ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਗਰਮ ਦੁੱਧ ਦਾ ਲੰਗਰ
ਸੰਗਤ ਨੂੰ ਦੁੱਧ ਦੀ ਸੇਵਾ ਕਰਦੇ ਹੋਏ ਮੀਨਾਕਸ਼ੀ ਕਸ਼ਯਪ, ਸੁਜਾਤਾ ਬਮੋਤਰਾ ਅਤੇ ਮੈਂਬਰ
ਜਲੰਧਰ, 31-12-2023 – ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਰਮ ਦੁੱਧ ਦੀ ਸੇਵਾ ਕੀਤੀ ਗਈ। ਉਹਨਾਂ ਆਪਣਾ ਧਰਮ ਨਿਭਾਉਂਦੇ ਹੋਏ, ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸੇਵਾ ਨਿਭਾਈ। ਇਸ ਸੇਵਾ ਦਾ ਪਤਾ ਲੱਗਣ ਤੇ ਸਰਹਿੰਦ ਦੇ ਨਵਾਬ ਵੱਲੋਂ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਆਪਣਾ ਘਰ ਬਾਰ ਬੇਚ ਕੇ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਆਪਣੇ ਪਰਿਵਾਰ ਦੀ ਮੌਤ ਖਰੀਦਣ ਵਾਲੀ ਅਜਿਹੀ ਮਹਾਨ ਕੁਰਬਾਨੀ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਹੈ। ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਤਿੰਨ ਬਾਅਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਵਿਚੋਂ ਬਜੁਰਗ ਮਾਤਾ, ਪਤਨੀ ਅਤੇ 6 ਸਾਲ ਦੇ ਬੇਟੇ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ।’
ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਅਤੇ ਕਸ਼ਯਪ ਕ੍ਰਾਂਤੀ ਵੱਲੋਂ ਇਸ ਮਹਾਨ ਸ਼ਹੀਦੀ ਨੂੰ ਯਾਦ ਕਰਦੇ ਹੋਏ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ। ਠੰਡ ਦੇ ਮੌਸਮ ਵਿਚ ਗਰਮ ਦੁੱਧ ਦੇ ਨਾਲ ਲੰਗਰ ਛਕਣ ਵਾਲਿਆਂ ਨੂੰ ਕਾਫੀ ਰਾਹਤ ਮਹਿਸੂਸ ਹੋਈ। ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਨਰਿੰਦਰ ਕਸ਼ਯਪ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਬਾ ਜੀ ਦੀ ਸ਼ਹੀਦੀ ਨੂੰ ਸਮਾਜ ਦੇ ਹਰੇਕ ਵਰਗ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਦਾ ਇਤਿਾਹਸ ਦੱਸਿਆ ਜਾ ਰਿਹਾ ਹੈ। ਹੁਣ ਬਹੁਤ ਸਾਰੀਆਂ ਸੰਸਥਾਵਾਂ ਬਾਬਾ ਮੋਤੀ ਮਹਿਰਾ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਗਰਮ ਦੁੱਧ ਦਾ ਲੰਗਰ ਲਗਾ ਰਹੀਆਂ ਹਨ। ਇਸ ਮੌਕੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਦੇਵ ਸਿੰਘ ਕੈਪਸਨ, ਰਾਜ ਕੁਮਾਰ, ਲੱਕੀ ਸੰਸੋਆ, ਰਵੀ ਬਮੋਤਰਾ, ਰਾਜ ਕੁਮਾਰ, ਬਲਬੀਰ ਸਿੰਘ, ਜਸਵਿੰਦਰ ਸਿੰਘ ਜੱਸੀ, ਗੁਰਿੰਦਰ ਕਸ਼ਯਪ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਮਹੰਤ ਮੈਪੀ, ਪਰਮਜੀਤ ਸਿੰਘ, ਲੇਡੀਜ਼ ਵਿੰਗ ਤੋਂ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਜਾਤਾ ਬਮੋਤਰਾ, ਸੁਨੀਤਾ, ਰੇਣੂ ਭੂਸ਼ਣ, ਹਰਪ੍ਰੀਤ ਕੌਰ ਆਦਿ ਮੌਜੂਦ ਸਨ।