ਭਾਥ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਲੋਧੀ ਚੱਕ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਪ੍ਰਬੰਧਕੀ ਕਮੇਟੀ ਦੇ ਮੈਂਬਰ ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ
ਟਾਂਡਾ 7-4-2024 (ਪਰਮਜੀਤ ਸਿੰਘ ਠੇਕੇਦਾਰ) – ਕਸ਼ਯਪ ਰਾਜਪੂਤ ਭਾਥ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਚੈਤਰ ਚੋਦਾਂ ਵਾਲੇ ਦਿਨ 7 ਅਪ੍ਰੈਲ 2024 ਨੂੰ ਜਠੇਰਿਆਂ ਦੇ ਅਸਥਾਨ ਪਿੰਡ ਲੋਧੀ ਚੱਕ, ਟਾਂਡਾ ਜਿਲਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਥ ਪਰਿਵਾਰ ਜਠੇਰੇ ਸਮਿਤੀ ਵੱਲੋਂ ਪ੍ਰਧਾਨ ਰਵਿੰਦਰ ਸਿੰਘ ਦੀ ਦੇਖਰੇਖ ਹੇਠ ਪ੍ਰਬੰਧਕੀ ਕਮੇਟੀ ਨੇ ਸਾਰਾ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਮੇਲੇ ਵਾਲੇ ਦਿਨ ਸਵੇਰੇ ਹੀ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ। ਸੰਗਤਾਂ ਵਿਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।
ਪ੍ਰਬੰਧਕੀ ਕਮੇਟੀ ਵੱਲੋਂ ਮਿਲ ਕੇ ਪਹਿਲਾਂ ਜਠੇਰਿਆਂ ਦੀ ਪੂਜਾ ਕੀਤੀ ਗਈ। ਇਸ ਤੋਂ ਬਾਅਦ ਦੁਪਹਿਰ ਤੱਕ ਸੰਗਤਾਂ ਆਪਣੇ ਜਠੇਰਿਆਂ ਦੇ ਅਸਥਾਨ ਤੇ ਮੱਥਾ ਟੇਕ ਕੇ ਅਸ਼ੀਰਵਾਦ ਲੈਂਦੀਆਂ ਰਹੀਆਂ। ਪ੍ਰਬੰਧਕੀ ਕਮੇਟੀ ਦੇ ਮੈਂਬਰ ਆਪਣੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸੰਗਤ ਦਾ ਖਿਆਲ ਰੱਖ ਰਹੇ ਸੀ। ਚਾਹ ਪਕੌੜਿਆਂ ਦਾ ਲੰਗਰ ਸਵੇਰੇ ਤੋਂ ਹੀ ਵਰਤਦਾ ਰਿਹਾ। ਦੁਪਹਿਰ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਿਆ ਅਤੇ ਸੰਗਤ ਨੂੰ ਪ੍ਰਸ਼ਾਦਿ ਵਜੋਂ ਘਰ ਲਿਜਾਣ ਲਈ ਵੀ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ, ਵਾਈਸ ਪ੍ਰਧਾਨ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ, ਸੁਲਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ, ਪਰਮਜੀਤ ਪੰਮਾ, ਰਾਜ ਕੁਮਾਰ, ਵਿਜੇ ਕੁਮਾਰ, ਗੋਪਾਲ ਸਿੰਘ, ਲੱਕੀ, ਹਰਬੰਸ ਸਿੰਘ, ਦੇਵ ਰਾਜ, ਜੋਰਾ ਮਿੱਠੂ, ਸਰਬਜੀਤ ਸਿੰਘ, ਮੱਖਣ ਸਿੰਘ ਅਤੇ ਠੇਕੇਦਾਰ ਪਰਮਜੀਤ ਸਿੰਘ ਜਲੰਧਰ ਨੇ ਆਪਣੀ ਸੇਵਾ ਨਿਭਾਈ। ਸਟੇਜ ਸਕੱਤਰ ਦੀ ਜਿੰਮੇਵਾਰੀ ਕੁਲਵਿੰਦਰ ਸਿੰਘ ਰਾਜੂ ਨੇ ਨਿਭਾਈ। ਪ੍ਰਬੰਧਕੀ ਕਮੇਟੀ ਵੱਲੋਂ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਲੰਗਰ ਕਮੇਟੀ ਦੀਆਂ ਬੀਬੀਆਂ ਸਿਮਰਨ ਕੌਰ, ਸੁਰਿੰਦਰ ਕੌਰ, ਸੁਨੀਤਾ, ਸੋਨੀਆ, ਸੰਤੋਸ਼ ਰਾਣੀ, ਰਣਜੀਤ ਕੌਰ, ਰਿੰਪਲ, ਦਲਜੀਤ ਕੌਰ, ਕੁਲਦੀਪ ਕੌਰ, ਰਸ਼ਪਾਲ ਕੌਰ, ਰਜਵੰਤ ਕੌਰ, ਹਰਜਿੰਦਰ ਕੌਰ, ਨੀਲੂ ਬਾਲਾ, ਹਰਪ੍ਰੀਤ ਕੌਰ, ਰਜਿੰਦਰ ਕੌਰ, ਭਜਨ ਕੌਰ ਅਤੇ ਵੀਨਾ ਕੁਮਾਰੀ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਮੇਲੇ ਨੂੰ ਸਫਲ ਕੀਤਾ।