ਮੰਦਿਰ ਬਾਬਾ ਖਵਾਜਾ ਪੀਰ ਜੀ ਨੰਗਲ ਮੱਝਾ ਦਾ 22ਵਾਂ ਸਲਾਨਾ ਮੇਲਾ 5 ਅਪ੍ਰੈਲ 2024 ਨੂੰ
ਜਲੰਧਰ, 2-5-2024 (ਗੁਰਿੰਦਰ ਕਸ਼ਯਪ) – ਮੰਦਿਰ ਬਾਬਾ ਖਵਾਜਾ ਪੀਰ ਜੀ ਦਾ 22ਵਾਂ ਸਲਾਨਾ ਜੋੜ ਮੇਲਾ 5 ਅਪ੍ਰੈਲ 2024 ਦਿਨ ਐਤਵਾਰ ਨੂੰ ਪਿੰਡ ਨੰਗਰ ਮੱਝਾ ਵਿਖੇ ਮਨਾਇਆ ਜਾਏਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਨੀਲਾ ਨੇ ਦੱਸਿਆ ਕਿ ਸਮੂਹ ਪਿੰਡ, ਨਗਰ ਨਿਵਾਸੀ ਅਤੇ ਪੰਚਾਇਤ ਵੱਲੋਂ ਇਹ ਸਲਾਨਾ ਮੇਲਾ ਹਰ ਸਾਲ ਮਈ ਮਹੀਨੇ ਦੇ ਪਹਿਲੇ ਐਤਵਾਰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਮੇਲਾ 5 ਮਈ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ 4 ਮਈ ਨੂੰ ਰਾਤ 8 ਵਜੇ ਅਨਿਲ ਸ਼ਰਮਾ ਐਂਡ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ। ਮੇਲੇ ਵਾਲੇ ਦਿਨ 5 ਮਈ ਨੁੂੰ ਸਵੇਰੇ ਮੂਰਤੀ ਇਸ਼ਨਾਨ ਕਰਨ ਤੋਂ ਉਪਰੰਤ ਹਵਨ ਕੀਤਾ ਜਾਏਗਾ। ਇਸ ਤੋਂ ਬਾਅਦ ਆਏ ਹੋਏ ਕਲਾਕਾਰ ਖਵਾਜਾ ਜੀ ਦੇ ਦਰਬਾਰ ਵਿਚ ਆਪਣੀ ਹਾਜਰੀ ਲਗਵਾਉਣਗੇ। ਮੇਲੇ ਵਿਚ ਰੋਜ਼ਾ ਮੰਢਾਲੀ ਸ਼ਰੀਫ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਜੀ ਉਚੇਚੇ ਤੌਰ ਤੇ ਸ਼ਾਮਲ ਹੋਣਗੇ। ਸ਼ਾਮ ਨੂੰ ਇਥੇ ਬਣੇ ਹੋਏ ਤਲਾਬ ਵਿਚ ਖਵਾਜਾ ਜੀ ਦਾ ਬੇੜਾ ਤਾਰਿਆ ਜਾਵੇਗਾ। ਇਸ ਦੌਰਾਨ ਸਵੇਰੇ ਚਾਹ ਪਕੌੜਿਆਂ ਅਤੇ ਦੁਪਹਿਰ ਨੂੰ ਗੁਰੂ ਦਾ ਲੰਗਰ ਅਤੁੱਟ ਚੱਲੇਗਾ। ਸਮੂਹ ਸੰਗਤਾਂ ਨੂੰ ਇਸ ਮੌਕੇ ਵੱਡੀ ਗਿਣਤੀ ਵਿਚ ਹਾਜਰੀ ਭਰ ਕੇ ਖਵਾਜਾ ਜੀ ਦਾ ਅਸ਼ੀਰਵਾਦ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਕਿਸੇ ਵੀ ਕਿਸਮ ਦੀ ਵਧੇਰੇ ਜਾਣਕਾਰੀ ਲਈ ਕਮੇਟੀ ਮੈਂਬਰ ਸੁਰਿੰਦਰ ਸਿੰਘ ਨੀਲਾ ਨੂੰ ਮੋਬਾਈਲ ਨੰਬਰ 90977-00070 ਤੇ ਸੰਪਰਕ ਕੀਤਾ ਜਾ ਸਕਦਾ ਹੈ।