ਪਾਲ ਵੇਸਟ ਪੇਪਰ ਵਾਲੇ ਸ. ਪਾਲ ਸਿੰਘ ਦੀ ਅੰਤਿਮ ਅਰਦਾਸ ’ਚ ਭੇਂਟ ਕੀਤੇ ਸ਼ਰਧਾ ਦੇ ਫੁੱਲ
ਕੀਰਤਨ ਕਰਦੇ ਹੋਏ ਰਾਗੀ ਜੱਥਾ
ਚੰਡੀਗੜ, 15-2-2022 (ਕ.ਕ.ਪ.) – ਕਸ਼ਯਪ ਰਾਜਪੂਤ ਸਮਾਜ ਵਿਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ, ਕਸ਼ਯਪ ਕ੍ਰਾਂਤੀ ਦੇ ਸਹਿਯੋਗੀ ਸਾਥੀ, ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਸੀਨੀਅਰ ਵਾਈਸ ਚੇਅਰਮੈਨ, ਕੁਲਵੰਤ ਟਰਾਂਸਪੋਰਟ ਅਤੇ ਪਾਲ ਵੇਸਟ ਪੇਪਰ ਦੇ ਮਾਲਕ ਸ.ਕੁਲਵੰਤ ਸਿੰਘ ਦੇ ਪਿਤਾ ਸ. ਪਾਲ ਸਿੰਘ ਜੀ ਨੂੰ ਅੰਤਿਮ ਅਰਦਾਸ ਦੌਰਾਨ ਸ਼ਰਧਾ ਦੇ ਫੁੱਲ ਭੇੇਂਟ ਕੀਤੇ ਗਏ। ਚੰਡੀਗੜ ਦੇ ਸੈਕਟਰ 34 ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿਖੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਰਾਗੀ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜੱਥੇ ਨੇ ਬਹੁਤ ਹੀ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਦੇ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਗੁਰੂ ਦਾ ਲੰਗਰ ਵਰਤਿਆ।
ਇਸ ਦੌਰਾਨ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਨ ਅਤੇ ਅੰਤਿਮ ਅਰਦਾਸ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸੱਜਣ-ਮਿੱਤਰ, ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ, ਸ਼ਹਿਰ ਦੇ ਪਤਵੰਤੇ ਸੱਜਣ, ਇੰਡਸਟ੍ਰੀਅਲ ਏਰੀਆ ਦੇ ਬਿਜ਼ਨਸਮੈਨ, ਦ ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਮੌਕੇ ਚੰਡੀਗੜ ਕਸ਼ਯਪ ਰਾਜਪੂਤ ਸਭਾ ਵੱਲੋਂ ਵਾਈਸ ਚੇਅਰਮੈਨ ਤਿਲ੍ਰੋਕ ਕੁਮਾਰ, ਆਡੀਟਰ ਕ੍ਰਿਸ਼ਨ ਕੁਮਾਰ, ਭੁਪਿੰਦਰ ਸਿੰਘ, ਸਭਾ ਦੇ ਸਾਬਕਾ ਪ੍ਰਧਾਨ ਸ. ਬਲਜੀਤ ਸਿੰਘ ਕਖਾਰੂ ਦੇ ਬੇਟੇ ਰਜਿੰਦਰ ਸਿੰਘ, ਮੁੱਲੇ ਜਠੇਰੇ ਕਮੇਟੀ ਦੇ ਪ੍ਰਧਾਨ ਅਮਰ ਸਿੰਘ ਮੁੱਲੇ, ਅੰਮ੍ਰਿਤਸਰ ਤੋਂ ਬਖਸ਼ੀਸ਼ ਸਿੰਘ ਸਾਬੀ ਅਤੇ ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ ਉਚੇਚੇ ਤੌਰ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜੇ।
ਸ. ਪਾਲ ਸਿੰਘ ਦਾ ਪਰਿਵਾਰ ਚੰਡੀਗੜ ਦਾ ਇਕ ਚੰਗੀ ਪਹਿਚਾਣ ਵਾਲਾ ਪਰਿਵਾਰ ਹੈ। ਇਹਨਾਂ ਦੇ ਪਰਿਵਾਰ ਵਿਚ ਚਾਰ ਸਪੁੱਤਰ ਸ. ਕੁਲਵੰਤ ਸਿੰਘ, ਜੋਗਾ ਸਿੰਘ. ਕੁਲਦੀਪ ਸਿੰਘ ਅਤੇ ਜੋਗਿੰਦਰ ਸਿੰਘ ਹਨ। ਇਹਨਾਂ ਦੀ ਪੰਜ ਬੇਟੀਆਂ ਹਨ ਜੋ ਆਪਣੇ ਘਰਾਂ ਵਿਚ ਖੁਸ਼ ਹਨ। ਦੇਸ਼ ਦੀ ਵੰਡ ਸਮੇਂ ਇਹਨਾਂ ਪਾਕਿਸਤਾਨ ਤੋਂ ਆ ਕੇ ਚੰਡੀਗੜ ਵਿਚ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇਕ ਚੰਗਾ ਬਿਜ਼ਨਸ ਖੜਾ ਕੀਤਾ। ਇਹਨਾਂ ਦੇ ਬੇਟਿਆਂ ਨੇ ਬਿਜ਼ਨਸ ਨੂੰ ਅੱਗੇ ਵਧਾਉਂਦੇ ਹੋਏ ਇਹਨਾਂ ਦੇ ਨਾਮ ਉਪਰ ਹੀ ਪਾਲ ਵੇਸਟ ਪੇਪਰ, ਪਾਲ ਪੇਪਰ ਮਾਰਟ ਨਾਮ ਦੀਆਂ ਫਰਮਾਂ ਨਾਲ ਬਿਜ਼ਨਸ ਨੂੰ ਚਾਰ ਚੰਨ ਲਾਏ। ਅੱਜ ਚੰਡੀਗੜ ਸ਼ਹਿਰ ਵਿਚ ਇਹਨਾਂ ਦਾ ਆਪਣਾ ਨਾਮ ਅਤੇ ਆਪਣੀ ਪਹਿਚਾਣ ਹੈ। ਸ. ਪਾਲ ਸਿੰਘ 93 ਸਾਲ ਦੀ ਉਮਰ ਭੋਗਦੇ ਹੋਏ 6 ਫਰਵਰੀ 2022 ਨੂੰ ਅਕਾਲ ਚਲਾਣਾ ਕਰ ਗਏ ਸੀ। ਇਹਨਾਂ ਦਾ ਅੰਤਿਮ ਸੰਸਕਾਰ 7 ਫਰਵਰੀ ਨੂੰ ਕੀਤਾ ਗਿਆ।
ਅਸੀਂ ਕਸ਼ਯਪ ਕ੍ਰਾਂਤੀ ਮੈਗਜ਼ੀਨ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ. ਕੁਲਵੰਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿਚ ਸ਼ੋਕ ਪ੍ਰਗਟ ਕਰਦੇ ਹਾਂ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।