You are currently viewing Trust Will Celebrate Amar Shahid Baba Moti Ram Mehra Birthday on 9-2-2026

Trust Will Celebrate Amar Shahid Baba Moti Ram Mehra Birthday on 9-2-2026

ਫਤਿਹਗੜ ਸਾਹਿਬ ਟਰੱਸਟ ਵਿਖੇ 9 ਫਰਵਰੀ ਨੂੰ ਮਨਾਇਆ ਜਾਏਗਾ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ ਦਿਹਾੜਾ

ਫਤਿਹਗੜ ਸਾਹਿਬ, 26-1-2026 (ਕ.ਕ.ਪ.) – ਠੰਡੇ ਬੁਰਜ ਵਿਚ ਕੈਦ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਮਾਤਾ ਗੁਜਰ ਕੌਰ ਨੂੰ ਤਿੰਨ ਰਾਤਾਂ ਗਰਮ ਦੁੱਧ ਦੀ ਸੇਵਾ ਕਰਨ ਦੇ ਬਦਲੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤੇ ਗਏ ਮੋਤੀ ਰਾਮ ਮਹਿਰਾ ਜੀ ਦੀ ਲਸਾਨੀ ਸ਼ਹਾਦਤ ਨੂੰ ਉਹਨਾਂ ਦੀ ਯਾਦ ਵਿਚ ਬਣਾਏ ਗਏ ਟਰੱਸਟ ਵੱਲੋਂ ਪ੍ਰਚਾਰਤ ਕੀਤਾ ਜਾ ਰਿਹਾ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਯਾਦ ਵਿਚ ਬਣੀ ਯਾਦਗਾਰ ਵਿਖੇ 9 ਫਰਵਰੀ 2026 ਨੂੰ ਬਾਬਾ ਜੀ ਦਾ ਸਲਾਨਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਫਰਵਰੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਤੋਂ ਚੱਲ ਕੇ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵਿਖੇ ਪਹੁੰਚੇਗਾ। ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਉਹਨਾਂ ਸਮਾਜ ਅਤੇ ਕਸ਼ਯਪ ਸਮਾਜ ਦੀ ਸੰਗਤ ਨੂੰ ਵੱਡੀ ਗਿਣਤੀ ਵਿਚ ਇਸ ਮੌਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

Leave a Reply