ਸਮਾਜ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਵਿਚ ਸੁਖਦੇਵ ਸਿੰਘ ਰਾਜ ਨੂੰ ਦਿੱਤੇ ਕਮੇਟੀ ਬਨਾਉਣ ਦੇ ਅਧਿਕਾਰ
ਸੁਖਦੇਵ ਸਿੰਘ ਰਾਜ ਨੇ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਕਰਵਾਇਆ ਸ਼੍ਰੀ ਅਖੰਡ ਪਾਠ ਸਾਹਿਬ

ਸੁਖਦੇਵ ਸਿੰਘ ਰਾਜ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਮੈਂਬਰ
ਸ਼੍ਰੀ ਫਤਿਹਗੜ ਸਾਹਿਬ, 10-6-2026 (ਨਰਿੰਦਰ ਕਸ਼ਯਪ) – 17 ਮਈ 2026 ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਹੋਈ ਚੋਣ ਵਿਚ ਸੁਖਦੇਵ ਸਿੰਘ ਰਾਜ ਨਵੇਂ ਚੇਅਰਮੈਨ ਚੁਣੇ ਗਏ। 8 ਜੂਨ 2026 ਨੂੰ ਪੁਰਾਣੀ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਉਹਨਾਂ ਨੂੰ ਚਾਰਜ ਦਿੱਤਾ ਅਤੇ ਸੁਖਦੇਵ ਸਿੰਘ ਰਾਜ ਨੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸੁਖਦੇਵ ਸਿੰਘ ਰਾਜ ਵੱਲੋਂ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸਦੇ ਭੋਗ 10-6-2026 ਨੂੰ ਪਾਏ ਗਏ। ਪਾਠ ਦੇ ਭੋਗ ਉਪਰੰਤ ਰਾਗੀ ਜੱਥੇ ਨੇ ਕੀਰਤਨ ਕਰਦੇ ਹੋਏ ਸੰਗਤ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸਿੱਖੀ ਇਤਿਹਾਸ ਨਾਲ ਜੋੜਿਆ। ਗੁਰਚਰਨ ਸਿੰਘ ਧਨੋਲਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹੋਏ ਨਵੇਂ ਚੇਅਰਮੈਨ ਦਾ ਸਵਾਗਤ ਕੀਤਾ। ਅਰਦਾਸ ਉਪਰੰਤ ਸੁਖਦੇਵ ਸਿੰਘ ਰਾਜ ਨੇ ਸਾਰੀ ਸੰਗਤ ਅਤੇ ਸਮਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਉਹ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੀ ਬਿਹਤਰੀ ਵਾਸਤੇ ਪੂਰੀ ਇਮਾਨਦਾਰੀ ਅਤੇ ਸੱਚਾਈ ਨਾਲ ਕੰਮ ਕਰਨਗੇ। ਸੁਖਦੇਵ ਸਿੰਘ ਰਾਜ ਨੇ ਕਿਹਾ ਟਰੱਸਟ ਦੀ ਸੇਵਾ ਕਰਨ ਵਾਲੇ ਸਾਥੀਆਂ ਨੂੰ ਬਣਦਾ ਹੋਇਆ ਮਾਣ ਦਿੱਤਾ ਜਾਵੇਗਾ। ਟਰੱਸਟ ਵੱਲੋਂ ਉਹਨਾਂ ਨੂੰ ਸਿਰੋਪਾਉ ਭੇਂਟ ਕੀਤਾ ਗਿਆ।
ਸੁਖਦੇਵ ਸਿੰਘ ਰਾਜ ਨੂੰ ਦਿੱਤੇ ਕਮੇਟੀ ਬਨਾਉਣ ਦੇ ਅਧਿਕਾਰ

ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸੁਖਦੇਵ ਸਿੰਘ ਰਾਜ
ਇਸ ਤੋਂ ਉਪਰੰਤ ਸੁਖਦੇਵ ਸਿੰਘ ਰਾਜ ਦੀ ਅਗਵਾਈ ਹੇਠ ਸਮਾਜ ਦੇ ਪਤਵੰਤੇ ਸੱਜਣਾਂ ਦੀ ਇਕ ਅਹਿਮ ਮੀਟਿੰਗ ਦਫਤਰ ਵਿਚ ਕੀਤੀ ਗਈ। ਇਥੇ ਸਾਰੇ ਮੌਜੂਦ ਪਤਵੰਤੇ ਸੱਜਣਾਂ ਨੇ ਸੁਖਦੇਵ ਸਿੰਘ ਰਾਜ ਨੂੰ ਵਧਾਈ ਦਿੰਦੇ ਹੋਏ ਆਪਣੀ ਕਾਰਜਕਾਰੀ ਕਮੇਟੀ ਬਨਾਉਣ ਅਤੇ ਮੈਂਬਰ ਚੁਣਨ ਦੇ ਅਧਿਕਾਰ ਦਿੱਤੇ। ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਪੁਰਾਣੀ ਕਮੇਟੀ ਵੱਲੋਂ ਉਹਨਾਂ ਨੂੰ 8-6-2026 ਨੂੰ ਚਾਰਜ ਦਿੱਤਾ ਗਿਆ ਹੈ ਅਤੇ ਹੁਣ ਉਹ ਜਲਦੀ ਹੀ ਮੀਟਿੰਗ ਬੁਲਾ ਕੇ ਕਾਰਜਕਾਰੀ ਕਮੇਟੀ ਦਾ ਗਠਨ ਕਰਨਗੇ। ਇਥੇ ਕੰਮ ਕਰਨ ਵਾਲਿਆਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ ਅਤੇ ਟਰੱਸਟ ਨੂੰ ਵਧੀਆ ਅਤੇ ਸੁਚੱਜੇ ਢੰਗ ਨਾਲ ਚਲਾਇਆ ਜਾਵੇਗਾ। ਇਸ ਮੌਕੇ ਸਮਾਜ ਦੀਆਂ ਵੱਖ ਵੱਖ ਸਭਾਵਾਂ ਵੱਲੋਂ ਸੁਖਦੇਵ ਸਿੰਘ ਰਾਜ ਅਤੇ ਉਹਨਾਂ ਦੇ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਅੱਜ ਦੀ ਮੀਟਿੰਗ ਵਿਚ ਕਸ਼ਯਪ ਰਾਜਪੂਤ ਪੰਜਾਬੀ ਵੈਲਫੇਅਰ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਨੂਪ ਭਾਰਦਵਾਜ, ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਚੇਅਰਮੈਨ ਕੁਲਵੰਤ ਸਿੰਘ, ਡਾ. ਮਨਮੋਹਨ ਸਿੰਘ ਭਾਗੋਵਾਲੀਆ, ਸੁਖਬੀਰ ਸਿੰਘ ਸ਼ਾਲੀਮਾਰ, ਠੇੇਕਦਾਰ ਰਣਜੀਤ ਸਿੰਘ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਸਰਵਣ ਸਿੰਘ ਬਿਹਾਲ, ਮਹਿੰਦਰ ਸਿੰਘ ਮੋਰਿੰਡਾ, ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ, ਪਰਮਜੀਤ ਸਿੰਘ ਠੇਕੇਦਾਰ, ਬਲਦੇਵ ਰਾਜ ਪੰਨਾ, ਰਾਜ ਕੁਮਾਰ ਪਾਤੜਾਂ, ਕੁਲਦੀਪ ਸਿੰਘ ਜੰਮੂ ਆਪਣੇ ਸਾਥੀਆਂ ਸਮੇਤ, ਪ੍ਰੇਮ ਸਿੰਘ ਸ਼ਾਂਤ, ਤਰਵਿੰਦਰ ਸਿੰਘ, ਮੈਨੇਜਰ ਨਵਜੋਤ ਸਿੰਘ, ਕੈਪਟਨ ਹਰਜੀਤ ਸਿੰਘ, ਫਕੀਰ ਸਿੰਘ, ਮੰਗਤ ਸਿੰਘ ਮਹਿਰਾ, ਮੇਜਰ ਸਿੰਘ, ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਬਹਾਦਰ ਸਿੰਘ ਮਹਾਦੀਆਂ, ਠੇਕੇਦਾਰ ਕਾਬਲ ਸਿੰਘ, ਗੁਰਮੇਜ ਸਿੰਘ, ਪਿਆਰਾ ਸਿੰਘ ਭਿੱਖੀਵਿੰਡ, ਦਵਿੰਦਰ ਸਿੰਘ ਸਰਪੰਚ, ਸੰਤੋਖ ਸਿੰਘ, ਗੁਰਚਰਨ ਸਿੰਘ ਮਾਲਵਾ, ਬਲਬੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਸਮਾਜ ਦੇ ਪਤਵੰਤੇ ਸੱਜਣ ਸ਼ਾਮਲ ਹੋਏ। ਸੁਖਦੇਵ ਸਿੰਘ ਰਾਜ ਦੇ ਪਰਿਵਾਰ ਤੋਂ ਉਹਨਾਂ ਦੀ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ, ਬੇਟਾ ਚਰਨਦੀਪ ਸਿੰਘ, ਨੂੰਹ ਜਸ਼ਨਪ੍ਰੀਤ ਕੌਰ, ਪੋਤਰਾ ਹਰਮਨਦੀਪ ਸਿੰਘ, ਬੇਟੀਆਂ ਕਵਲਜੀਤ ਕੌਰ ਅਤੇ ਅਮਨਦੀਪ ਕੌਰ ਵੀ ਖੁਸ਼ੀ ਦੇ ਇਸ ਮੌਕੇ ਮੌਜੂਦ ਸਨ।
