ਨਿਰਮਲ ਸਿੰਘ ਐਸ.ਐਸ. ਦੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਦਾ ਵੇਰਵਾ

ਕਸ਼ਯਪ ਸਮਾਜ ਦੇ ਮਹਾਨ ਸ਼ਹੀਦ, ਆਪਣਾ ਸਰਬੰਸ ਸਿੱਖੀ ਤੋਂ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਯਾਦਗਾਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਚੋਣ 27 ਮਈ 2018 ਨੂੰ ਹੋਈ, ਜਿਸ ਵਿਚ ਲੁਧਿਆਣਾ ਦੇ ਸ. ਨਿਰਮਲ ਸਿੰਘ ਐਸ.ਐਸ. ਨੇ ਜਿੱਤ ਹਾਸਲ ਕੀਤੀ। 27 ਮਈ ਨੂੰ ਟਰੱਸਟ ਦੇ 1405 ਵੋਟਰਾਂ ’ਚੋਂ 646 ਵੋਟਰਾਂ ਨੇ ਵੋਟਾਂ ਪਾਈਆਂ, ਨਿਰਮਲ ਸਿੰਘ ਐਸ.ਐਸ. ਨੂੰ ਸਭ ਤੋਂ ਵੱਧ 284 ਵੋਟਾਂ ਪਾ ਕੇ ਕਸ਼ਯਪ ਸਮਾਜ ਨੇ ਇਕ ਨੇਕ, ਇਮਾਨਦਾਰ ਅਤੇ ਸੱਚੇ-ਸੁੱਚੇ ਇਨਸਾਨ ਨੂੰ ਟਰੱਸਟ ਦਾ ਚੇਅਰਮੈਨ ਬਣਨ ਦਾ ਮੌਕਾ ਦਿੱਤਾ। ਦੋ ਸਾਲ ਵਾਸਤੇ ਚੇਅਰਮੈਨ ਦੀ ਚੋਣ ਹੋਈ ਸੀ, ਪਰ ਪਹਿਲਾਂ ਕੋਰੋਨਾ ਕਾਰਣ ਲਗਾਤਾਰ ਦੋ ਸਾਲ ਤੱਕ ਇਹ ਮਿਆਦ ਇਕ ਇਕ ਸਾਲ ਕਰਕੇ ਵਧਾਉਣੀ ਪੈ ਗਈ। ਇਸ ਤੋਂ ਬਾਅਦ ਇਕ ਸਾਲ ਤੱਕ ਟਰੱਸਟ ਦੇ ਅਕਾਉਂਟ ਅਤੇ ਜਮੀਨ ਖਰੀਦ ਦੇ ਘਪਲੇ ਹੋਣ ਦੇ ਇਲਜ਼ਾਮ ਵਿਚ ਨਿਕਲ ਗਿਆ। ਲਗਾਤਾਰ 5 ਸਾਲ ਤੱਕ ਨਿਰਮਲ ਸਿੰਘ ਐਸ.ਐਸ. ਟਰੱਸਟ ਦੇ ਚੇਅਰਮੈਨ ਰਹੇ। ਉਹਨਾਂ ਦੇ ਕਾਰਜਕਾਲ ਦੌਰਾਨ ਕਈ ਕੰਮ ਹੋਏ ਅਤੇ ਕਈ ਅਧੂਰੇ ਰਹਿ ਗਏ।

ਇਹਨਾਂ ਚੋਣਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਜਦੋਂ ਚੇਅਰਮੈਨੀ ਦੀ ਦਾਅਵੇਦਾਰ ਉਮੀਦਵਾਰਾਂ ਨੇ ਆਪਣੇ ਚੋਣ ਮੈਨੀਫੈਸਟੋ ਜਾਰੀ ਕੀਤੇ ਸਨ ਕਿ ਜੇਕਰ ਉਹ ਚੇਅਰਮੈਨ ਬਣਦੇ ਹਨ ਤਾਂ ਟਰੱਸਟ ਅਤੇ ਸਮਾਜ ਦੀ ਬਿਹਤਰੀ ਵਾਸਤੇ ਫਲਾਂ-ਫਲਾਂ ਕੰਮ ਕਰਨਗੇ। ਚੋਣ ਜਿੱਤਣ ਵਾਲੇ ਨਿਰਮਲ ਸਿੰਘ ਐਸ.ਐਸ. ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿਚ ਸੰਗਤ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਕਿ ਉਹ ਚੇਅਰਮੈਨ ਬਣੇ ਤਾਂ ਇਹ ਕੰਮ ਪਹਿਲ ਦੇ ਅਧਾਰ ਤੇ ਕਰਨਗੇ। ਨਿਰਮਲ ਸਿੰਘ ਨੂੰ ਚੇਅਰਮੈਨ ਬਣੇ ਨੂੰ ਪੰਜ ਸਾਲ ਦਾ ਸਮਾਂ ਬੀਤ ਗਿਆ ਜਦਕਿ ਉਹਨਾਂ ਨੂੰ ਦੋ ਸਾਲ ਲਈ ਚੇਅਰਮੈਨ ਚੁਣਿਆ ਗਿਆ ਸੀ। ਹੁਣ ਅਸੀਂ ਉਹਨਾਂ ਵੱਲੋਂ ਸਮਾਜ ਨਾਲ ਕੀਤੇ ਗਏ ਵਾਅਦਿਆਂ ਬਾਰੇ ਵਿਸਤਾਰ ਨਾਲ ਦੇਖਾਂਗੇ ਕਿ ਉਹਨਾਂ ਨੇ ਕਿਹੜੇ ਵਾਅਦੇ ਕੀਤੇ ਸੀ ਅਤੇ ਉਹਨਾਂ ਵਿਚੋਂ 4 ਸਾਲ ਦੇ ਸਮੇਂ ਦੌਰਾਨ ਕਿਹੜੇ ਵਾਅਦੇ ਪੂਰੇ ਕੀਤੇ ਹਨ ਅਤੇ ਕਿਹੜੇ ਰਹਿ ਗਏ ਹਨ ਕਿਉਂਕਿ ਉਹ ਇਕ ਸਾਲ ਦਾ ਸਮਾਂ ਹਿਸਾਬ ਦੇ ਰੌਲੇ ਵਿਚ ਨਿਕਲ ਗਿਆ ਮੰਨਦੇ ਹਨ। ਨਿਰਮਲ ਸਿੰਘ ਐਸ.ਐਸ. ਦੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਦਾ ਵੇਰਵਾ ਇਸ ਤਰ੍ਹਾਂ ਹੈ –

ਸ. ਨਿਰਮਲ ਸਿੰਘ ਐਸ.ਐਸ. ਦਾ ਚੋਣ ਮੈਨੀਫੈਸਟੋ

  1. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹਿਸਾਬ-ਕਿਤਾਬ ਕੰਪਿਊਟਰਾਈਜ਼ਡ ਅਤੇ ਆਨ-ਲਾਈਨ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਮੈਂਬਰ ਕਿਸੇ ਸਮੇਂ ਵੀ ਚੈਕ ਕਰ ਸਕੇ.
  2. ਸ਼ਹੀਦੀ ਜੋੜ ਮੇਲੇ ਤੇ ਆਈਆਂ ਸੰਗਤਾਂ ਵਾਸਤੇ ਜਗ੍ਹਾ ਖਰੀਦੀ ਜਾਏਗੀ ਤਾਂ ਜੋ ਟ੍ਰੈਕਟਰ-ਟਰਾਲੀਆਂ ਆਦਿ ਵਹੀਕਲ ਖੜ੍ਹਾਉਣ ਵਿਚ ਕੋਈ ਮੁਸ਼ਕਲ ਨਾ ਆਵੇ.
  3. ਕਸ਼ਯਪ ਸਮਾਜ ਦੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਪੜ੍ਹਾਈ ਵਿਚ ਹੁਸ਼ਿਆਰ ਹਨ ਉਨ੍ਹਾਂ ਨੂੰ ਉਚ ਸਿੱਖਿਆ ਦੇਣ ਵਾਸਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ.
  4. ਕਸ਼ਯਪ ਸਮਾਜ ਦੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਿਖੇ ਕਰਵਾਏ ਜਾਣਗੇ.
  5. ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਮ ਤੇ ਸਕੂਲ ਖੋਲਿਆ ਜਾਵੇਗਾ ਜਿਸ ਵਿਚ ਪੜ੍ਹਾਈ ਦੇ ਨਾਲ-ਨਾਲ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ.
  6. ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਜੋ ਫਰੀ ਡਿਸਪੈਂਸਰੀ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿਚ ਖੂਨਦਾਨ ਕੈਂਪ ਲਗਵਾਏ ਜਾਣਗੇ.
  7. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਜੰਤਰੀ ਦੇ ਨਾਲ-ਨਾਲ ਉਨ੍ਹਾਂ ਦੀ ਜੀਵਨੀ ਨਾਲ ਸੰਬੰਧਿਤ ਪੁਸਤਕਾਂ ਛਪਵਾ ਕੇ ਸੰਗਤਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਤਾਂ ਜੋ ਧਰਮ ਪ੍ਰਚਾਰ ਹੋ ਸਕੇ.

8.ਆਰਕੀਟੈਕਟ ਪਾਸੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਦਾ ਨਕਸ਼ਾ ਬਣਾ ਕੇ ਉਸਦਾ ਹੋਰ ਜ਼ਿਆਦਾ ਸੁੰਦਰੀਕਰਨ ਕੀਤਾ ਜਾਵੇਗਾ.

  1. ਸੰਗਤਾਂ ਲਈ ਜੋ ਲੰਗਰ ਬਣਾਇਆ ਜਾਂਦਾ ਹੈ ਉਸ ਵਿੱਚ ਤਰੁੱਟੀਆਂ ਨੂੰ ਦੂਰ ਕੀਤਾ ਜਾਵੇਗਾ.
  2. ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਜੋਂ ਜੋ ਕਮਰੇ ਤਿਆਰ ਕਰਵਾਏ ਗਏ ਹਨ ਉਨਹਾਂ ਵਿਚ ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਤੋਂ ਟਰੱਸਟ ਦੀ ਆਮਦਨ ਵਧੇਗੀ.
  3. ਟਰੱਸਟ ਦੇ ਸੰਵਿਧਾਨ ਵਿਚ ਜਨਰਲ ਇਜਲਾਸ ਬੁਲਾ ਕੇ ਸੋਧਾਂ ਕੀਤੀਆਂ ਜਾਣਗੀਆਂ।

ਨਿਰਮਲ ਸਿੰਘ  ਐਸ.ਐਸ. ਨੂੰ ਚੇਅਰਮੈਨ ਬਣੇ ਹੋਏ ਚਾਰ ਸਾਲ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਉਹਨਾਂ ਵੱਲੋਂ ਕੀਤੇ ਗਏ ਕੰਮ ਅਤੇ ਉਸਦੀ ਰਿਪੋਰਟ ਅਸੀਂ ਸੰਗਤ ਨਾਲ ਸਾਂਝੀ ਕਰ ਰਹੇ ਹਾਂ ਕਿ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਵਿਚੋਂ ਕਿੰਨੇ ਪੂਰੇ ਹੋਏ ਅਤੇ ਕਿੰਨੇ ਨਹੀਂ।

  1. ਇਹਨਾਂ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਟਰੱਸਟ ਦਾ ਸਾਰਾ ਅਕਾਉਂਟ ਅੋਨਲਾਈਨ ਕਰਾਂਗੇ ਜਿਹੜਾ ਚਾਰ ਸਾਲਾਂ ਵਿਚ ਨਹੀਂ ਹੋ ਸਕਿਆ।
  2. ਸ਼ਹੀਦੀ ਜੋੜ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਦੇ ਟਰੈਕਟਰ ਟਰਾਲੀਆਂ ਖੜੀ ਕਰਨ ਵਾਸਤੇ ਜਮੀਨ ਖਰਦੀਣੀ ਸੀ। ਜਮੀਨ ਖਰੀਦੀ ਗਈ, ਪਰ ਉਹ ਟਰੱਸਟ ਤੋਂ ਦੂਰ ਹੈ ਅਤੇ ਉਸਦੇ ਬਾਰੇ ਕੋਈ ਹੋਰ ਪਲਾਨਿੰਗ ਬਣ ਰਹੀ ਹੈ।
  3. ਕਸ਼ਯਪ ਸਮਾਜ ਦੇ ਗਰੀਬ ਬੱਚਿਆਂ ਦੀ ਪੜਾਈ ਵਾਸਤੇ ਮਦਦ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਕ ਵੀ ਬੱਚੇ ਦੀ ਮਦਦ ਨਹੀਂ ਕੀਤੀ ਗਈ।
  4. ਗਰੀਬ ਬੱਚੀਆਂ ਦੇ ਅਨੰਦ ਕਾਰਜ ਟਰੱਸਟ ਵਿਚ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕਿੰਨੀਆਂ ਬੱਚੀਆਂ ਦੇ ਅਨੰਦ ਕਾਰਜ ਕੀਤੇ ਗਏ ਹਨ ਜਾਂ ਕੋਈ ਵੀ ਨਹੀਂ ਹੋਇਆ।
  5. ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਮ ਤੇ ਸਕੂਲ ਖੋਲਣ ਦਾ ਵਾਅਦਾ ਕੀਤਾ ਸੀ ਜਿਹੜਾ ਕਿ ਪੂਰਾ ਨਹੀਂ ਹੋਇਆ।
  6. ਫਰੀ ਡਿਸਪੈਂਸਰੀ ਖੋਲਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਕਰ ਸਕੇ।
  7. ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਦਾ ਪ੍ਰਚਾਰ ਕਰਨ ਲਈ ਪੁਸਤਕਾਂ ਛਪਵਾ ਕੇ ਵੰਡਣ ਦਾ ਵਾਅਦਾ ਸੀ ਅਤੇ ਪੁਸਤਕਾਂ ਛਪਵਾ ਕੇ ਵੰਡੀਆਂ ਗਈਆਂ।
  8. ਆਰਕੀਟੈਕਟ ਕੋਲੋਂ ਨਕਸ਼ਾ ਬਣਵਾ ਕੇ ਯਾਦਗਾਰ ਨੂੰ ਹੋਰ ਸੁੰਦਰ ਬਨਾਉਣਾ ਸੀ, ਜਿਸਦਾ ਕੋਈ ਕੰਮ ਨਹੀਂ ਕੀਤਾ ਗਿਆ।
  9. ਸੰਗਤ ਲਈ ਲੰਗਰ ਦੀਆਂ ਤਰੁਟੀਆਂ ਦੂਰ ਕਰਨਾ ਇਕ ਅਹਿਮ ਵਾਅਦਾ ਸੀ, ਜਿਸ ਵਿਚ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ।
  10. ਟਰੱਸਟ ਦੀ ਆਮਦਨੀ ਵਧਾਉਣ ਲਈ ਟਰੱਸਟ ਦੇ ਕਮਰਿਆਂ ਨੂੰ ਯਾਤਰੀਆਂ ਨੂੰ ਕਿਰਾਏ ਤੇ ਦੇਣਾ ਸੀ, ਪਰ ਆਮਦਨੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਤੋਂ ਕਿੰਨੀ ਆਮਦਨੀ ਹੋਈ ਹੈ।

11. ਮੈਂਬਰਾਂ ਦਾ ਜਨਰਲ ਇਜਲਾਸ ਬੁਲਾ ਕੇ ਟਰੱਸਟ ਦੇ ਸੰਵਿਧਾਨ ਵਿਚ ਸੋਧਾਂ ਕਰਨੀਆਂ ਸੀ, ਪਰ ਚਾਰ ਸਾਲ ਦੌਰਾਨ ਕੋਈ ਵੀ ਜਨਰਲ ਇਜਲਾਸ ਨਹੀਂ ਬੁਲਾਇਆ ਗਿਆ।