ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਲਈ ਸੁਖਦੇਵ ਸਿੰਘ ਰਾਜ ਸਮਾਜ ਦੀ ਪਹਿਲੀ ਪਸੰਦ
ਖੰਨਾ ਵਿਖੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਸਭਾਵਾਂ ਅਤੇ ਕਮੇਟੀ ਮੈਂਬਰਾਂ ਨੇ ਦਿੱਤਾ ਆਪਣਾ ਸਮਰਥਨ

This is the heading
ਖੰਨਾ, 13-4-2026 (ਨਰਿੰਦਰ ਕਸ਼ਯਪ) – ਕਸ਼ਯਪ ਸਮਾਜ ਦੀ ਸ਼ਾਨ ਅਤੇ ਧੁਰਾ ਮੰਨੇ ਜਾਂਦੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮਹਾਨ ਸ਼ਹਾਦਤ ਵਿਚ ਬਣਾਈ ਗਈ ਸੁੰਦਰ ਯਾਦਗਾਰ ਸ਼੍ਰੀ ਫਤਿਹਗੜ ਸਾਹਿਬ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਦੀ ਹੋਣ ਵਾਲੀ ਚੋਣ ਲਈ ਇਕ ਹੰਗਾਮੀ ਮੀਟਿੰਗ ਖੰਨਾ ਵਿਖੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਸ. ਪਰਮਜੀਤ ਸਿੰਘ ਖੰਨਾ ਦੇ ਨਿਵਾਸ ਅਸਥਾਨ ਤੇ ਹੋਈ। ਇਥੇ ਕਸ਼ਯਪ ਸਮਾਜ ਦੇ ਮੌਜੂਦ ਪਤਵੰਤੇ ਸੱਜਣਾਂ ਅਤੇ ਟਰੱਸਟ ਦੀ ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਨੇ ਟਰੱਸਟ ਦੀ ਬੇਹਤਰੀ ਵਾਸਤੇ ਇਕ ਵਧੀਆ ਅਤੇ ਇਮਾਨਦਾਰ ਚੇਅਰਮੈਨ ਚੁਨਣ ਲਈ ਵਿਚਾਰਾਂ ਕੀਤੀਆਂ। ਪਰਮਜੀਤ ਸਿੰਘ ਨੇ ਟਰੱਸਟ ਦੀ ਪੁਰਾਣੀ ਕਮੇਟੀ ਦੇ ਕੰਮ ਕਾਜ ਬਾਰੇ ਵਿਸਥਾਰ ਨਾਲ ਦੱਸਆ ਅਤੇ ਨਵੇਂ ਚੇਅਰਮੈਨ ਦੇ ਲਈ ਸੁਖਦੇਵ ਸਿੰਘ ਰਾਜ ਦਾ ਨਾਮ ਰੱਖਿਆ। ਮੀਟਿੰਗ ਵਿਚ ਮੌਜੂਦ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਟਰੱਸਟ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਸ. ਸੁਖਦੇਵ ਸਿੰਘ ਰਾਜ ਦੇ ਨਾਮ ਤੇ ਸਹਿਮਤੀ ਪ੍ਰਗਟ ਕੀਤੀ। ਮੈਂਬਰਾਂ ਨੇ ਆਸ ਪ੍ਰਗਟ ਕੀਤੀ ਕਿ ਟਰੱਸਟ ਅਤੇ ਸਮਾਜ ਦਾ ਪੈਸਾ ਅਤੇ ਸਮਾਂ ਬਚਾਉਣ ਲਈ ਚੇਅਰਮੈਨ ਦੇ ਨਾਮ ਉਪਰ ਆਪਸੀ ਸਹਿਮਤੀ ਹੋ ਜਾਣੀ ਚਾਹੀਦੀ ਹੈ। ਜੇਕਰ ਸਰਬਸੰਮਤੀ ਹੁੰਦੀ ਹੈ ਜਾਂ ਚੋਣ ਵੀ ਹੁੰਦੀ ਹੈ ਤਾਂ ਸੁਖਦੇਵ ਸਿੰਘ ਰਾਜ ਹੀ ਚੇਅਰਮੈਨ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਉਹਨਾਂ ਕਿਹਾ ਕਿ ਪੁਰਾਣੀ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨੂੰ 8 ਸਾਲ ਦਾ ਸਮਾਂ ਹੋ ਚੁੱਕਿਆ ਹੈ ਅਤੇ ਟਰੱਸਟ ਵਿਚ ਹੁਣ ਵੀ ਕਈ ਕਮੀਆਂ ਹਨ ਜਿਹੜੀ ਪਿਛਲੇ 8 ਸਾਲਾਂ ਵਿਚ ਦੂਰ ਨਹੀਂ ਹੋਈਆਂ।
ਵੱਖ ਵੱਖ ਸਭਾਵਾਂ ਦਾ ਸਮਰਥਨ
ਇਸ ਮੀਟਿੰਗ ਦੌਰਾਨ ਸਮਾਜ ਦੀਆਂ ਕਈਆਂ ਸਭਾਵਾਂ ਦੇ ਅਹੁਦੇਦਾਰ ਮੌਜੂਦ ਸਨ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਅਤੇ ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਚੇਅਰਮੈਨ ਸ. ਕੁਲਵੰਤ ਸਿੰਘ, ਸਰਪ੍ਰਸਤ ਮਹਿੰਦਰ ਸਿੰਘ ਖੰਨਾ, ਟਰੱਸਟ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਪਰਮਜੀਤ ਸਿੰਘ ਖੰਨਾ, ਵਾਈਸ ਚੇਅਰਮੈਨ ਰਾਜ ਕੁਮਾਰ ਪਾਤੜਾਂ, ਗੁਰਚਰਨ ਸਿੰਘ ਧਨੌਲਾ, ਦਰਸ਼ਨ ਸਿੰਘ ਪਾਇਲ, ਸੰਗਰੂਰ ਸਭਾ ਦੇ ਪ੍ਰਧਾਨ ਜਗਦੀਪ ਪਿੰਟਾ, ਸੈਕਟਰੀ ਗੁਰਪ੍ਰੀਤ ਬੰਟੀ, ਤਰਵਿੰਦਰ ਸਿੰਘ ਲੁਧਿਆਣਾ, ਗੁਰਚਰਨ ਸਿੰਘ ਮਾਲਵਾ ਲੁਧਿਆਣਾ, ਡਾ. ਕਮਲਜੀਤ ਸਿੰਘ, ਬਲਬੀਰ ਸਿੰਘ, ਭੁਪਿੰਦਰਜੀਤ ਸਿੰਘ, ਜਸਕਰਨਜੀਤ ਸਿੰਘ, ਟਰੱਸਟ ਦੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਬੀਬੀ ਬਲਜਿੰਦਰ ਕੌਰ, ਸ਼੍ਰੀਮਤੀ ਜਸਬੀਰ ਕੌਰ, ਬਲਵਿੰਦਰ ਕੌਰ, ਕਿਰਨਜੀਤ ਕੌਰ, ਸਿਮਰਨਜੀਤ ਕੌਰ, ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਨਰਿੰਦਰ ਕਸ਼ਯਪ, ਰਾਏ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਇੰਸਪੈਕਟਰ ਅਸ਼ੋਕ ਕੁਮਾਰ ਅਤੇ ਬਾਲ ਕ੍ਰਿਸ਼ਨ ਗੁੱਲੂ ਮੌਜੂਦ ਸਨ। ਇਹਨਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਟਰੱਸਟ ਨੂੰ ਕਿਸੇ ਦੀ ਵੀ ਰਾਜਨੀਤਿਕ ਇਛਾ ਪੂਰੀ ਕਰਨ ਦੇ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਹੋਣ ਦੇਵਾਂਗੇ। ਟਰੱਸਟ ਨੂੰ ਸਮਾਜ ਦੀ ਬੇਹਤਰੀ, ਬਾਬਾ ਮੋਤੀ ਰਾਮ ਮਹਿਰਾ ਦੀ ਮਹਾਨ ਕੁਰਬਾਨੀ ਦਾ ਪ੍ਰਚਾਰ ਕਰਨ ਲਈ ਅਤੇ ਸਮਾਜ ਦੇ ਸ਼ਹੀਦਾਂ ਦੇ ਇਤਿਹਾਸ ਨੂੰ ਸਮਾਜ ਦੇ ਘਰ ਘਰ ਤੱਕ ਪਹੁੰਚਾਣ ਲਈ ਕੰਮ ਕਰਨਾ ਚਾਹੀਦਾ ਹੈ। ਟਰੱਸਟ ਦੀ ਕਮੇਟੀ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਸਿਰਫ ਚੇਅਰਮੈਨ ਆਪਣੀ ਮੰਨ ਮਰਜੀ ਚਲਾਉਣ ਵਾਲਾ ਹੋਣਾ ਚਾਹੀਦਾ ਹੈ।
ਸਰਪ੍ਰਸਤ ਕੁਲਵੰਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਟਰੱਸਟ ਦੇ ਚੇਅਰਮੈਨ ਦੀ ਚੋਣ ਹੁੰਦੀ ਹੈ ਤਾਂ ਟਰੱਸਟ ਦਾ ਬਹੁਤ ਪੈਸਾ ਖਰਚ ਹੁੰਦਾ ਹੈ। ਇਸਦੇ ਨਾਲ ਹੀ ਚੋਣ ਲੜਨ ਵਾਲੇ ਉਮੀਦਵਾਰ ਵੀ ਖਰਚ ਕਰਦੇ ਹਨ। ਇਹਨਾਂ ਚੋਣਾਂ ਨਾਲ ਸਮਾਜ ਦਾ ਸਮਾਂ ਅਤੇ ਪੈਸਾ ਦੇਵੇਂ ਹੀ ਬਰਬਾਦ ਹੁੰਦੇ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਆਪਸੀ ਸਰਬ ਸੰਮਤੀ ਨਾਲ ਚੇਅਰਮੈਨ ਚੁਣ ਲੈਣਾ ਚਾਹੀਦਾ ਹੈ ਅਤੇ ਉਹ ਪੈਸਾ ਟਰੱਸਟ ਦੀ ਬਿਹਤਰੀ ਵਾਸਤੇ ਖਰਚ ਕਰਨਾ ਚਾਹੀਦਾ ਹੈ ਜਿਸਦਾ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ।
ਟਰੱਸਟ ਦੇ ਸਾਬਕਾ ਅਹੁਦੇਦਾਰਾਂ ਨੇ ਕਿਹਾ ਕਿ ਪੁਰਾਣੀ ਕਮੇਟੀ ਵੱਲੋਂ ਕਈ ਕਮੀਆਂ ਰਹਿ ਗਈਆਂ ਸੀ ਜਿਹੜੀਆਂ 8 ਸਾਲਾਂ ਦੌਰਾਨ ਵੀ ਦੂਰ ਨਹੀਂ ਕੀਤੀਆਂ ਗਈਆਂ। ਟਰੱਸਟ ਦੇ ਅਕਾਉਂਟ ਨੂੰ ਲੈ ਕੇ ਵੀ ਬਹੁਤ ਇਲਜਾਮ ਲਗਾਏ ਗਏ ਅਤੇ ਕੋਰਟ ਕੇਸ ਵੀ ਕੀਤੇ ਗਏ। ਚੋਣਾਂ ਸਮੇਂ ਸਿਰ ਨਹੀਂ ਕਰਵਾਈਆਂ ਗਈਆਂ ਜਿਸ ਨਾਲ ਸਮਾਜ ਵਿਚ ਗਲਤ ਮੈਸੇਜ ਗਿਆ। ਨਵੀਂ ਬਣਨ ਵਾਲੀ ਕਮੇਟੀ ਇਹਨਾਂ ਗਲਤੀਆਂ ਵਿਚ ਸੁਧਾਰ ਕਰੇਗੀ ਅਤੇ ਟਰੱਸਟ ਦਾ ਵਿਸ਼ਵਾਸ ਮੁੜ ਬਿਹਾਲ ਕਰੇਗੀ। ਸਮਾਜ ਦੀ ਨੌਜਵਾਨ ਪੀੜੀ ਵੱਲੋਂ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਟਰੱਸਟ ਵਿਚ ਯੂਥ ਨੂੰ ਨਾਲ ਜੋੜਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਮਾਜ ਦਾ ਮਹਾਨ ਇਤਿਹਾਸ ਦੱਸ ਕੇ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜੀ ਮਾਣ ਨਾਲ ਕਹਿ ਸਕੇ ਕਿ ਅਸੀਂ ਕਸ਼ਯਪ ਸਮਾਜ ਦੇ ਵੰਸ਼ਜ ਹਾਂ।
ਸੁਖਦੇਵ ਸਿੰਘ ਰਾਜ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਟਰੱਸਟ ਕਿਸੇ ਵੀ ਇਕ ਇਨਸਾਨ ਦੀ ਨਿਜੀ ਜਾਇਦਾਦ ਨਹੀਂ ਹੈ ਜਿੱਥੇ ਉਹ ਆਪਣੀ ਮਰਜੀ ਚਲਾਈ ਜਾਵੇ। ਇਹ ਸਮਾਜ ਦਾ ਸਾਂਝਾ ਟਰੱਸਟ ਹੈ ਜਿੱਥੇ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ। ਜੇਕਰ ਉਹਨਾਂ ਨੂੰ ਟਰੱਸਟ ਦੀ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਹ ਸਾਰੇ ਮੈਂਬਰਾਂ ਦੀ ਸਲਾਹ ਨਾਲ ਇਕ ਵਧੀਆ ਅਤੇ ਸਹੀ ਢੰਗ ਨਾਲ ਮੈਨੇਜਮੈਂਟ ਕਰਨ ਵਾਲੀ ਕਮੇਟੀ ਦਾ ਗਠਨ ਕਰਨਗੇ। ਉਹਨਾਂ ਕਿਹਾ ਕਿ ਜਿਹੜਾ ਵੀ ਚੇਅਰਮੈਨ ਬਣੇ ਉਹ ਆਪਣਾ ਸਮਾਂ ਪੂਰਾ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਦੀ ਕਮੇਟੀ ਮੈਂਬਰਾਂ ਦੀ ਸਲਾਹ ਨਾਲ ਨਵਾਂ ਚੇਅਰਮੈਨ ਚੁਣ ਕੇ ਉਸਨੂੰ ਪੁਰਾਣਾ ਅਕਾਉਂਟ ਅਤੇ ਰਿਕਾਰਡ ਦੇ ਦੇਵੇ। ਟਰੱਸਟ ਦਾ ਚੇਅਰਮੈਨ ਨਿਜੀ ਹਿੱਤਾਂ ਅਤੇ ਨਿਜੀ ਦੁਸ਼ਮਣੀ ਨੂੰ ਤਿਆਗ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਣਾ ਚਾਹੀਦਾ ਹੈ। ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਕਿ ਸਮਾਜ ਨੇ ਉਹਨਾਂ ਨੂੰ ਚੇਅਰਮੈਨ ਦਾ ਉਮੀਦਵਾਰ ਬਣਾਇਆ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਸਾਰੇ ਸਮਾਜ ਨੂੰ ਨਾਲ ਲੈ ਕੇ ਟਰੱਸਟ ਦੀ ਚੜਦੀ ਕਲ੍ਹਾ ਲਈ ਕੰਮ ਕਰਨਗੇ।
ਮੀਟਿੰਗ ਦੇ ਅਖੀਰ ਵਿਚ ਪਰਮਜੀਤ ਸਿੰਘ ਖੰਨਾ ਨੇ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
