ਜਗਰੂਪ ਸਿੰਘ ਜੱਗੀ ਸਰਬਸੰਮਤੀ ਨਾਲ ਫਿਰ ਬਣੇ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਦੇ ਪ੍ਰਧਾਨ
500 ਤੋਂ ਵੱਧ ਮਹਿਰਾ ਬਿਰਾਦਰੀ ਦੇ ਪਤਵੰਤਿਆਂ ਨੇ ਪ੍ਰਗਟਾਈ ਸਹਿਮਤੀ
ਜਗਰੂਪ ਸਿੰਘ ਜੱਗੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਦੇ ਹੋਏ ਫਾਉਂਡਰ ਮੈਂਬਰ ਅਤੇ ਮਹਿਰਾ ਬਿਰਾਦਰੀ ਦੇ ਸਾਥੀ
ਸੰਗਰੂਰ, 16-10-2023 (ਕ.ਕ.ਪ.) – ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਦੀ ਪ੍ਰਧਾਨਗੀ ਦਾ ਚੱਲ ਰਿਹਾ ਰੇੜਕਾ ਅੱਜ ਉਸ ਸਮੇਂ ਖਤਮ ਹੋ ਗਿਆ ਜਦੋਂ ਧਰਮਸ਼ਾਲਾ ਦੇ ਫਾਉਂਡਰ ਮੈਂਬਰਾਂ ਸ. ਜੋਗਿੰਦਰ ਸਿੰਘ, ਗੁਰਬਖਸ਼ ਸਿੰਘ, ਸੋਮਨਾਥ, ਸ਼ਮਸ਼ੇਰ ਸਿੰਘ, ਹਰਦਿਆਲ ਸਿੰਘ ਦੀ ਹਾਜਰੀ ਵਿਚ ਪੂਰੀ ਪਾਰਦਰਸ਼ਤਾ ਤੇ ਅਮਨ-ਅਮਾਨ ਨਾਲ ਪ੍ਰਧਾਨ ਦੀ ਚੋਣ ਕਰਵਾਈ ਗਈ।
16 ਅਕਤੂਬਰ 2023 ਨੂੰ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿਖੇ ਹੋਈ ਪ੍ਰਧਾਨਗੀ ਦੀ ਮੀਟਿੰਗ ਦੌਰਾਨ 500 ਤੋਂ ਵੱਧ ਮਹਿਰਾ ਬਿਰਾਦਰੀ ਦੇ ਪਤਵੰਤੇ ਸੱਜਣਾਂ ਅਤੇ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਸਰਬਸੰਮਤੀ ਨਾਲ ਹਾਜਰ ਫਾਉਂਡਰ ਮੈਂਬਰਾਂ, ਪਤਵੰਤੇ ਸੱਜਣਾਂ ਅਤੇ ਮਹਿਰਾ ਬਿਰਦਾਰੀ ਵੱਲੋਂ ਜਗਰੂਪ ਸਿੰਘ ਜੱਗੀ ਸਪੁੱਤਰ ਸਵਰਗਵਾਸੀ ਗੁਰਦੀਪ ਸਿੰਘ ਵਾਸੀ ਕਿਸ਼ਨਪੁਰਾ ਨੂੂੰ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਦਾ ਪ੍ਰਧਾਨ ਚੁਣ ਲਿਆ ਗਿਆ। ਕਮੇਟੀ ਵੱਲੋਂ ਸਾਰੇ ਹੱਕ ਨਵੇਂ ਚੁਣੇ ਗਏ ਪ੍ਰਧਾਨ ਜਗਰੂਪ ਸਿੰਘ ਜੱਗੀ ਨੂੰ ਦਿੱਤੇ ਗਏ। ਇਸ ਚੋਣ ਪ੍ਰਕ੍ਰਿਆ ਅਤੇ ਸਾਰੇ ਮਤੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਦਿੱਤੀ ਗਈ ਸੀ। ਜਗਰੂਪ ਸਿੰਘ ਜੱਗੀ ਨੂੰ ਪ੍ਰਧਾਨ ਬਨਾਉਣ ਵਾਸਤੇ ਹਾਜਰ ਸਮੂਹ ਬਿਰਾਦਰੀ ਮੈਂਬਰਾਂ ਨੂੇ ਆਪਣੇ ਹੱਥ ਖੜੇ ਕਰਕੇ ਆਪਣੀ ਸਰਬਸੰਮਤੀ ਪ੍ਰਗਟ ਕੀਤੀ।
ਨਵ ਨਿਯੁਕਤ ਪ੍ਰਧਾਨ ਜਗਰੂਪ ਸਿੰਘ ਜੱਗੀ ਨੇ ਆਪਣੀ ਨਿਯੁਕਤੀ ਲਈ ਫਾਉਂਡਰ ਮੈਂਬਰਾਂ ਅਤੇ ਮਹਿਰਾ ਬਿਰਾਦਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਪੂਰੀ ਨਿਸਵਾਰਥ ਭਾਵਨਾ ਅਤੇ ਪੂਰੀ ਇਮਾਨਦਾਰੀ ਨਾਲ ਕੰੰਮ ਕਰਨਗੇ ਅਤੇ ਸਮਾਜ ਸੇਵਾ ਦੇ ਕੰਮ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਸਭਾ ਵੱਲੋਂ ਜਲਦੀ ਹੀ ਬਾਬਾ ਹਿੰਮਤ ਸਿੰਘ ਜੀ ਦੀ ਜਨਮ ਦਿਹਾੜਾ ਧਰਮਸ਼ਾਲਾ ਵੱਲੋਂ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਇਸ ਮੌਕੇ ਜੀਤ ਰਾਮ, ਜਸਪਾਲ ਸਿੰਘ, ਹਰਦੇਵ ਸਿੰਘ, ਸਿੰਦਰ ਕੌਰ, ਅਮਰਜੀਤ ਸਿੰਘ, ਸਵਰਨਜੀਤ ਸਿੰਘ, ਜਗਸੀਰ ਸਿੰਘ, ਜਤਿੰਦਰ ਸਿੰਘ, ਚਰਨਜੀਤ ਕੌਰ, ਮੁਖਤਿਆਰ ਕੌਰ, ਸਿਮਰਨਜੀਤ ਸਿੰੰਘ, ਪਾਲੀ ਸਿੰਘ, ਹਰਬੰਸ ਸਿੰਘ, ਜੱਗਾ ਸਿੰਘ, ਗੁਰਜਿੰਦਰ ਸਿੰਘ, ਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਮਨਜੀਤ ਕੌਰ, ਸੋਮਨਾਥ, ਇੰਦਰਪ੍ਰੀਤ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿਚ ਮਹਿਰਾ ਬਿਰਾਦਰੀ ਦੇ ਪਤਵੰਤੇ ਸੱਜਣ ਹਾਜਰ ਸਨ।