ਨਿਰਮਲ ਸਿੰਘ ਐਸ.ਐਸ. ਦੂਸਰੀ ਵਾਰ ਚੁਣੇ ਗਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ
ਸਮਾਜ ਅਤੇ ਸਮੂਹ ਸਭਾਵਾਂ ਦੇ ਭਰੋਸੇ ਅਤੇ ਵਿਸ਼ਵਾਸ ਨੇ 582 ਵੋਟਾਂ ਨਾਲ ਦਿਵਾਈ ਵੱਡੀ ਜਿੱਤ
ਨਿਰਮਲ ਸਿੰਘ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਸੁਖਬੀਰ ਸਿੰਘ ਸ਼ਾਲੀਮਾਰ, ਨਰਿੰਦਰ ਕਸ਼ਯਪ, ਪਤਨੀ ਸ਼੍ਰੀਮਤੀ ਗਿਆਨ ਕੌਰ, ਮੀਨਾਕਸ਼ੀ ਕਸ਼ਯਪ, ਬਲਵਿੰਦਰ ਕੌਰ ਅਤੇ ਹੋਰ ਸਾਥੀ
ਫਤਿਹਗੜ ਸਾਹਿਬ, 25 ਜੂਨ 2023 (ਗੁਰਿੰਦਰ ਕਸ਼ਯਪ) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੀਆਂ ਚੋਣਾਂ ਵਿਚ ਮੌਜੂਦਾ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. 582 ਦੀ ਵੱਡੀ ਜਿੱਤ ਹਾਸਲ ਕਰਕੇ ਦੂਸਰੀ ਵਾਰ ਚੇਅਰਮੈਨ ਬਣੇ। ਮੁੱਖ ਚੋਣ ਅਫਸਰ ਨਿਰਮਲ ਸਿੰਘ ਮੀਨੀਆ ਨੇ ਚੋਣਾਂ ਦੇ ਨਤੀਜੇ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਨਿਰਮਲ ਸਿੰਘ ਐਸ.ਐਸ. ਨੇ 582 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਚੋਣਾਂ ਪੂਰੀ ਪਾਰਦਰਸ਼ਤਾ ਅਤੇ ਬਿਲਕੁਤ ਸ਼ਾਂਤ ਮਾਹੌਲ ਵਿਚ ਹੋਈਆਂ ਹਨ। ਇਸਦੇ ਲਈ ਉਹਨਾਂ ਦੀ ਟੀਮ ਨੇ ਸਾਰੇ ਸਮਾਜ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਟਰੱਸਟ ਦੇ ਮੈਂਬਰਾਂ ਵੱਲੋਂ ਕੁੱਲ 1254 ਵੋਟਾਂ ਪਾਈਆਂ ਗਈਆਂ। ਨਿਰਮਲ ਸਿੰਘ ਐਸ.ਐਸ. ਨੂੰ ਸਭ ਤੋਂ ਵੱਦ 908 ਵੋਟਾਂ ਮਿਲੀਆਂ, ਜਦਕਿ ਉਹਨਾਂ ਦੇ ਵਿਰੁੱਧ ਚੋਣ ਲੜ ਰਹੇ ਪ੍ਰੇਮ ਸਿੰਘ ਸ਼ਾਂਤ ਨੂੰ 326 ਵੋਟਾਂ ਮਿਲੀਆਂ। 3 ਵੋਟਾਂ ਨੋਟਾਂ ਨੂੰ ਪਈਆਂ ਜਦਕਿ 17 ਵੋਟਾਂ ਰੱਦ ਹੋਈਆਂ। ਉਹਨਾਂ ਇਸ ਜਿੱਤ ਤੇ ਨਿਰਮਲ ਸਿੰਘ ਐਸ.ਐਸ. ਨੂੰ ਵਧਾਈ ਦਿੰਦੇ ਹੋਏ ਜਿੱਤ ਦਾ ਸਰਟੀਫਿਕੇਟ ਦਿੱਤਾ। ਵਿਰੋਧੀ ਉਮੀਦਵਾਰ ਪ੍ਰੇਮ ਸਿੰਘ ਸ਼ਾਂਤ ਨੇ ਵੀ ਨਿਰਮਲ ਸਿੰਘ ਐਸ.ਐਸ. ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ।
ਦੂਸਰੀ ਵਾਰ ਟਰੱਸਟ ਦਾ ਚੇਅਰਮੈਨ ਚੁਣੇ ਜਾਣ ਤੇ ਨਿਰਮਲ ਸਿੰਘ ਐਸ.ਐਸ. ਨੇ ਬਾਬਾ ਮੋਤੀ ਰਾਮ ਜੀ ਦਾ ਅਸ਼ੀਰਵਾਦ ਲੈਂਦੇ ਹੋਏ ਸਾਰੇ ਸਮਾਜ ਦੇ ਮੈਂਬਰਾਂ, ਪੰਜਾਬ ਦੀਆਂ ਵੱਖ-ਵੱਖ ਸਭਾਵਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਵੀ ਪੂਰੀ ਇਮਾਨਦਾਰੀ ਅਤੇ ਤਨ, ਮੰਨ, ਧੰਨ ਨਾਲ ਟਰੱਸਟ ਦੀ ਸੇਵਾ ਕਰ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਉਹ ਆਪਣੀ ਟੀਮ ਨਾਲ ਮਿਲ ਕੇ ਸਮਾਜ ਅਤੇ ਟਰੱਸਟ ਦੀ ਬਿਹਤਰੀ ਵਾਸਤੇ ਹੋਰ ਵੀ ਵਧੀਆ ਢੰਗ ਨਾਲ ਸੇਵਾ ਕਰਨਗੇ। ਇਸ ਮੌਕੇ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਸੁਖਬੀਰ ਸਿੰਘ ਸ਼ਾਲੀਮਾਰ, ਨਰਿੰਦਰ ਕਸ਼ਯਪ, ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਗੁਰਦੇਵ ਸਿੰਘ ਨਾਭਾ, ਰਾਜ ਕੁਮਾਰ ਪਾਤੜਾਂ, ਅਮੀ ਚੰਦ ਮਾਛੀਵਾੜਾ, ਭਾਗ ਸਿੰਘ ਲਮਸਰ, ਰਾਜ ਕੁਮਾਰ ਕਸ਼ਯਪ, ਸ਼੍ਰੀਮਤੀ ਸੁਨੀਤਾ, ਬਲਜਿੰਦਰ ਕੌਰ ਮੰਡੀ ਗੋਬਿੰਦਗੜ, ਗੁਰਮੀਤ ਸਿੰਘ ਮੋਰਿੰਡਾ, ਠੇਕੇਦਾਰ ਰਣਜੀਤ ਸਿੰਘ, ਬਨਾਰਸੀ ਦਾਸ, ਕਰਮ ਸਿੰਘ ਨਡਿਆਲੀ, ਜਸਪਾਲ ਸਿੰਘ ਕਲੋਂਦੀ, ਬਨਾਰਸੀ ਦਾਸ, ਜੋਗਿੰਦਰ ਪਾਲ, ਸਤਿੰਦਰ ਰਾਜਾ, ਪਰਮਜੀਤ ਸਿੰਘ ਠੇਕੇਦਾਰ, ਗੁਰਦਿਆਲ ਸਿੰਘ ਰਸੀਆ, ਚਰਨਜੀਤ ਚੰਨੀ, ਪ੍ਰਕਾਸ਼ ਸਿੰਘ, ਪਰਮਜੀਤ ਸਿੰਘ ਭੋਗਪੁਰ, ਤਰਵਿੰਦਰ ਸਿੰਘ, ਨਵਜੋਤ ਸਿੰਘ ਮੈਨੇਜਰ ਆਦਿ ਮੈਂਬਰ ਅਤੇ ਵਰਕਰ ਮੌਜੂਦ ਜਿਹਨਾਂ ਨੇ ਨਿਰਮਲ ਸਿੰਘ ਐਸ.ਐਸ. ਨੂੰ ਵਧਾਈਆਂ ਦਿੱਤੀਆਂ। ਦ ਪੰਜਾਬ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਸੁਖਬੀਰ ਸਿੰਘ ਸ਼ਾਲੀਮਾਰ ਨੇ ਕਿਹਾ ਕਿ ਇਹ ਸੱਚਾਈ ਅਤੇ ਇਮਾਨਦਾਰੀ ਦੀ ਜਿੱਤ ਹੈ। ਉਹਨਾਂ ਕਿਹਾ ਕਿ ਇਹ ਝੂਠਾ ਪ੍ਰਚਾਰ ਕਰਨ ਵਾਲਿਆਂ ਲਈ ਇਕ ਵੱਡਾ ਜਵਾਬ ਹੈ ਕਿ ਸਮਾਜ ਸਮਝਦਾਰ ਹੈ ਅਤੇ ਉਹ ਸੱਚਾਈ ਦਾ ਸਾਥ ਦੇਵੇਗਾ। ਐਸ.ਐਸ. ਰਾਜ ਨੇ ਵੀ ਸਮਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਟਰੱਸਟ ਦੀ ਟੀਮ ਬਾਰੇ ਬਹੁਤ ਹੀ ਗਲਤ ਅਤੇ ਝੂਠਾ ਪ੍ਰਚਾਰ ਕੀਤਾ ਗਿਆ ਸੀ ਪਰ ਸਮਾਜ ਨੇ ਗਲਤ ਲੋਕਾਂ ਨੂੰ ਨਕਾਰ ਦਿੱਤਾ ਅਤੇ ਇਮਾਨਦਾਰ ਇਨਸਾਨ ਨੂੰ ਦੁਬਾਰਾ ਟਰੱਸਟ ਦੀ ਸੇਵਾ ਦਾ ਮੌਕਾ ਦਿੱਤਾ ਹੈ। ਨਿਰਮਲ ਸਿੰਘ ਐਸ.ਐਸ. ਨੂੰ ਦੁਬਾਰਾ ਚੇਅਰਮੈਨ ਚੁਣੇ ਜਾਣ ਤੇ ਟਰੱਸਟ ਵੱਲੋਂ ਉਹਨਾਂ ਸਿਰੋਪਾਓ ਦਿੱਤਾ ਗਿਆ। ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਵੀ ਨਿਰਮਲ ਸਿੰਘ ਐਸ.ਐਸ. ਨੂੰ ਉਹਨਾਂ ਦੀ ਜਿੱਤ ਤੇ ਵਧਾਈਆਂ ਦਿੱਤੀਆਂ। ਨਿਰਮਲ ਸਿੰਘ ਐਸ.ਐਸ. ਦੇ ਪਰਿਵਾਰਕ ਮੈਂਬਰਾਂ ਵਿਚੋਂ ਪਤਨੀ ਸ਼੍ਰੀਮਤੀ ਗਿਆਨ ਕੌਰ, ਵੱਡੀ ਭਰਜਾਈ ਸ਼੍ਰੀਮਤੀ ਬਲਵਿੰਦਰ ਕੌਰ, ਬੇਟੇ ਗੁਰਦੀਪ ਸਿੰਘ, ਨੂੰਹ ਪ੍ਰਭੋਜਤ ਕੌਰ ਆਦਿ ਨੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਵਧਾਈਆਂ ਦਿੱਤੀਆਂ।
ਇਸ ਦੌਰਾਨ 25 ਜੂਨ ਨੂੰ ਟਰੱਸਟ ਦੇ ਸੂਝਵਾਨ ਮੈਂਬਰਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆ ਕੇ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪੰਜਾਬ ਦੀਆਂ ਵੱਖ-ਵੱਖ ਸਭਾਵਾਂ ਨੇ ਆਪਣਾ ਸਮਰਥਨ ਨਿਰਮਲ ਸਿੰਘ ਐਸ.ਐਸ. ਨੂੰ ਦਿੱਤਾ ਅਤੇ ਉਹਨਾਂ ਤੇ ਭਰੋਸਾ ਰੱਖਿਆ ਕਿ ਉਹ ਟਰੱਸਟ ਨੂੰ ਹੋਰ ਵੀ ਵਧੀਆ ਢੰਗ ਨਾਲ ਚਲਾਉਣਗੇ ਅਤੇ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਨਗੇ। ਇਸ ਤੋਂ ਅਲਾਵਾ ਟਰੱਸਟ ਦੇ ਸਰਪ੍ਰਸਤ ਕਿਰਨਪਾਲ ਕਸ਼ਯਪ ਯੂ.ਪੀ. ਤੋਂ ਆਪਣੇ ਸਾਥੀਆਂ ਸਮੇਤ ਵੋਟਾਂ ਪਾਉਣ ਲਈ ਪਹੁੰਚੇ। ਦਿੱਲੀ ਤੋਂ ਪੰਜਾਬੀ ਕਸ਼ਯਪ ਰਾਜਪੂਤ ਮੰਚ ਦੇ ਪ੍ਰਧਾਨ ਰਾਜ ਕੁਮਾਰ (ਰਾਜਾ ਟੈਂਟ ਹਾਉਸ), ਚੇਅਰਮੈਨ ਉਦੇ ਚੰਦ ਆਪਣੇ ਸਾਥੀਆਂ ਸਮੇਤ ਵੋਟ ਪਾਉਣ ਲਈ ਉਚੇਚੇ ਤੌਰ ਤੇ ਪਹੁੰਚੇ।