ਟਾਂਡਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ 13ਵਾਂ ਸਲਾਨਾ ਸ਼ਹੀਦੀ ਦਿਹਾੜਾ

ਟਾਂਡਾ, 23-2-2025 – (ਨਰਿੰਦਰ ਕਸ਼ਯਪ)– ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 13ਵਾਂ ਸਲਾਨਾ ਸ਼ਹੀਦੀ ਦਿਹਾੜਾ ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਵੱਲੋਂ ਪ੍ਰ੍ਰਧਾਨ ਸਵਰਣ ਸਿੰਘ ਡੱਡੀਆਂ ਦੀ ਪ੍ਰ੍ਰਧਾਨਗੀ ਹੇਠ ਮਨਾਇਆ ਗਿਆ। ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਵੱਲੋਂ ਇਹ ਸ਼ਹੀਦੀ ਦਿਹਾੜਾ 23 ਫਰਵਰੀ 2025 ਨੂੰ ਟਾਂਡਾ ਦੇ ਮਿਆਣੀ ਰੋਡ ਉਪਰ, ਪਲਟਾ ਪੈਟ੍ਰੋਲ ਪੰਪ ਦੇ ਨੇੜੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਮਨਾਇਆ ਗਿਆ। ਸਭਾ ਵੱਲੋਂ 21 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਾਪ ਸ਼ੁਰੂ ਕਰਵਾਏ ਗਏ ਜਿਹਨਾਂ ਦਾ ਭੋਗ 23 ਫਰਵਰੀ ਨੂੰ ਪਾਇਆ ਗਿਆ। ਪਾਠ ਦੇ ਭੋਗ ਉਪਰੰਤ ਭਾਈ ਨਿਰਮਲ ਸਿੰਘ ਨਿੰਮਾ ਦੇ ਜੱਥੇ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਇਤਿਹਾਸ ਬਾਰੇ ਦੱਸਦੇ ਹੋਏ ਉਹਨਾਂ ਵੱਲੋਂ ਠੰਡੇ ਬੁਰਜ ਵਿਚ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਕੀਤੀ ਗਈ ਗਰਮ ਸੇਵਾ ਦੇ ਦੁੱਧ ਬਾਰੇ ਦੱਸਿਆ। ਇਸ ਦੁੱਧ ਦੀ ਸੇਵਾ ਬਦਲੇ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਸਾਰੀ ਸੰਗਤ ਇਸ ਮਹਾਨ ਕੁਰਬਾਨੀ ਜਾਣ ਕੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਸੀ।
ਇਸਦੇ ਨਾਲ ਹੀ ਆਏ ਹੋਏ ਵੱਖ ਵੱਖ ਸਭਾਵਾਂ ਦੇ ਅਹੁਦੇਦਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਆਈ ਹੋਈ ਸੰਗਤ ਵਾਸਤੇ ਲਗਾਤਾਰ ਗਰਮ ਦੁੱਧ ਅਤੇ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ। ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਕਸ਼ਯਪ ਸਮਾਜ ਨੂੰ ਜਾਗਣ ਦੀ ਅਪੀਲ ਕੀਤੀ। ਇਹਨਾਂ ਵਿਚ ਡਾ. ਮਨਮੋਹਨ ਸਿੰਘ ਭਾਗੋਵਾਲੀਆ, ਬਲਬੀਰ ਸਿੰਘ ਪਾਹੜਾ, ਸਤਿੰਦਰ ਸਿੰਘ ਰਾਜਾ, ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ ਅਤੇ ਤਰਸੇਮ ਲਾਲ ਪੱਪੂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਦੀ ਧਰਮ ਪਤਨੀ ਸਵਰਗਵਾਸੀ ਸ਼੍ਰੀਮਤੀ ਕੈਲਾਸ਼ ਕੌਰ ਦੀ ਯਾਦ ਵਿਚ ਇਕ ਫ੍ਰੀ ਚੈਰੀਟੇਬਲ ਡਿਸਪੈਂਸਰੀ ਖੋਲਣ ਦਾ ਐਲਾਨ ਕੀਤਾ ਗਿਆ। ਟੌਪ ਨਿਊਜ਼ ਦੇ ਸਤਿੰਦਰ ਸਿੰਘ ਰਾਜਾ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਡਿਸਪੈਂਸਰੀ ਲਈ ਡਾਕਟਰ ਅਤੇ ਦਵਾਈਆਂ ਦੀ ਸੇਵਾ ਕੀਤੀ ਜਾਵੇਗੀ। ਸਟੇਜ ਸੰਚਾਲਕ ਦੀ ਜਿੰੰਮੇਵਾਰੀ ਸਭਾ ਦੇ ਜਨਰਲ ਸੈਕਟਰੀ ਜਗਦੀਸ਼ ਸਿੰਘ ਲਾਂਬਾ ਨੇ ਨਿਭਾਈ। ਅਖੀਰ ਵਿਚ ਸਭਾ ਦੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਵੱਖ ਵੱਖ ਕਸ਼ਯਪ ਰਾਜਪੂਤ ਸਭਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ, ਜਿਹਨਾਂ ਵਿਚ ਕਸ਼ਯਪ ਰਾਜਪੂਤ ਸਭਾ ਕਾਦੀਆਂ, ਕਸ਼ਯਪ ਰਾਜਪੂਤ ਸਭਾ ਗੁਰਦਾਸਪੁਰ, ਕਸ਼ਯਪ ਰਾਜਪੂਤ ਸਭਾ ਕਾਹਨੂੰਵਾਨ, ਕਸ਼ਯਪ ਰਾਜਪੂਤ ਸਭਾ ਮੁਕੇਰੀਆਂ ਸ਼ਾਮਲ ਸਨ। ਸਲਾਨਾ ਸ਼ਹੀਦੀ ਪ੍ਰੋਗਰਾਮ ਵਿਚ ਸਭਾ ਵੱਲੋਂ ਪ੍ਰਧਾਨ ਸਰਵਣ ਸਿੰਘ ਡੱਡੀਆਂ, ਜਗਦੀਸ਼ ਸਿੰਘ ਲਾਂਬਾ, ਬਸੰਤ ਖਨਮੋਤਰਾ, ਰਮੇਸ਼ ਖਨਮੋਤਰਾ, ਤਿਲਕ ਰਾਜ, ਤਰਸੇਮ ਲਾਲ ਪੱਪੂ, ਵਿਜੇ ਸਿੰਘ ਟਾਹਲੀ, ਸੂਬੇਦਾਰ ਮੇਜਰ ਬਚਨ ਸਿੰਘ, ਸੂਬੇਦਾਰ ਮੇਜਰ ਤੁਲਸਾ ਸਿੰਘ, ਸੁਖਵਿੰਦਰ ਕੌਰ, ਸਰਬਜੀਤ ਕੌਰ ਨੇ ਆਪਣੀ ਜਿੰਮੇਵਾਰੀ ਨਿਭਾਈ। ਇਹਨਾਂ ਤੋਂ ਅਲਾਵਾ ਵਿਜੇ ਕੁਮਾਰ ਟਾਂਡਾ, ਅਵਤਾਰ ਸਿੰਘ ਬੁੱਢੀ ਪਿੰਡ, ਅਵਿਨਾਸ਼ ਭੋਲਾ, ਅਮਰ ਸਿੰਘ ਚੱਕ ਅਤੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਦਾ ਬੇਟਾ ਜਸਵਿੰਦਰ ਸਿੰਘ (ਸਪੇਨ) ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਸਲਾਨਾ ਸ਼ਹੀਦੀ ਸਮਾਗਮ ਦੌਰਾਨ ਇਲਾਕੇ ਅਤੇ ਦੂਰ ਨੇੜੇ ਦੀ ਸੰਗਤ ਵੱਡੀ ਗਿਣਤੀ ਵਿਚ ਸ਼ਾਮਲ ਹੋਈ। ਪਾਠ ਦੇ ਭੋਗ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ।

ਸ਼ਹੀਦੀ ਸਮਾਗਮ ਦੌਰਾਨ ਸੰਗਤ ਦਾ ਵੱਡਾ ਇਕੱਠ

ਇਤਿਾਹਸ ਸੁਣਾਉਂਦੇ ਹੋਏ ਭਾਈ ਨਿਰਮਲ ਸਿੰਘ ਨਿੰਮਾ

ਸਟੇਜ ਸਕੱਤਰ ਜਗਦੀਸ਼ ਸਿੰਘ ਲਾਂਬਾ

ਸੰਗਤ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਸਵਰਣ ਸਿੰਘ ਡੱਡੀਆਂ

ਨਰਿੰਦਰ ਕਸ਼ਯਪ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ

ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਭਾ ਦੇ ਮੈਂਬਰ
