You are currently viewing Amar Shahid Baba Moti Ram Mehra Charitable Trust Sri Fatehgarh Sahib Election Postponed for 2 Months

Amar Shahid Baba Moti Ram Mehra Charitable Trust Sri Fatehgarh Sahib Election Postponed for 2 Months

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਦੀ ਚੋਣ ਆਡਿਟ ਰਿਪੋਰਟ ਪੇਸ਼ ਨਾ ਹੋਣ ਕਾਰਣ ਦੋ ਮਹੀਨੇ ਲਈ ਅੱਗੇ ਵਧੀ

ਮੀਟਿੰਗ ਦੌਰਾਨ ਹਾਜਰ ਟਰੱਸਟ ਦੇ ਮੈਂਬਰ

ਫਤਿਹਗੜ੍ਹ ਸਾਹਿਬ, 22-5-2022 (ਨਰਿੰਦਰ ਕਸ਼ਯਪ) – ਅੱਜ ਮਿਤੀ 22 ਮਈ 2022 ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਇਕ ਹੰਗਾਮਾਮਈ ਮੀਟਿੰਗ ਦੌਰਾਨ ਮੈਂਬਰਾਂ ਦੀ ਆਪਸੀ ਬਹਿਸਬਾਜ਼ੀ ਕਾਰਣ ਕਸ਼ਯਪ ਸਮਾਜ ਦੀ ਬਹੁਤ ਬਦਨਾਮੀ ਹੋਈ। ਟਰੱਸਟ ਦੀ ਮੌਜੂਦਾ ਕਮੇਟੀ ਵੱਲੋਂ ਚੋਣਾਂ ਸੰਬੰਧੀ ਮੈਂਬਰਾਂ ਦਾ ਜਨਰਲ ਇਜਲਾਸ ਬੁਲਾਇਆ ਗਿਆ ਸੀ, ਜਿਸਦਾ ਕਈ ਮੈਂਬਰਾਂ ਨੇ ਵਿਰੋਧ ਕੀਤਾ ਕਿ ਉਹਨਾਂ ਨੂੰ ਇਸ ਮੀਟਿੰਗ ਬਾਰੇ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ ਹੈ ਜਦਕਿ ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਅਖਬਾਰ ਵਿਚ ਖਬਰ ਦਿੱਤੀ ਸੀ ਅਤੇ ਵਾਟਸਐਪ ਗਰੁੱਪ ਵਿਚ ਵੀ ਪਾਇਆ ਸੀ।
ਅੱਜ ਦੀ ਮੀਟਿੰਗ ਦੌਰਾਨ ਟਰੱਸਟ ਦੇ ਮੌਜੂਦਾ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਆਪਣੀ ਚਾਰ ਸਾਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਉਹਨਾਂ ਮੌਜੂਦਾ ਕਮੇਟੀ ਵੱਲੋਂ ਕੀਤੇ ਗਏ ਕੰਮ ਅਤੇ ਖਰੀਦੀ ਗਈ ਨਵੀਂ ਜਮੀਨ ਬਾਰੇ ਦੱਸਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਸੰਭਾਲ ਰਹੇ ਤਰਵਿੰਦਰ ਸਿੰਘ ਨੇ ਮੈਂਬਰਾਂ ਨੂੰ ਇਕ ਇਕ ਕਰਕੇ ਮੌਕਾ ਦਿੱਤਾ ਕਿ ਉਹ ਆਪਣੀ ਗੱਲ ਕਹਿ ਸਕਣ। ਗੁਰਦਾਸਪੁਰ ਤੋਂ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਸਾਨੂੰ ਕਿਸੇ ਵੀ ਉਪਰ ਕੋਈ ਸ਼ੱਕ ਨਹੀਂ ਹੈ। ਟਰੱਸਟ ਦੀ ਮੌਜੂਦਾ ਕਮੇਟੀ ਨੇ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਹੋਵੇਗਾ, ਪਰ ਉਹਨਾਂ ਨੂੰ ਇਸਦਾ ਪੂਰਾ ਹਿਸਾਬ ਮੈਂਬਰਾਂ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਚਾਰ ਸਾਲ ਦੇ ਕੰਮ ਦੀ ਆਡਿਟ ਰਿਪੋਰਟ ਸਾਰੇ ਮੈਂਬਰਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਕਮੇਟੀ ਨੇ ਕੀ-ਕੀ ਕੰਮ ਕੀਤਾ ਹੈ ਅਤੇ ਇਸ ਵਿਚ ਕਿੰਨਾ ਸੱਚ ਹੈ?ਉਹਨਾਂ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਅੱਜ ਦੀ ਮੀਟਿੰਗ ਬਾਰੇ ਕੋਈ ਵੀ ਚਿੱਠੀ ਨਹੀਂ ਭੇਜੀ ਗਈ ਅਤੇ ਨਾ ਹੀ ਕੋਈ ਫੋਨ ਕੀਤਾ ਗਿਆ ਹੈ। ਟਰੱਸਟ ਨੂੰ ਜਨਰਲ ਇਜਲਾਸ ਬੁਲਾਉਣ ਤੋਂ ਪਹਿਲਾਂ ਸਾਰੇ ਮੈਂਬਰਾਂ ਤੱਕ ਇਹ ਜਾਣਕਾਰੀ ਜਰੂਰ ਪਹੁੰਚਾਣੀ ਚਾਹੀਦੀ ਸੀ। ਉਹਨਾਂ ਇਸ ਸੰਬੰਧੀ 17-5-2022 ਨੂੰ ਮੀਟਿੰਗ ਕਰਕੇ ਚੇਅਰਮੈਨ ਨੂੰ ਇਸਦੀ ਲਿਖਤੀ ਸੂਚਨਾ ਦਿੱਤੀ ਹੈ। ਇਸ ਤੋਂ ਅਲਾਵਾ ਉਹਨਾਂ ਮੁੱਦਾ ਚੁੱਕਿਆ ਕਿ ਟਰੱਸਟ ਵੱਲੋਂ ਬਣਾਏ ਜਾ ਗਏ ਮੈਂਬਰਾਂ ਦੇ ਆਈ. ਕਾਰਡ ਉਪਰ ਚੇਅਰਮੈਨ ਦੀ ਫੋਟੋ ਗੈਰ ਸੰਵੈਧਾਨਿਕ ਹੈ। ਟਰੱਸਟ ਵੱਲੋਂ ਇਹ ਕਾਰਡ ਕੈਂਸਲ ਕਰਕੇ ਨਵੇਂ ਕਾਰਡ ਬਣਾਏ ਜਾਣੇ ਚਾਹੀਦੇ ਹਨ ਜਿਸ ਉਪਰ ਚੇਅਰਮੈਨ ਦੀ ਫੋਟੋ ਨਹੀਂ ਹੋਣੀ ਚਾਹੀਦੀ ਹੈ। ਇਸਦੇ ਜਵਾਬ ਵਿਚ ਚੇਅਰਮੈਨ ਨਿਰਮਲ ਸਿੰਘ ਨੇ ਕਿਹਾ ਕਿ ਅੱਗੇ ਤੋਂ ਜਿਹੜੇ ਕਾਰਡ ਬਣਨਗੇ ਉਹਨਾਂ ਉਪਰ ਫੋਟੋ ਨਹੀਂ ਲੱਗੇਗੀ। ਇਸ ਤੋਂ ਬਾਅਦ ਕਈ ਸਾਲ ਤੱਕ ਟਰੱਸਟ ਦੇ ਸਰਪ੍ਰਸਤ ਰਹੇ ਸੁਖਬੀਰ ਸਿੰਘ ਸ਼ਾਲੀਮਾਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿ ਟਰਸੱਟ ਦੀ ਚੋਣ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ। ਟਰੱਸਟ ਦੇ ਚੇਅਰਮੈਨ ਉਪਰ ਸਰਪ੍ਰਸਤਾਂ ਕੋਲੋਂ ਪਾਵਰ ਹੋਣੀ ਚਾਹੀਦੀ ਹੈ ਕਿ ਜੇਕਰ ਚੇਅਰਮੈਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਜਾਂ ਆਪਣੀ ਮੰਨਮਰਜੀ ਕਰਦਾ ਹੈ ਤਾਂ ਉਹ ਉਸਨੂੰ ਹਟਾ ਸਕਣ।
ਇਸ ਤੋਂ ਪਹਿਲਾਂ ਟਰੱਸਟ ਦੇ ਚੇਅਰਮੈਨ ਮੰਗਤ ਸਿੰਘ ਠੇਕੇਦਾਰ ਦੇ ਸਮੇਂ ਵਾਈਸ ਚੇਅਰਮੈਨ ਰਹੇ ਬਲਬੀਰ ਸਿੰਘ ਚੰਡੀਗੜ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਉਹ ਵਾਈਸ ਚੇਅਰਮੈਨ ਹਨ। ਠੇਕੇਦਾਰ ਮੰਗਤ ਸਿੰਘ ਦੇ ਸਮੇਂ ਹੋਏ ਘੋਟਾਲੇ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਉਹ ਤਾਂ ਸਿਰਫ ਡਮੀ ਵਾਈਸ ਚੇਅਰਮੈਨ ਰਹੇ ਹਨ। ਉਹਨਾਂ ਮੌਜੂਦਾ ਕਮੇਟੀ ਉਪਰ ਜਮੀਨ ਦੀ ਖਰੀਦ ਕਰਨ ਸਮੇਂ ਸਹੀ ਮੁੱਲ ਦੀ ਜਾਣਕਾਰੀ ਨਾ ਦੇਣ ਦਾ ਇਲਜਾਮ ਲਗਾਇਆ ਜਿਸ ਬਾਰੇ ਟਰੱਸਟ ਦੇ ਚੇਅਰਮੈਨ ਨੇ ਜਵਾਬ ਦਿੱਤਾ ਕਿ ਜਮੀਨ ਬਿਲਕੁਲ ਸਹੀ ਢੰਗ ਨਾਲ, ਮੈਂਬਰਾਂ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ ਖਰੀਦੀ ਗਈ ਹੈ। ਸਰਕਾਰੀ ਰੇਟ ਅਨੁਸਾਰ ਹੀ ਰਜਿਸਟਰੀ ਹੋਈ ਹੈ। ਇਸ ਦੌਰਾਨ ਹੀ ਟਰੱਸਟ ਦੇ ਕੈਸ਼ੀਅਰ ਗੁਰਦੇਵ ਸਿੰਘ ਨਾਭਾ ਨੇ 2021-22 ਦਾ ਹਿਸਾਬ ਪੇਸ਼ ਕੀਤਾ ਜਿਸ ਉਪਰ ਮਨਮੋਹਨ ਸਿੰਘ ਭਾਗੋਵਾਲੀਆ ਨੇ ਇਤਰਾਜ ਪ੍ਰਗਟ ਕੀਤਾ। ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਚੇਅਰਮੈਨ ਐਨ.ਆਰ. ਮਹਿਰਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਟਰੱਸਟ ਸਾਡੇ ਸਮਾਜ ਦਾ ਮੱਕਾ ਹੈ, ਇਥੋਂ ਸਮਾਜ ਨੂੰ ਸਹੀ ਸੰਦੇਸ਼ ਜਾਣਾ ਚਾਹੀਦਾ ਹੈ। ਉਤਰ ਪ੍ਰਦੇਸ਼ ਤੋਂ ਸਾਬਕਾ ਮੰਤਰੀ ਕਿਰਨਪਾਲ ਕਸ਼ਯਪ ਨੇ ਟਰੱਸਟ ਦੇ ਇਤਿਹਾਸ ਬਾਰੇ ਦੱਸਿਆ ਕਿ ਕਸ਼ਯਪ ਸਮਾਜ ਨੇ ਬੜੀ ਮਿਹਨਤ ਅਤੇ ਸੰਘਰਸ਼ ਨਾਲ ਇਸ ਟਰੱਸਟ ਨੂੰ ਬਣਾਇਆ ਹੈ। ਹੁਣ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਟਰੱਸਟ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੀਦਾ ਹੈ। ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਨੇ ਕਿਹਾ ਕਿ ਸਾਡੇ ਦੇਸ਼ ਵਿਚ ਲੋਕਤੰਤਰ ਹੈ ਅਤੇ ਵੋਟਾਂ ਰਾਹੀਂ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਟਰੱਸਟ ਦੀ ਪਿਛਲੇ ਕਈ ਸਮੇਂ ਤੋਂ ਚੋਣ ਹੋ ਰਹੀ ਹੈ ਅਤੇ ਹੁਣ ਵੀ ਚੋਣ ਰਾਹੀਂ ਨਵਾਂ ਚੇਅਰਮੈਨ ਚੁਣਿਆ ਜਾਣਾ ਚਾਹੀਦਾ ਹੈ। ਉਹਨਾਂ ਪਿਛਲੀ ਕਮੇਟੀ ਵੱਲੋਂ ਕੀਤੇ ਗਏ ਘੋਟਾਲੇ ਦਾ ਹਿਸਾਬ ਮੰਗਣ ਲਈ ਸਾਰਿਆਂ ਨੂੰ ਕਿਹਾ। ਇਹਨਾਂ ਤੋਂ ਅਲਾਵਾ ਬਲਵੀਰ ਸਿੰਘ ਪਾਹੜਾ, ਮੋਗਾ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆ, ਗੁਰਚਰਨ ਸਿੰਘ ਹਲਵਾਰਾ, ਚੋਹਲਾ ਸਾਹਿਬ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ, ਕਰਮਜੀਤ ਸਿੰਘ, ਬੀਬੀ ਬਲਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਨਰਲ ਸੈਕਟਰੀ ਨੇ ਆਪਣੀ ਰਿਪੋਰਟ ਪੇਸ਼ ਕੀਤੀ, ਪਰ ਬਹੁਤੇ ਮੈਂਬਰਾਂ ਨੂੰ ਸਮਾਂ ਨਾ ਦੇਣ ਕਾਰਣ ਬਹੁਤ ਸਾਰੇ ਮੈਂਬਰਾਂ ਵਿਚ ਨਰਾਜ਼ਗੀ ਦਿਖੀ ਅਤੇ ਉਹਨਾਂ ਆਪਣਾ ਰੋਸ ਪ੍ਰਗਟ ਕੀਤਾ। ਇਸ ਨਾਲ ਗਰਮਾ-ਗਰਮੀ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਸਾਰੇ ਆਪਣਾ ਪੱਖ ਰੱਖਣ ਲੱਗੇ ਜਿਸ ਨਾਲ ਸਮਾਜ ਬਾਰੇ ਜੋ ਵੀ ਸੰਦੇਸ਼ ਗਿਆ ਉਹ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ। ਮੌਜੂਦਾ ਕਮੇਟੀ ਵੱਲੋਂ ਮੈਂਬਰਾਂ ਨੂੰ ਲਿਖਤੀ ਆਡਿਟ ਰਿਪੋਰਟ ਦੇਣ ਲਈ ਦੋ ਮਹੀਨੇ ਦਾ ਸਮਾਂ ਮਿਲਿਆ, ਜਿਸ ਤੋਂ ਉਪਰੰਤ ਹੀ ਚੋਣਾਂ ਲਈ ਕੋਈ ਤਰੀਕ ਤੈਅ ਕੀਤੀ ਜਾਏਗੀ।
ਅੱਜ ਦੀ ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਟਰੱਸਟ ਦੇ ਮੈਂਬਰ ਸ਼ਾਮਲ ਹੋਏ ਜਿਹਨਾਂ ਵਿਚ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਸੰਪਾਦਕ ਸ਼੍ਰੀ ਨਰਿੰਦਰ ਕਸ਼ਯਪ, ਟੌਪ ਨਿਊਜ਼ ਦੇ ਮਾਲਕ ਸਤਿੰਦਰ ਰਾਜਾ, ਜਲੰਧਰ ਤੋਂ ਠੇਕੇਦਾਰ ਪਰਮਜੀਤ ਸਿੰਘ, ਹਰੀਕੇ ਤੋਂ ਕਾਬਲ ਸਿੰਘ, ਗੁਰਮੇਜ ਸਿੰਘ, ਪਟਿਆਲਾ ਤੋਂ ਰਾਮ ਸਿੰਘ, ਚੰਡੀਗੜ ਸਭਾ ਦੇ ਮੈਂਬਰ ਤੋਂ ਅਲਾਵਾ ਟਰੱਸਟ ਦੇ ਮੈਂਬਰ ਅਤੇ ਸਰਪ੍ਰਸਤ ਪਿਆਰਾ ਸਿੰਘ ਮੋਰਾਂਵਾਲੀ ਉਚੇਚੇ ਤੌਰ ਤੇ ਸ਼ਾਮਲ ਹੋਏ।

ਮੀਟਿੰਗ ਦੌਰਾਨ ਸਟੇਜ ਤੇ ਮੌਜੂਦ ਕਮੇਟੀ ਮੈਂਬਰ

ਮੀਟਿੰਗ ਦੌਰਾਨ ਸਟੇਜ ਤੇ ਮੌਜੂਦ ਕਮੇਟੀ ਮੈਂਬਰ

4 ਸਾਲ ਦੀ ਆਡਿਟ ਰਿਪੋਰਟ ਦੀ ਮੰਗ ਕਰਦੇ ਹੋਏ ਮੈਂਬਰ

ਮੀਟਿੰਗ ਦੌਰਾਨ ਹਾਜਰ ਟਰੱਸਟ ਦੇ ਮੈਂਬਰ

This Post Has 3 Comments

  1. Baljinder Kaur

    V good report…… everything which is wright is absolutly right.

  2. LAKHWINDER SINGH

    Members ship kese kre or kya kharcha lagta hai membership vaste???

    1. kashyap rajput

      Welcome Lakhwinder Singh,
      We appreciate your enquiry. You can whatsapp on 98887-72800

Leave a Reply