ਬੜਗੋਤਾ ਜਠੇਰਿਆਂ ਦੇ ਅਸਥਾਨ ਉਪਰ 20 x 20 ਦੇ ਹਾਲ ਦਾ ਪਾਇਆ ਲੈਂਟਰ
ਲੈਂਟਰ ਦੇ ਮੌਕੇ ਹਾਜਰ ਨਰਿੰਦਰ ਕਸ਼ਯਪ ਅਤੇ ਸ਼ਾਮ ਸੁੰਦਰ
ਨਵਾਂਸ਼ਹਿਰ, 5-9-2023 (ਗੁਰਿੰਦਰ ਕਸ਼ਯਪ) – ਕਈ ਸਾਲਾਂ ਦੇ ਇੰਤਜਾਰ ਤੋਂ ਬਾਅਦ ਖੁਸ਼ੀ ਦੀ ਉਹ ਘੜੀ ਆ ਗਈ ਜਿਸਨੂੰ ਸਾਰੇ ਬੜਗੋਤਾ ਪਰਿਵਾਰ ਉਡੀਕ ਰਹੇ ਸੀ। ਅੱਜ 5 ਸਿੰਤਬਰ 2023 ਨੂੰ ਉਹ ਬਹੁਤ ਹੀ ਖੁਸ਼ੀ ਵਾਲਾ ਦਿਨ ਸੀ ਜਦੋਂ ਬੜਗੋਤਾ ਜਠੇਰਿਆਂ ਦੇ ਅਸਥਾਨ ਉਪਰ ਬਣ ਰਹੇ 20 ਬਾਈ 20 ਦੇ ਹਾਲ ਕਮਰੇ ਦਾ ਲੈਂਟਰ ਪਾਇਆ ਗਿਆ। ਸਵੇਰੇ 9 ਵਜੇ ਅਰਦਾਸ ਕਰਕੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਲੈਂਟਰ ਪਾਉਣ ਦਾ ਕੰਮ ਸ਼ੁਰੂ ਕੀਤਾ। ਇਸ ਸ਼ੁਭ ਮੌਕੇ ਤੇ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਦਨ ਲਾਲ, ਮੀਤ ਪ੍ਰਧਾਨ ਸ਼ਾਮ ਸੁੰਦਰ, ਜਨਰਲ ਸੈਕਟਰੀ ਨਰਿੰਦਰ ਕਸ਼ਯਪ ਅਤੇ ਸਟੋਰ ਇੰਚਾਰਜ ਜਸਬੀਰ ਸਿੰਘ ਮੌਜੂਦ ਸਨ, ਜਿਹਨਾਂ ਦੀ ਹਾਜਰੀ ਵਿਚ ਲੈਂਟਰ ਪਾਉਣ ਦਾ ਕੰਮ ਕੀਤਾ ਗਿਆ। ਦੁਪਹਿਰ 2 ਵਜੇ ਦੇ ਕਰੀਬ ਲੈਂਟਰ ਪਾਉਣ ਦਾ ਕੰਮ ਪੂਰਾ ਹੋਇਆ। ਇਸ ਖੁਸ਼ੀ ਦੇ ਮੌਕੇ ਤੇ ਸਮੋਸੇ ਅਤੇ ਕੋਲਡ ਡਰਿੰਕ ਦੀ ਸੇਵਾ ਕੀਤੀ ਗਈ।
ਇਸ ਹਾਲ ਵਿਚ ਜਠੇਰਿਆਂ ਦਾ ਅਸਥਾਨ ਬਣਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਸੰਗਤ ਦੇ ਸਹਿਯੋਗ ਅਤੇ ਜਠੇਰਿਆਂ ਦੇ ਅਸ਼ੀਰਵਾਦ ਨਾਲ ਅਗਲੀ ਉਸਾਰੀ ਦਾ ਕੰਮ ਕੀਤਾ ਜਾਵੇਗਾ। ਇਸ ਨੇਕ ਕੰਮ ਵਾਸਤੇ ਉਪਕਾਰ ਸਿੰਘ (ਕੈਨੇਡਾ) ਪਿੰਡ ਕਾਲਾ ਬਾਹੀਆਂ ਵਾਲਿਆਂ ਨੇ 10 ਹਜਾਰ ਇੱਟਾਂ ਦੀ ਸੇਵਾ ਕੀਤੀ। ਹਰਜਿੰਦਰ ਸਿੰਘ ਇੰਗਲੈਂਡ ਵਾਲਿਆਂ ਨੇ 50000/- ਉਸਾਰੀ ਵਾਸਤੇ ਭੇਜੇ ਜਦਕਿ ਤ੍ਰਿਲੋਚਨ ਸਿੰਘ ਅਮਰੀਕਾ ਵਾਲਿਆਂ ਨੇ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਲਈ 1 ਲੱਖ ਰੁਪਏ ਦੀ ਸੇਵਾ ਕੀਤੀ। ਸਮੁਚੀ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਜਠੇਰਿਆਂ ਦੇ ਅਸਥਾਨ ਤੇ ਲੈਂਟਰ ਦਾ ਕੰਮ ਸ਼ੁਰੂ ਕਰਨ ਸਮੇਂ
ਜਠੇਰਿਆਂ ਦੇ ਅਸਥਾਨ ਤੇ ਪਾਏ ਗਏ 20 x 20 ਦੇ ਲੈਂਟਰ ਦੀ ਫੋਟੋ
ਜਠੇਰਿਆਂ ਦੇ ਅਸਥਾਨ ਦਾ ਕੰਮ ਸ਼ੁਰੂ – ਇਸ ਤੋਂ ਪਹਿਲਾਂ 4 ਜੂਨ 2023 ਦਿਨ ਐਤਵਾਰ ਵਾਲਾ ਉਹ ਭਾਗਾਂ ਵਾਲਾਂ ਦਿਨ ਸੀ ਜਦੋਂ ਬੜਗੋਤਾ ਗੋਤਰ ਦੇ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਸਵੇਰੇ 10 ਵਜੇ ਦੇ ਕਰੀਬ ਪਿੰਡ ਗਰਚਾ ਵਿਖੇ ਬੜਗੋਤਾ ਪਰਿਵਾਰ ਇਕੱਠੇ ਹੋਏ। ਸਾਰਿਆਂ ਨੇ ਮਿਲ ਕੇ ਜਠੇਰਿਆਂ ਦੇ ਅਸਥਾਨ ਤੇ ਮੱਥਾ ਟੇਕ ਕੇ ਨਵੇਂ ਅਸਥਾਨ ਦੀ ਉਸਾਰੀ ਦਾ ਖੰਮ ਸ਼ੁਰੂ ਕਰਨ ਲਈ ਆਗਿਆ ਅਤੇ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਜਠੇਰਿਆਂ ਦੇ ਅਸਥਾਨ ਤੇ ਸਾਰਿਆਂ ਨੇ ਮਿਲ ਕੇ ਹਵਨ ਕੀਤਾ ਅਤੇ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ।
ਜਠੇਰਿਆਂ ਦੇ ਅਸਥਾਨ ਵਾਸਤੇ 20 ਮਰਲੇ ਜਮੀਨ ਖਰੀਦੀ ਗਈ ਹੈ, ਜਿਸ ਵਿਚ ਹੁਣ ਜਠੇਰਿਆਂ ਦਾ ਅਸਥਾਨ, ਲੰਗਰ ਹਾਲ, ਸੰਗਤ ਦੇ ਬੈਠਣ ਵਾਸਤੇ ਹਾਲ, ਸੰਗਤ ਵਾਸਤੇ ਲੈਟਰੀਨ-ਬਾਥਰੂਮ, ਸਟੋਰ ਆਦਿ ਬਣਾਇਆ ਜਾਵੇਗਾ। ਇਸਦੀ ਸ਼ੁਰੂਆਤ ਕਰਦੇ ਹੋਏ ਜਠੇਰਿਆਂ ਦੀ ਪ੍ਰਬੰਧਕੀ ਕਮੇਟੀ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਅਤੇ ਜਠੇਰਿਆਂ ਦੇ ਅਸਥਾਨ ਦਾ ਪ੍ਰਬੰਧ ਦੇਖਣ ਵਾਲੇ ਸ਼੍ਰੀ ਮਦਨ ਲਾਲ ਬੜਗੋਤਾ ਦੀ ਅਗਵਾਈ ਹੇਠ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਨੀਂਹਾਂ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਵਿਚ ਕਮੇਟੀ ਵੱਲੋਂ ਸ਼੍ਰੀ ਰਜਿੰਦਰ ਕੁਮਾਰ, ਮਦਨ ਲਾਲ, ਨਰਿੰਦਰ ਸਿੰਘ (ਨਰਿੰਦਰ ਕਸ਼ਯਪ), ਜਸਵਿੰਦਰ ਸਿੰਘ ਨੇ ਨੀੰਹਾਂ ਵਿਚ ਇੱਟਾਂ ਲਗਾ ਕੇ ਸ਼ੁਰੂਆਤ ਕੀਤੀ।ਉਸਾਰੀ ਦਾ ਕੰਮ ਸ਼ੁਰੂ ਕਰਨ ਦੇ ਸ਼ੁਭ ਮੌਕੇ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਬੜਗੋਤਾ, ਸੀਨੀਅਰ ਮੀਤ ਪ੍ਰਧਾਨ ਅਤੇ ਪਿੰਡ ਗਰਚਾ ਤੋਂ ਮੇਲੇ ਦੇ ਇੰਚਾਰਜ ਮਦਨ ਲਾਲ, ਜਨਰਲ ਸੈਕਟਰੀ ਨਰਿੰਦਰ ਕਸ਼ਯਪ, ਕੈਸ਼ੀਅਰ ਜਸਵਿੰਦਰ ਸਿੰਘ, ਮੀਡੀਆ ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਮੀਤ ਪ੍ਰਧਾਨ ਸ਼ਾਮ ਸੁੰਦਰ, ਸਹਾਇਕ ਸੈਕਟਰੀ ਰਾਜ ਕੁਮਾਰ ਰਾਜੂ, ਸਟੋਰ ਕੀਪਰ ਜਸਬੀਰ ਸਿੰਘ, ਲਖਬੀਰ ਕੁਮਾਰ, ਪ੍ਰਚਾਰ ਸੈਕਟਰੀ ਸ਼੍ਰੀਮਤੀ ਰਾਜ ਰਾਣੀ, ਗੁਰਿੰਦਰ ਕਸ਼ਯਪ, ਕਮਲਜੀਤ, ਨਵਦੀਪ, ਸੰਦੀਪ ਕੁਮਾਰ, ਰਮਨ ਕੁਮਾਰ, ਸ਼੍ਰੀਮਤੀ ਬਲਵਿੰਦਰ ਕੌਰ,.ਸ਼੍ਰੀਮਤੀ ਜਯੋਤੀ, ਹਰਪ੍ਰੀਤ ਕੌਰ, ਕਮਲਜੀਤ ਕੌਰ, ਅਵਤਾਰ ਕੌਰ, ਸੁਨੀਤਾ, ਹਰਜਿੰਦਰ ਕੌਰ, ਮਨਿੰਦਰ ਕੌਰ, ਆਪਣੇ ਬੱਚਿਆਂ ਸਮੇਤ, ਸ਼ਾਮਲ ਹੋਏ ਅਤੇ ਆਪਣੇ ਵੱਡੇ-ਵਡੇਰਿਆਂ ਦੇ ਅਸ਼ੀਰਵਾਦ ਨਾਲ ਕੰਮ ਸ਼ੁਰੂ ਕਰਵਾਇਆ।
ਸਬਮਰਸੀਬਲ ਪੰਪ ਦੀ ਸੇਵਾ – ਇਸ ਤੋਂ ਪਹਿਲਾਂ ਜਠੇਰਿਆਂ ਦੇ ਅਸਥਾਨ ਉਪਰ 22 ਮਈ 2023 ਨੂੰ ਸਬਮਰਸੀਬਲ ਪੰਪ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਸ਼੍ਰੀ ਮਦਨ ਲਾਲ ਅਤੇ ਉਹਨਾਂ ਦਾ ਪਰਿਵਾਰ, ਸ਼੍ਰੀ ਨਰਿੰਦਰ ਕਸ਼ਯਪ, ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸ਼੍ਰੀ ਰਜਿੰਦਰ ਕੁਮਾਰ ਅਤੇ ਸ਼੍ਰੀ ਜਸਬੀਰ ਸਿੰਘ ਹਾਜਰ ਸਨ। ਸਬਮਰਸੀਬਲ ਪੰਪ ਦਾ ਬੋਰ 27 ਮਈ 2023 ਨੂੰ ਚਾਲੂ ਹੋ ਗਿਆ। ਇਸ ਮੌਕੇ ਗਰਚਾ ਪਿੰਡ ਦੇ ਪਰਿਵਾਰਾਂ ਨੇ ਖਵਾਜਾ ਜੀ ਦੀ ਪੂਜਾ ਕੀਤੀ ਅਤੇ ਉਹਨਾਂ ਦਾ ਦਲੀਆ ਦੇ ਕੇ ਪੰਪ ਚਾਲੂ ਕਰਵਾਇਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਜਠੇਰਿਆਂ ਦੇ ਅਸਥਾਨ ਤੇ ਸਬਮਰਸੀਬਲ ਪੰਪ ਲਗਵਾਉਣ ਦੀ ਸੇਵਾ ਸ਼੍ਰੀ ਨਰਿੰਦਰ ਕਸ਼ਯਪ ਸਪੁੱਤਰ ਸਵਰਗਵਾਸੀ ਸ਼੍ਰੀ ਮੇਜਰ ਸਿੰਘ ਨਿਵਾਸੀ ਜਲੰਧਰ ਦੇ ਪਰਿਵਾਰ ਵੱਲੋਂ ਕੀਤੀ ਗਈ।