ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਨੇ ਸ਼ਰਧਾ ਨਾਲ ਮਨਾਇਆ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ 12ਵਾਂ ਸਲਾਨਾ ਸ਼ਹੀਦੀ ਸਮਾਗਮ
ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਮੈਂਬਰ
ਮੋਗਾ, 22-2-2022 (ਕ.ਕ.ਪ.) – ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿਚ ਕੈਦ ਦੇ ਸਮੇਂ ਗਰਮ ਦੁੱਧ ਦੀ ਸੇਵਾ ਕਰਨ ਦੇ ਬਦਲੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤੇ ਗਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 12ਵਾਂ ਸਲਾਨਾ ਸ਼ਹੀਦੀ ਸਮਾਗਮ ਮੋਗਾ ਵਿਖੇ ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਵੱਲੋਂ ਬੜੀ ਸ਼ਰਧਾ ਅਤੇ ਸਤਿਕਰਾਰ ਨਾਲ ਕਰਵਾਇਆ ਗਿਆ। ਸਭਾ ਵੱਲੋਂ ਪ੍ਰਧਾਨ ਸ. ਨਿਰਮਲ ਸਿੰਘ ਮੀਨੀਆ ਦੀ ਅਗਵਾਈ ਹੇਠ ਭਾਈ ਹਿੰਮਤ ਸਿੰਘ ਨਗਰ, ਜੀਰਾ ਰੋਡ, ਮੋਗਾ ਵਿਖੇ ਬਣ ਰਹੀ ਬਾਬਾ ਜੀ ਦੀ ਯਾਦਗਾਰ ਵਿਖੇ ਇਹ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦਸ਼ਮੇਸ਼ ਨਗਰ ਸੁਸਾਇਟੀ ਵੱਲੋਂ 20-2-2021 ਨੂੰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਪਾਠ ਦੇ ਭੋਗ ਤੋਂ ਉਪਰੰਤ ਬੀਬੀ ਵੀਰ ਪਾਲਵ ਕੌਰ ਸਮਾਲਸਰ ਵਾਲੇ ਦੇ ਢਾਡੀ ਜੱਥੇ ਨੇ ਸੰਗਤ ਨੂੰ ਇਤਿਹਾਸ ਨਾਲ ਜੋੜਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਅਤੇ ਉਸ ਸੇਵਾ ਬਦਲੇ ਹੋਈ ਸ਼ਹਾਦਤ ਬਾਰੇ ਦੱਸਿਆ। ਇਸ ਦੌਰਾਨ ਆਈ ਹੋਏ ਸੰਗਤ ਵਾਸਤੇ ਗਰਮ ਦੁੱਧ ਅਤੇ ਬਿਸਕੁਟ ਦਾ ਲੰਗਰ ਚੱਲਦਾ ਰਿਹਾ। ਸਭਾ ਦੇ ਮੈਂਬਰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਸਨ।
ਇਤਿਹਾਸ ਦੱਸਦੇ ਹੋਏ ਬੀਬੀ ਵੀਰਪਾਲ ਕੌਰ ਦਾ ਢਾਡੀ ਜੱਥਾ
ਸਟੇਜ ਸਕੱਤਰ ਦੀ ਸੇਵਾ ਕਰਦੇ ਹੋਏ ਨਿਰਮਲ ਸਿੰਘ ਮੀਨੀਆ
ਵਿਚਾਰ ਪੇਸ਼ ਕਰਦੇ ਹੋਏ ਡਾ. ਹਰਜੋਤ ਕਮਲ
ਵਿਚਾਰ ਪੇਸ਼ ਕਰਦੇ ਹੋਏ ਡਾ. ਮਨਮੋਹਨ ਸਿੰਘ ਭਾਗੋਵਾਲੀਆ
ਵਿਚਾਰ ਪੇਸ਼ ਕਰਦੇ ਹੋਏ ਨਿਰਮਲ ਸਿੰਘ ਐਸ.ਐਸ.
ਇਸ ਤੋਂ ਉਪਰੰਤ ਗੁਰਮੀਤ ਸਿੰਘ ਚੀਮਾ, ਇਲਾਕੇ ਦੇ ਸਾਬਕਾ ਐਮ.ਐਲ.ਏ. ਡਾ. ਹਰਜੋਤ ਕਮਲ, ਗੁਰਪ੍ਰੀਤ ਸਿੰਘ ਹੈਪੀ, ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਅਤੇ ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਸ਼੍ਰੀ ਨਰਿੰਦਰ ਕਸ਼ਯਪ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਾਰਿਆਂ ਨੇ ਕਸ਼ਯਪ ਸਮਾਜ ਨੂੰ ਇਕਜੁਟ ਹੋਣ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਫਤਿਹਗੜ ਸਾਹਿਬ ਟਰੱਸਟ ਦੇ ਮੈਂਬਰ ਬਣਨ ਲਈ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਮੋਗਾ ਸਭਾ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਉਹ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਸਦਾ ਤਿਆਰ ਹਨ। ਸਭਾ ਦੇ ਪ੍ਰਧਾਨ ਸ. ਨਿਰਮਲ ਸਿੰਘ ਮੀਨੀਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਆਏ ਹੋਏ ਵਿਸ਼ੇਸ਼ ਮਹਿਮਾਨਾਂ ਅਤੇ ਸਹਿਯੋਗੀ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਮਗਾਮ ਵਿਚ ਰਾਜ ਕੁਮਾਰ ਫਿਰੋਜਪੁਰ, ਮਤਵਾਲ ਸਿੰਘ ਐਮ.ਸੀ., ਸੈਨ ਸਮਾਜ ਵੱਲੋਂ ਓਮ ਪ੍ਰਕਾਸ਼, ਸੁਸ਼ੀਲ ਕੁਮਾਰ ਮਿੱਡਾ, ਸਤਨਾਮ ਸਿੰਘ ਜੋਹਲ, ਮਹਿੰਦਰ ਸਿੰਘ, ਤਰਸੇਮ ਸਿੰਘ ਸਬ ਇੰਸਪੈਕਟਰ, ਚਰਨਜੀਤ ਸਿੰਘ, ਗੁਰਸੇਵਕ ਸਿੰਘ, ਬੂਟਾ ਸਿੰਘ ਤਖਾਣ ਵੱਧ, ਕੁਲਵੰਤ ਸਿੰਘ, ਰਘੁਵੀਰ ਸਿੰਘ, ਰਾਮ ਸਰਨ, ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਅਤੇ ਵਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਸ਼ਾਮਲ ਹੋਈ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਉਸ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਦੌਰਾਨ ਸਭਾ ਦੇ ਸਰਪ੍ਰਸਤ ਡਾ. ਮਲੂਕ ਸਿੰਘ ਲੋਹਾਰਾ, ਜਨਰਲ ਸਕੱਤਰ ਬਸੰਤ ਸਿੰਘ ਮਹਿਰਾ, ਕੈਸ਼ੀਅਰ ਜਸਬੀਰ ਸਿੰਘ, ਚੇਅਰਮੈਨ ਅਵਤਾਰ ਸਿੰਘ ਮਲਹੋਤਰਾ, ਵਾਈਸ ਪ੍ਰਧਾਨ ਜਸਪ੍ਰੀਤ ਸਿੰਘ, ਓਮ ਪ੍ਰਕਾਸ਼, ਜਗਰੂਪ ਸਿੰਘ ਖੋਖਰ, ਸੁਰਿੰਦਰ ਪਵਾਰ, ਸੇਵਾ ਸਿੰਘ, ਅਮਨਦੀਪ ਸਿੰਘ (ਲਾਡੀ), ਭੁਪਿੰਦਰ ਸਿੰਘ, ਅਮਰਜੀਤ ਸਿੰਘ, ਬੰਸੀ ਲਾਲ ਮਹਿਰਾ, ਚੰਨਣ ਸਿੰਘ, ਸਤਨਾਮ ਸਿੰਘ ਅਜੀਤਵਾਲ, ਪ੍ਰੇਮ ਸਿੰਘ, ਰਜਨੀਸ਼ ਕੁਮਾਰ, ਪੂਰਨ ਸਿੰਘ, ਇੰਦਰਜੀਤ ਸਿੰਘ ਆਦਿ ਮੈਂਬਰਾਂ ਨੇ ਪੂਰੀ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਗਮ ਨੂੰ ਸਫਲ ਬਣਾਇਆ।
ਨੋਟ – ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਵੱਲੋਂ ਜੀਰਾ ਰੋਡ, ਮੋਗਾ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਇਕ ਸੁੰਦਰ ਯਾਦਗਾਰ ਬਣਾਈ ਜਾ ਰਹੀ ਹੈ, ਜਿਸਦਾ ਕੰਮ ਚੱਲ ਰਿਹਾ ਹੈ। ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨੇਕ ਕੰਮ ਵਿਚ ਆਪਣੀ ਕਮਾਈ ਵਿਚੋਂ ਹਿੱਸਾ ਕੱਢਦੇ ਹੋਏ ਇਸ ਕੰਮ ਨੂੰ ਸਫਲ ਬਨਾਉਣ ਲਈ ਸਹਿਯੋਗ ਜਰੂਰ ਕਰੋ ਜੀ।