You are currently viewing Tribute Paid to ETO Harminder Singh

Tribute Paid to ETO Harminder Singh

ਈ.ਟੀ.ਓ. ਹਰਮਿੰਦਰ ਸਿੰਘ ਨੂੰ ਸਮਾਜ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਕੀਰਤਨ ਕਰਦੇ ਹੋਏ ਰਾਗੀ ਜੱਥਾ

ਲੁਧਿਆਣਾ, 2-8-2022 (ਮੀਨਾਕਸ਼ੀ ਕਸ਼ਯਪ) – ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਬਹੁਤ ਹੀ ਸਹਿਯੋਗੀ ਸਾਥੀ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬ ਟਰੱਸਟ ਦੇ ਸਰਪ੍ਰਸਤ, ਰਿਟਾਇਰ ਈ.ਟੀ.ਓ. ਸ. ਹਰਮਿੰਦਰ ਸਿੰਘ ਨੂੰ ਇੱਕ ਵੱਡੇ ਇਕੱਠ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸ. ਹਰਮਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਵਿਸ਼ਾਲ ਨਗਰ ਦੇ ਗੁਰਦੁਆਰਾ ਚਰਨ ਛੋਹ ਵਿਖੇ ਪਾਇਆ ਗਿਆ। ਉਪਰੰਤ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਨਾਲ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।
ਅੰਤਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸੱਜਣ-ਮਿੱਤਰ, ਕਸ਼ਯਪ ਸਮਾਜ ਦੇ ਪਤਵੰਤੇ ਸੱਜਣ ਅਤੇ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਇਲਾਕੇ ਦੇ ਕੋਂਸਲਰ ਦੇ ਨਾਲ ਨਾਲ ਨਗਰ ਨਿਗਮ ਦੇ ਅਕਾਲੀ ਦਲ ਦੇ ਕੋਂਸਲਰ ਵੀ ਸ਼ਾਮਲ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਰਮਿੰਦਰ ਸਿੰਘ ਦੇ ਕੁੜਮ ਨਿਰਮਲ ਸਿੰਘ ਐਸ.ਐਸ. ਨੇ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਟੀਮ, ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲੇਦਵ ਸਿੰਘ ਦੁਸਾਂਝ ਆਪਣੀ ਟੀਮ ਦੇ ਨਾਲ, ਐਸ.ਐਸ.ਰਾਜ, ਕਸ਼ਯਪ ਰਾਜਪੂਤ ਸਭਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆ, ਜਨਰਲ ਸਕੱਤਰ ਬਸੰਤ ਸਿੰਘ ਮਹਿਰਾ, ਜਸਬੀਰ ਸਿੰਘ, ਪੰਨਾ ਸਿੰਘ ਪਕੌੜੇ ਵਾਲੇ ਦੇ ਮਾਲਕ ਬਲਦੇਵ ਰਾਜ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਅੰਮ੍ਰਿਤਸਰ ਦਫਤਰ ਦੇ ਇੰਚਾਰਜ ਹਰਜੀਤ ਸਿੰਘ, ਜਸਪਾਲ ਸਿੰਘ ਗਿਆਸਪੁਰਾ, ਰਾਜੇਸ਼ ਮਿਸ਼ਰਾ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।

ਅੰਤਮ ਅਰਦਾਸ ਵਿਚ ਸ਼ਾਮਲ ਵਿਚ ਭਾਰੀ ਇਕੱਠ

ਅੰਤਮ ਅਰਦਾਸ ਵਿਚ ਸ਼ਾਮਲ ਵਿਚ ਭਾਰੀ ਇਕੱਠ

ਹਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ – ਹਰਮਿੰਦਰ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 24 ਜੁਲਾਈ 2002 ਨੂੰ ਅਕਾਲ ਚਲਾਣਾ ਕਰ ਗਏ ਸੀ। ਉਹ ਆਪਣੇ ਕੁੱਤੇ ਨੂੰ ਘੁਮਾ ਰਹੇ ਸੀ ਜਦੋਂ ਅਚਾਨਕ ਉਹ ਡਿਗ ਗਏ। ਡਾਕਟਰ ਕੋਲੋਂ ਦਵਾਈ ਲੈ ਕੇ ਉਹ ਘਰ ਆਏ ਤਾਂ ਉਹਨਾਂ ਨੂੰ ਥੋੜੀ ਤਕਲੀਫ ਹੋਈ। ਉਹਨਾਂ ਦੇ ਘਰ ਵਾਲੇ ਡਾਕਟਰ ਕੋਲ ਲੈ ਕੇ ਗਏ, ਜਿੱਥੇ ਉਹਨਾਂ ਆਪਣੀ ਜਿੰਦਗੀ ਦੇ ਆਖਰੀ ਸਾਹ ਲਏ। ਸ਼ਾਮ ਨੂੰ ਨਿਊ ਮਾਡਲ ਟਾਉਨ ਦੇ ਸ਼ਮਸ਼ਾਨਘਾਟ ਵਿਖੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਉਹਨਾਂ ਦੀ ਵੱਡੀ ਬੇਟੀ ਵਾਰਡ ਨੰ 29 ਦੀ ਕੌਂਸਲਰ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਪਿਤਾ ਦੀ ਚਿਤਾ ਨੂੰ ਅਗਨੀ ਭੇਂਟ ਕੀਤਾ। ਦੁੱਖ ਦੇ ਇਸ ਮੌਕੇ ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਸ਼ਾਮਲ ਹੋਏ। ਪੱਛੜੀਆਂ ਸ਼੍ਰੇਣੀਆਂ ਭਲਾਈ ਕਮੀਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਇਹਨਾਂ ਦੇ ਕੁੜਮ ਹਨ। ਇਸ ਮੌਕੇ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਲੁਧਿਆਣਾ ਦੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ, ਸਕੂਲ ਦਾ ਸਟਾਫ, ਕਈ ਕੌਂਸਲਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।
ਹਰਮਿੰਦਰ ਸਿੰਘ ਈ.ਟੀ.ਓ. – ਸ. ਹਰਮਿੰਦਰ ਸਿੰਘ ਦਾ ਜਨਮ ਜਲੰਧਰ ਜਿਲੇ ਦੇ ਪਿੰਡ ਲੜੋਈ ਵਿਖੇ ਸ. ਗਿਆਨ ਸਿੰਘ ਦੇ ਘਰ 1-3-1947 ਨੂੰ ਹੋਇਆ। ਜਲੰਧਰ ਸ਼ਹਿਰ ਦੇ ਡੀ.ਏ.ਵੀ. ਕਾਲਜ ਤੋਂ ਇਹਨਾਂ ਬੀ.ਐਸ.ਸੀ. ਨੋਨ ਮੈਡੀਕਲ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਇਹ ਬਤੌਰ ਇੰਸਪੈਕਟਰ ਐਕਸਾਈਜ਼ ਮਹਿਕਮੇ ਵਿਚ ਭਰਤੀ ਹੋਏ। ਨੌਕਰੀ ਦੌਰਾਨ ਤਰੱਕੀ ਕਰਦੇ ਹੋਏ ਇਹ ਈ.ਟੀ.ਓ. ਦੇ ਅਹੁਦੇ ਤੋਂ ਰਿਟਾਇਰ ਹੋਏ। ਮੰਡੀ ਅਹਿਮਦਗੜ ਦੇ ਸ. ਸੰਤਾ ਸਿੰਘ ਦੀ ਬੇਟੀ ਮਨਜੀਤ ਕੌਰ ਨਾਲ ਇਹਨਾਂ ਦਾ ਵਿਆਹ 25-6-1982 ਨੂੰ ਹੋਇਆ। ਵਾਹਿਗੁਰੂ ਜੀ ਮਿਹਰ ਨਾਲ ਘਰ ਵਿਚ ਦੋ ਬੇਟੀਆਂ ਪ੍ਰਭਜੋਤ ਕੌਰ ਅਤੇ ਕਰਮਜੋਤ ਕੌਰ ਨੇ ਰੌਣਕਾਂ ਲਗਾ ਦਿੱਤੀਆਂ। ਵੱਡੀ ਬੇਟੀ ਪ੍ਰਭਜੋਤ ਕੌਰ ਵਾਰਡ ਨੰ 29 ਤੋਂ ਕੌਂਸਲਰ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਨੂੰਹ ਹਨ । ਛੋਟੀ ਬੇਟੀ ਕਰਮਜੋਤ ਕੌਰ ਲੁਧਿਆਣਾ ਦੇ ਇੰਡਸਟ੍ਰੀਲਿਸਟ ਸ. ਭਾਗ ਸਿੰਘ ਦੇ ਛੋਟੇ ਬੇਟੇ ਨਾਲ ਵਿਆਹੀ ਹੋਈ ਹੈ ਅਤੇ ਇਸ ਸਮੇਂ ਬਤੌਰ ਲੈਕਚਰਾਰ ਸਰਵਿਸ ਕਰ ਰਹੀ ਹੈ।
ਹਰਮਿੰਦਰ ਸਿੰਘ ਜੀ ਇਕ ਬਹੁਤ ਹੀ ਮਿਲਣਸਾਰ ਅਤੇ ਚੰਗੇ ਸੁਭਾਅ ਦੇ ਮਾਲਕ ਸਨ। ਕਸ਼ਯਪ ਸਮਾਜ ਦੇ ਪੜੇ ਲਿਖੇ ਅਤੇ ਗਿਣਤੀ ਦੇ ਅਫਸਰਾਂ ਵਿਚੋਂ ਉਹ ਇਕ ਸਨ। ਸਮਾਜ ਸੇਵਾ ਨਾਲ ਵੀ ਉਹ ਜੁੜੇ ਰਹੇ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਉਹ ਕਾਨੂੰਨੀ ਸਲਾਹਕਾਰ ਬਣੇ ਅਤੇ ਪਿਛਲੇ ਸਾਲ ਉਹਨਾਂ ਨੂੰ ਇਸ ਸੰਸਥਾ ਦਾ ਸਰਪ੍ਰਸਤ ਬਣਾਇਆ ਗਿਆ। ਕਸ਼ਯਪ ਕ੍ਰਾਂਤੀ ਪੱਤ੍ਰਿਕਾ ਨਾਲ ਉਹ ਕਾਫੀ ਸਮਾਂ ਪਹਿਲਾਂ ਜੁੜੇ ਸੀ ਅਤੇ ਇਸਦੇ ਪੱਕੇ ਮੈਂਬਰ ਸੀ। ਉਹਨਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਹੋਇਆ ਹੈ ਉਥੇ ਸਮਾਜ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਨੁਕਸਾਨ ਹੋਇਆ ਹੈ।
ਅਸੀਂ ਅਦਾਰਾ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਸਮਾਜ ਦੀ ਵੈਬਸਾਈਟ ਵੱਲੋਂ ਸ. ਹਰਮਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ।

ਅੰਤਮ ਸੰਸਕਾਰ ਕਰਦੇ ਹੋਏ ਬੇਟੀ ਪ੍ਰਭਜੋਤ ਕੌਰ ਅਤੇ ਰਿਸ਼ਤੇਦਾਰ

This Post Has One Comment

  1. Lovejot Singh

    A real gem of a person. RIP ????

Leave a Reply