You are currently viewing Kashyap Rajput Bargota Gotar Jathere Annual Mela 2024 Celebrated With Devoutness & Faith on 14th April

Kashyap Rajput Bargota Gotar Jathere Annual Mela 2024 Celebrated With Devoutness & Faith on 14th April

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ 14 ਅਪ੍ਰੈਲ 2024 ਨੂੰ ਬੜਗੋਤਾ ਜਠੇਰਿਆਂ ਦਾ ਸਲਾਨਾ ਮੇਲਾ

ਜਠੇਰਿਆਂ ਦੇ ਬਣਨ ਵਾਲੇ ਨਵੇਂ ਅਸਥਾਨ ਤੇ ਕੀਤਾ ਗਿਆ ਹਵਨ

ਨਵੀਂ ਜਮੀਨ ਉਤੇ ਹਵਨ ਕਰਦੇ ਹੋਏ ਬੜਗੋਤਾ ਪਰਿਵਾਰ

ਨਵਾਂਸ਼ਹਿਰ, 14-4-2024 (ਗੁਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਬੜਗੋਤਾ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ 14-4-2024 ਨੂੰ ਸੰਗਤ ਵੱਲੋਂ ਪਿੰਡ ਗਰਚਾ ਵਿਖੇ ਜਠੇਰਿਆਂ ਦੇ ਪਵਿੱਤਰ ਅਸਥਾਨ ਤੇ ਮਨਾਇਆ ਗਿਆ। ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਅਤੇ ਮੇਲਾ ਇੰਚਾਰਜ ਸ਼੍ਰੀ ਮੋਹਨ ਲਾਲ ਦੀ ਦੇਖਰੇਖ ਹੇਠ ਇਹ ਸਲਾਨਾ ਮੇਲਾ ਸਫਲਤਾ ਨਾਲ ਮਨਾਇਆ ਗਿਆ। ਮੇਲੇ ਤੋਂ ਇਕ ਦਿਨ ਪਹਿਲਾਂ 13-4-2024 ਨੂੰ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਮੇਲਾ ਇੰਚਾਰਜ ਸ਼੍ਰੀ ਮਦਨ ਲਾਲ ਦੀ ਅਗਵਾਈ ਹੇਠ ਪਿੰਡ ਗਰਚਾ ਤੋਂ ਸਾਰੇ ਕਮੇਟੀ ਮੈਂਬਰਾਂ ਨੇ ਮੇਲੇ ਦੀ ਤਿਆਰੀ ਕੀਤੀ। ਪਿੰਡ ਗਰਚਾ ਦੇ ਸਾਰੇ ਬੜਗੋਤਾ ਪਰਿਵਾਰਾਂ ਨੇ ਟੈਂਟ ਲਗਵਾਉਣ, ਰਾਸ਼ਨ ਅਤੇ ਸਬਜ਼ੀ ਲਿਆਉਣ, ਭਾਂਡੇ ਸਾਫ ਕਰਨ, ਪਾਣੀ ਦਾ ਪ੍ਰਬੰਧ ਆਦਿ ਸਾਰੇ ਕੰਮ ਬੜੇ ਉਤਸ਼ਾਹ ਨਾਲ ਕੀਤੇ। ਇਸ ਦੌਰਾਨ ਛੋਟੇ ਬੱਚਿਆਂ ਨੇ ਵੀ ਖੁਸ਼ੀ ਖੁਸ਼ੀ ਸੇਵਾ ਕੀਤੀ। ਇਸ ਦਿਨ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ, ਜਨਰਲ ਸਕੱਤਰ ਨਰਿੰਦਰ ਕਸ਼ਯਪ ਅਤੇ ਕੈਸ਼ੀਅਰ ਜਸਵਿੰਦਰ ਸਿੰਘ, ਸ਼ਾਮ ਸੁੰਦਰ, ਰਾਜ ਕੁਮਾਰ ਰਾਜੂ, ਲਖਵੀਰ ਸਿੰਘ ਲੱਕੀ, ਜਸਬੀਰ ਸਿੰਘ, ਸ਼ਸ਼ੀ ਕੁਮਾਰ ਵੀ ਹਾਜਰ ਸਨ ਅਤੇ ਸਾਰੀਆਂ ਤਿਆਰੀਆਂ ਦੇਖ ਰਹੇ ਸੀ।
14-4-2024 ਨੂੰ ਮੇਲੇ ਵਾਲੇ ਦਿਨ ਸਵੇਰੇ ਹੀ ਜਠੇਰਿਆਂ ਦੇ ਅਸਥਾਨ ਨੂੰ ਪੂਰੀ ਸ਼ਰਧਾ ਨਾਲ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਚੁੰਨੀ ਚੜਾਈ ਅਤੇ ਪੂਜਾ ਕੀਤੀ ਗਈ। ਸਵੇਰੇ 7 ਵਜੇ ਤੋਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਆਈ ਹੋਈ ਸੰਗਤਾਂ ਨੇ ਲਾਈਨ ਵਿਚ ਲੱਗ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਜਠੇਰਿਆਂ ਦਾ ਅਸ਼ੀਰਵਾਦ ਲਿਆ। ਬਹੁਤ ਸਾਰੇ ਨਵੇਂ ਵਿਆਹੇ ਜੋੜੇ ਵੀ ਜਠੇਰਿਆਂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਸੀ। ਇਸ ਦੌਰਾਨ ਸਾਰੇ ਕਮੇਟੀ ਮੈਂਬਰਾਂ ਅਤੇ ਸੰਗਤ ਨੇ ਮਿਲ ਕੇ ਝੰਡਾ ਚੜਾਉਣ ਦੀ ਰਸਮ ਪੂਰੀ ਕੀਤੀ ਗਈ ਅਤੇ ਪ੍ਰਸ਼ਾਦਿ ਵੰਡਿਆ ਗਿਆ। ਕਮੇਟੀ ਵੱਲੋਂ ਸੰਗਤਾਂ ਵਾਸਤੇ ਚਾਹ ਅਤੇ ਪਕੌੜਿਆਂ ਦਾ ਲੰਗਰ ਤਿਆਰ ਕੀਤਾ ਗਿਆ ਸੀ ਜੋ ਸੰਗਤਾਂ ਨੂੰ ਸਵੇਰ ਤੋਂ ਹੀ ਵਰਤਾਣਾ ਸ਼ੁਰੂ ਕੀਤਾ ਗਿਆ। ਇਸਦੇ ਨਾਲ ਹੀ ਸੰਗਤ ਵੱਲੋਂ ਲਿਆਂਦੇ ਵੱਖ ਵੱਖ ਸਮਾਨ ਕੇਲੇ, ਫਰੂਟੀ, ਕੋਲਡ ਡਰਿੰਕ ਆਦਿ ਦਾ ਲੰਗਰ ਵੀ ਵੰਡਿਆ ਗਿਆ। ਕਮੇਟੀ ਦੇ ਸਾਰੇ ਮੈਂਬਰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਸਨ। ਸਵੇਰੇ 11 ਵਜੇ ਜਠੇਰਿਆਂ ਦੇ ਅਸਥਾਨ ਵਾਲੀ ਨਵੀਂ ਜਮੀਨ ਉਤੇ ਹਵਨ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿਚ ਸੰਗਤ ਨੇ ਸਰਬੱਤ ਦੇ ਭਲੇ ਵਾਸਤੇ ਆਹੂਤੀਆਂ ਪਾਈਆਂ ਅਤੇ 12 ਵਜੇ ਹਵਨ ਸੰਪੂਰਨ ਹੋਇਆ। ਇਸ ਦੌਰਾਨ ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ। ਹਵਨ ਤੋਂ ਬਾਅਦ ਕੰਜਕਾਂ ਦੀ ਪੂਜਾ ਕੀਤੀ ਗਈ। ਕੰਜਕਾਂ ਕਰਨ ਤੋਂ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਲੰਗਰ ਸ਼ੁਰੂ ਕਰ ਦਿੱਤਾ ਗਿਆ ਅਤੇ ਸੰਗਤ ਨੂੰ ਪ੍ਰਸ਼ਾਦਿ ਦੇ ਤੌਰ ਤੇ ਘਰ ਲਿਜਾਣ ਵਾਸਤੇ ਵੀ ਲੰਗਰ ਦਿੱਤਾ ਗਿਆ। ਇਸ ਵਾਰ ਮੌਸਮ ਵੀ ਬਹੁਤ ਸੁਹਾਵਣਾ ਸੀ ਅਤੇ ਸਾਰਾ ਦਿਨ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਜਿਸ ਨਾਲ ਸੰਗਤ ਨੂੰ ਗਰਮੀ ਤੋਂ ਰਾਹਤ ਰਹੀ।
ਪਿੰਡ ਤੋਂ ਜਠੇਰਿਆਂ ਦੀ ਸੇਵਾ ਕਰ ਰਹੇ ਮਦਨ ਲਾਲ ਜੀ ਸਾਰਾ ਪ੍ਰਬੰਧ ਦੇਖ ਰਹੇ ਸੀ, ਜਦਕਿ ਜਸਬੀਰ ਸਿੰਘ ਹਰ ਸਾਲ ਵਾਂਗ ਪਾਣੀ ਦੀ ਸੇਵਾ ਕਰ ਰਹੇ ਸਨ। ਕੈਸ਼ੀਅਰ ਜਸਵਿੰਦਰ ਸਿੰਘ, ਵਾਈਸ ਪ੍ਰਧਾਨ ਸ਼ਾਮ ਸੁੰਦਰ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਦੀ ਰਸੀਦ ਕੱਟ ਰਹੇ ਸੀ ਜਦਕਿ ਸਟੋਰ ਕੀਪਰ ਲਖਵੀਰ ਕੁਮਾਰ ਸੰਗਤਾਂ ਵੱਲੋਂ ਆਇਆ ਰਾਸ਼ਨ ਅਤੇ ਫਲਾਂ ਦਾ ਪ੍ਰਸ਼ਾਦਿ ਸੰਭਾਲ ਰਹੇ ਸੀ। ਰਾਜ ਕੁਮਾਰ, ਸ਼ਸ਼ੀ ਕੁਮਾਰ, ਸੰਦੀਪ ਕੁਮਾਰ, ਮੁਨੀਸ਼ ਕੁਮਾਰ ਆਪਣੀ ਟੀਮ ਅਤੇ ਆਪਣੇ ਪਰਿਵਾਰ ਨਾਲ ਲੰਗਰ ਦੀ ਸੇਵਾ ਸੰਭਾਲ ਰਹੇ ਸੀ। ਪਿੰਡ ਦੀਆਂ ਬੀਬੀਆਂ ਵੱਲੋਂ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਜਾ ਰਹੀ ਸੀ। ਪ੍ਰਧਾਨ ਰਜਿੰਦਰ ਕੁਮਾਰ ਅਤੇ ਜਨਰਲ ਸਕੱਤਰ ਨਰਿੰਦਰ ਕਸ਼ਯਪ ਮੇਲੇ ਦਾ ਪ੍ਰਬੰਧ ਦੇਖ ਰਹੇ ਸੀ ਅਤੇ ਨਾਲ ਹੀ ਆਈ ਹੋਈ ਸੰਗਤ ਦਾ ਸਵਾਗਤ ਕਰ ਰਹੇ ਸੀ। ਪ੍ਰਬੰਧਕੀ ਕਮੇਟੀ ਵੱਲੋਂ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਵਾਸਤੇ ਦਿੱਤੇ ਗਏ ਸਹਿਯੋਗ ਦਾ ਪੂਰਾ ਵੇਰਵਾ ਅਤੇ ਪਿਛਲਾ ਹਿਸਾਬ ਸੰਗਤ ਨੂੰ ਦੱਸਿਆ ਗਿਆ। ਇਸ ਦੌਰਾਨ ਹੀ 1100/- ਤੋਂ ਵੱਧ ਦਾ ਸਹਿਯੋਗ ਦੇਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਗੁਰਿੰਦਰ ਕਸ਼ਯਪ ਮੇਲੇ ਦੀ ਸਾਰੀ ਵੀਡੀਓ ਬਣਾ ਰਹੇ ਸੀ ਅਤੇ ਫੋਟੋਗ੍ਰਾਫੀ ਕਰ ਰਹੇ ਸੀ।

ਦਾਨੀ ਸੱਜਣਾਂ ਨੁੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਦਾਨੀ ਸੱਜਣਾਂ ਨੁੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਦਾਨੀ ਸੱਜਣਾਂ ਨੁੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਦਾਨੀ ਸੱਜਣਾਂ ਨੁੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਦਾਨੀ ਸੱਜਣਾਂ ਨੁੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਦਾਨੀ ਸੱਜਣਾਂ ਨੁੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਨਰਿੰਦਰ ਕਸ਼ਯਪ ਆਪਣੇ ਪਰਿਵਾਰ ਨਾਲ ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ

ਬੀਬੀਆਂ ਵੱਲੋਂ ਭਾਂਡੇ ਸਾਫ ਕਰਨ ਦੀ ਜਿੰਮੇਵਾਰੀ ਨਾਲ ਹੀ ਨਿਭਾਈ ਜਾ ਰਹੀ ਸੀ। ਜਨਰਲ ਸਕੱਤਰ ਨਰਿੰਦਰ ਕਸ਼ਯਪ ਨੇ ਸੰਗਤ ਨੂੰ ਜਾਣਕਾਰੀ ਦਿੱਤੀ ਕਿ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਅਸਥਾਨ ਦਾ ਪੂਰਾ ਨਕਸ਼ਾ ਬਣਾ ਕੇ ਕੰਮ ਸ਼ੁਰੂ ਕੀਤਾ ਗਿਆ ਹੈ। ਪਿਛਲੇ ਸਾਲ ਇੱਥੇ 20 ਬਾਈ 20 ਦਾ ਜਠੇਰਿਆਂ ਦੇ ਅਸਥਾਨ ਵਾਲਾ ਕਮਰਾ ਤਿਆਰ ਹੋ ਚੁੱਕਾ ਹੈ ਅਤੇ ਸਰਮਰਸੀਬਲ ਪੰਪ ਵੀ ਲਗਾਇਆ ਗਿਆ ਹੈ। ਇਥੇ ਜਠੇਰਿਆਂ ਦਾ ਇਕ ਸੁੰਦਰ ਅਸਥਾਨ, ਲੰਗਰ ਹਾਲ, ਰਸੋਈ ਘਰ, ਸਟੋਰ, ਬਾਥਰੂਮ ਆਦਿ ਬਣਾਇਆ ਜਾਏਗਾ। ਉਹਨਾਂ ਸੰਗਤ ਵੱਲੋਂ ਦਿੱਤੇ ਗਏ ਸਹਿਯੋਗ ਦੀ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਪਰਿਵਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਉਹਨਾਂ ਸੰਗਤ ਨੂੰ ਕਮੇਟੀ ਦੇ ਸਾਰੇ ਹਿਸਾਬ ਦੀ ਜਾਣਕਾਰੀ ਦਿੱਤੀ ਅਤੇ ਸੰਗਤ ਨੂੰ ਬੇਨਤੀ ਕੀਤੀ ਕਿ ਜਠੇਰਿਆਂ ਦੇ ਅਸਥਾਨ ਵਾਸਤੇ ਸੰਗਤ ਆਪਣੀ ਸ਼ਰਧਾ ਅਨੁਸਾਰ ਰੇਤਾ, ਸੀਮੇਂਟ, ਬਜਰੀ, ਸਰੀਆ, ਰੋੜੀ ਆਦਿ ਦੀ ਸੇਵਾ ਕਰ ਸਕਦੀ ਹੈ। ਸੰਗਤ ਕਿਸੇ ਵੀ ਕਮੇਟੀ ਮੈਂਬਰ ਨਾਲ ਸੰਪਰਕ ਕਰਕੇ ਆਪਣੀ ਸੇਵਾ ਦੇ ਸਕਦੀ ਹੈ ਜਾਂ ਆਪਣੀ ਸੇਵਾ ਸਿੱਧੇ ਸੁਸਾਇਟੀ ਦੇ ਬੈਂਕ ਅਕਾਉਂਟ ਵਿਚ ਭੇਜ ਸਕਦੀ ਹੈ। ਇਸ ਦੌਰਾਨ ਪਜੌੜਾ ਪਿੰਡ ਤੋਂ ਤ੍ਰਿਲੋਚਨ ਸਿੰਘ – ਕ੍ਰਿਸ਼ਨ ਸਿੰਘ ਅਮਰੀਕਾ ਵਾਲਿਆਂ ਨੇ 1 ਲੱਖ 8 ਹਜਾਰ ਰੁਪਏ ਉਸਾਰੀ ਵਾਸਤੇ ਭੇਜੇ। ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਵੱਲੋਂ 2 ਲੱਖ ਰੁਪਏ ਦੀ ਸੇਵਾ ਕੀਤੀ ਗਈ ਸੀ। ਜਲੰਧਰ ਤੋਂ ਬਖਸ਼ੀਸ਼ ਸਿੰਘ ਨੇ ਇਸ ਸਾਲ 50 ਹਜਾਰ ਰੁਪਏ ਉਸਾਰੀ ਵਾਸਤੇ ਦਿੱਤੇ। ਇਹਨਾਂ ਤੋਂ ਅਲਾਵਾ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਅਤੇ ਉਸਾਰੀ ਵਾਸਤੇ ਉਤਸ਼ਾਹ ਦਿਖਾਇਆ।
ਦੁਪਹਿਰ ਤੱਕ ਸੰਗਤ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਆਪਣੇ ਘਰਾਂ ਨੂੰ ਵਾਪਸ ਚਲੀ ਗਈ ਅਤੇ ਮੇਲਾ ਸ਼ਰਧਾ ਅਤੇ ਸੁਰੱਖਿਆ ਨਾਲ ਸੰਪੂਰਨ ਹੋਇਆ। ਪ੍ਰਬੰਧਕੀ ਕਮੇਟੀ ਦੇ ਮੈਂਬਰ ਸ਼ਾਮ ਨੂੰ ਸਾਰਾ ਸਮਾਨ ਸੰਭਾਲ ਕੇ, ਪੂਰਾ ਹਿਸਾਬ ਬਣਾ ਕੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਹੀ ਆਪਣੇ ਘਰਾਂ ਨੂੰ ਗਏ।
ਨੋਟ – ਸੰਗਤ ਦੇ ਸਹਿਯੋਗ ਨਾਲ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦੇ ਨਾਮ ਉਪਰ 20 ਮਰਲੇ ਜਗਹ ਖਰੀਦੀ ਗਈ ਹੈ। ਇਥੇ ਹੀ ਜਠੇਰਿਆਂ ਦਾ ਅਸਥਾਨ, ਆਪਣਾ ਲੰਗਰ ਹਾਲ, ਸੰਗਤ ਦੇ ਬੈਠਣ ਵਾਸਤੇ ਹਾਲ, ਬਰਤਨ ਅਤੇ ਰਾਸ਼ਨ ਰੱਖਣ ਵਾਸਤੇ ਸਟੋਰ ਰੂਮ, ਬਾਥਰੂਮ ਆਦਿ ਬਣਾਇਆ ਜਾਵੇਗਾ। ਹੁਣ ਤੱਕ ਇਥੇ 20 ਬਾਈ 20 ਦਾ ਜਠੇਰਿਆਂ ਦੇ ਅਸਥਾਨ ਵਾਲਾ ਕਮਰਾ ਤਿਆਰ ਹੋ ਗਿਆ ਹੈ ਅਤੇ ਸਬਮਰਸੀਬਲ ਪੰਪ ਲਗਵਾਇਆ ਗਿਆ ਹੈ। ਹੁਣ ਅਗਲਾ ਪ੍ਰੋਗਰਾਮ ਪਲਾਟ ਦੀ ਚਾਰਦੀਵਾਰੀ ਕਰਨਾ ਅਤੇ ਭਰਤੀ ਪਵਾਉਣ ਦਾ ਹੈ।
ਬੇਨਤੀ – ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਟੇ ਦੇ ਵੱਖਰੇ ਦੀਵੇ ਨਾ ਬਣਾਇਆ ਕਰਨ। ਕਮੇਟੀ ਵੱਲੋਂ ਇਕ ਅਖੰਡ ਜਗਣ ਵਾਲੀ ਜੋਤ ਤਿਆਰ ਕੀਤੀ ਗਈ ਹੈ ਜਿਸ ਵਿਚ ਇਕ ਦੀਵੇ ਦੀ ਅਖੰਡ ਜੋਤ ਜਗਦੀ ਰਹਿੰਦੀ ਹੈ। ਸਾਰੀ ਸੰਗਤ ਨੂੁੰ ਬੇਨਤੀ ਹੈ ਕਿ ਉਹ ਆਪਣੇ ਵੱਲੋਂ ਲਿਆਂਦਾ ਗਿਆ ਦੇਸੀ ਘਿਓ ਇਸ ਜੋਤ ਵਿਚ ਹੀ ਪਾਉਣ, ਕਿਉਂਕਿ ਦੀਵੇ ਬਹੁਤ ਜਲਦੀ ਜਗਹ ਤੋਂ ਚੁੱਕ ਕੇ ਸੁੱਟਣੇ ਪੈਂਦੇ ਹਨ ਜਿਸ ਨਾਲ ਵੱਡੇ ਵਡੇਰਿਆਂ ਦਾ ਅਪਮਾਨ ਹੁੰਦਾ ਹੈ।
2024 ਦੇ ਮੇਲੇ ਦਾ ਅਕਾਉਂਟ ਦੇਖਣ ਲਈ ਇਸ ਲਿੰਕ ਨੂੰ ਕਲਿਕ ਕਰੋ- https://www.kashyaprajput.com/bargota-jathere-donors/

ਕੰਜਕ ਪੂਜਾ ਕਰਦੇ ਹੋਏ ਕਮੇਟੀ ਮੈਂਬਰ

ਲੰਗਰ ਦਾ ਅਨੰਦ ਮਾਣਦੀ ਹੋਈ ਸੰਗਤ

ਕੰਜਕ ਪੂਜਾ ਕਰਦੇ ਹੋਏ ਕਮੇਟੀ ਮੈਂਬਰ

ਲੰਗਰ ਦਾ ਅਨੰਦ ਮਾਣਦੀ ਹੋਈ ਸੰਗਤ

Leave a Reply