ਸੁਖਦੇਵ ਸਿੰਘ ਰਾਜ 411 ਵੋਟਾਂ ਨਾਲ ਜਿੱਤ ਹਾਸਲ ਕਰਕੇ ਚੁਣੇ ਗਏ ਟਰੱਸਟ ਦੇ ਨਵੇਂ ਚੇਅਰਮੈਨ

8 ਸਾਲਾਂ ਦੇ ਹੰਕਾਰ ਅਤੇ ਮਨਮਰਜੀਆਂ ਨੂੰ ਹਰਾ ਕੇ ਪੂਰੇ ਸਮਾਜ ਨੇ ਦਿੱਤਾ ਏਕਤਾ ਦਾ ਸੰਦੇਸ਼

ਸੁਖਦੇਵ ਸਿੰਘ ਰਾਜ ਨੂੰ ਜਿੱਤ ਦਾ ਸਰਟੀਫਿਕੇਟ ਦਿੰਦੇ ਹੋਏ ਰਿਟਰਨਿੰਗ ਅਫਸਰ ਮੋਹਿੰਦਰ ਸਿੰਘ ਮੋਰਿੰਡਾ

ਫਤਿਹਗੜ੍ਹ ਸਾਹਿਬ, 17-5-2026 (ਗੁਰਿੰਦਰ ਕਸ਼ਯਪ) – ਸਿੱਖ ਇਤਿਹਾਸ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੇ ਕਸ਼ਯਪ ਸਮਾਜ ਦੇ ਮਹਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਬਣਾਏ ਗਏ ਟਰੱਸਟ ਦੇ ਚੇਅਰਮੈਨ ਦੀ ਚੋਣ 17 ਮਈ 2026 ਨੂੰ ਹੋਈ, ਜਿਸ ਵਿਚ ਸ. ਸੁਖਦੇਵ ਸਿੰਘ ਰਾਜ ਨੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੂੰ 411 ਵੋਟਾਂ ਦੇ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਚੋਣ ਲਈ ਮੁਕਾਬਲਾ ਸੁਖਦੇਵ ਸਿੰਘ ਰਾਜ ਅਤੇ ਨਿਰਮਲ ਸਿੰਘ ਐਸ.ਐਸ. ਵਿਚਕਾਰ ਸੀ। ਇਸ ਮੁਕਾਬਲੇ ਵਿਚ ਪੂਰਾ ਕਸ਼ਯਪ ਸਮਾਜ ਸੁਖਦੇਵ ਸਿੰਘ ਰਾਜ ਨਾਲ ਖੜਾ ਸੀ ਅਤੇ ਸਮਾਜ ਨੇ ਉਹਨਾਂ ਨੂੰ 411 ਵੋਟਾਂ ਨਾਲ ਜਿਤਾ ਕੇ ਸਮਾਜ ਸੇਵਾ ਦਾ ਮੌਕਾ ਦਿੱਤਾ।

ਚੋਣ ਕਮੇਟੀ ਦੇ ਮੈਂਬਰਾਂ ਕਨਵੀਨਰ ਸਰਵਣ ਸਿੰਘ ਬਿਹਾਲ, ਰਿਟਰਨਿੰਗ ਅਫਸਰ ਮਹਿੰਦਰ ਸਿੰਘ ਮੋਰਿੰਡਾ, ਠੇਕੇਦਾਰ ਰਣਜੀਤ ਸਿੰਘ, ਜਸਪਾਲ ਸਿੰਘ ਕਲੋਂਦੀ, ਬਲਬੀਰ ਸਿੰਘ ਬੱਬੂ, ਨਿਰਮਲ ਸਿੰਘ ਮੀਨੀਆਂ ਅਤੇ ਜਰਨੈਲ ਸਿੰਘ ਨੇ ਬੜੇ ਹੀ ਵਧੀਆ ਅਤੇ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦਾ ਪ੍ਰਬੰਧ ਕੀਤਾ। ਟਰੱਸਟ ਦੇ ਵੋਟਰਾਂ ਵੱਲੋਂ ਟੋਟਲ 2087 ਵੋਟਾਂ ਪਾਈਆਂ ਗਈਆਂ, ਜਿਸ ਵਿਚੋਂ ਸੁਖਦੇਵ ਸਿੰਘ ਰਾਜ ਨੂੰ 1238 ਵੋਟਾਂ, ਨਿਰਮਲ ਸਿੰਘ ਐਸ.ਐਸ. ਨੂੰ 827 ਵੋਟਾਂ, ਸੁਖਦੇਵ ਸਿੰਘ ਰਾਜ ਦੇ ਹੱਕ ਵਿਚ ਆਏ ਗੁਰਚਰਨ ਸਿੰਘ ਧਨੋਲਾ ਨੂੰ 4 ਵੋਟਾਂ ਪਈਆਂ। 16 ਵੋਟਾਂ ਕੈਂਸਲ ਹੋ ਗਈਆਂ ਜਦਕਿ 2 ਵੋਟਾਂ ਨੋਟਾ ਨੂੰ ਪਈਆਂ। ਸ਼ਾਮ ਦੇ ਕਰੀਬ 7.30 ਵਜੇ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਚੋਣ ਕਮੇਟੀ ਦੇ ਇੰਚਾਰਜ ਮਹਿੰਦਰ ਸਿੰਘ ਮੋਰਿੰਡਾ ਨੇ ਸੁਖਦੇਵ ਸਿੰਘ ਰਾਜ ਦੀ ਜਿੱਤ ਦਾ ਐਲਾਨ ਕੀਤਾ ਅਤੇ ਟੋਟਲ ਵੋਟਾਂ ਦੀ ਜਾਣਕਾਰੀ ਦਿੱਤੀ। ਨਵਾਂ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਸੁਖਦੇਵ ਸਿੰਘ ਰਾਜ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਾਬਾ ਮੋਤੀ ਰਾਮ ਮਹਿਰਾ ਦਾ ਅਸ਼ੀਰਵਾਦ ਲੈ ਕੇ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਟਰੱਸਟ ਦੇ ਮੈਂਬਰ, ਕਸ਼ਯਪ ਸਮਾਜ ਦੀਆਂ ਸਭਾਵਾਂ ਅਤੇ ਵੋਟਰਾਂ ਨੇ ਜਿਹੜਾ ਭਰੋਸਾ ਦਿਖਾਇਆ ਹੈ ਉਹ ਉਸ ਉਪਰ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਸਾਰੇ ਸਮਾਜ ਦੇ ਸਹਿਯੋਗ ਨਾਲ ਇਸ ਟਰੱਸਟ ਨੂੰ ਚਲਾਉਣਗੇ। ਪਿਛਲੇ ਸਮੇਂ ਵਿਚ ਜੋ ਵੀ ਕਮੀਆਂ ਰਹਿ ਗਈਆਂ ਸਨ ਉਹਨਾਂ ਨੂੰ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਦੂਰ ਕਰਕੇ ਟਰੱਸਟ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਗੇ। 

17-5-2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦਾ ਸਮਾਂ ਤੈਅ ਸੀ, ਜਿਸਦੇ ਲਈ ਟਰੱਸਟ ਦੇ ਵੋਟਰ ਸਵੇਰੇ ਤੋਂ ਹੀ ਪੁਹੰਚਣਾ ਸ਼ੁਰੂ ਹੋ ਗਏ। ਦੁਪਹਿਰ 12 ਵਜੇ ਦੇ ਕਰੀਬ ਪੂਰੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਪਠਾਨਕੋਟ, ਮੁਕੇਰੀਆਂ, ਜਲੰਧਰ, ਤਰਨ-ਤਾਰਨ, ਮੋਗਾ, ਫਿਰੋਜਪੁਰ, ਬਰਨਾਲਾ, ਸੰਗਰੂਰ, ਪਾਤੜਾਂ, ਮਾਨਸਾ, ਪਟਿਆਲਾ, ਚੰਡੀਗੜ, ਹਰਿਆਣਾ, ਰਾਜਸਥਾਨ, ਦਿੱਲੀ ਤੋਂ ਟਰੱਸਟ ਦੇ ਵੋਟਰ ਪਹੁੰਚ ਗਏ ਅਤੇ ਵੋਟਾਂ ਪਾਉਣ ਲਈ ਲੰਮੀਆਂ ਲਾਈਨਾਂ ਲੱਗ ਗਈਆਂ। ਸਾਰੇ ਮੈਂਬਰਾਂ ਨੇ ਆਪਣੀ ਵਾਰੀ ਦਾ ਇੰਤਜਾਰ ਕਰਕੇ ਵੋਟਾਂ ਪਾਈਆਂ। ਇਸ ਦੌਰਾਨ ਸਵੇਰੇ ਬ੍ਰੈਡ ਪਕੌੜੇ, ਚਾਹ, ਠੰਡਾ ਪਾਣੀ, ਠੰਡੇ ਜਲ ਦੀ ਛਬੀਲ ਅਤੇ ਗੁਰੂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਵੋਟਾਂ ਦੀ ਗਿਣਤੀ ਕਰਦੇ ਹੋਏ ਚੋਣ ਕਮੇਟੀ ਦੇ ਮੈਂਬਰ

ਇਸ ਮੌਕੇ ਸਮਾਜ ਦੀਆਂ ਵੱਖ-ਵੱਖ ਸਭਾਵਾਂ ਵੱਲੋਂ ਸ. ਕੁਲਵੰਤ ਸਿੰਘ ਚੰਡੀਗੜ, ਅਨੂਪ ਭਾਰਦਵਾਜ ਕਰਨਾਲ, ਗੁਰਚਰਨ ਸਿੰਘ ਧਨੌਲਾ, ਮਨਮੋਹਨ ਸਿੰਘ ਭਾਗੋਵਾਲੀਆ, ਸੁਖਬੀਰ ਸਿੰਘ ਸ਼ਾਲੀਮਾਰ, ਪਰਮਜੀਤ ਸਿੰਘ ਖੰਨਾ, ਨਰਿੰਦਰ ਕਸ਼ਯਪ, ਰਾਜ ਕੁਮਾਰ ਪਾਤੜਾਂ, ਮਹਿੰਦਰ ਸਿੰਘ ਖੰਨਾ, ਕਾਬਲ ਸਿੰਘ ਠੇਕੇਦਾਰ ਹਰੀਕੇ, ਸਰਪੰਚ ਦਵਿੰਦਰ ਸਿੰਘ, ਗੁਰਮੇਜ ਸਿੰਘ ਹਰੀਕੇ, ਕੁਲਦੀਪ ਸਿੰਘ ਜੰਮੂ, ਕਸ਼ਮੀਰ ਸਿੰਘ ਅੰਮ੍ਰਿਤਸਰ, ਬਲਦੇਵ ਸਿੰਘ ਕੈਪਸਨ ਕਪੂਰਥਲਾ, ਬਲਦੇਵ ਰਾਜ ਪੰਨਾ, ਭਾਰਤ ਭੂਸ਼ਣ ਭਾਰਤੀ, ਬੀਬੀ ਬਲਜਿੰਦਰ ਕੌਰ, ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਅਮਰਜੀਤ ਟਾਂਡਾ, ਪਰਮਜੀਤ ਸਿੰਘ ਠੇਕੇਦਾਰ ਜਲੰਧਰ, ਹਰਜਿੰਦਰ ਸਿੰਘ ਰਾਜਾ, ਸਵਰਣ ਸਿੰਘ ਡੱਡੀਆਂ, ਇੰਸਪੈਕਟਰ ਜਸਵਿੰਦਰ ਸਿੰਘ, ਅਮਰਜੀਤ ਟਾਂਡਾ, ਪਰਮਜੀਤ ਸਿੰਘ ਠੇਕੇਦਾਰ ਜਲੰਧਰ, ਬਲਬੀਰ ਸਿੰਘ ਚੰਡੀਗੜ, ਅਮਰ ਸਿੰਘ ਮੁਕੇਰੀਆਂ, ਬਾਬਾ ਅਮਰਜੀਤ ਸਿੰਘ ਬਰਨਾਲਾ, ਅਰਵਿੰਦਰ ਪਾਲ ਪਿੰਟੂ, ਬਿਕਰਮਜੀਤ ਸਿੰਘ ਧਾਰੀਵਾਲ, ਸਤਨਾਮ ਸਿੰਘ ਅਜੀਤਵਾਲ, ਜਗਦੀਪ ਸਿੰਘ ਪਿੰਟਾ ਆਦਿ ਨੇ ਸੁਖਦੇਵ ਸਿੰਘ ਰਾਜ ਨੂੰ ਪੂਰਾ ਸਮਰਥਨ ਦੇ ਕੇ ਕਾਮਯਾਬ ਕੀਤਾ।
ਅਸੀਂ ਕਸ਼ਯਪ ਕ੍ਰਾਂਤੀ  ਅਤੇ ਕਸ਼ਯਪ ਰਾਜਪੂਤ ਵੈਬਸਾਈਟ ਵੱਲੋਂ ਪੂਰੇ ਸਮਾਜ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਕੀਮਤੀ ਸਮਾਂ ਕੱਢ ਕੇ ਸਮਾਜ ਅਤੇ ਟਰੱਸਟ ਦੀ ਚੜ੍ਹਦੀ ਕਲਾ ਅਤੇ ਭਲਾਈ ਵਾਸਤੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਕੇ ਸੁਖਦੇਵ ਸਿੰਘ ਰਾਜ ਨੂੰ ਸੇਵਾ ਦਾ ਮੌਕਾ ਦਿੱਤਾ।

ਚੋਣ ਜਿੱਤਣ ਤੋਂ ਬਾਅਦ ਸੁਖਦੇਵ ਸਿੰਘ ਰਾਜ ਆਪਣੇ ਪਰਿਵਾਰ ਦੇ ਨਾਲ

ਸੁਖਦੇਵ ਸਿੰਘ ਰਾਜ ਨੂੰ ਵਧਾਈ ਦਿੰਦੇ ਹੋਏ ਅਨੂਪ ਭਾਰਦਵਾਜ, ਕੁਲਵੰਤ ਸਿੰਘ ਅਤੇ ਹੋਰ ਸਾਥੀ

ਸੁਖਦੇਵ ਸਿੰਘ ਰਾਜ ਨੂੰ ਵਧਾਈ ਦਿੰਦੇ ਹੋਏ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਅਤੇ ਨਰਿੰਦਰ ਕਸ਼ਯਪ

ਸੁਖਦੇਵ ਸਿੰਘ ਰਾਜ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਸਮਾਜ ਦੇ ਸਾਥੀ

Leave a Reply