ਪ੍ਰੋ. ਆਰ.ਐਲ.ਬੱਲ ਨੂੰ ਲੱਗਿਆ ਪਤਨੀ ਕਾਂਤਾ ਰਾਣੀ ਦੀ ਮੌਤ ਦਾ ਸਦਮਾ
ਬੇਟੇ ਸ਼ਿਵ ਅਤੇ ਮੁਨੀਸ਼ ਬੱਲ ਨੇ ਕੀਤਾ ਮਾਂ ਦਾ ਅੰਤਿਮ ਸੰਸਕਾਰ
ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਬੇਟਾ ਸ਼ਿਵ ਬੱਲ
ਜਲੰਧਰ, 3-6-2022 (ਗੁਰਿੰਦਰ ਕਸ਼ਯਪ) – ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਸਾਹਿਤ ਸੰਪਾਦਕ ਅਤੇ ਕਸ਼ਯਪ ਸਮਾਜ ਦੇ ਉਘੇ ਸਮਾਜ ਸੇਵਕ ਪ੍ਰੋ. ਰਾਮ ਲੁਭਾਇਆ ਬੱਲ (ਆਰ.ਐਲ.ਬੱਲ) ਨੂੰ ਉਸ ਸਮੇਂ ਵੱਡੇ ਦੁੱਖ ਦਾ ਸਦਮਾ ਲੱਗਾ ਜਦੋਂ ਉਹਨਾਂ ਦੀ ਜੀਵਨਸਾਥੀ ਸ਼੍ਰੀਮਤੀ ਕਾਂਤਾ ਰਾਣੀ ਸਦੀਵੀ ਵਿਛੋੜਾ ਦੇ ਗਈ। ਅੱਜ ਦੁਪਹਿਰ 12 ਵਜੇ ਦੇ ਕਰੀਬ ਸ਼੍ਰੀਮਤੀ ਕਾਂਤਾ ਰਾਣੀ ਨੇ ਆਪਣੀ ਜਿੰਦਗੀ ਦੇ ਆਖਰੀ ਸਾਹ ਲੈਂਦੇ ਹੋਏ ਦੁਨੀਆ ਛੱਡ ਦਿੱਤੀ। ਕਾਂਤਾ ਰਾਣੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਹਨਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਜਲੰਧਰ ਸ਼ਹਿਰ ਦੇ ਹਰਨਾਮਦਾਸ ਪੁਰਾ ਦੇ ਸ਼ਿਵਪੁਰੀ ਵਿਖੇ ਕੀਤਾ ਗਿਆ। ਪ੍ਰੋ. ਆਰ.ਐਲ. ਬੱਲ ਦੇ ਦੋਨਾਂ ਬੇਟਿਆਂ ਸ਼ਿਵ ਬੱਲ ਅਤੇ ਮੁਨੀਸ਼ ਬੱਲ ਨੇ ਆਪਣੀ ਮਾਤਾ ਜੀ ਦਾ ਅੰਤਿਮ ਸੰਸਕਾਰ ਕੀਤਾ। ਵੱਡੇ ਬੇੇਟੇ ਸ਼ਿਵ ਨੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਰਿਸ਼ਤੇਦਾਰ, ਸੱਜਣ, ਇਲਾਕੇ ਦੇ ਪਤਵੰਤੇ ਸੱਜਣ ਅਤੇ ਕਸ਼ਯਪ ਸਮਾਜ ਦੇ ਕਈ ਸਾਥੀ ਸ਼ਾਮਲ ਹੋਏ। ਕਸ਼ਯਪ ਨੌਜਵਾਨ ਸਭਾ ਮੁਹੱਲਾ ਕਰਾਰ ਖਾਂ ਦੇ ਬਹੁਤ ਸਾਰੇ ਮੈਂਬਰ, ਇਲਾਕੇ ਦੇ ਪਤਵੰਤੇ ਸੱਜਣ, ਕਸ਼ਯਪ ਕ੍ਰਾਂਤੀ ਤੋਂ ਸ਼੍ਰੀ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਤੋਂ ਵਿਜੇ ਕੁਮਾਰ, ਰਾਜ ਕਮਾਰ, ਜਗਦੀਪ ਕੁਮਾਰ ਬੱਬੂ, ਪੰਨਾ ਸਿੰਘ ਪਕੌੜੇ ਵਾਲੇ ਲੁਧਿਆਣਾ ਤੋਂ ਸੰਨੀ ਮਾਂਡੀਆਨ, ਕਸ਼ਯਪ ਨੌਜਵਾਨ ਧਾਰਮਿਕ ਸਭਾ ਦੇ ਪ੍ਰਧਾਨ ਪਵਨ ਕੁਮਾਰ ਭੋਡੀ ਆਦਿ ਦੁੱਖ ਵਿਚ ਸ਼ਾਮਲ ਹੋਏ।
ਸ਼੍ਰੀਮਤੀ ਕਾਂਤੀ ਰਾਣੀ ਜੀ ਇਕ ਬਹੁਤ ਵੀ ਮਿਲਣਸਾਰ ਅਤੇ ਠੰਡੇ ਸੁਭਾਅ ਵਾਲੇ ਸੀ। ਪ੍ਰੋ. ਆਰ.ਐਲ. ਬੱਲ ਨਾਲ ਇਹਨਾਂ ਦਾ ਵਿਆਹ 7 ਦਿਸੰਬਰ 1977 ਨੂੰ ਹੋਇਆ। ਇਹ ਜਿਲਾ ਲਾਇਬ੍ਰੇਰੀਅਨ ਦੇ ਅੁਹਦੇ ਤੋਂ ਰਿਟਾਇਰ ਹੋਏ। ਕਾਂਤਾ ਰਾਣੀ ਜੀ ਨੇ ਹਰ ਕਦਮ ਉਪਰ ਆਪਣੇ ਪਤੀ ਦਾ ਸਾਥੀ ਦਿੰਦੇ ਹੋਏ ਇਹਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਣਾ ਦਿੱਤੀ। ਇਹਨਾਂ ਦੇ ਦੋ ਬੇਟੇ ਹਨ ਅਤੇ ਘਰ ਵਿਚ ਦੋ ਬੇਟੀਆਂ ਨਾਲ ਦੋ ਪੋਤਰੇ ਅਤੇ ਦੋ ਪੋਤਰੀਆਂ ਹਨ।
ਦੁੱਖ ਦੀ ਇਸ ਘੜੀ ਵਿਚ ਅਸੀਂ ਕਸ਼ਯਪ ਕ੍ਰਾਂਤੀ ਦੀ ਟੀਮ ਵੱਲੋਂ ਪ੍ਰੋ. ਆਰ.ਐਲ. ਬੱਲ ਅਤੇ ਉਹਨਾਂ ਦੇ ਪਰਿਵਾਰ ਨਾਲ ਸ਼ਾਮਲ ਹੁੰਦੇ ਹੋਏ ਸ਼ੋਕ ਪ੍ਰਗਟ ਕਰਦੇ ਹਾਂ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸਮਰਥਾ ਦੇਵੇ।