸਾਹਿਬਾਨ ਪਰਮਜੀਤ ਸਿੰਘ, ਹਰਭਜਨ ਸਿੰਘ ਪੁਲੀਆਂ ਵਾਲੇ, ਮਨਜੀਤ ਸਿੰਘ, ਅਖਿਲ ਭਾਰਤੀ ਕਸ਼ਯਪ ਮਹਾਸੰਘ ਦੇ ਰਾਸ਼ਟਰੀ ਮੀਤ ਪ੍ਰਧਾਨ ਰਜਿੰਦਰ ਸਿੰਘ ਸਫਰ, ਹਰਜਿੰਦਰ ਸਿੰਘ ਰਾਜਾ ਮੀਤ ਪ੍ਰਧਾਨ ਪੰਜਾਬ, ਸੁਖਵਿੰਦਰ ਸਿੰਘ ਬਾਊ ਜਿਲਾ ਪ੍ਰਧਾਨ ਕਸ਼ਯਪ ਸਮਾਜ, ਹਰਜੀਤ ਸਿੰਘ ਬੈਂਕ ਵਾਲੇ ਪਰਿਵਾਰ ਸਮੇਤ, ਗੁਰਦੁਆਰਾ ਬਾਬਾ ਹਿੰਮਤਗੜ ਟਾਊਨ ਹਾਲ ਦੇ ਮੈਂਬਰ ਸਾਹਿਬਾਨ ਗੁਰਮੁਖ ਸਿੰਘ, ਸਾਬਕਾ ਪ੍ਰਧਾਨ ਪਿ੍ਰਤਪਾਲ ਸਿੰਘ, ਸਾਬਕਾ ਪ੍ਰਧਾਨ ਸਤਪਾਲ ਸਿੰਘ ਮੁੱਲੇ, ਕੁੰਦਨ ਸਿੰਘ, ਮਨਮੋਹਨ ਸਿੰਘ, ਗੁਰਦਿਆਲ ਸਿੰਘ ਖਾਲੜਾ, ਸੁੱਚਾ ਸਿੰਘ ਕੁਲਚਾ ਲੈਂਡ ਵਾਲੇ, ਜੋਗਿੰਦਰ ਸਿੰਘ ਮਰਹਾਲਾ, ਗਿਆਨ ਢਾਬਾ ਤਰਨ-ਤਾਰਨ ਦੇ ਮਾਲਕ ਨਿਸ਼ਾਨ ਸਿੰਘ, ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਆਪਣੀ ਟੀਮ ਨਾਲ ਆਦਿ ਮੈਂਬਰ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਹਨਾਂ ਤੋਂ ਅਲਾਵਾ ਰਿਸ਼ਤੇਦਾਰ, ਦੋਸਤ, ਘੰਟਾ ਘਰ ਮਾਰਕੀਟ ਅੰਮ੍ਰਿਤਸਰ ਦੇ ਸਾਥੀ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਐਮ.ਐਲ.ਏ., ਮੋਹਨ ਸਿੰਘ ਮਾੜੀਮੇਘਾ ਕੋਂਸਲਰ, ਵੱਖ ਵੱਖ ਸੁਸਾਇਟੀਆਂ ਦੇ ਨੁਮਾਇੰਦੇ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੁਸਾਇਟੀਆਂ ਦੇ ਮੈਂਬਰ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਮਾਤਾ ਪਰਮਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸ. ਕਸ਼ਮੀਰ ਸਿੰਘ ਦੇ ਨਿਵਾਸ ਅਸਥਾਨ ਤੇ ਪਾਇਆ ਗਿਆ। ਅਰਦਾਸ ਉਪਰੰਤ ਦੇਗ ਵਰਤਾਈ ਗਈ ਅਤੇ ਅੰਤਿਮ ਅਰਦਾਸ ਅਤੇ ਕੀਰਤਨ ਸ਼ਹੀਦ ਊਧਮ ਸਿੰਘ ਹਾਲ ਵਿਖੇ ਕੀਤੀ ਗਈ। ਇਸ ਮੌਕੇ ਪਹਿਲਾਂ ਚਾਹ ਪਕੌੜੇ ਅਤੇ ਮਠਿਆਈ ਦਾ ਲੰਗਰ ਅਤੁੱਟ ਚੱਲਦਾ ਰਿਹਾ ਅਤੇ ਭੋਗ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ। ਕਸ਼ਮੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਮਾਤਾ ਜੀ ਦੇ ਭੋਗ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਵੱਖ ਵੱਖ ਸੁਸਾਇਟੀਆਂ ਵੱਲੋਂ ਉਹਨਾਂ ਨੂੰ ਸਿਰੋਪਾਓ ਦਿੱਤਾ ਗਿਆ ਅਤੇ ਦੁੱਖ ਸਾਂਝਾ ਕੀਤਾ।
ਸਰਦਾਰਨੀ ਪਰਮਜੀਤ ਕੌਰ ਪਤਨੀ ਸਵਰਗਵਾਸੀ ਸ. ਹਰਬੰਸ ਸਿੰਘ
ਕਸ਼ਮੀਰ ਸਿੰਘ ਦੇ ਮਾਤਾ ਜੀ ਵਾਹਿਗੁਰੂ ਜੀ ਵੱਲੋਂ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਤਕਰੀਬਨ 105 ਦੀ ਸਾਲ ਉਮਰ ਪੂਰੀ ਕਰਕੇ 25 ਅਗਸਤ 2023 ਨੂੰ ਅਕਾਲ ਚਲਾਣਾ ਕਰ ਗਏ ਸੀ। ਉਮਰ ਦੇ ਲਿਹਾਜ ਨਾਲ ਉਹਨਾਂ ਦੀ ਸਿਹਤ ਥੋੜੀ ਜਿਹੀ ਠੀਕ ਨਹੀਂ ਰਹਿੰਦੀ ਸੀ। ਉਹ ਗੁਰੂ ਘਰ ਦੇ ਨਾਲ ਜੁੜੇ ਹੋਏ ਇਕ ਧਾਰਮਿਕ ਖਿਆਲਾਂ ਦੇ ਮਾਲਕ ਸਨ। ਮਾਤਾ ਪਰਮਜੀਤ ਕੌਰ ਦੇ ਨੂੰਹ ਪੁੱਤਰ ਸ. ਕਸ਼ਮੀਰ ਸਿੰਘ-ਸ਼੍ਰੀਮਤੀ ਇੰਦਰਜੀਤ ਕੌਰ, ਪੋਤਰੇ ਜਤਿੰਦਰ ਸਿੰਘ – ਸ਼ੀਮਤੀ ਕੁਲਦੀਪ ਕੌਰ, ਤਜਿੰਦਰ ਸਿੰਘ – ਗੁਰਪ੍ਰੀਤ ਕੌਰ ਨੇ ਮਾਤਾ ਜੀ ਦੀ ਚੰਗੀ ਸੇਵਾ ਕੀਤੀ। ਮਾਤਾ ਪਰਮਜੀਤ ਕੌਰ ਜੀ ਆਪਣੇ ਪਿੱਛੇ ਹੱਸਦਾ ਖੇਡਦਾ ਭਰਿਆ ਹੋਇਆ ਪਰਿਵਾਰ ਛੱਡ ਕੇ ਗਏ ਹਨ ਜਿਹਨਾਂ ਵਿਚ ਉਹਨਾਂ ਦੇ ਪੜਪੋਤਰੇ ਇੰਦਰਵੀਰ ਸਿੰਘ ਕੈਨੇਡਾ, ਹਰਸ਼ਦੀਪ ਸਿੰਘ, ਅੰਗਦਬੀਰ ਸਿੰਘ, ਹਰਮਨਬੀਰ ਸਿੰਘ ਅਤੇ ਪੋਤਰੇ ਗੁਰਮੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਹਨ।
ਕਸ਼ਯਪ ਰਾਜਪੂਤ ਸਮਾਜ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਵੈਬਸਾਇਟ ਮਾਤਾ ਜੀ ਦੇ ਅਕਾਲ ਚਲਾਣੇ ਤੇ ਸ. ਕਸਮੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰੇ।