You are currently viewing Kashyap Rajput Community Hoisted National Flag on Independence Day at Master Mota Singh Trust Patara

Kashyap Rajput Community Hoisted National Flag on Independence Day at Master Mota Singh Trust Patara

ਸੁਤੰਤਰਤਾ ਦਿਵਸ ਮੌਕੇ ਅਜਾਦੀ ਘੁਲਾਟੀਏ ਮਾਸਟਰ ਮੋਤਾ ਸਿੰਘ ਯਾਦਗਾਰ ਪਿੰਡ ਪਤਾਰਾ ਵਿਖੇ ਚੜਾਇਆ ਝੰਡਾ

ਕਸ਼ਯਪ ਸਮਾਜ ਦੇ ਅਜਾਦੀ ਘੁਲਾਟੀਏ ਮਾਸਟਰ ਮੋਤਾ ਸਿੰਘ ਪਤਾਰਾ

ਜਲੰਧਰ, 15-8-2024 (ਨਰਿੰਦਰ ਕਸ਼ਯਪ) – ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਦੇਸ਼ ਦੀ ਅਜਾਦੀ ਵਾਸਤੇ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜਲੰਧਰ ਦੇ ਪਿੰਡ ਪਤਾਰਾ ਤੋਂ ਮਹਾਨ ਅਜਾਦੀ ਘੁਲਾਟੀਏ ਮਾਸਟਰ ਮੋਤਾ ਸਿੰਘ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦਗਾਰ ਵਿਖੇ ਝੰਡਾ ਚੜਾਇਆ ਗਿਆ। ਇਸ ਮੌਕੇ ਮਾਸਟਰ ਮੋਤਾ ਸਿੰਘ ਟਰੱਸਟ ਵੱਲੋਂ ਠੇਕੇਦਾਰ ਰਣਜੀਤ ਸਿੰਘ, ਕਸ਼ਯਪ ਸਮਾਜ ਦੇ ਉਘੇ ਨੇਤਾ ਸੁਖਬੀਰ ਸਿੰਘ ਸ਼ਾਲੀਮਾਰ, ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਦੇ ਚੇਅਰਮੈਨ ਪਰਮਜੀਤ ਸਿੰਘ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ, ਬਲਵੀਰ ਕਸ਼ਯਪ. ਬਲਰਾਜ ਸਿੰਘ, ਪਰਵਿੰਦਰ ਸਿੰਘ ਬਿਹਾਲ, ਵਿਸ਼ਾਲ ਕਸ਼ਯਪ, ਕਰਮਜੀਤ ਸਿੰਘ, ਜਸਵਿੰਦਰ ਸਿੰਘ ਮੌਜੂਦ ਸਨ। ਇਹਨਾਂ ਤੋਂ ਅਲਾਵਾ ਪਿੰਡ ਪਤਾਰਾ ਦੇ ਸਰਪੰਚ ਸਤਪਾਲ, ਸੁਖਬੀਰ ਸਿੰਘ ਪਤਾਰਾ ਡਾਇਰੈਕਟਰ ਕੋਆਪ੍ਰੇਟਿਵ ਬੈਂਕ, ਜੋਗਿੰਦਰ ਸਿੰਘ, ਚੰਦਰ ਮੋਹਨ, ਸਤਨਾਮ ਸਿੰਘ, ਪੰਚ ਰਾਮ ਆਸਰਾ, ਵੀਰ ਸਿੰਘ, ਅਮਰਜੀਤ ਸਿੰਘ ਅਤੇ ਪੁਲਿਸ ਮਹਿਕਮੇ ਦੇ ਅਫਸਰ ਥਾਣਾ ਪਤਾਰਾ ਮੁਖੀ ਇੰਸਪੈਕਟਰ ਬਲਜੀਤ ਸਿੰਘ, ਏ.ਐਸ.ਆਈ. ਜੀਵਨ ਕੁਮਾਰ, ਐਚ.ਸੀ. ਪੰਕਜ ਅਹੀਰ, ਰਾਜਦੀਪ ਕੌਰ, ਅਸ਼ੋਕ ਕੁਮਾਰ, ਹਰਜਿੰਦਰ ਸਿੰਘ ਏ.ਐਸ.ਆਈ. ਆਦਿ ਮੌਜੂਦ ਸਨ।
ਝੰਡਾ ਚੜਾਉਣ ਤੋਂ ਬਾਅਦ ਮਾਸਟਰ ਮੋਤਾ ਸਿੰਘ ਦੀ ਜੀਵਨੀ ਬਾਰੇ ਦੱਸਦੇ ਹੋਏ ਜੋਗਿੰਦਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਅਜਾਦ ਕਰਵਾਉਣ ਲਈ ਪੰਜਾਬ ਨੇ ਵੀ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਉਨਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਮਾਸਟਰ ਮੋਤਾ ਸਿੰਘ ਜੀ ਵੀ ਇਕ ਅਜਿਹੇ ਹੀ ਅਜਾਦੀ ਘੁਲਾਟੀਏ ਹਨ ਜਿਸਨੂੰ ਸਮੇਂ ਦੇ ਨਾਲ ਸਰਕਾਰਾਂ ਨੇ ਅਣਗੌਲਾ ਕਰ ਦਿੱਤਾ ਹੈ। ਇਸ ਯਾਦਗਾਰ ਨੂੰ ਬਨਾਉਣ ਲਈ ਅਤੇ ਮਾਸਟਰ ਮੋਤਾ ਸਿੰਘ ਜੀ ਦੀ ਜੀਵਨੀ ਦਾ ਪ੍ਰਚਾਰ ਕਰਨ ਦੀ ਜਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ। ਠੇਕੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਮਾਸਟਰ ਮੋਤਾ ਸਿੰਘ ਕਸ਼ਯਪ ਸਮਾਜ ਦੀ ਸ਼ਾਨ ਹਨ ਜਿਹਨਾਂ ਨੇ ਅਜਾਦੀ ਦੇ ਅੰਦੋਲਨ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਸਾਡੇ ਸਮਾਜ ਨੂੰ ਆਪਣੇ ਸ਼ਹੀਦਾਂ ਅਤੇ ਅਜਾਦੀ ਘੁਲਾਟੀਆਂ ਨੂੰ ਯਾਦ ਕਰਨਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਮਾਸਟਰ ਮੋਤਾ ਸਿੰਘ ਬੱਬਰ ਦੀ ਵਿਰਾਸਤ ਨੂੰ ਸੰਭਾਲਣ ਲਈ ਸਮਾਜ ਸੇਵੀ ਸੰਸਥਾਵਾਂ ਤੇ ਦੇਸ਼ ਨਾਲ ਪਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਅੱਗੇ ਆਉਣਆ ਚਾਹੀਦਾ ਹੈ। ਅਖੀਰ ਵਿਚ ਪਿੰਡ ਪਤਾਰਾ ਦੇ ਸਰਪੰਚ ਸਤਪਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੁਲਿਸ ਮੁਲਾਜਮਾਂ ਦਾ ਧੰਨਵਾਦ ਕੀਤਾ।

ਮਾਸਟਰ ਮੋਤਾ ਸਿੰਘ ਦੀ ਜੀਵਨੀ ਬਾਰੇ ਦੱਸਦੇ ਹੋਏ ਜੋਗਿੰਦਰ ਸਿੰਘ

15 ਅਗਸਤ ਦੇ ਮੌਕੇ ਝੰਡਾ ਚੜਾਉਂਦੇ ਹੋਏ ਕਸ਼ਯਪ ਸਮਾਜ ਦੇ ਸਾਥੀ ਅਤੇ ਪਤਾਰਾ ਪਿੰਡ ਦੇ ਨਿਵਾਸੀ

ਧੰਨਵਾਦ ਕਰਦੇ ਹੋਏ ਪਤਾਰਾ ਪਿੰਡ ਦੇ ਸਰਪੰਚ ਸਤਪਾਲ

Leave a Reply