ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ 2023 ਦਾ ਬੜਗੋਤਾ ਜਠੇਰਿਆਂ ਦਾ ਸਲਾਨਾ ਮੇਲਾ
ਜਠੇਰਿਆਂ ਦੀ ਨਵੀਂ ਜਮੀਨ ਉਤੇ ਹਵਨ ਨਾਲ ਕੀਤੀ ਗਈ ਉਸਾਰੀ ਦੀ ਸ਼ੁਰੂਆਤ
ਨਵੀਂ ਜਮੀਨ ਉਤੇ ਹਵਨ ਕਰਦੇ ਹੋਏ ਬੜਗੋਤਾ ਪਰਿਵਾਰ
ਨਵਾਂਸ਼ਹਿਰ, 14-4-2023 (ਗੁਰਿੰਦਰ ਕਸ਼ਯਪ) – ਬੜਗੋਤਾ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤ ਵੱਲੋਂ ਪਿੰਡ ਗਰਚਾ ਵਿਖੇ ਜਠੇਰਿਆਂ ਦੇ ਪਵਿੱਤਰ ਅਸਥਾਨ ਤੇ ਮਨਾਇਆ ਗਿਆ। ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਇਹ ਮੇਲਾ ਸਫਲਤਾ ਨਾਲ ਮਨਾਇਆ ਗਿਆ।
ਮੇਲੇ ਤੋਂ ਇਕ ਦਿਨ ਪਹਿਲਾਂ 13-4-2023 ਨੂੰ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਮੇਲਾ ਇੰਚਾਰਜ ਸ਼੍ਰੀ ਮਦਨ ਲਾਲ ਦੀ ਅਗਵਾਈ ਹੇਠ ਪਿੰਡ ਗਰਚਾ ਤੋਂ ਸਾਰੇ ਕਮੇਟੀ ਮੈਂਬਰਾਂ ਨੇ ਮੇਲੇ ਦੀ ਤਿਆਰੀ ਕੀਤੀ। ਪਿੰਡ ਗਰਚਾ ਦੇ ਸਾਰੇ ਬੜਗੋਤਾ ਪਰਿਵਾਰਾਂ ਨੇ ਟੈਂਟ ਲਗਵਾਉਣ, ਰਾਸ਼ਨ ਅਤੇ ਸਬਜ਼ੀ ਲਿਆਉਣ, ਭਾਂਡੇ ਸਾਫ ਕਰਨ, ਪਾਣੀ ਦਾ ਪ੍ਰਬੰਧ ਆਦਿ ਸਾਰੇ ਕੰਮ ਬੜੇ ਉਤਸ਼ਾਹ ਨਾਲ ਕੀਤੇ। ਇਸ ਦੌਰਾਨ ਛੋਟੇ ਬੱਚਿਆਂ ਨੇ ਵੀ ਖੁਸ਼ੀ ਖੁਸ਼ੀ ਸੇਵਾ ਕੀਤੀ। ਇਸ ਦਿਨ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ, ਜਨਰਲ ਸਕੱਤਰ ਨਰਿੰਦਰ ਕਸ਼ਯਪ ਅਤੇ ਕੈਸ਼ੀਅਰ ਜਸਵਿੰਦਰ ਸਿੰਘ ਵੀ ਹਾਜਰ ਸਨ।
14-4-2023 ਨੂੰ ਮੇਲੇ ਵਾਲੇ ਦਿਨ ਜਠੇਰਿਆਂ ਦੇ ਅਸਥਾਨ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਚੁੰਨੀ ਚੜਾਈ ਗਈ। ਸਵੇਰੇ 7 ਵਜੇ ਤੋਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਕਮੇਟੀ ਵੱਲੋਂ ਸੰਗਤਾਂ ਵਾਸਤੇ ਚਾਹ ਅਤੇ ਪਕੌੜਿਆਂ ਦਾ ਲੰਗਰ ਤਿਆਰ ਸੀ ਜੋ ਸੰਗਤਾਂ ਨੂੰ ਸਵੇਰ ਤੋਂ ਹੀ ਵਰਤਾਣਾ ਸ਼ੁਰੂ ਕੀਤਾ ਗਿਆ। ਸੰਗਤਾਂ ਨੇ ਵੀ ਲਾਈਨ ਵਿਚ ਲੱਗ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਜਠੇਰਿਆਂ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਸਾਰੇ ਮੈਂਬਰਾਂ ਅਤੇ ਸੰਗਤ ਨੇ ਮਿਲ ਕੇ ਝੰਡਾ ਚੜਾਉਣ ਦੀ ਰਸਮ ਪੂਰੀ ਕੀਤੀ ਗਈ। ਕਮੇਟੀ ਦੇ ਸਾਰੇ ਮੈਂਬਰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਸਨ। ਪਿੰਡ ਤੋਂ ਜਠੇਰਿਆਂ ਦੀ ਸੇਵਾ ਕਰ ਰਹੇ ਮਦਨ ਲਾਲ ਜੀ ਸਾਰਾ ਪ੍ਰਬੰਧ ਦੇਖ ਰਹੇ ਸੀ, ਜਦਕਿ ਜਸਬੀਰ ਸਿੰਘ ਪਾਣੀ ਦੀ ਸੇਵਾ ਕਰ ਰਹੇ ਸਨ। ਪ੍ਰ੍ਰਧਾਨ ਰਜਿੰਦਰ ਕੁਮਾਰ, ਜਨਰਲ ਸਕੱਤਰ ਨਰਿੰਦਰ ਕਸ਼ਯਪ, ਕੈਸ਼ੀਅਰ ਜਸਵਿੰਦਰ ਸਿੰਘ, ਆਡੀਟਰ ਮੋਹਨ ਲਾਲ, ਵਾਈਸ ਪ੍ਰਧਾਨ ਸ਼ਾਮ ਸੁੰਦਰ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਦੀ ਰਸੀਦ ਕੱਟ ਰਹੇ ਸੀ ਜਦਕਿ ਸਟੋਰ ਕੀਪਰ ਲਖਵੀਰ ਕੁਮਾਰ ਸੰਗਤਾਂ ਵੱਲੋਂ ਆਇਆ ਰਾਸ਼ਨ ਅਤੇ ਫਲਾਂ ਦਾ ਪ੍ਰਸ਼ਾਦਿ ਸੰਭਾਲ ਰਹੇ ਸੀ। ਰਾਜ ਕੁਮਾਰ, ਸ਼ਸ਼ੀ ਕੁਮਾਰ, ਸੰਦੀਪ ਕੁਮਾਰ, ਨਵਦੀਪ ਕੁਮਾਰ ਆਪਣੀ ਟੀਮ ਅਤੇ ਆਪਣੇ ਪਰਿਵਾਰ ਨਾਲ ਲੰਗਰ ਦੀ ਸੇਵਾ ਸੰਭਾਲ ਰਹੇ ਸੀ। ਬੀਬੀਆਂ ਵੱਲੋਂ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਪਰਿਵਾਰ ਵੱਲੋਂ ਆਈਸ ਕ੍ਰੀਮ ਦਾ ਲੰਗਰ ਜਦਕਿ ਜਠੇਰਿਆਂ ਦੀ ਸੇਵਾ ਕਰਨ ਵਾਲੇ ਸਾਬਕਾ ਪ੍ਰਧਾਨ ਬੂਟਾ ਸਿੰਘ ਦੇ ਪਰਿਵਾਰ ਨੇ ਖੋਏ ਵਾਲੀ ਕੁਲਫੀ ਦਾ ਲੰਗਰ ਲਗਾਇਆ।
ਸਵੇਰੇ 11 ਵਜੇ ਜਠੇਰਿਆਂ ਦੇ ਅਸਥਾਨ ਵਾਸਤੇ ਖਰੀਦੀ ਗਈ ਜਮੀਨ ਉਤੇ ਹਵਨ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿਚ ਸੰਗਤ ਨੇ ਸਰਬੱਤ ਦੇ ਭਲੇ ਵਾਸਤੇ ਆਹੂਤੀਆਂ ਪਾਈਆਂ ਅਤੇ 12 ਵਜੇ ਹਵਨ ਸੰਪੂਰਨ ਹੋਇਆ। ਇਸ ਦੌਰਾਨ ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ। ਇਸ ਤੋਂ ਬਾਅਦ ਕੰਜਕਾਂ ਦੀ ਪੂਜਾ ਕੀਤੀ ਗਈ। ਕੰਜਕਾਂ ਕਰਨ ਤੋਂ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਲੰਗਰ ਸ਼ੁਰੂ ਕਰ ਦਿੱਤਾ ਗਿਆ ਅਤੇ ਸੰਗਤ ਨੂੰ ਪ੍ਰਸ਼ਾਦਿ ਦੇ ਤੌਰ ਲਿਜਾਣ ਵਾਸਤੇ ਵੀ ਲੰਗਰ ਦਿੱਤਾ ਗਿਆ। ਬੀਬੀਆਂ ਵੱਲੋਂ ਭਾਂਡੇ ਸਾਫ ਕਰਨ ਦੀ ਜਿੰਮੇਵਾਰੀ ਨਾਲ ਹੀ ਨਿਭਾਈ ਜਾ ਰਹੀ ਸੀ। ਇਸ ਦੌਰਾਨ 1100/- ਤੋਂ ਵੱਧ ਸਹਿਯੋਗ ਦੇਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਜਨਰਲ ਸੈਕਟਰੀ ਨਰਿੰਦਰ ਕਸ਼ਯਪ ਨੇ ਸੰਗਤ ਨੂੰ ਜਾਣਕਾਰੀ ਦਿੱਤੀ ਕਿ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਦਾ ਕੰਮ ਹਵਨ ਦੇ ਨਾਲ ਸ਼ੁਰੂ ਹੋ ਚੁੱਕਾ ਹੈ। ਇਸ ਅਸਥਾਨ ਦਾ ਪੂਰਾ ਨਕਸ਼ਾ ਬਣਾ ਕੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਥੇ ਜਠੇਰਿਆਂ ਦਾ ਇਕ ਸੁੰਦਰ ਅਸਥਾਨ, ਲੰਗਰ ਹਾਲ, ਰਸੋਈ ਘਰ, ਸਟੋਰ, ਬਾਥਰੂਮ ਆਦਿ ਬਣਾਇਆ ਜਾਏਗਾ। ਉਹਨਾਂ ਸੰਗਤ ਨੂੰ ਕਮੇਟੀ ਦੇ ਸਾਰੇ ਹਿਸਾਬ ਦੀ ਜਾਣਕਾਰੀ ਦਿੱਤੀ ਅਤੇ ਸੰਗਤ ਨੂੰ ਬੇਨਤੀ ਕੀਤੀ ਕਿ ਜਠੇਰਿਆਂ ਦੇ ਅਸਥਾਨ ਵਾਸਤੇ ਸੰਗਤ ਆਪਣੀ ਸ਼ਰਧਾ ਅਨੁਸਾਰ ਰੇਤਾ, ਸੀਮੇਂਟ, ਬਜਰੀ, ਸਰੀਆ, ਰੋੜੀ ਆਦਿ ਦੀ ਸੇਵਾ ਕਰ ਸਕਦੀ ਹੈ। ਸੰਗਤ ਕਿਸੇ ਵੀ ਕਮੇਟੀ ਮੈਂਬਰ ਨਾਲ ਸੰਪਰਕ ਕਰਕੇ ਆਪਣੀ ਸੇਵਾ ਦੇ ਸਕਦੀ ਹੈ ਜਾਂ ਆਪਣੀ ਸੇਵਾ ਸਿੱਧੇ ਸੁਸਾਇਟੀ ਦੇ ਬੈਂਕ ਅਕਾਉਂਟ ਵਿਚ ਭੇਜ ਸਕਦੀ ਹੈ। ਇਸ ਦੌਰਾਨ ਇੰਗਲੈਂਡ ਤੋਂ ਸ਼੍ਰੀ ਹਰਜਿੰਦਰ ਸਿੰਘ ਨੇ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਵਾਸਤੇ 51000/- ਰੁਪਏ ਭੇਜੇ।
ਦੁਪਹਿਰ ਤੱਕ ਸੰਗਤ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਆਪਣੇ ਘਰਾਂ ਨੂੰ ਵਾਪਸ ਚਲੀ ਗਈ ਅਤੇ ਮੇਲਾ ਸ਼ਰਧਾ ਅਤੇ ਸੁਰੱਖਿਆ ਨਾਲ ਸੰਪੂਰਨ ਹੋਇਆ। ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਰਾ ਸਮਾਨ ਸੰਭਾਲ ਕੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਹੀ ਆਪਣੇ ਘਰਾਂ ਨੂੰ ਗਏ।
ਝੰਡਾ ਚੜਾਉਂਦੇ ਹਏ ਸੰਗਤ
ਰਜਿੰਦਰ ਕੁਮਾਰ ਆਪਣੀ ਪਤਨੀ ਨਾਲ ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ
ਨਰਿੰਦਰ ਕਸ਼ਯਪ ਆਪਣੇ ਪਰਿਵਾਰ ਨਾਲ ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ
ਜਸਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ
ਲੰਗਰ ਦਾ ਅਨੰਦ ਮਾਣਦੀ ਹੋਈ ਸੰਗਤ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਸੰਗਤ ਨੂੰ ਨਵੀਂ ਉਸਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਨਰਿੰਦਰ ਕਸ਼ਯਪ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ
ਕਮੇਟੀ ਦੇ ਮੈਂਬਰਾਂ ਦੀ ਗਰੁੱਪ ਫੋਟੋ
ਲੰਗਰ ਦਾ ਅਨੰਦ ਮਾਣਦੀ ਹੋਈ ਸੰਗਤ
ਲੰਗਰ ਦਾ ਅਨੰਦ ਮਾਣਦੀ ਹੋਈ ਸੰਗਤ
ਲੰਗਰ ਦੀ ਸੇਵਾ ਕਰਦੇ ਹੋਏ ਸੇਵਾਦਾਰ
ਲੰਗਰ ਦਾ ਅਨੰਦ ਮਾਣਦੀ ਹੋਈ ਸੰਗਤ
ਨੋਟ – ਸੰਗਤ ਦੇ ਸਹਿਯੋਗ ਨਾਲ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦੇ ਨਾਮ ਉਪਰ 20 ਮਰਲੇ ਜਗਹ ਖਰੀਦੀ ਗਈ ਹੈ। ਇਥੇ ਹੀ ਜਠੇਰਿਆਂ ਦਾ ਅਸਥਾਨ, ਆਪਣਾ ਲੰਗਰ ਹਾਲ, ਸੰਗਤ ਦੇ ਬੈਠਣ ਵਾਸਤੇ ਹਾਲ, ਬਰਤਨ ਅਤੇ ਰਾਸ਼ਨ ਰੱਖਣ ਵਾਸਤੇ ਸਟੋਰ ਰੂਮ, ਬਾਥਰੂਮ ਆਦਿ ਬਣਾਇਆ ਜਾਵੇਗਾ।
ਬੇਨਤੀ – ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਟੇ ਦੇ ਵੱਖਰੇ ਦੀਵੇ ਨਾ ਬਣਾਇਆ ਕਰਨ। ਕਮੇਟੀ ਵੱਲੋਂ ਇਕ ਅਖੰਡ ਜਗਣ ਵਾਲੀ ਜੋਤ ਤਿਆਰ ਕੀਤੀ ਗਈ ਹੈ ਜਿਸ ਵਿਚ ਇਕ ਦੀਵੇ ਦੀ ਅਖੰਡ ਜੋਤ ਜਗਦੀ ਰਹਿੰਦੀ ਹੈ। ਸਾਰੀ ਸੰਗਤ ਨੂੁੰ ਬੇਨਤੀ ਹੈ ਕਿ ਉਹ ਆਪਣੇ ਵੱਲੋਂ ਲਿਆਂਦਾ ਗਿਆ ਦੇਸੀ ਘਿਓ ਇਸ ਜੋਤ ਵਿਚ ਹੀ ਪਾਉਣ, ਕਿਉਂਕਿ ਦੀਵੇ ਬਹੁਤ ਜਲਦੀ ਜਗਹ ਤੋਂ ਚੁੱਕ ਕੇ ਸੁੱਟਣੇ ਪੈਂਦੇ ਹਨ ਜਿਸ ਨਾਲ ਵੱਡੇ ਵਡੇਰਿਆਂ ਦਾ ਅਪਮਾਨ ਹੁੰਦਾ ਹੈ।
Mobile No. : 98887-72800, 94785-84223