20 ਮਾਰਚ ਨੂੰ ਮਨਾਏ ਜਾਣਗੇ ਜਠੇਰਿਆਂ ਦੇ ਮੇਲੇ
ਕਸ਼ਯਪ ਰਾਜਪੂਤ ਸਮਾਜ ਦੇ ਵੱਖ-ਵੱਖ ਗੋਤਰਾਂ ਦੇ ਚੈਤਰ ਚੋਦਾਂ ਨੂੰ ਮਨਾਏ ਜਾਣ ਵਾਲੇ ਸਲਾਨਾ ਮੇਲੇ ਇਸ ਸਾਲ 20 ਮਾਰਚ 2023 ਦਿਨ ਸੋਮਵਾਰ ਨੂੰ ਮਨਾਏ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਜਠੇਰਿਆਂ ਦੀ ਕਮੇਟੀ ਅਤੇ ਪ੍ਰਧਾਨਾਂ ਨੇ ਦੱਸਿਆ ਕਿ 20 ਮਾਰਚ ਨੂੰ ਚੈਤਰ ਚੋਦਾਂ ਹੈ ਅਤੇ ਸਾਰੇ ਗੋਤਰਾਂ ਦੇ ਮੇਲੇ ਮਨਾਏ ਜਾਣਗੇ। ਚੂੰਦਗੂੰਦ ਗੋਤਰ ਜਠੇਰਿਆਂ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ, ਰਹੇਲੂ ਗੋਤਰ ਜਠੇਰਿਆਂ ਦੇ ਪ੍ਰਧਾਨ ਸ਼੍ਰੀ ਸੁਖਵਿੰਦਰ ਰਹੇਲੂ, ਝਗੜਾ ਗੋਤਰ ਜਠੇਰਿਆਂ ਦੇ ਪ੍ਰਧਾਨ ਸ. ਲਖਬੀਰ ਸਿੰਘ ਕਾਲੜਾ, ਭਾਥ ਗੋਤਰ ਜਠੇਰਿਆਂ ਤੋਂ ਸ. ਪਰਮਜੀਤ ਸਿੰਘ, ਸੰਸੋਆ ਗੋਤਰ ਜਠੇਰਿਆਂ ਦੇ ਚੇਅਰਮੈਨ ਸ਼੍ਰੀ ਚਰਨਜੀਤ ਸਿੰਘ ਚੰਨੀ, ਨੂਰੀ ਗੋਤਰ ਵੱਲੋਂ ਸ਼੍ਰੀ ਰਣਜੀਤ ਨੂਰੀ, ਬਿਹਾਲ ਗੋਤਰ ਦੇ ਜਠੇਰਿਆਂ ਦੇ ਪ੍ਰਧਾਨ ਸ. ਰਤਨ ਸਿੰਘ ਬਿਹਾਲ, ਸਾਂਦਲ ਗੋਤਰ ਤੋਂ ਸ਼੍ਰੀ ਹਰਵਿੰਦਰ ਸਿੰਘ, ਨਾਂਗਲਾ ਗੋਤਰ ਵੱਲੋਂ ਸ਼੍ਰੀ ਜਗਦੀਪ ਕੁਮਾਰ ਬੱਬੂ, ਥੇਪੜਾ ਗੋਤਰ ਤੋਂ ਠੇਕੇਦਾਰ ਰਣਜੀਤ ਸਿੰਘ, ਮੱਖ ਗੋਤਰ ਜਠੇਰਿਆਂ ਤੋਂ ਸ਼੍ਰੀ ਹਰਜਿੰਦਰ ਸਿੰਘ, ਗੁਦੜਾ ਗੋਤਰ ਤੋਂ ਸ. ਅਮਰਜੀਤ ਸਿੰਘ ਆਦਿ ਮੈਂਬਰਾਂ ਨੇ ਕਿਹਾ ਕਿ ਆਪਣੇ ਆਪਣੇ ਜਠੇਰਿਆਂ ਦੇ ਰੀਤਿ-ਰਿਵਾਜ ਨਾਲ ਮੇਲਾ ਮਨਾਇਆ ਜਾਏਗਾ। ਸਾਰੇ ਗੋਤਰਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 20 ਮਾਰਚ ਨੂੰ ਆਪਣੇ ਜਠੇਰਿਆਂ ਦੇ ਅਸਥਾਨ ਤੇ ਪਹੁੰਚ ਕੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਲੈਣ ਅਤੇ ਖੁਸ਼ੀਆਂ ਪ੍ਰਾਪਤ ਕਰਨ।