ਸਥਾਪਨਾ ਦਿਵਸ ਮੌਕੇ ਹਾਜਰ ਸੁਸਾਇਟੀ ਦੇ ਮੈਂਬਰ
ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਮਨਾਇਆ 18ਵਾਂ ਸਥਾਪਨਾ ਦਿਵਸ
ਲੁਧਿਆਣਾ, 22-9-2022 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਘਰ ਘਰ ਪਹੁੰਚਾਣ ਅਤੇ ਸਮਾਜ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਵਿਦਿਆ ਦੇਣ ਦੇ ਟੀਚੇ ਨਾਲ ਬਣੀ ਹੋਈ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਨੇ ਅੱਜ ਆਪਣਾ 18ਵਾਂ ਸਥਾਪਨਾ ਦਿਵਸ ਮਨਾਇਆ। 21 ਸਿਤੰਬਰ 2004 ਨੂੰ ਲੁਧਿਆਣਾ ਦੇ 5 ਸਾਥੀਆਂ ਦੀ ਸੋਚ ਨਾਲ ਬਣੀ ਹੋਈ ਸੁਸਾਇਟੀ ਨੇ ਅੱਜ ਆਪਣੀ ਸਥਾਪਨਾ ਦੇ 18 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ਵਿਖੇ 18ਵਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਅਤੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਸਕੂਲ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਹੋਰ ਕਲਚਰਲ ਪ੍ਰੋਗਰਾਮ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਕੂਲ ਦੇ ਸਟਾਫ ਨੇ ਬੜੀ ਮਿਹਨਤ ਨਾਲ ਇਹ ਪ੍ਰੋਗਰਾਮ ਤਿਆਰ ਕਰਵਾਏ ਸੀ। ਇਸ ਮੌਕੇ ਵੱਖ ਵੱਖ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਹਨਾਂ ਵਿਚ ਇਲਾਕੇ ਦੇ ਪਤਵੰਤੇ ਸੱਜਣ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਨੁਮਾਇੰਦੇ, ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਕਮੇਟੀ ਮੈਂਬਰ ਸ਼ਾਮਲ ਸਨ। ਕਸ਼ਯਪ ਕ੍ਰਾਂਤੀ ਪੱਤਿ੍ਰਕਾ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਨੇ ਕਿਹਾ ਕਿ ਇਹ ਸੁਸਾਇਟੀ ਸਮਾਜ ਦੇ ਵਾਸਤੇ ਇਕ ਮਿਸਾਲ ਹੈ ਜਿਸਨੇ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਪਹਿਲ ਕੀਤੀ ਹੈ। ਸਮਾਜ ਦੀ ਬਾਕੀ ਸੁਸਾਇਟੀਆਂ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸੁਸਾਇਟੀ ਵੱਲੋਂ ਸਨਮਾਨਤ ਕੀਤਾ ਗਿਆ।
ਪ੍ਰੋਗਰਾਮ ਦਾ ਅਨੰਦ ਮਾਣਦੇ ਹੋਏ ਸਕੂਲ ਦੇ ਵਿਦਿਆਰਥੀ
ਇਸ ਮੌਕੇ ਸੁਸਾਇਟੀ ਦੇ ਮੈਂਬਰ ਸ. ਸੁਖਦੇਵ ਸਿੰਘ ਰਾਜ, ਸੁਰਜੀਤ ਸਿੰਘ ਗਾਦੜੀ, ਰਘਬੀਰ ਸਿੰਘ ਗਾਦੜਾ, ਬਲਦੇਵ ਸਿੰਘ ਲੁਹਾਰਾ, ਬਲਦੇਵ ਸਿੰਘ ਟਿੱਬਾ ਰੋਡ, ਤਰਵਿੰਦਰ ਸਿੰਘ, ਗੁਰਮੇਜ ਸਿੰਘ, ਮੋਹਣ ਸਿੰਘ ਮਾਲੜਾ, ਤਜਿੰਦਰ ਸਿੰਘ, ਸਕੂਲ ਦੇ ਪਿ੍ਰੰਸੀਪਲ ਹਰਪ੍ਰੀਤ ਸਿੰਘ ਨੇ ਆਪਣੀ ਜਿੰਮੇਵਾਰੀ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ। ਸਟੇਜ ਸਕੱਤਰ ਮੈਡਮ ਜਸਬੀਰ ਕੌਰ, ਹਰਜੀਤ ਕੌਰ ਨੇ ਆਪਣੀ ਜਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾਈ। ਅੱਜ ਦੇ ਪ੍ਰੋਗਰਾਮ ਵਿਚ ਗੁਰਦੀਪ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ ਬਾਗੀ, ਸਵਿੰਦਰ ਸਿੰਘ, ਗੁਰਚਰਨ ਸਿੰਘ ਹਲਵਾਰਾ, ਰਘਬੀਰ ਸਿੰਘ, ਸਰਵਣ ਸਿੰਘ ਬਿਹਾਲ, ਸੰਤੋਖ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਸ਼ਾਮਲ ਹੋਈ।