ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਦੀ ਚੋਣ ਲਈ 17 ਮਈ 2026 ਨੂੰ ਤਿੰਨ ਉਮੀਦਵਾਰ ਲੜਣਗੇ ਚੋਣ - ਚੋਣ ਕਮੇਟੀ ਨੇ ਜਾਰੀ ਕੀਤੇ ਚੋਣ ਨਿਸ਼ਾਨ
ਸੁਖਦੇਵ ਸਿੰਘ ਰਾਜ ਨੂੰ ਸਮਾਜ ਅਤੇ ਸਭਾਵਾਂ ਦਾ ਪੂਰਾ ਸਮਰਥਨ - ਜਿੱਤ ਪੱਕੀ

ਸੁਖਦੇਵ ਸਿੰਘ ਰਾਜ ਆਪਣੇ ਨਾਮਜਦਗੀ ਕਾਗਜ ਦਾਖਲ ਕਰਦੇ ਹੋਏ
ਫਤਿਹਗੜ ਸਾਹਿਬ, 26-4-2026 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੇ ਅਹੁਦੇ ਲਈ 17 ਮਈ ਨੂੰ ਵੋਟਾਂ ਹੋਣਗੀਆਂ। ਇਹਨਾਂ ਚੋਣਾਂ ਲਈ ਹੁਣ ਤਿੰਨ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ ਜਿਹਨਾਂ ਵਿਚ ਟਰੱਸਟ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਸਾਬਕਾ ਸੀ. ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ ਅਤੇ ਵਾਈਸ ਚੇਅਰਮੈਨ ਗੁਰਚਰਨ ਸਿੰਘ ਧਨੋਲਾ ਸ਼ਾਮਲ ਹਨ। ਅੱਜ ਕਾਗਜ ਵਾਪਸ ਲੈਣ ਲਈ ਚੋਣ ਨਿਸ਼ਾਨ ਜਾਰੀ ਕਰਨ ਦੀ ਆਖਰੀ ਤਰੀਕ ਸੀ। ਅੱਜ ਚੰਡੀਗੜ ਤੋਂ ਕੁਲਵੰਤ ਸਿੰਘ ਮੁੱਲੇ, ਗੁਰਦਾਸਪੁਰ ਤੋਂ ਮਨਮੋਹਨ ਸਿੰਘ ਭਾਗੋਵਾਲੀਆ, ਰਾਜ ਕੁਮਾਰ ਪਾਤੜਾਂ ਨੇ ਆਪਣੇ ਕਾਗਜ ਵਾਪਸ ਲੈ ਲਏ ਅਤੇ ਸੁਖਦੇਵ ਸਿੰਘ ਰਾਜ ਨੂੰ ਸਮਰਥਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਤਰਵਿੰਦਰ ਸਿੰਘ ਲੁਧਿਆਣਾ ਦੇ ਕਾਗਜ ਸਹੀ ਨਾ ਹੋਣ ਕਾਰਣ ਰੱਦ ਕਰ ਦਿੱਤੇ ਗਏ ਸੀ। ਚੋਣ ਕਮੇਟੀ ਦੇ ਮੈਂਬਰ ਸ. ਸਰਵਣ ਸਿੰਘ ਬਿਹਾਲ, ਮੋਹਿੰਦਰ ਸਿੰਘ ਮੋਰਿੰਡਾ, ਠੇਕੇਦਾਰ ਰਣਜੀਤ ਸਿੰਘ, ਜਸਪਾਲ ਸਿੰਘ ਕਲੋਂਦੀ, ਜਰਨੈਲ ਸਿੰਘ ਹੱਸਨਪੁਰ, ਬਲਬੀਰ ਸਿੰਘ ਬੱਬੂ, ਨਿਰਮਲ ਸਿੰਘ ਮੀਨੀਆ ਅਤੇ ਗੁਰਚਰਨ ਸਿੰਘ ਹਲਵਾਰਾ ਨੇ ਸਾਰੇ ਉਮੀਦਵਾਰਾਂ ਨੇ ਕਾਗਜ ਚੈਕ ਕੀਤੇ ਸੀ।
ਚੋਣ ਕਮੇਟੀ ਵੱਲੋਂ ਸੁਖਦੇਵ ਸਿੰਘ ਰਾਜ ਨੂੰ ਬੱਸ, ਨਿਰਮਲ ਸਿੰਘ ਐਸ.ਐਸ. ਨੂੰ ਬਾਲਟੀ ਅਤੇ ਗੁਰਚਰਨ ਸਿੰਘ ਧਨੋਲਾ ਨੂੰ ਪੌੜੀ ਚੋਣ ਨਿਸ਼ਾਨ ਦਿੱਤਾ ਗਿਆ। ਅੱਜ ਟਰੱਸਟ ਵਿਚ ਮੌਜੂਦ ਸਮਾਜ ਦੇ ਪਤਵੰਤੇ ਸੱਜਣਾਂ ਅਤੇ ਪੁਰਾਣੀ ਕਮੇਟੀ ਦੇ ਮੈਂਬਰਾਂ ਨੇ ਇਹਨਾਂ ਉਮੀਦਵਾਰਾਂ ਵਿਚ ਸਰਬਸੰਮਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਅਤੇ ਚੋਣਾਂ ਹੀ ਲੜਨ ਦਾ ਫੈਸਲਾ ਕੀਤਾ ਗਿਆ। ਹੁਣ 17 ਮਈ ਨੂੰ ਟਰੱਸਟ ਦੇ ਚੇਅਰਮੈਨ ਦੀ ਚੋਣ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਹੋਣਗੀਆਂ ਅਤੇ ਉਸੇ ਦਿਨ ਸ਼ਾਮ ਨੂੰ ਨਤੀਜਾ ਵੀ ਆ ਜਾਏਗਾ।
ਸੁਖਦੇਵ ਸਿੰਘ ਰਾਜ ਨੂੰ ਸਮਾਜ ਅਤੇ ਸਭਾਵਾਂ ਦਾ ਸਮਰਥਨ

ਸੁਖਦੇਵ ਸਿੰਘ ਰਾਜ ਸੇਵਾ ਦਾ ਮੌਕਾ ਦੇਣ ਲਈ ਅਰਦਾਸ ਕਰਦੇ ਹੋਏ
24 ਅਪ੍ਰੈਲ ਨੂੰ ਸੁਖਦੇਵ ਸਿੰਘ ਰਾਜ ਨੇ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਲਈ ਆਪਣੇ ਨਾਮਜਦਗੀ ਕਾਗਜ ਭਰੇ। ਬਾਬਾ ਮੋਤੀ ਰਾਮ ਮਹਿਰਾ ਜੀ ਦੇ ਚਰਣਾਂ ਵਿਚ ਅਰਦਾਸ ਕਰਕੇ ਉਹਨਾਂ ਆਪਣੇ ਕਾਗਜ ਚੋਣ ਕਮੇਟੀ ਨੂੰ ਜਮਾਂ ਕਰਵਾਏ। ਇਸ ਮੌਕੇ ਉਹਨਾਂ ਦੇ ਨਾਲ ਸਮਾਜ ਦੇ ਬਹੁਤ ਸਾਰੇ ਸਾਥੀ ਮੌਜੂਦ ਰਹੇ ਜਿਹਨਾਂ ਵਿਚ ਜਲੰਧਰ ਤੋਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ, ਪਰਮਜੀਤ ਸਿੰਘ ਠੇਕੇਦਾਰ, ਸੁਖਬੀਰ ਸਿੰਘ ਸ਼ਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਰਾਜ ਕੁਮਾਰ ਪਾਤੜਾਂ, ਭੁਪਿੰਦਰ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਐਡਵੋਕੇਟ ਨਿਰਮਲ ਸਿੰਘ ਬੀਬੀਪੁਰ, ਬੀਬੀ ਬਲਜਿੰਦਰ ਕੌਰ ਆਦਿ ਮੈਂਬਰ ਸ਼ਾਮਲ ਹੋਏ। ਸਾਰਿਆਂ ਨੇ ਸੁਖਦੇਵ ਸਿੰਘ ਰਾਜ ਨੂੰ ਆਪਣਾ ਤਨ, ਮਨ ਅਤੇ ਧੰਨ ਨਾਲ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ। ਸੁਖਦੇਵ ਸਿੰਘ ਰਾਜ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਹ ਸਾਰੇ ਸਮਾਜ ਨੂੰ ਨਾਲ ਲੈ ਕੇ ਟਰੱਸਟ ਦੀਆਂ ਕਮੀਆਂ ਦੂਰ ਕਰਨਗੇ ਅਤੇ ਸਭ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ।
