ਮੀਟਿੰਗ ਵਿਚ ਹਾਜਰ ਮੈਂਬਰ ਸਾਹਿਬਾਨ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੀ ਕਾਰਜਕਾਰਨੀ ਬਨਾਉਣ ਦੇ ਸਾਰੇ ਹੱਕ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੂੰ ਦਿੱਤੇ
ਫਤਿਹਗੜ ਸਾਹਿਬ, 16-7-2023 (ਜੈ ਕ੍ਰਿਸ਼ਨ ਕਸ਼ਯਪ) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਵਿਖੇ ਇਕ ਵਿਸ਼ੇਸ਼ ਮੀਟਿੰਗ 16 ਜੁਲਾਈ 2023 ਨੂੰ ਟਰੱਸਟ ਦੇ ਨਵੇਂ ਚੁਣੇ ਗਏ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਹੋਏ ਮੈਂਬਰਾਂ ਅਤੇ ਸਭਾਵਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਸਾਰੇ ਮੈਂਬਰਾਂ ਨੇ ਨਿਰਮਲ ਸਿੰਘ ਐਸ.ਐਸ. ਨੂੰ ਵਧਾਈ ਦਿੱਤੀ ਅਤੇ ਆਪਸੀ ਸਰਬਸੰਮਤੀ ਨਾਲ ਟਰੱਸਟ ਦੀ ਨਵੀਂ ਕਾਰਜਕਾਰਨੀ ਬਨਾਉਣ ਲਈ ਸਾਰੇ ਹੱਕ ਚੇਅਰਮੈਨ ਨੂੰ ਦਿੱਤੇ ਅਤੇ ਕਿਹਾ ਕਿ ਉਹ ਟਰੱਸਟ ਨੂੰ ਚਲਾਉਣ ਵਾਸਤੇ ਆਪਣੀ ਟੀਮ ਗਠਤ ਕਰਨ। ਨਿਰਮਲ ਸਿੰਘ ਐਸ.ਐਸ. ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਨੇ ਆਪਣੀ ਏਕਤਾ ਦਿਖਾਉਂਦੇ ਹੋਏ ਉਹਨਾਂ ਨੂੰ ਦੁਬਾਰਾ ਚੇਅਰਮੈਨ ਚੁਣਿਆ ਹੈ ਅਤੇ ਉਹ ਇਸ ਸੇਵਾ ਨੂੰ ਪਹਿਲਾਂ ਨਾਲੋਂ ਵੀ ਵੱਧ ਜਿੰਮੇਵਾਰੀ ਨਾਲ ਨਿਭਾਉਣਗੇ। ਉਹਨਾਂ ਭਰੋਸਾ ਦਿੱਤਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਭ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਹ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਦਾ ਪ੍ਰਚਾਰ ਕਰਨ ਵਾਸਤੇ ਆਧੁਨਿਕ ਤਕਨੀਕਾਂ ਨੂੰ ਇਸਤੇਮਾਲ ਕਰਨਗੇ। ਨਿਰਮਲ ਸਿੰਘ ਐਸ.ਐਸ. ਨੇ ਟਰੱਸਟ ਦੀ ਬਿਹਤਰੀ ਵਾਸਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਬਿਲਡਿੰਗ ਬਹੁਤ ਪੁਰਾਣੀ ਹੋ ਚੁੱਕੀ ਹੈ ਅਤੇ ਇਸਨੂੰ ਠੀਕ ਕਰਨ ਦੀ ਜਰੂਰਤ ਹੈ। ਇਸਦੇ ਨਾਲ ਹੀ ਟਰੱਸਟ ਦੇ ਅਹੁਦੇਦਾਰਾਂ, ਮੈਂਬਰਾਂ ਜਾਂ ਸਮਾਜ ਦੀ ਮੀਟਿੰਗ ਵਾਸਤੇ ਹਾਲ ਦੀ ਜਰੂਰਤ ਹੈ ਅਤੇ ਜਲਦੀ ਹੀ ਇਸਦੇ ਬਾਰੇ ਵੀ ਵਿਚਾਰ ਕਰਕੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਾਰੇ ਮੈਂਬਰਾਂ ਦੀ ਆਪਸੀ ਪਹਿਚਾਣ ਕਰਵਾਈ ਗਈ ਅਤੇ ਕਈ ਮੈਂਬਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ।
ਇਸ ਤੋਂ ਪਹਿਲਾਂ ਸਾਵਣ ਮਹੀਨੇ ਦੀ ਸੰਗਰਾਂਦ ਦੇ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਹੈਡ ਗ੍ਰੰਥੀ ਭਾਈ ਹਰਦੀਪ ਸਿੰਘ ਅਤੇ ਰਵਿੰਦਰ ਸਿੰਘ ਦੇ ਰਾਗੀ ਜੱਥੇ ਨੇ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਬਲਦੇਵ ਸਿੰਘ ਲੁਹਾਰਾ, ਸਰਪੰਚ ਜਸਪਾਲ ਸਿੰਘ, ਗੁਰਮੀਤ ਸਿੰਘ ਮੋਰਿੰਡਾ, ਠੇਕੇਦਾਰ ਰਣਜੀਤ ਸਿੰਘ, ਸੁਖਬੀਰ ਸਿੰਘ ਸ਼ਾਲੀਮਾਰ, ਨਰਿੰਦਰ ਕਸ਼ਯਪ ਜਲੰਧਰ, ਪਰਮਜੀਤ ਸਿੰਘ ਠੇਕੇਦਾਰ, ਸਤਿੰਦਰ ਸਿੰਘ ਰਾਜਾ, ਡਾ. ਬਾਬੂ ਰਾਮ, ਨਿਰਮਲ ਸਿੰਘ ਮੀਨੀਆ, ਬਸੰਤ ਸਿੰਘ ਮੋਗਾ, ਅਨਿਲ ਕੁਮਾਰ, ਐਨ.ਆਰ. ਮਹਿਰਾ, ਕ੍ਰਿਸ਼ਨ ਕੁਮਾਰ, ਰਾਜ ਕੁਮਾਰ ਪਾਤੜਾਂ, ਬਨਾਰਸੀ ਦਾਸ, ਪਰਮਜੀਤ ਸਿੰਘ ਖੰਨਾ, ਸੁਖਦੇਵ ਰਾਜ ਅੰਮ੍ਰਿਤਸਰ, ਜੈਰਾਮ ਸਿੰਘ ਰੁੜਕੀ, ਗੁਰਚਰਨ ਸਿੰਘ, ਹਰਨੇਕ ਸਿੰਘ ਨਾਭਾ, ਮੋਹਨ ਸਿੰਘ ਬਡਾਲਾ, ਅਮਰਜੀਤ ਸਿੰਘ, ਸੰਤੋਖ ਸਿੰਘ, ਕਰਮਜੀਤ ਸਿੰਘ ਕੌੜਾ, ਕੈਪਟਨ ਹਰਜੀਤ ਸਿੰਘ, ਜੋਗਿੰਦਰ ਪਾਲ, ਬਲਵਿੰਦਰ ਕੌਰ ਧਨੋੜਾ, ਬਲਜਿੰਦਰ ਕੌਰ, ਜੈ ਕ੍ਰਿਸ਼ਨ ਕਸ਼ਯਪ, ਮੈਨੇਜਰ ਨਵਜੋਤ ਸਿੰਘ ਆਦਿ ਮੈਂਬਰ ਹਾਜਰ ਸਨ।