You are currently viewing Sukhdev Komal Mother Bibi Bhajan Kaur Lefts for Heaven on 5-9-2023

Sukhdev Komal Mother Bibi Bhajan Kaur Lefts for Heaven on 5-9-2023

ਸੁਖਦੇਵ ਕੈਟਰਿੰਗ ਯੂ.ਕੇ. ਵਾਲੇ ਸੁਖਦੇਵ ਕੋਮਲ ਦੇ ਮਾਤਾ ਸ਼੍ਰੀਮਤੀ ਭਜਨ ਕੌਰ ਜੀ ਕਰ ਗਏ ਅਕਾਲ ਚਲਾਣਾ

ਆਪਣੇ ਮਾਤਾ ਜੀ ਦਾ ਅੰਤਿਮ ਸੰਸਕਾਰ ਕਰਨ ਸਮੇਂ ਸੁਖਦੇਵ ਕੋਮਲ

ਫਗਵਾੜਾ, 6-9-2023 (ਗੁਰਿੰਦਰ ਕਸ਼ਯਪ) – ਇੰਗਲੈਂਡ ਦੀ ਮਸ਼ਹੂਰ ਹਸਤੀ ਸੁਖਦੇਵ ਕੈਟਰਿੰਗ ਸਰਵਿਸਿਜ਼ ਦੇ ਮਾਲਕ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਸਰਪ੍ਰਸਤ ਸ਼੍ਰੀ ਸੁਖਦੇਵ ਕੋਮਲ ਦੇ ਮਾਤਾ ਸ਼੍ਰੀਮਤੀ ਭਜਨ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 5 ਸਿਤੰਬਰ 2023 ਨੂੰ ਅਕਾਲ ਚਲਾਣਾ ਕਰ ਗਏ। ਬੀਬੀ ਹਰਭਜਨ ਕੌਰ ਜੀ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਰਹਿੰਦੀ ਸੀ। 5 ਸਿਤੰਬਰ ਨੂੰ 2023 ਨੂੰ ਉਹ ਵਾਹਿਗੁਰੂ ਜੀ ਵੱਲੋਂ ਗਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਦੁੱਖ ਦੀ ਇਹ ਖਬਰ ਸੁਣ ਕੇ ਬੇਟੇ ਸੁਖਦੇਵ ਕੋਮਲ ਅਤੇ ਜਸਵੰਤ ਕੋਮਲ ਉਸੇ ਸਮੇਂ ਇੰਗਲੈਂਡ ਤੋਂ ਪੰਜਾਬ ਵਾਸਤੇ ਚੱਲ ਪਏ। ਬੀਬੀ ਭਜਨ ਕੌਰ ਦਾ ਅੰਤਿਮ ਸੰਸਕਾਰ 7 ਸਿੰਤਬਰ ਨੂੰ ਹਦੀਆਬਾਦ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਨੁਮਾਇੰਦੇ ਸ਼ਾਮਲ ਹੋਏ। ਬੀਬੀ ਹਰਭਜਨ ਕੌਰ ਦੇ ਵੱਡੇ ਸਪੁੱਤਰ ਡਾ. ਸੁਖਦੇਵ ਕੋਮਲ ਨੇ ਆਪਣੇ ਮਾਤਾ ਜੀ ਦਾ ਅੰਤਿਮ ਸੰਸਕਾਰ ਕੀਤਾ। ਸੰਸਕਾਰ ਤੋਂ ਬਾਅਦ ਗੁਰਦੁਆਰਾ ਛੇਵੀਂ ਪਾਤਸ਼ਾਹੀ ਹਦੀਆਬਾਦ ਵਿਖੇ ਅਲਾਣੀਆਂ ਦਾ ਪਾਠ ਕੀਤਾ ਗਿਆ।
ਬੀਬੀ ਭਜਨ ਕੌਰ ਦੇ ਅੰਤਿਮ ਸੰਸਕਾਰ ਮੌਕੇ ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਕਸ਼ਯਪ ਰਾਜਪੂਤ ਸਮਾਜ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਸ਼ਾਮਲ ਹੋਈਆਂ। ਇਸ ਮੌਕੇ ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਤੋਂ ਪ੍ਰਧਾਨ ਸ. ਬਲਦੇਵ ਸਿੰਘ ਕੈਪਸਨ, ਵਿਜੇ ਕੁਮਾਰ, ਰਾਜ ਕੁਮਾਰ, ਸਤਪਾਲ ਮਹਿਰਾ ਕਪੂਰਥਲਾ, ਲੱਕੀ ਸੰਸੋਆ, ਪਰਮਜੀਤ ਸਿੰਘ ਠੇਕੇਦਾਰ, ਮੰਦਿਰ ਵਰੁਣ ਦੇਵ ਫਗਵਾੜਾ ਦੇ ਪ੍ਰਧਾਨ ਗੁਰਦਿਆਲ ਸਿੰਘ ਜੋਨੀ, ਘੁੱਲਾ ਸਰਹਾਲੇ ਵਾਲਾ, ਬਲਬੀਰ ਸਿੰਘ, ਅਮਰਜੀਤ ਟਾਂਡਾ ਆਦਿ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਬੀਬੀ ਭਜਨ ਕੌਰ ਜੀ ਇਕ ਬਹੁਤ ਹੀ ਉਚੇ ਅਤੇ ਨੇਕ ਖਿਆਲਾਂ ਵਾਲੀ ਔਰਤ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹਨਾਂ ਆਪਣੇ ਪਰਿਵਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਮਾਜ ਵਿਚ ਸਟੈਂਡ ਕੀਤਾ। ਉਹਨਾਂ ਦੇ ਚਾਰ ਬੇਟੇ ਅਤੇ ਇਕ ਧੀ-ਜਵਾਈ ਕੁਲਵੰਤ ਕੌਰ-ਪਰਮਜੀਤ ਸਿੰਘ ਹੈ। ਬੇਟੀ ਫਗਵਾੜੇ ਹੀ ਸੈਟਲ ਹੈ ਅਤੇ ਪਰਮਜੀਤ ਸਿੰਘ ਬਿਜਲੀ ਬੋਰਡ ਤੋਂ ਰਿਟਾਇਰ ਹਨ। ਤਿੰਨ ਪੁੱਤਰ ਇੰਗਲੈਂਡ ਵਿਚ ਸੈਟਲ ਹੈ ਅਤੇ ਉਥੇ ਦੇ ਸਮਾਜ ਵਿਚ ਉਹਨਾਂ ਆਪਣਾ ਨਾਮ ਬਣਾਇਆ ਹੈ। ਵੱਡਾ ਬੇਟਾ ਸੁਖਦੇਵ ਕੋਮਲ ਇੰਗਲੈਂਡ ਦੇ ਬਿਜ਼ਨਸ, ਰਾਜਨੀਤੀ ਅਤੇ ਸਮਾਜਿਕ ਖੇਤਰ ਵਿਚ ਮੰਨਿਆ ਹੋਇਆ ਨਾਮ ਹੈ। ਕੋਰੋਨਾ ਦੌਰਾਨ ਇਹਨਾਂ ਦਾ ਦੂਸਰਾ ਬੇਟਾ ਬਲਜੀਤ ਕੋਮਲ ਅਕਾਲ ਚਲਾਣਾ ਕਰ ਗਿਆ ਸੀ। ਕਸ਼ਯਪ ਸਮਾਜ ਵਿਚ ਵੀ ਬੀਬੀ ਜੀ ਦੀ ਬਹੁਤ ਇੱਜਤ ਹੈ। ਫਗਵਾੜਾ ਦੇ ਖਵਾਜਾ ਮੰਦਿਰ ਅਤੇ ਜਠੇਰਿਆਂ ਦੇ ਅਸਥਾਨ ਨੂੰ ਇਹਨਾਂ ਦੇ ਪਰਿਵਾਰ ਦਾ ਬਹੁਤ ਯੋਗਦਾਨ ਹੈ। ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ ਦੀ ਸ਼ਾਨ ਵੀ ਇਸ ਪਰਿਵਾਰ ਨਾਲ ਵਧਦੀ ਹੈ। ਬੀਬੀ ਜੀ ਆਪਣੇ ਪਰਿਵਾਰ ਵਿਚ ਬੱਚਿਆਂ ਦੇ ਪੋਤਰੇ, ਪੋਤਰੀਆਂ ਅਤੇ ਦੋਹਤੇ, ਦੋਹਤਰੀਆਂ ਛੱਡ ਗਏ ਹਨ।
ਬੀਬੀ ਜੀ ਦੇ ਅਕਾਲ ਚਲਾਣੇ ਤੇ ਅਦਾਰਾ ਕਸ਼ਯਪ ਕ੍ਰਾਂਤੀ ਆਪਣੇ ਸਰਪ੍ਰਸਤ ਡਾ. ਸੁਖਦੇਵ ਕੋਮਲ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।

ਆਪਣੇ ਮਾਤਾ ਜੀ ਦੇ ਅੰਤਿਮ ਦਰਸ਼ਨ ਕਰਦੇ ਹੋਏ ਸੁਖਦੇਵ ਕੋਮਲ

ਸੁਖਦੇਵ ਕੋਮਲ ਨਾਲ ਦੁੱਖ ਸਾਂਝਾ ਕਰਦੇ ਹੋਏ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਮੈਂਬਰ

ਪਰਿਵਾਰ ਸੰਮੇਲਨ ਵਿਚ ਬੀਬੀ ਭਜਨ ਕੌਰ ਦਾ ਸਵਾਗਤ ਕਰਦੇ ਹੋਏ ਮੀਨਾਕਸ਼ੀ ਕਸ਼ਯਪ

ਪਰਿਵਾਰ ਸੰਮੇਲਨ ਵਿਚ ਬੀਬੀ ਭਜਨ ਕੌਰ ਦਾ ਸਵਾਗਤ ਕਰਦੇ ਹੋਏ ਮੀਨਾਕਸ਼ੀ ਕਸ਼ਯਪ

ਬੀਬੀ ਭਜਨ ਕੌਰ ਨਾਲ ਪੁਰਾਣੀ ਮੁਲਾਕਾਤ ਦੌਰਾਨ ਨਰਿੰਦਰ ਕਸ਼ਯਪ, ਮੀਨਾਕਸ਼ੀ ਕਸ਼ਯਪ, ਵਿਜੇ ਕੁਮਾਰ ਅਤੇ ਸਤਪਾਲ ਮਹਿਰਾ

Leave a Reply