ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਨਾਲ ਸਭਾ ਦੇ ਮੈਂਬਰ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਸ਼ਾਹਕੋਟ ਨੇ ਸ਼ਰਧਾ ਨਾਲ ਮਨਾਇਆ 13ਵਾਂ ਸਲਾਨਾ ਸ਼ਹੀਦੀ ਸਮਾਗਮ
ਸ਼ਾਹਕੋਟ, 4-12-200 (ਨਰਿੰਦਰ ਕਸ਼ਯਪ) – ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿਚ ਤਿੰਨ ਰਾਤਾਂ ਗਰਮ ਦੁੱਧ ਦੀ ਸੇਵਾ ਕਰਨ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪਿੰਡ ਕੋਟਲਾ ਸੂਰਜ ਮੱਲ ਵਿਖੇ 13ਵਾਂ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਪੰਜਾਬ ਵੱਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਲਗਾਤਾਰ 13ਵਾਂ ਸਮਾਗਮ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸਭਾ ਵੱਲੋਂ ਬਣਾਈ ਜਾ ਰਹੀ ਸੁੰਦਰ ਯਾਦਗਾਰ ਵਿਖੇ 2 ਦਿਸੰਬਰ 2022 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਸਦਾ ਦਾ ਭੋਗ 4 ਦਿਸੰਬਰ ਨੂੰ ਪਾਇਆ ਗਿਆ। ਭੋਗ ਤੋਂ ਉਪਰੰਤ ਭਾਈ ਗੁਰਚਰਨ ਸਿੰਘ ਦੀਵਾਨਾ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਅਤੇ ਸਿੱਖ ਇਤਿਹਾਸ ਨਾਲ ਜੋੜਦੇ ਹੋਏ ਨਿਹਾਲ ਕੀਤਾ। ਇਸ ਦੌਰਾਨ ਸਭਾ ਵੱਲੋਂ ਆਈ ਹੋਈ ਸੰਗਤ ਵਾਸਤੇ ਗਰਮ ਦੁੱਧ, ਬਰਫੀ ਅਤੇ ਪਕੌੜਿਆਂ ਦਾ ਲੰਗਰ ਅਤੁੱਟ ਚੱਲਦਾ ਰਿਹਾ।
ਸਮਾਗਮ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਚੇੇਚੇ ਤੌਰ ਤੇ ਹਾਜਰੀ ਲਗਵਾਈ। ਇਹਨਾਂ ਤੋਂ ਅਲਾਵਾ ਧੰਨ ਧੰਨ ਬਾਬਾ ਨਿਹਾਲ ਦਾਸ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਕੋਟਲਾ ਨੇ ਵੀ ਹਾਜਰੀ ਭਰੀ। ਸਮਾਗਮ ਵਿਚ ਸ਼ਾਮਲ ਸੰਗਤ ਤੋਂ ਬਲਬੀਰ ਸਿੰਘ ਗੰਢਵਾਂ, ਰਾਕੇਸ਼ ਕਸ਼ਯਪ ਅਤੇ ਸਰਪੰਚ ਸੁਰਿੰਦਰਜੀਤ ਸਿੰਘ ਚੱਠਾ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਦਿਹਾੜੇ ਜਰੂਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਆਲ ਇੰਡੀਆ ਬਾਬਾ ਹਿੰਮਤ ਸਿੰਘ ਟੈਕਨੀਕਲ ਇੰਸਟੀਟਿਊਟ ਫਗਵਾੜਾ ਦੇ ਪ੍ਰਧਾਨ ਗੁਰਦਿਆਲ ਸਿੰਘ ਜੋਨੀ ਆਪਣੀ ਟੀਮ ਨਾਲ, ਕਸ਼ਯਪ ਰਾਜੂਪਤ ਸਭਾ ਸਰੀਂਹ ਦੇ ਅਹੁਦੇਦਾਰ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਿਕ ਨਰਿੰਦਰ ਕਸ਼ਯਪ, ਕਸ਼ਯਪ ਰਾਜੂਪਤ ਮਹਾਂਸਭਾ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਠੇਕੇਦਾਰ ਆਪਣੇ ਸਾਥੀਆਂ ਸਮੇਤ, ਕੋ-ਆਪ੍ਰੇਟਿਵ ਸੁਸਾਇਟੀ ਢੰਡੋਵਾਲ ਦੇ ਪ੍ਰਧਾਨ ਜਗਤਾਰ ਸਿੰਘ ਖਾਲਸਾ, ਗੁਰਨਾਮ ਸਿੰਘ ਸਰਪੰਚ ਕੋਟਲਾ, ਸੁਰਿੰਦਰ ਸਿੰਘ ਬਲਹੋਤਰਾ, ਬਲਦੇਵ ਸਿੰਘ ਚੱਠਾ ਸਾਬਕਾ ਸਰਪੰਚ, ਕੁਲਵੰਤ ਸਿੰਘ ਅਰਜੀ ਨਵੀਸ, ਅਮਨਦੀਪ ਸਿੰਘ ਮੋਗਾ ਤੋਂ ਅਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਲ ਹੋਈਆਂ। ਸਭਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਭਾ ਦੇ ਸਹਿਯੋਗੀ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਉਣ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ।
ਇਸ ਮੌਕੇ ਸਭਾ ਵੱਲੋਂ ਜਗਸੀਰ ਸਿੰਘ ਜੱਗਾ, ਸੁਰਿੰਦਰ ਸਿੰਘ, ਸੁਖਦੀਪ ਸਿੰਘ, ਵੀਰ ਸਿੰਘ, ਸੁਖਵਿੰਦਰ ਪਾਲ ਅਤੇ ਸਭਾ ਦੇ ਬਾਕੀ ਮੈਂਬਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਗਮ ਨੂੰ ਸਫਲ ਬਣਾਇਆ। ਲੰਗਰ ਬਨਾਉਣ ਦੀ ਸੇਵਾ ਇਲਾਕੇ ਦੇ ਮਸ਼ਹੂਰ ਕੈਟਰਰ ਗੱਗੀ ਕੈਟਰਿੰਗ ਸਰਵਿਸ ਦੇ ਮਾਲਕ ਜਸਵਿੰਦਰ ਸਿੰਘ ਗੱਗੀ ਨੇ ਨਿਭਾਈ।