You are currently viewing Sukhwinder Singh Behal Lefts for Heaven on 4-3-2026 – Antim Ardas on 13-3-2026

Sukhwinder Singh Behal Lefts for Heaven on 4-3-2026 – Antim Ardas on 13-3-2026

ਕਸ਼ਯਪ ਸਮਾਜ ਦੇ ਆਗੂ ਰਜਿੰਦਰ ਸਿੰਘ ਸਫਰ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਕਰ ਗਏ ਅਕਾਲ ਚਲਾਣਾ

13 ਮਾਰਚ 2026 ਨੂੰ ਕਬੀਰ ਪਾਰਕ ਅੰਮ੍ਰਿਤਸਰ ਵਿਖੇ ਹੋਵੇਗੀ ਅੰਤਿਮ ਅਰਦਾਸ

ਅੰਮ੍ਰਿਤਸਰ – 5-3-2026 (ਹਰਜਿੰਦਰ ਸਿੰਘ ਰਾਜਾ) – ਅੰਮ੍ਰਿਤਸਰ ਤੋਂ ਕਸ਼ਯਪ ਸਮਾਜ ਦੇ ਆਗੂ, ਅਖਿਲ ਭਾਰਤੀਆ ਕਸ਼ਯਪ ਮਹਾਸੰਘ ਦੇ ਰਾਸ਼ਟਰੀ ਮੀਤ ਪ੍ਰਧਾਨ ਸ. ਰਜਿੰਦਰ ਸਿੰਘ ਸਫਰ ਦੇ ਪਰਿਵਾਰ ਨੂੰ ਉਸ ਸਮੇਂ ਦੁੱਖ ਦਾ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਛੋਟੇ ਭਰਾ ਸ. ਸੁਖਵਿੰਦਰ ਸਿੰਘ 4 ਮਾਰਚ 2026 ਨੂੰ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਰਜਿੰਦਰ ਸਫਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਸਿਹਤ ਅਚਾਨਕ ਖਰਾਬ ਹੋਈ ਅਤੇ ਹਸਪਤਾਲ ਲਿਜਾਂਦੇ ਸਮੇਂ ਉਹ ਅਕਾਲ ਪੁਰਖ ਦੇ ਚਰਣਾਂ ਵਿਚ ਜਾ ਵਿਰਾਜੇ। ਅਚਾਨਕ ਵਾਪਰੀ ਇਸ ਘਟਨਾ ਨਾਲ ਹੱਸਦਾ ਖੇਡਦਾ ਪੂਰਾ ਪਰਿਵਾਰ ਹੀ ਦੁੱਖਾਂ ਨਾਲ ਭਰ ਗਿਆ।
ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਜਾਣਕਾਰ, ਕਸ਼ਯਪ ਸਮਾਜ ਦੇ ਬਹੁਤ ਸਾਰੇ ਪਤਵੰਤੇ ਸੱਜਣ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਾਮਲ ਹੋਏ। ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਦੁੱਖ ਦੀ ਇਸ ਘੜੀ ਵਿਚ ਰਜਿੰਦਰ ਸਿੰਘ ਸਫਰ ਨਾਲ ਸ਼ੋਕ ਪ੍ਰਗਟ ਕੀਤਾ। ਸੁਖਵਿੰਦਰ ਸਿੰਘ ਅੰਮ੍ਰਿਤਸਰ ਵਿਖੇ ਕੌਫੀ ਮਸ਼ੀਨਾਂ ਅਤੇ ਟੈਂਟ ਹਾਊਸ ਦਾ ਸਮਾਨ ਬਨਾਉਣ ਦਾ ਬਿਜ਼ਨਸ ਕਰਦੇ ਸੀ। ਇਹਨਾਂ ਦੇ ਪਰਿਵਾਰ ਵਿਚ ਪਿੱਛੇ ਪਤਨੀ ਸ਼੍ਰੀਮਤੀ ਹਰਜੀਤ ਕੌਰ, ਦੋ ਬੇਟੀਆਂ ਅਤੇ ਇਕ ਬੇਟਾ ਹੈ। ਸੁਖਵਿੰਦਰ ਸਿੰਘ ਇਕ ਬਹੁਤ ਹੀ ਮਿੱਠ ਬੋਲੜੇ, ਸ਼ਾਂਤ ਅਤੇ ਨਿੱਘੇ ਸੁਭਾਅ ਦੇ ਇਨਸਾਨ ਸਨ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਦੀ ਆਤਮਿਤ ਸ਼ਾਂਤੀ ਦੇ ਲਈ ਅੰਤਿਮ ਅਰਦਾਸ ਕਬੀਰ ਪਾਰਕ ਦੇ ਗੁਰਦੁਆਰਾ ਸਾਹਿਬ ਵਿਖੇ 13 ਮਾਰਚ 2026 ਦਿਨ ਸ਼ੁਕਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।
ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਟੀਮ ਦੁੱਖ ਦੀ ਇਸ ਘੜੀ ਵਿਚ ਰਜਿੰਦਰ ਸਿੰਘ ਸਫਰ ਅਤੇ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਵੱਡਾ ਦੁੱਖ ਸਹਿਣ ਦੀ ਸਮਰਥਾ ਦੇਵੇ।

Leave a Reply