ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਕਸ਼ਯਪ ਸਮਾਜ ਚਾਰ ਤੋਂ ਪੰਜ ਸੀਟਾਂ ਉੱਤੇ ਲੜੇਗਾ ਚੋਣ - ਨਿਰਮਲ ਸਿੰਘ ਮੀਨੀਆ

ਮੋਗਾ ਦੀ ਮੀਟਿੰਗ ਵਿੱਚ ਸ਼ਾਮਿਲ ਕਸ਼ਯਪ ਰਾਜਪੂਤ ਸਮਾਜ ਦੇ ਸਾਥੀ

ਮੋਗਾ, 30-8-2026 (ਕ.ਕ.ਪ.) – ਕਸ਼ਯਪ ਰਾਜਪੂਤ ਮਹਿਰਾ ਸਮਾਜ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮੋਗਾ ਵਿਖੇ ਹੋਈ । ਜਿਸ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਮਾਜ ਨੂੰ ਇਕ ਪਲੇਟਫ਼ਾਰਮ ਤੇ ਇੱਕਠਾ ਕਰਨ ਲਈ ਵੱਖ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਚਰਚਾ ਕੀਤੀ ਗਈ । ਪੰਜਾਬ ਭਰ ਤੋਂ ਪਹੁੰਚੇ ਸਮਾਜ ਦੇ ਆਗੂਆਂ ਵੱਲੋ ਸਰਬ ਸੰਮਤੀ ਨਾਲ ਕਸ਼ਯਪ ਰਾਜਪੂਤ ਭਾਈਚਾਰੇ ਦਾ ਭਲਾਈ ਬੋਰਡ ਨਾ ਬਣਾਉਣ ਤੇ ਪੰਜਾਬ ਸਰਕਾਰ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ । ਸਮਾਜ ਦੇ ਆਗੂਆਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 4-5 ਸੀਟਾਂ ਤੇ ਆਪਣੇ ਉਮੀਦਵਾਰਾਂ ਨੂੰ ਚੋਣ ਲੜਾਉਣ ਫੈਸਲਾ ਲਿਆ ਗਿਆ । ਇੱਕ ਮਹੀਨੇ  ਦੇ ਵਿੱਚ ਪੰਜਾਬ ਭਰ ਵਿੱਚ ਸਮਾਜ ਦੀਆਂ ਮੀਟਿੰਗਾਂ ਕਰ ਕੇ ਸਮਾਜ ਨੂੰ ਲਾਮਬੰਦ ਕੀਤਾ ਜਾਵੇਗਾ ।

ਅੱਜ ਮੀਟਿੰਗ ਵਿੱਚ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਵੱਲੋਂ ਸਟੇਜ ਦੀ ਕਾਰਵਾਈ ਚਲਾਈ ਗਈ । ਬੁਲਾਰਿਆਂ ਵਿੱਚ ਨਿਰਮਲ ਸਿੰਘ ਐਸ ਐਸ ਲੁਧਿਆਣਾ ਕਰਮਜੀਤ ਸਿੰਘ ਕੌੜਾ ਜ਼ੀਰਾ ,ਕੈਪਟਨ ਲਖਵਿੰਦਰ ਸਿੰਘ ਫ਼ਿਰੋਜ਼ਪੁਰ , ਪ੍ਰੇਮ ਦੀਪ ਸਿੰਘ ਗਿੱਦੜਵਾਹਾ , ਐਡਵੋਕੇਟ ਨਿਰਮਲ ਸਿੰਘ ਬੀਵੀਪੁਰ ਪਟਿਆਲ਼ਾ , ਬਲਦੇਵ ਸਿੰਘ ਦੁਸਾਂਝ ਲੁਧਿਆਣਾ, ਦਲਵਿੰਦਰ ਸਿੰਘ ਰਛੀਨ ਰਾਏਕੋਟ , ਸਰਵਣ ਸਿੰਘ ਬਿਹਾਲ ਰੋਪੜ , ਮਨਜੀਤ ਸਿੰਘ ਸ਼ਹਿਜ਼ਾਦੀ , ਸੰਜੀਵ ਮਹਿਰਾ ਮਲੋਟ ,ਦੀਪ ਕੰਵਲ ਮਹਿਰਾ ਫਿਰੋਜਸਾਹ , ਜਰਨੈਲ ਸਿੰਘ ਹਸਨਪੁਰ , ਸੂਬੇਦਾਰ ਜਸਵੰਤ ਸਿੰਘ ਕਪੂਰਥਲਾ ਅਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ ।

ਅੱਜ ਮੀਟਿੰਗ ਵਿੱਚ ਬੋਹੜ ਸਿੰਘ ਕੋਹਾਲਾ, ਸੁਰਜੀਤ ਸਿੰਘ ਕੋਹਾਲਾ, ਮਨਦੀਪ ਸਿੰਘ ਤਲਵੰਡੀ ਭਾਈ, ਗੁਰਮੰਦਰ ਸਿੰਘ ਤਲਵੰਡੀ ਭਾਈ, ਹਿੰਮਤ ਸਿੰਘ ਢੱਟ, ਬੂਟਾ ਸਿੰਘ ਚੌਂਕੀਮਾਨ, ਨਰਿੰਦਰ ਕੁਮਾਰ ਬੱਸੀਆਂ, ਬੇਅੰਤ ਸਿੰਘ ਜਲਾਲਦੀਵਾਲ, ਹਰਪਾਲ ਸਿੰਘ ਰਾਏਕੋਟ, ਦੀਪਕ ਮਹਿਰਾ ਮਲੋਟ,ਬਲਦੇਵ ਸਿੰਘ ਲੋਹਾਰਾ, ਸੁਰਜੀਤ ਸਿੰਘ ਲੁਧਿਆਣਾ, ਜਸਵੀਰ ਸਿੰਘ ਬੁਰਜ ਨਕਲੀਆਂ, ਰਾਜ ਕੁਮਾਰ ਜੀਰਾ, ਦੇਵੀ ਦਿਆਲ, ਕਰਮਜੀਤ, ਰਘਵੀਰ ਸਿੰਘ, ਬਸੰਤ ਸਿੰਘ, ਗਿ: ਅਵਤਾਰ ਸਿੰਘ ਮਲਹੋਤਰਾ, ਜਸਪ੍ਰੀਤ ਸਿੰਘ, ਓਮ ਪ੍ਰਕਾਸ਼, ਬਲਦੇਵ ਸਿੰਘ ਢੋਲਾ, ਪ੍ਰੇਮ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ ਖੋਖਰ, ਹਰਜੀਤ ਸਿੰਘ ਕੋਟ ਈਸਾ ਖਾਂ, ਸਤਨਾਮ ਸਿੰਘ ਕੋਟਈਸੇ ਖਾਂ, ਜਸਵੀਰ ਸਿੰਘ ਘਾਲੀ, ਗੁਰਮੀਤ ਸਿੰਘ ਕੋਟਈਸੇ ਖਾਂ, ਬੂਟਾ ਸਿੰਘ ਤਖਾਣਵੱਧ, ਰਘਵੀਰ ਸਿੰਘ ਸਿੰਘਾਵਾਲਾ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ । ਅੱਜ ਦੀ ਮੀਟਿੰਗ ਦਾ ਪ੍ਰਬੰਧ ਕਰਨ ਲਈ ਬਾਹਰੋ ਆਏ ਸਾਰੇ ਹੀ ਬੁਲਾਰਿਆਂ ਵੱਲੋਂ ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ।

Leave a Reply