14 ਅਪ੍ਰੈਲ ਨੂੰ ਰੱਖਿਆ ਜਾਵੇਗਾ ਕਸ਼ਯਪ ਰਾਜਪੂਤ ਬੜਗੋਤਾ ਜਠੇਰਿਆਂ ਦੇ ਅਸਥਾਨ ਦਾ ਨੀਂਹ ਪੱਥਰ
ਮੀਟਿੰਗ ਦੌਰਾਨ ਮੌਜੂਦ ਪ੍ਰਬੰਧਕੀ ਕਮੇਟੀ ਦੇ ਮੈਂਬਰ
ਨਵਾਂਸ਼ਹਿਰ, 14-4-2023 (ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਬੜਗੋਤਾ ਜਠੇਰਿਆਂ ਦੇ ਅਸਥਾਨ ਪਿੰਡ ਗਰਚਾ ਵਿਖੇ ਇਕ ਅਹਿਮ ਮੀਟਿੰਗ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮਿਤੀ 2-4-203 ਨੂੰ ਹੋਈ। ਪ੍ਰਧਾਨ ਰਜਿੰਦਰ ਕੁਮਾਰ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਨੂੰ ਚਲਾਉਣ ਲਈ ਸੁਸਾਇਟੀ ਦੇ ਜਨਰਲ ਸੈਕਟਰੀ ਸ਼੍ਰੀ ਨਰਿੰਦਰ ਕਸ਼ਯਪ ਨੂੰ ਕਿਹਾ। ਨਰਿੰਦਰ ਕਸ਼ਯਪ ਨੇ ਜਠੇਰਿਆਂ ਦਾ ਅਸਥਾਨ ਬਨਾਉਣ ਵਾਸਤੇ ਮਤਾ ਪੇਸ਼ ਕੀਤਾ, ਜਿਸਦਾ ਸਾਰੇ ਹਾਜਰ ਮੈਂਬਰਾਂ ਨੇ ਸਮਰਥਨ ਕੀਤਾ ਕਿ ਸਾਨੂੰ ਹੁਣ ਜਠੇਰਿਆਂ ਦਾ ਅਸਥਾਨ ਬਨਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਦੇਸ਼-ਵਿਦੇਸ਼ ਦੀ ਸੰਗਤ ਇਸ ਵਾਸਤੇ ਪੂਰਾ ਸਹਿਯੋਗ ਕਰਨ ਲਈ ਤਿਆਰ ਹੈ। ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ 14 ਅਪ੍ਰੈਲ 2023 ਨੂੰ ਮੇਲੇ ਵਾਲੇ ਦਿਨ ਇਸ ਪਵਿੱਤਰ ਅਸਥਾਨ ਦਾ ਨੀਂਹ ਪੱਥਰ ਰੱਖਿਆ ਜਾਵੇ ਅਤੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇ। ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ 14 ਅਪ੍ਰੈਲ 2023 ਨੂੰ ਜਠੇਰਿਆਂ ਦੇ ਅਸਥਾਨ ਤੇ ਹੋਣ ਵਾਲਾ ਹਵਨ ਇਸ ਵਾਰ ਆਪਣੀ ਨਵੀਂ ਜਮੀਨ ਉਪਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਨੀਂਹ ਪੱਥਰ ਰੱਖਿਆ ਜਾਵੇਗਾ। ਜਨਰਲ ਸੈਕਟਰੀ ਨੇ ਜਾਣਕਾਰੀ ਦਿੱਤੀ ਕਿ ਕਮੇਟੀ ਕੋਲ ਬੈਂਕ ਵਿਚ 2 ਲੱਖ ਰੁਪਏ ਦੇ ਕਰੀਬ ਰਕਮ ਹੈ। ਇੰਗਲੈਂਡ ਤੋਂ ਬੜਗੋਤਾ ਪਰਿਵਾਰ ਵਾਲੇ ਜਠੇਰਿਆਂ ਦੇ ਅਸਥਾਨ ਵਾਲਾ ਕਮਰਾ ਬਨਾਉਣਾ ਚਾਹੁੰਦੇ ਹਨ ਅਤੇ ਉਹਨਾਂ ਨਾਲ ਕਈ ਵਾਰ ਗੱਲ ਹੋ ਚੁੱੱਕੀ ਹੈ। ਕੋਰੋਨਾ ਕਾਰਣ ਪਹਿਲਾਂ ਹੀ ਉਸਾਰੀ ਦਾ ਕੰਮ ਲੇਟ ਹੋ ਚੁੱਕਾ ਹੈ ਅਤੇ ਸੰਗਤ ਇਸ ਕੰਮ ਨੂੰ ਜਲਦੀ ਸ਼ੁਰੂ ਕਰਨਾ ਚਾਹੁੰਦੀ ਹੈ। ਗਰਚਾ ਪਿੰਡ ਦੀ ਸੰਗਤ ਨੇ ਕਿਹਾ ਕਿ ਉਹ ਨਵੀਂ ਜਮੀਨ ਦੀ ਸਾਫ ਸਫਾਈ ਕਰ ਦੇਣਗੇ ਤਾਂ ਜੋ 14 ਅਪ੍ਰੈਲ ਨੂੰ ਨੀਂਹ ਪੱਥਰ ਰੱਖਣ ਵਾਸਤੇ ਬਿਲਕੁਲ ਸਾਫ ਜਮੀਨ ਹੋਵੇ।
ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਮੇਲੇ ਦੇ ਇੰਚਾਰਜ ਸ਼੍ਰੀ ਮਦਨ ਲਾਲ ਨੇ ਜਾਣਕਾਰੀ ਦਿੱਤੀ ਕਿ 2023 ਦੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੰਗਰ ਲਗਾਉਣ ਵਾਸਤੇ ਹਲਵਾਈ ਅਤੇ ਦੂਸਰੇ ਪ੍ਰਬੰਧ ਕਰ ਲਏ ਗਏ ਹਨ। ਸੇਵਾਦਾਰਾਂ ਦੀ ਜਿੰਮੇਵਾਰੀ ਪਿੰਡ ਗਰਚਾ ਦੇ ਬੜਗੋਤਾ ਪਰਿਵਾਰਾਂ ਨੇ ਸੰਭਾਲ ਲਈ ਹੈ। ਮੇਲੇ ਦੌਰਾਨ ਸਵੇਰੇ ਜਠੇਰਿਆਂ ਦੇ ਅਸਥਾਨ ਨੂੰ ਇਸ਼ਨਾਨ ਕਰਵਾਇਆ ਜਾਏਗਾ, ਉਪਰੰਤ 10 ਵਜੇ ਝੰਡਾ ਚੜਾਇਆ ਜਾਵੇਗਾ। ਸਵੇਰੇ 11 ਵਜੇ ਹਵਨ ਨਵੀਂ ਜਮੀਨ ਉਪਰ ਕੀਤਾ ਜਾਏਗਾ। ਇਸ ਦੌਰਾਨ ਚਾਹ ਪਕੌੜੇ ਅਤੇ ਲੰਗਰ ਦਾ ਅਤੁੱਟ ਵਰਤਾਇਆ ਜਾਏਗਾ।
ਅੱਜ ਦੀ ਮੀਟਿੰਗ ਦੌਰਾਨ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਬੜਗੋਤਾ, ਜਨਰਲ ਸੈਕਟਰੀ ਨਰਿੰਦਰ ਕਸ਼ਯਪ, ਕੈਸ਼ੀਅਰ ਜਸਵਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਮਦਨ ਲਾਲ ਬੜਗੋਤਾ, ਵਾਈਸ ਪ੍ਰਧਾਨ ਸ਼ਾਮ ਸੁੰਦਰ, ਸਹਾਇਕ ਸੈਕਟਰੀ ਰਾਜ ਕੁਮਾਰ ਰਾਜੂ, ਸਟੋਰ ਇੰਚਾਰਜ ਜਸਬੀਰ ਸਿੰਘ, ਲੱਕੀ ਬੜਗੋਤਾ, ਸ਼ਸ਼ੀ ਕੁਮਾਰ ਅਤੇ ਮੋਗਾ ਤੋਂ ਜਸਪ੍ਰੀਤ ਸਿੰਘ ਸ਼ਾਮਲ ਹੋਏ।
ਜਰੂਰੀ ਬੇਨਤੀ – ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਬੜਗੋਤਾ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਵੱਲੋਂ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਵਾਸਤੇ ਜੋ ਵੀ ਸੇਵਾ ਕਰਨੀ ਹੈ ਉਹ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕਰਨ ਤਾਂ ਜੋ ਸਾਰਿਆਂ ਦੀ ਸਹਿਮਤੀ ਨਾਲ ਕੰਮ ਸ਼ੁਰੂ ਕੀਤਾ ਜਾ ਸਕੇ। ਸਾਰੇ ਪਰਿਵਾਰਾਂ ਨੂੰ ਇਸ ਦਿਨ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਕਿ ਸੰਗਤ ਆ ਕੇ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਆਪਣੀ ਮਨੋਕਾਮਨਾ ਪੂਰੀਆਂ ਕਰਨ।