ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਨੇ ਲਗਾਇਆ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਲਾਨਾ ਗਰਮ ਦੁੱਧ ਦਾ ਲੰਗਰ

ਸੰਗਤ ਨੂੰ ਦੁੱਧ ਦੀ ਸੇਵਾ ਕਰਦੇ ਹੋਏ ਨਰਿੰਦਰ ਕਸ਼ਯਪ, ਰਾਜ ਕੁਮਾਰ, ਲੱਕੀ ਸੰਸੋਆ, ਗੁਰਿੰਦਰ ਕਸ਼ਯਪ, ਹਰਵਿੰਦਰ ਸਿੰਘ ਅਤੇ ਮੈਂਬਰ
ਜਲੰਧਰ, 31-12-2024 (ਗੁਰਿੰਦਰ ਕਸ਼ਯਪ) – ਸਿੱਖ ਧਰਮ ਵਿਚ ਆਪਣਾ ਨਿਵੇਕਲਾ ਸਥਾਨ ਰੱਖਣ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਲਾਨਾ ਗਰਮ ਦੁੱਧ ਦਾ ਲੰਗਰ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਨਰਿੰਦਰ ਕਸ਼ਯਪ ਨੇ ਦੱਸਿਆ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਰਮ ਦੁੱਧ ਦੀ ਸੇਵਾ ਕੀਤੀ ਗਈ। ਉਹਨਾਂ ਆਪਣਾ ਧਰਮ ਨਿਭਾਉਂਦੇ ਹੋਏ, ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸੇਵਾ ਨਿਭਾਈ। ਇਸ ਸੇਵਾ ਦਾ ਪਤਾ ਲੱਗਣ ਤੇ ਸਰਹਿੰਦ ਦੇ ਨਵਾਬ ਵੱਲੋਂ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਆਪਣਾ ਘਰ ਬਾਰ ਬੇਚ ਕੇ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਆਪਣੇ ਪਰਿਵਾਰ ਦੀ ਮੌਤ ਖਰੀਦਣ ਵਾਲੀ ਅਜਿਹੀ ਮਹਾਨ ਕੁਰਬਾਨੀ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਹੈ। ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਤਿੰਨ ਬਾਅਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਵਿਚੋਂ ਬਜੁਰਗ ਮਾਤਾ, ਪਤਨੀ ਅਤੇ 6 ਸਾਲ ਦੇ ਬੇਟੇ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ।
ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਅਤੇ ਕਸ਼ਯਪ ਕ੍ਰਾਂਤੀ ਵੱਲੋਂ ਇਸ ਮਹਾਨ ਸ਼ਹੀਦੀ ਨੂੰ ਯਾਦ ਕਰਦੇ ਹੋਏ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ। ਠੰਡ ਦੇ ਮੌਸਮ ਵਿਚ ਗਰਮ ਦੁੱਧ ਦੇ ਨਾਲ ਲੰਗਰ ਛਕਣ ਵਾਲਿਆਂ ਨੂੰ ਕਾਫੀ ਰਾਹਤ ਮਹਿਸੂਸ ਹੋਈ। ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਜਿਲਾ ਪ੍ਰ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਬਾ ਜੀ ਦੀ ਸ਼ਹੀਦੀ ਨੂੰ ਸਮਾਜ ਦੇ ਹਰੇਕ ਵਰਗ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਦਾ ਇਤਿਾਹਸ ਦੱਸਿਆ ਜਾ ਰਿਹਾ ਹੈ। ਹੁਣ ਬਹੁਤ ਸਾਰੀਆਂ ਸੰਸਥਾਵਾਂ ਬਾਬਾ ਮੋਤੀ ਮਹਿਰਾ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਗਰਮ ਦੁੱਧ ਦਾ ਲੰਗਰ ਲਗਾ ਰਹੀਆਂ ਹਨ। ਇਸ ਮੌਕੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਦੇਵ ਸਿੰਘ ਕੈਪਸਨ, ਨਰਿੰਦਰ ਕਸ਼ਯਪ, ਰਾਜ ਕੁਮਾਰ, ਲੱਕੀ ਸੰਸੋਆ, ਰਾਜ ਕੁਮਾਰ, ਗੁਰਿੰਦਰ ਕਸ਼ਯਪ, ਪਰਮਜੀਤ ਸਿੰਘ, ਸੁਖਬੀਰ ਸਿੰਘ ਸ਼ਾਲੀਮਾਰ, ਹਰਵਿੰਦਰ ਸਿੰਘ, ਨੱਨੂ ਮਹਿਤਾ, ਨੀਰਜ ਜਯੋਜਤੀ, ਮਹੰਤ ਮੈਪੀ, ਲੇਡੀਜ਼ ਵਿੰਗ ਤੋਂ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਨੀਤਾ, ਜਸਪਾਲ ਕੌਰ, ਮੋਨਿਕਾ, ਹਰਪ੍ਰੀਤ ਕੌਰ ਆਦਿ ਮੌਜੂਦ ਸਨ।

ਗਰਮ ਦੁੱਧ ਦੀ ਸੇਵਾ ਕਰਦੇ ਹੋਏ ਮੀਨਾਕਸ਼ੀ ਕਸ਼ਯਪ, ਸੁਨੀਤਾ, ਹਰਪ੍ਰੀਤ ਕੌਰ, ਜਸਪਾਲ ਕੌਰ, ਮੋਨਿਕਾ

ਗਰਮ ਦੁੱਧ ਦੀ ਸੇਵਾ ਕਰਦੇ ਹੋਏ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਮੈਂਬਰਸ
