ਚਰਨਦੀਪ ਸਿੰਘ ਦੀ ਜੀਵਨਸਾਥੀ ਬਣੀ ਜਸ਼ਨਪ੍ਰੀਤ ਕੌਰ
GROOM’S FAMILY
Name | Charandeep Singh |
Father | Sh. Sukhdev Singh Raj |
Mother | Smt.Jaswinder Kaur |
Sister – Jija Ji | Kamaljit Kaur – S. Gagandeep Singh |
Sister | Amandeep Kaur |
BRIDE’S FAMILY
Name | Jashanpreet Kaur |
Father | S. Vikram Singh |
Mother | Smt. Rajvinder Kaur |
Brother | Ranjit Singh |
Sister | Manpreet Kaur |
ਲੁਧਿਆਣਾ ਦੇ ਮਸ਼ਹੂਰ ਆਟੋ ਪਾਰਟਸ ਬਨਾਉਣ ਵਾਲੇ ਐਸ.ਐਸ. ਰਾਜ ਇੰਡਸਟ੍ਰੀਜ਼ ਦੇ ਮਾਲਕ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਸੀਨੀਅਰ ਵਾਈਸ ਚੇਅਰਮੈਨ, ਸਮਾਜ ਸੇਵਾ ਵਿਚ ਮੋਹਰੀ, ਕਸ਼ਯਪ ਸਮਾਜ ਵਿਚ ਆਪਣਾ ਇਕ ਨਾਮ ਬਨਾਉਣ ਵਾਲੇ ਸ਼੍ਰੀ ਸੁਖਦੇਵ ਸਿੰਘ ਰਾਜ (ਐਸ.ਐਸ.ਰਾਜ.) ਅਤੇ ਸ਼੍ਰੀਮਤੀ ਜਸਵਿੰਦਰ ਕੌਰ ਦੇ ਇਕਲੋਤੇ ਸਪੁੱਤਰ ਚਰਨਦੀਪ ਸਿੰਘ ਅਤੇ ਗੁਰਦਾਸਪੁਰ ਜਿਲੇ ਦੇ ਪਿੰਡ ਬੱਲ ਦੇ ਸ. ਵਿਕਰਮ ਸਿੰਘ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ ਦੀ ਸਪੁੱਤਰੀ ਜਸ਼ਨਪ੍ਰੀਤ ਕੌਰ 28 ਜਨਵਰੀ 2023 ਵਾਲੇ ਸ਼ੁਭ ਦਿਨ ਇਕ ਦੂਸਰੇ ਦੇ ਜੀਵਨਸਾਥੀ ਬਣ ਗਏ। ਗੁਰਦੁਆਰਾ ਸਾਹਿਬ ਵਿਖੇ ਪੂਰੀ ਗੁਰ ਮਰਿਆਦਾ ਨਾਲ ਅਨੰਦ ਕਾਰਜ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਅਤੇ ਚਾਰ ਲਾਵਾਂ ਲੈ ਕੇ ਚਰਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ ਵਿਆਹ ਦੇ ਪਵਿੱਤਰ ਬੰਧਨ ਵਿਚ ਬੰਨ ਗਏ। ਵਿਆਹ ਦੀਆਂ ਬਾਕੀਆਂ ਸਾਰੀਆਂ ਰਸਮਾਂ ਧਾਰੀਵਾਲ ਦੇ ਚਾਹਲ ਰਿਸੋਰਟ ਵਿਖੇ ਪੂਰੀਆਂ ਹੋਈਆਂ।
ਇਸ ਤੋਂ ਪਹਿਲਾਂ 27 ਜਨਵਰੀ 2023 ਨੂੰ ਡੀ.ਜੇ. ਅਤੇ ਜਾਗੋ ਦਾ ਰੰਗਾਰੰਗ ਪ੍ਰੋਗਰਾਮ ਘਰ ਵਿਖੇ ਕੀਤਾ ਗਿਆ, ਜਿੱਥੇ ਸਾਰਿਆਂ ਨੇ ਹੀ ਨੱਚਦੇ ਗਾਉਂਦੇ ਹੋਏ ਆਪਣੇ ਮੰਨ ਦੇ ਚਾਅ ਪੂਰੇ ਕੀਤੇ। ਅਗਲੇ ਦਿਨ ਸਵੇਰੇ ਸਿਹਰਾਬੰਦੀ ਦੇ ਨਾਲ ਬਰਾਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਿਹਰਾਬੰਦੀ ਤੋਂ ਬਾਅਦ ਨੱਚਦੇ-ਗਾਂਦੇ ਹੋਏ ਬੈਂਡ ਬਾਜੇ ਦੇ ਨਾਲ ਬਰਾਤ ਘਰ ਤੋਂ ਰਵਾਨਾ ਹੋਈ। ਚਾਹਲ ਰਿਸੋਰਟ ਪਹੁੰਚਣ ਤੇ ਲੜਕੀ ਪਰਿਵਾਰ ਨੇ ਗਰਮਜੋਸ਼ੀ ਨਾਲ ਬਰਾਤ ਦਾ ਸਵਾਗਤ ਕੀਤਾ। ਵਾਹਿਗੁਰੂ ਜੀ ਦੀ ਅਰਦਾਸ ਨਾਲ ਮਿਲਣੀ ਦੀ ਰਸਮ ਪੂਰੀ ਹੋਈ। ਸਾਲੀਆਂ ਦੇ ਨਾਕੇ ਉਪਰ ਜੀਜਾ-ਸਾਲੀਆਂ ਦੇ ਆਪਸੀ ਹਾਸੇ-ਮਜ਼ਾਕ ਨਾਲ ਚਰਨਦੀਪ ਸਿੰਘ ਨੇ ਰਿਬਨ ਕੱਟਿਆਂ ਅਤੇ ਸਾਲੀਆਂ ਨੂੰ ਸ਼ਗਨ ਦੇ ਕੇ ਅੰਦਰ ਗਏ। ਇਸ ਦੌਰਾਨ ਖਾਣ-ਪੀਣ ਦਾ ਸਾਰਾ ਪ੍ਰੋਗਰਾਮ ਚੱਲਦਾ ਰਿਹਾ। ਸਾਰੇ ਬਰਾਤੀ ਅਤੇ ਲੜਕੀ ਪਰਿਵਾਰ ਵੱਲੋਂ ਬੁਲਾਏ ਗਏ ਮਹਿਮਾਨ ਖਾਣ ਪੀਣ ਦਾ ਅਨੰਦ ਮਾਣਦੇ ਰਹੇ।
ਥੋੜੀ ਦੇਰ ਬਾਅਦ ਨਵੀਂ ਜੋੜੀ ਨੂੰ ਲੜਕੀ ਦੇ ਭਰਾ ਫੁਲਕਾਰੀ ਦੀ ਛਾਂ ਹੇਠ ਬੈਂਡ ਬਾਜੇ ਨਾਲ ਸਟੇਜ ਉਪਰ ਲੈ ਕੇ ਆਏ। ਸਟੇਜ ਤੇ ਪਹੁੰਚ ਕੇ ਚਰਨਦੀਪ ਅਤੇ ਜਸ਼ਨਪ੍ਰੀਤ ਕੌਰ ਨੇ ਇਕ ਦੂਜੇ ਨੂੰ ਜੈ ਮਾਲਾ ਪਾਉਣ ਦੀ ਰਸਮ ਬੜੇ ਚਾਵਾਂ ਨਾਲ ਪੂਰੀ ਕੀਤੀ। ਪਹਿਲਾਂ ਦੋਵੇਂ ਬੱਚਿਆਂ ਦੇ ਮਾਂ-ਬਾਪ, ਭੈਣ-ਜੀਜਾ ਅਤੇ ਭੈਣ-ਭਰਾ ਨੇ ਨਵੀਂ ਜੋੜੀ ਨੂੰ ਨਵੀਂ ਜਿੰਦਗੀ ਸ਼ੁਰੂ ਕਰਨ ਲਈ ਅਸ਼ੀਰਦਵਾਦ ਦਿੱਤਾ। ਇਸ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਅਤੇ ਸੱਜਣਾਂ ਨੇ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੱਤਾ ਅਤੇ ਯਾਦਗਾਰੀ ਫੋਟੋ ਖਿਚਵਾਈ। ਇਸ ਦੌਰਾਨ ਖਾਣ-ਪੀਣ ਦਾ ਪ੍ਰੋਗਰਾਮ ਲਗਾਤਾਰ ਚੱਲਦਾ ਰਿਹਾ। ਸ਼ਾਮ ਨੂੰ ਬੇਟੀ ਦੀ ਡੋਲੀ ਵਿਦਾਈ ਕੀਤੀ। ਡੋਲੀ ਘਰ ਪਹੁੰਚਣ ਤੇ ਸ਼੍ਰੀਮਤੀ ਜਸਵਿੰਦਰ ਕੌਰ ਨੇ ਨੂੰਹ-ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਕੀਤਾ ਅਤੇ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਚਰਨਦੀਪ ਸਿੰਘ ਦੀ ਸਿਹਰਾ ਬੰਦੀ ਸਮੇਂ ਪਰਿਵਾਰ
ਚਰਨਦੀਪ ਸਿੰਘ ਦੀ ਸਿਹਰਾ ਬੰਦੀ ਸਮੇਂ ਪਰਿਵਾਰ
ਚਰਨਦੀਪ ਸਿੰਘ ਦੀ ਸਿਹਰਾ ਬੰਦੀ ਸਮੇਂ ਪਰਿਵਾਰ
ਚਰਨਦੀਪ ਸਿੰਘ ਦੀ ਸਿਹਰਾ ਬੰਦੀ ਸਮੇਂ ਪਰਿਵਾਰ
ਬਰਾਤ ਲਈ ਤਿਆਰ ਲੜਕਾ ਪਰਿਵਾਰ
ਬਰਾਤ ਲਈ ਤਿਆਰ ਚਰਨਦੀਪ ਸਿੰਘ
ਕੁੜਮਾਂ ਦੀ ਆਪਸੀ ਮਿਲਣੀ
ਜੀਜੇ ਦੀ ਮਿਲਣੀ
ਮਿਲਣੀ ਦੀ ਆਪਸੀ ਰਸਮ
ਮਿਲਣੀ ਦੀ ਆਪਸੀ ਰਸਮ
ਮਿਲਣੀ ਦੀ ਆਪਸੀ ਰਸਮ
ਮਿਲਣੀ ਦੀ ਆਪਸੀ ਰਸਮ
ਮਿਲਣੀ ਦੀ ਆਪਸੀ ਰਸਮ
ਮਿਲਣੀ ਦੀ ਆਪਸੀ ਰਸਮ
ਰਿਬਨ ਕੱਟਣ ਦੀ ਰਸਮ
ਲਾਵਾਂ ਲੈਂਦੇ ਹੋਏ ਚਰਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ
ਲਾਵਾਂ ਲੈਂਦੇ ਹੋਏ ਚਰਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ
ਜੈ ਮਾਲਾ ਪਾਉਂਦੇ ਹੋਏ ਚਰਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ
ਨਵੀਂ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ
ਸੁਖਦੇਵ ਸਿੰਘ ਰਾਜ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ
ਜਸ਼ਨਪ੍ਰੀਤ ਕੌਰ ਦੇ ਭੈਣ-ਭਰਾ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ
ਨਿਰਮਲ ਸਿੰਘ ਐਸ.ਐਸ. ਆਪਣੀ ਟੀਮ ਨਾਲ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ
ਜਸ਼ਨਪ੍ਰੀਤ ਕੌਰ ਦੇ ਮਾਂ-ਪਿਓ ਅਤੇ ਭੈਣ-ਭਰਾ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ
ਮਾਤਾ ਦੀ ਮਿਲਣੀ
ਭੈਣ ਦੀ ਮਿਲਣੀ
ਭੈਣ ਦੀ ਮਿਲਣੀ
ਨਵੀਂ ਜੋੜੀ ਨੂੰ ਲੈ ਕੇ ਜਾਂਦੇ ਹੋਏ ਭਰਾ
ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਐਸ.ਐਸ.ਰਾਜ
ਨੂੰਹ-ਪੁੱਤਰ ਦੇ ਸਿਰ ਤੋਂ ਪਾਣੀ ਵਾਰਦੇ ਹੋਏ ਸ਼੍ਰੀਮਤੀ ਜਸਵਿੰਦਰ ਕੌਰ
ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸ਼੍ਰੀਮਤੀ ਜਸਵਿੰਦਰ ਕੌਰ
ਬੇਟੇ ਦੇ ਵਿਆਹ ਦੀ ਖੁਸ਼ੀ ਵਿਚ ਕੀਤੀ ਸ਼ਾਨਦਾਰ ਰਿਸੈਪਸ਼ਨ ਪਾਰਟੀ
ਵਿਆਹ ਤੋਂ ਅਗਲੇ ਦਿਨ ਸੁਖਦੇਵ ਸਿੰਘ ਰਾਜ ਵੱਲੋਂ ਬੇਟੇ ਦੇ ਵਿਆਹ ਦੀ ਖੁਸ਼ੀ ਵਿਚ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਗਈ। ਲੁਧਿਆਣਾ ਦੇ ਤਾਜ ਰਿਸੋਰਟ ਵਿਖੇ ਕੀਤੀ ਗਈ ਇਸ ਪਾਰਟੀ ਵਿਚ ਮਹਿਮਾਨਾਂ ਵਾਸਤੇ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਖਾਣ-ਪੀਣ ਦੇ ਸਟਾਲ, ਗਰਮਾ-ਗਰਮ ਸਨੈਕਸ, ਪੰਜਾਬੀ ਢਾਬਾ, ਪੀਣ ਦੇ ਲਈ ਕਈ ਤਰ੍ਹਾਂ ਦੇ ਡਰਿੰਕਸ ਦੇ ਨਾਲ ਮਹਿਮਾਨ ਆਪਣੀ ਪਸੰਦ ਦਾ ਖਾਣੇ ਦਾ ਅਨੰਦ ਲੈ ਰਹੇ ਸੀ। ਸ਼ਾਮ ਨੂੰ 8 ਵਜੇ ਸ਼ੁਰੂ ਹੋਈ ਪਾਰਟੀ ਰਾਤ 1 ਵਜੇ ਤੱਕ ਚੱਲਦੀ ਰਹੀ। 8 ਵਜੇ ਹੀ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਸੁਖਦੇਵ ਸਿੰਘ ਰਾਜ ਆਪਣੇ ਪਰਿਵਾਰ ਅਤੇ ਨਵੀਂ ਜੋੜੀ ਨਾਲ 9.30 ਵਜੇ ਦੇ ਕਰੀਬ ਪਹੁੰਚੇ। ਪਟਾਕਿਆਂ ਦੀ ਅਵਾਜ ਅਤੇ ਰੋਸ਼ਨੀ ਨਾਲ ਨਵੀਂ ਜੋੜੀ ਦਾ ਸਵਾਗਤ ਕੀਤਾ ਗਿਆ। ਬੈਂਡ ਬਾਜੇ ਦੇ ਨਾਲ ਨੱਚਦੇ-ਟੱਪਦੇ ਹੋਏ ਸਾਰੇ ਰਿਸੋਰਟ ਵਿਚ ਪਹੁੰਚੇ। ਇਥੇ ਸਟੇਜ ਤੇ ਸਭ ਤੋਂ ਪਹਿਲਾਂ ਨਵੀਂ ਸੁਭਾਗੀ ਜੋੜੀ ਦਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ। ਇਥੇ ਪਾਰਟੀ ਵਿਚ ਸ਼ਾਮਲ ਸਾਰੇ ਮਹਿਮਾਨਾਂ ਨੇ ਸੁਖਦੇਵ ਸਿੰਘ ਰਾਜ ਨੂੰ ਮਿਲ ਕੇ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਨਵੀਂ ਜੋੜੀ ਦੇ ਨਾਲ ਫੋਟੋ ਖਿਚਵਾ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ। ਜਿੱਥੇ ਇਕ ਪਾਸੇ ਖਾਣ-ਪੀਣ ਦਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ, ਉਥੇ ਦੂਜੇ ਪਾਸੇ ਡੀ.ਜੇ. ਉਪਰ ਡਾਂਸ ਦੇ ਪ੍ਰੋਗਰਾਮ ਨਾਲ ਮਹਿਮਾਨਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਸੀ। ਥੋੜੀ ਦੇਰ ਬਾਅਦ ਜਸ਼ਨਪ੍ਰੀਤ ਕੌਰ ਦੇ ਮਾਤਾ-ਪਿਤਾ ਆਪਣੇ ਰਿਸ਼ਤੇਦਾਰਾਂ ਨਾਲ ਪਹੁੰਚ ਗਏ। ਐਸ.ਐਸ. ਰਾਜ ਨੇ ਲੜਕੀ ਪਰਿਵਾਰ ਵਾਲਿਆਂ ਦਾ ਸਵਾਗਤ ਕੀਤਾ। ਹੁਣ ਦੋਵੇਂ ਪਰਿਵਾਰਾਂ ਅਤੇ ਨਵੀਂ ਜੋੜੀ ਦੀ ਹਾਜਰੀ ਵਿਚ ਵੱਡੀ ਸਕ੍ਰੀਨ ਉਪਰ ਵਿਆਹ ਤੋਂ ਪਹਿਲਾਂ ਸ਼ੂਟ ਕੀਤੀ ਗਈ ਪ੍ਰੀ-ਵੈਡਿੰਗ ਸ਼ੂਟ ਦਾ ਵੀਡੀਓ ਚਲਾਇਆ ਗਿਆ, ਜਿਸਦਾ ਸਾਰਿਆਂ ਨੇ ਅਨੰਦ ਮਾਣਿਆ। ਹੁਣ ਪਰਿਵਾਰਕ ਮੈਂਬਰ ਵੀ ਡਾਂਸ ਫਲੋਰ ਉਪਰ ਨੱਚਣ-ਗਾਣ ਲੱਗ ਪਏ ਅਤੇ ਖੂਬ ਰੌਣਕਾਂ ਲਗਾਈਆਂ। ਜਦੋਂ ਨਵੀਂ ਜੋੜੀ ਨੇ ਸਟੇਜ ਉਪਰ ਡਾਂਸ ਕਰਨ ਲੱਗੀ ਤਾਂ ਐਸ.ਐਸ. ਰਾਜ ਅਤੇ ਪਰਿਵਾਰਕ ਮੈਂਬਰਾਂ ਨੇ ਨਵੀਂ ਜੋੜੀ ਉਪਰੋਂ ਨੋਟਾਂ ਦਾ ਮੀਂਹ ਬਰਸਾ ਦਿੱਤਾ।
ਰਿਸੈਪਸ਼ਨ ਵਿਚ ਸ਼ਾਮਲ ਹੋਈਆਂ ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ – ਸ਼੍ਰੀ ਸੁਖਦੇਵ ਸਿੰਘ ਰਾਜ ਨਾਲ ਖੁਸ਼ੀ ਸਾਂਝੀ ਕਰਨ ਅਤੇ ਨਵੀਂ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਰਿਸੈਪਸ਼ਨ ਪਾਰਟੀ ਦੇ ਮੌਕੇ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਬਿਜ਼ਨਸ ਦੀਆਂ ਮਸ਼ਹੂਰ ਸ਼ਖਸ਼ੀਅਤਾਂ ਸ਼ਾਮਲ ਹੋਈਆਂ। ਇਹਨਾਂ ਵਿਚੋਂ ਇਲਾਕੇ ਦੇ ਐਮ.ਐਲ.ਏ. ਕੁਲਵੰਤ ਸਿੰਘ ਸਿੱਧੂ, ਭਾਜਪਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ, ਓ.ਬੀ.ਸੀ. ਮੋਰਚਾ ਭਾਜਪਾ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ.ਐਸ., ਅਕਾਲੀ ਦਲ ਦੇ ਸੀਨੀਅਰ ਨੇਤਾ ਐਡਵੋਕੇਟ ਹਰੀਸ਼ ਰਾਏ ਢਾਂਡਾ, ਜਿਲਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਜਗਵੀਰ ਸਿੰਘ ਸੋਖੀ, ਇਲਾਕੇ ਦੇ ਕੋਂਸਲਰ ਇੰਦਰਜੀਤ ਸਿੰਘ ਲੋਟੇ (ਰੂਬੀ) ਤੋਂ ਅਲਾਵਾ ਵੱਖ ਵੱਖ ਇੰਡਸਟ੍ਰੀਜ਼ ਦੇ ਮਾਲਕਾਂ ਨੇ ਸ਼ਾਮਲ ਹੋ ਕੇ ਨਵੀਂ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਹਨਾਂ ਤੋਂ ਅਲਾਵਾ ਹਰੀਕੇ ਦੇ ਮਸ਼ਹੂਰ ਠੇਕੇਦਾਰ ਕਾਬਲ ਸਿੰਘ, ਗੁਰਮੇਜ ਸਿੰਘ, ਅਮਰੀਕ ਸਿੰਘ, ਚੋਹਲਾ ਸਾਹਿਬ ਤੋਂ ਅਜੀਤ ਦੇ ਪੱਤਰਕਾਰ ਬਲਵਿੰਦਰ ਸਿੰਘ ਚੋਹਲਾ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮੁੱਖ ਸੰਪਾਦਕੀ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਪਹਿਚਾਨ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ, ਮਸ਼ਹੂਰ ਪੰਨਾ ਸਿੰਘ ਪਕੌੜੇ ਵਾਲੇ ਦੇ ਮਾਲਕ ਬਲਦੇਵ ਰਾਜ ਪੰਨਾ ਆਦਿ ਸੁਖਦੇਵ ਸਿੰਘ ਰਾਜ ਦੀ ਖੁਸ਼ੀ ਵਿਚ ਸ਼ਾਮਲ ਹੋਏ ਅਤੇ ਨਵੀਂ ਜੋੜੀ ਨੂੁੰ ਨਵੀਂ ਜਿੰਦਗੀ ਦੀ ਸ਼ੁਰੂਆਤ ਲਈ ਅਸ਼ੀਰਵਾਦ ਦਿੱਤਾ।