ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੀਆਂ ਚੋਣਾਂ ਵਿਚ ਨਿਰਮਲ ਸਿੰਘ ਐਸ.ਐਸ. ਦਾ ਸਮਰਥਨ ਕਰਨਗੀਆਂ ਪੰਜਾਬ ਦੀਆਂ ਵੱਖ-ਵੱਖ ਸਭਾਵਾਂ - ਮਨਮੋਹਨ ਸਿੰਘ ਭਾਗੋਵਾਲੀਆ
ਪੰਜਾਬ ਦੀਆਂ ਸਭਾਵਾਂ ਦੇ ਨੁਮਾਇੰਦੇ ਨਿਰਮਲ ਸਿੰਘ ਐਸ.ਐਸ. ਨੂੰ ਸਮਰਥਨ ਦਾ ਐਲਾਨ ਕਰਦੇ ਹੋਏ
ਟਾਂਡਾ, 22 ਜੂਨ 2023 (ਨਰਿੰਦਰ ਕਸ਼ਯਪ) – ਫਤਿਹਗੜ ਸਾਹਿਬ ਵਿਖੇ ਬਣੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ (ਰਜਿ.) ਦੇ ਚੇਅਰਮੈਨ ਦੀਆਂ ਚੋਣਾਂ ਲਈ 25 ਜੂਨ 2023 ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਸੰਬੰਧੀ ਪੰਜਾਬ ਦੀਆਂ ਵੱਖ-ਵੱਖ ਸਭਾਵਾਂ ਦੀ ਇਕ ਅਹਿਮ ਮੀਟਿੰਗ ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਹੋਈ। ਟਾਂਡਾ ਵਿਖੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਬਣੇ ਹੋਏ ਗੁਰਦੁਆਰਾ ਸਾਹਿਬ ਵਿਚ ਹੋਈ ਇਸ ਮੀਟਿੰਗ ਵਿਚ ਪੰਜਾਬ ਦੀਆਂ ਕਈ ਸਭਾਵਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਸ਼ਾਮਲ ਹੋਏ। ਇਥੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿਸ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ। ਸਮਾਜ ਦੇ ਵੱਖ ਵੱਖ ਪਤਵੰਤੇ ਸੱਜਣਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਸਾਰਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਟਰੱਸਟ ਦੀ ਬੇਹਤਰੀ ਅਤੇ ਤਰੱਕੀ ਵਾਸਤੇ ਸ. ਨਿਰਮਲ ਸਿੰਘ ਐਸ.ਐਸ. ਦਾ ਸਮਰਥਨ ਕੀਤਾ ਜਾਵੇ ਅਤੇ ਉਹਨਾਂ ਨੂੰ ਵੋਟਾਂ ਪਾਈਆਂ ਜਾਣ।
ਨਿਰਮਲ ਸਿੰਘ ਐਸ.ਐਸ. ਨੇ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਦੋਬਾਰਾ ਇਹ ਸੇਵਾ ਮਿਲਦੀ ਹੈ ਤਾਂ ਉਹ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣਗੇ ਅਤੇ ਟਰੱਸਟ ਦੀ ਭਲਾਈ ਵਾਸਤੇ ਹੋਰ ਵੀ ਵਧੀਆ ਢੰਗ ਨਾਲ ਕੰਮ ਕਰਨਗੇ। ਇਸ ਮੌਕੇ ਕਸ਼ਯਪ ਰਾਜਪੂਤ ਮਹਾਂਸਭਾ (ਰਜਿ.) ਸੂਬਾ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ, ਜਨਰਲ ਸੈਕਟਰੀ ਬਲਵੀਰ ਸਿੰਘ ਪਾਹੜਾ, ਨਰਿੰਦਰ ਸਿੰਘ ਮੰਨੀ, ਕਸ਼ਯਪ ਰਾਜਪੂਤ ਬਲਾਕ ਸਭਾ ਟਾਂਡਾ ਤੋਂ ਪ੍ਰਧਾਨ ਸਰਵਣ ਸਿੰਘ ਡੱਡੀਆਂ, ਜਨਰਲ ਸਕੱਤਰ ਜਗਦੀਸ਼ ਸਿੰਘ ਲਾਂਬਾ, ਬਚਨ ਸਿੰਘ ਮਿਆਣੀ, ਕਸ਼ਯਪ ਰਾਜਪੂਤ ਚੈਰੀਟੇਬਲ ਫਾਉਂਡੇਸ਼ਨ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ, ਗੁਰਦੁਆਰਾ ਬਾਬਾ ਹਿੰਮਤ ਸਿੰਘ ਮੁਕੇਰੀਆਂ ਵੱਲੋਂ ਸ਼ਮਸ਼ੇਰ ਸਿੰਘ, ਅਮਰ ਸਿੰਘ ਚੱਕ, ਦੀਨਾਨਗਰ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰਿੰਦਰ ਕਸ਼ਯਪ, ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਦੇ ਪ੍ਰਧਾਨ ਗੁਰਦਿਆਲ ਸਿੰਘ ਰਸੀਆ, ਚੇਅਰਮੇੈਨ ਪਰਮਜੀਤ ਸਿੰਘ ਠੇਕੇਦਾਰ, ਚਰਨਜੀਤ ਚੰਨੀ, ਪ੍ਰਕਾਸ਼ ਸਿੰਘ, ਕਸ਼ਯਪ ਰਾਜਪੂਤ ਸਭਾ ਪਠਾਨਕੋਟ ਤੋਂ ਪ੍ਰਧਾਨ ਅਵਿਨਾਸ਼ ਭੋਲਾ, ਸੁਰਿੰਦਰ ਕੁਮਾਰ, ਸੁਲਤਾਨਪੁਰ ਲੋਧੀ ਤੋਂ ਬਿਕਰ ਸਿੰਘ ਮਹਿਰਾ, ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ, ਐਸ.ਐਸ. ਰਾਜ, ਬਲਦੇਵ ਸਿੰਘ ਲੋਹਾਰਾ ਆਦਿ ਮੈਂਬਰ ਸ਼ਾਮਲ ਹੋਏ। ਦ ਪੰਜਾਬ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਸੁਖਬੀਰ ਸਿੰਘ ਸ਼ਾਲੀਮਾਰ ਨੇ ਵੀ ਆਪਣਾ ਸਮਰਥਨ ਨਿਰਮਲ ਸਿੰਘ ਐਸ.ਐਸ. ਨੂੰ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਭਾ ਅਪੀਲ ਕਰਦੀ ਹੈ ਕਿ ਨਿਰਮਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ।