ਮਨੁੱਖਤਾ ਦੀ ਸੇਵਾ ਲਈ ਚੂੰਦਗੂੰਦ ਜਠੇਰੇ ਕਮੇਟੀ ਨੇ ਲਗਵਾਇਆ ਠੰਡੇ ਜਲ ਦਾ ਵਾਟਰ ਕੂਲਰ

ਵਾਟਰ ਕੂਲਰ ਲਗਾਉਣ ਸਮੇਂ ਸ਼ਾਮਲ ਕਮੇਟੀ ਮੈਂਬਰ
ਚੱਬੇਵਾਲ, 5-6-2022 (ਕ.ਕ.ਪ.) – ਗੁਰੂਆਂ ਦਾ ਸੰਦੇਸ਼ ਹੈ ਕਿ ਕਿਸੇ ਨੂੰ ਪਾਣੀ ਪਿਲਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਪੰਜਾਬ ਦੀ ਧਰਤੀ ਤੇ ਗਰਮੀ ਦੇ ਦਿਨਾਂ ਵਿਚ ਥਾਂ-ਥਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਥੋੜਾ ਅਰਾਮ ਮਿਲ ਸਕੇ। ਇਸੇ ਪੁੰਨ ਅਤੇ ਨੇਕੀ ਵਾਲੇ ਕੰਮ ਨੂੰ ਸਫਲ ਕਰਦੇ ਹੋਏ ਕਸ਼ਯਪ ਰਾਜਪੂਤ ਵੱਡੇ ਵਡੇਰੇ ਜਠੇਰੇ (ਰਜਿ.) ਗੋਤਰ ਚੂੰਦਗੂੰਦ ਵੱਲੋਂ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਸਮੁੱਚੀ ਕਮੇਟੀ ਨੇ ਅੱਡਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਵਿਖੇ ਠੰਡੇ ਜਲ ਵਾਲੇ ਵਾਟਰ ਕੂਲਰ ਦੀ ਸੇਵਾ ਕੀਤੀ।
5 ਜੂਨ 2022 ਨੂੰ ਐਤਵਾਰ ਵਾਲੇ ਦਿਨ ਕਮੇਟੀ ਦੇ ਜਿਆਦਾਤਰ ਮੈਂਬਰ ਇਥੇ ਹਾਜਰ ਹੋਏ। ਅਰਦਾਸ ਕਰਕੇ ਠੰਡੇ ਜਲ ਵਾਲਾ ਵਾਟਰ ਕੂਲਰ ਫਿਟ ਕੀਤਾ ਗਿਆ। ਪ੍ਰਧਾਨ ਜੀ ਨੇ ਸਾਰਿਆਂ ਦੀ ਸਲਾਹ ਨਾਲ ਇਹ ਕੂਲਰ ਅੱਡੇ ਵਿਚ ਲਗਵਾਇਆ ਤਾਂ ਜੋ ਆਉਂਦੇ ਜਾਂਦੇ ਰਾਹਗੀਰਾਂ ਨੂੰ ਗਰਮੀ ਵਿਚ ਠੰਡੇ ਜਲ ਨਾਲ ਅਰਾਮ ਮਿਲ ਸਕੇ। ਇਸ ਨੇਕ ਕੰਮ ਵਿਚ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ, ਰਣਜੀਤ ਸਿੰਘ ਦਸੂਹਾ, ਤਰਸੇਮ ਸਿੰਘ ਚੋਲਾਂਗ, ਵਿਨੋਦ ਕੁਮਾਰ ਅੰਮ੍ਰਿਤਸਰ, ਸਤਪਾਲ ਦਸੂਹਾ, ਕਮਲਦੇਵ ਜਲੰਧਰ, ਚਰਨਜੀਤ ਲੁਧਿਆਣਾ, ਹਰਜਿੰਦਰ ਸਿੰਘ ਫਗਵਾੜਾ ਨੇ ਸੇਵਾ ਕੀਤੀ। ਇਸ ਮੌਕੇ ਜਠੇਰੇ ਕਮੇਟੀ ਵੱਲੋਂ ਸੰਗਤ ਵਾਸਤੇ ਠੰਡੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਸੁਰਿੰਦਰ ਕੁਮਾਰ, ਪ੍ਰੇਮ ਸਿੰਘ ਚੋਲਾਂਗ, ਤਰਸੇਮ ਸਿੰਘ ਚੋਲਾਂਗ, ਕੇਵਲ ਸਿੰਘ ਜੰਡੂਸਿੰਘਾ, ਕਮਲਦੇਵ, ਦਵਿੰਦਰ ਕੁਮਾਰ, ਸ਼ਸ਼ਾਂਕ ਕਸ਼ਯਪ ਆਦਿ ਸਮੇਤ ਵੱਡੀ ਗਿਣਤੀ ਵਿਚ ਚੂੰਦਗੂੰਦ ਗੋਤਰ ਜਠੇਰੇ ਕਮੇਟੀ ਦੇ ਮੈਂਬਰ ਅਤੇ ਚੱਬੇਵਾਲ ਅੱਡੇ ਦੇ ਪਤਵੰਤੇ ਸੱਜਣ ਹਾਜਰ ਸਨ। ਅੱਡਾ ਚੱਬੇਵਾਲ ਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਇਸ ਨੇਕ ਕੰਮ ਵਾਸਤੇ ਕਮੇਟੀ ਦਾ ਧੰਨਵਾਦ ਕੀਤਾ।

ਵਾਟਰ ਕੂਲਰ ਲਗਾਉਣ ਸਮੇਂ ਸ਼ਾਮਲ ਕਮੇਟੀ ਮੈਂਬਰ
