ਸ਼੍ਰੀਮਤੀ ਪ੍ਰਕਾਸ਼ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮਲ ਹੋਇਆ ਸਮਾਜ ਦਾ ਵੱਡਾ ਇਕੱਠ
ਹਰਜੀਤ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਸਮਾਜ ਦੇ ਹਰੇਕ ਵਰਗ ਤੋਂ ਸ਼ਾਮਲ ਹੋਏ ਪਤਵੰਤੇ ਸੱਜਣ

ਅੰਤਿਮ ਅਰਦਾਸ ਵਿਚ ਸ਼ਾਮਲ ਹੋਇਆ ਵਿਸ਼ਾਲ ਇਕੱਠ
ਅੰਮ੍ਰਿਤਸਰ, 1-8-2025 (ਨਰਿੰਦਰ ਕਸ਼ਯਪ) – ਅੰਮ੍ਰਿਤਸਰ ਤੋਂ ਕਸ਼ਯਪ ਸਮਾਜ ਦੇ ਜਾਣੇ ਪਛਾਣੇ ਸੱਜਣ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਦਫਤਰ ਇੰਚਾਰਜ ਸ. ਹਰਜੀਤ ਸਿੰਘ ਬੈਂਕ ਵਾਲਿਆਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਕਾਸ਼ ਕੌਰ ਨੂੰ ਅੰਤਿਮ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਸ਼ਯਪ ਸਮਾਜ ਦੇ ਨਾਲ ਵੱਖ -ਵੱਖ ਸਮਾਜਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਪਤਵੰਤੇ ਸੱਜਣ ਸ਼ਾਮਲ ਹੋਏ। ਪਰਿਵਾਰ ਵੱਲੋਂ ਪ੍ਰਕਾਸ਼ ਕੌਰ ਦੇ ਨਮਿਤ ਸ਼ਰਧਾਂਜਲੀ ਸਮਾਰੋਹ ਅਤੇ ਅੰਤਿਮ ਅਰਦਾਸ ਸ਼ਹੀਦ ਊਧਮ ਸਿੰਘ ਹਾਲ, ਅੰਮ੍ਰਿਤਸਰ ਵਿਖੇ 1-8-2025 ਨੂੰ ਹੋਈ। ਪਰਿਵਾਰ ਵੱਲੋਂ ਇਸ ਤੋਂ ਪਹਿਲਾਂ ਘਰ ਵਿਖੇ 30-7-2025 ਨੁੂੰ ਆਰੰਭ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 1 ਅਗਸਤ ਨੂੰ ਸਵੇਰੇ 11 ਵਜੇ ਪਾਏ ਗਏ ਜਿੱਥੇ ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਏ।
ਅੰਤਿਮ ਅਰਦਾਸ ਅਤੇ ਸ਼ਰਧਾਂਜਲੀ – ਸ਼੍ਰੀਮਤੀ ਪ੍ਰਕਾਸ਼ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਕੀਰਤਨ ਅਤੇ ਅੰਤਿਮ ਅਰਦਾਸ ਸ਼ਹੀਦ ਊਧਮ ਸਿੰਘ ਹਾਲ ਵਿਖੇ ਹੋਈ। ਇੱਥੇ ਭਾਈ ਤਜਿੰਦਰ ਸਿੰਘ ਦੇ ਰਾਗੀ ਜੱਥੇ ਨੇ ਬਹੁਤ ਹੀ ਸੁੰਦਰ ਕੀਰਤਨ ਕੀਤਾ। ਕੀਰਤਨ ਤੋਂ ਉਪਰੰਤ ਅੰਤਿਮ ਅਰਦਾਸ ਹੋਈ ਅਤੇ ਕੜਾਹ ਪ੍ਰਸ਼ਾਦਿ ਦੀ ਵੇਗ ਵਰਤਾਈ ਗਈ। ਅਰਦਾਸ ਤੋਂ ਬਾਅਦ ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਸ. ਹਰਜੀਤ ਸਿੰਘ ਦਾ ਪਰਿਵਾਰ ਇਕ ਬਹੁਤ ਹੀ ਵਧੀਆ ਸੰਸਕਾਰਾਂ ਵਾਲਾ ਸਮਾਜਿਕ ਪਰਿਵਾਰ ਹੈ। ਜਿੱਥੇ ਇਹਨਾਂ ਆਪਣੇ ਪਰਿਵਾਰ ਨੂੰ ਸੈਟਲ ਕੀਤਾ ਹੈ ਉਥੇ ਨਾਲ ਹੀ ਸਮਾਜ ਵਿਚ ਆਪਣਾ ਚੰਗਾ ਨਾਮ ਕਮਾਇਆ ਹੈ। ਇਸ ਤੋਂ ਅਲਾਵਾ ਅੰਮ੍ਰਿਤਸਰ ਤੋਂ ਕਸ਼ਯਪ ਸਮਾਜ ਦੇ ਆਗੂ ਰਜਿੰਦਰ ਸਿੰਘ ਸਫਰ, ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਅਤੇ ਜੋਗਿੰਦਰ ਸਿੰਘ ਮਰਹਾਲਾ ਨੇ ਸ਼ਰਧਾਂਜਲੀ ਭੇਂਟ ਕੀਤੀ। ਸਟੇਜ ਸਕੱਤਰ ਦੀ ਜਿੰਮੇਵਾਰੀ ਅਖਿਲ ਭਾਰਤੀਆ ਕਸ਼ਯਪ, ਨਿਸ਼ਾਦ, ਕਹਾਰ, ਭੋਈ ਸਮੰਨਵਯ ਸਮਿਤੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਸ਼ਯਪ ਸਮਾਜ ਦੇ ਲੀਡਰ ਹਰਜਿੰਦਰ ਸਿੰਘ ਰਾਜਾ ਨੇ ਨਿਭਾਈ। ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਹਰਜੀਤ ਸਿੰਘ ਦੇ ਵੱਡੇ ਸਪੁੱਤਰ ਮਨਮਿੰਦਰ ਸਿੰਘ ਨੇ ਕੀਤਾ।

ਅੰਤਿਮ ਅਰਦਾਸ ਵਿਚ ਸ਼ਾਮਲ ਹੋਇਆ ਵਿਸ਼ਾਲ ਇਕੱਠ

ਅੰਤਿਮ ਅਰਦਾਸ ਵਿਚ ਸ਼ਾਮਲ ਹੋਇਆ ਵਿਸ਼ਾਲ ਇਕੱਠ

ਕੀਰਤਨ ਕਰਦੇ ਹੋਏ ਭਾਈ ਤਜਿੰਦਰ ਸਿੰਘ ਦਾ ਜੱਥਾ

ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਹਰਜਿੰਦਰ ਸਿੰਘ ਰਾਜਾ

ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹੋਏ ਮਨਵਿੰਦਰ ਸਿੰਘ
ਸ਼ਾਮਲ ਹੋਏ ਪਤਵੰਤੇ ਸੱਜਣ – ਹਰਜੀਤ ਸਿੰਘ ਬੈਂਕ ਵਾਲਿਆਂ ਦੀ ਅੰਮ੍ਰਿਤਸਰ ਵਿਚ ਆਪਣੀ ਇਕ ਪਹਿਚਾਣ ਹੈ। ਸਮਾਜ ਦੇ ਪਰਿਵਾਰਾਂ ਨਾਲ ਇਹਨਾਂ ਦਾ ਚੰਗਾ ਮੇਲ ਜੋਲ ਹੈ। ਦੁੱਖ ਦੀ ਇਸ ਘੜੀ ਵਿਚ ਇਹਨਾਂ ਦੇ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਨ ਅਤੇ ਅੰਤਿਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸੱਜਣ, ਕਸ਼ਯਪ ਸਮਾਜ ਦੇ ਸਾਥੀ, ਵੱਖ ਵੱਖ ਸਭਾਵਾਂ ਦੇ ਅਹੁਦੇਦਾਰ ਅਤੇ ਰਾਜਨੀਤਿ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਹਨਾਂ ਵਿਚ ਸ. ਕਸ਼ਮੀਰ ਸਿੰਘ ਰੁਮਾਲਿਆਂ ਵਾਲੇ ਪਰਿਵਾਰ ਸਮੇਤ, ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਸੀਨੀਅਰ ਮੀਤ ਚੇਅਰਮੈਨ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਬਲਦੇਵ ਸਿੰਘ ਲੁਹਾਰਾ, ਗੁਰਦਿਆਲ ਸਿੰਘ ਖਾਲੜਾ (ਲਿੱਲੀ ਰਿਸੋਰਟ ਅੰਮ੍ਰਿਤਸਰ), ਰਜਿੰਦਰ ਸਿੰਘ ਆਰ.ਜੀ. ਫਾਰਮਾ, ਅਮਰੀਕ ਸਿੰਘ ਪਠਾਨਕੋਟ, ਬਲਦੇਵ ਸਿੰਘ ਪਠਾਨਕੋਟ, ਦਵਿੰਦਰ ਸਿੰਘ ਸਾਗਰ ਇਲੈਕਟ੍ਰੀਕਲ, ਪ੍ਰੇਮ ਸਿੰਘ, ਜਸਪਾਲ ਸਿੰਘ, ਸਭਾ ਦੇ ਸਾਬਕਾ ਪ੍ਰਧਾਨ ਸੱਤਪਾਲ ਸਿੰਘ ਮੁੱਲੇ, ਮਨਮੋਹਨ ਸਿੰਘ, ਸੁੱਚਾ ਸਿੰਘ ਕੁਲਚਾ ਲੈਂਡ, ਗੁਰਚਰਨ ਸਿੰਘ, ਗੁਰਦੁਆਰਾ ਬਾਬਾ ਹਿੰਮਤ ਸਿੰਘ ਮਾਲ ਮੰਡੀ ਤੋਂ ਪਰਮਜੀਤ ਸਿੰਘ, ਹਰਭਜਨ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ ਸਨਸ਼ਾਈਨ ਦੇ ਪਰਿਵਾਰਕ ਮੈਂਬਰ, ਬਲਵਿੰਦਰ ਸਿੰਘ ਮਿਲਨ ਮੀਟ, ਕੁਲਦੀਪ ਸਿੰਘ ਜੰਮੂ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਅੰਤਰਯਾਮੀ ਕਲੋਨੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਹਰਜੀਤ ਸਿੰਘ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸ ਤੋਂ ਬਾਅਦ ਗੁਰਦੁਆਰਾ ਬਾਬਾ ਹਿੰਮਤ ਸਿੰਘ ਮਾਲ ਮੰਡੀ ਕਮੇਟੀ ਵੱਲੋਂ ਵੀ ਪਰਿਵਾਰ ਨੂੰ ਸਿਰੋਪਾਓ ਭੇਂਟ ਕੀਤਾ ਗਿਆ।
ਲੰਗਰ – ਪਰਿਵਾਰ ਵੱਲੋਂ ਅੰਤਿਮ ਅਰਦਾਸ ਵਿਚ ਸ਼ਾਮਲ ਸੰਗਤਾਂ ਨੇ ਲਈ ਗੁਰੂ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸਵੇਰੇ ਨਾਸ਼ਤੇ ਵਿਚ ਪਕੌੜੇ, ਚਾਹ, ਕੌਫੀ, ਕੋਲਡ ਡਰਿੰਕ, ਮਠਿਆਈ ਆਦਿ ਦਾ ਪ੍ਰਬੰਧ ਸੀ। ਦੁਪਹਿਰ ਨੂੰ ਗੁਰੂ ਦੇ ਲੰਗਰ ਦੌਰਾਨ ਵਧੀਆ ਰੋਟੀ, ਪੂੜੀਆਂ, ਆਈਸ ਕ੍ਰੀਮ, ਹਲਵੇ ਦਾ ਬਹੁਤ ਵਧੀਆ ਪ੍ਰਬੰਧ ਸੀ ਜਿਸਦਾ ਆਈ ਹੋਈ ਸਾਰੀ ਸੰਗਤ ਨੇ ਸਵਾਦ ਮਾਣਿਆ।
ਪਰਿਵਾਰ – ਹਰਜੀਤ ਸਿੰਘ ਦਾ ਵਿਆਹ 24 ਮਾਰਚ 1969 ਨੂੰ ਸ. ਅਰਜੁਨ ਸਿੰਘ (ਰਿਟਾ. ਡੀ.ਐਸ.ਪੀ.) ਅਤੇ ਸ਼੍ਰੀਮਤੀ ਸਵਰਨ ਕੌਰ ਦੀ ਸਪੁੱਤਰੀ ਪ੍ਰਕਾਸ਼ ਕੌਰ ਨਾਲ ਹੋ ਗਿਆ। 1973 ’ਚ ਬੇਟੀ ਗੁਰਸ਼ਰਨ ਕੌਰ ਦੇ ਜਨਮ ਨਾਲ ਘਰ ਦੀਆਂ ਖੁਸ਼ੀਆਂ ਵਧਣ ਲੱਗ ਪਈਆਂ। 1975 ਵਿਚ ਦੂਸਰੀ ਬੇਟੀ ਗੁਰਮੀਤ ਕੌਰ ਦਾ ਜਨਮ ਹੋਇਆ। 1978 ਨੂੰ ਬੇਟੇ ਮਨਵਿੰਦਰ ਸਿੰਘ ਦੇ ਜਨਮ ਨਾਲ ਸਾਰਾ ਘਰ ਖੁਸ਼ੀਆਂ ਨਾਲ ਮਹਿਕਣ ਲੱਗ ਪਿਆ। 1980 ਵਿਚ ਛੋਟੇ ਬੇਟੇ ਗੁਰਪ੍ਰੀਤ ਦੇ ਜਨਮ ਨਾਲ ਭੈਣਾਂ ਅਤੇ ਭਰਾਵਾਂ ਦੀਆਂ ਜੋੜੀਆਂ ਬਣ ਗਈਆਂ। ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਅਤੇ ਸੈਟਲ ਕੀਤਾ। ਚਾਰੇ ਹੀ ਬੱਚੇ ਵਿਆਹੇ ਹੋਏ ਹਨ ਅਤੇ ਆਪਣੇ ਪਰਿਵਾਰਾਂ ਨਾਲ ਖੁਸੀਆਂ ਭਰਿਆ ਜੀਵਨ ਬਿਤਾ ਰਹੇ ਹਨ। ਪਰਿਵਾਰ ਵਿਚ ਵੱਡੇ ਸਪੁੱਤਰ ਮਨਵਿੰਦਰ ਸਿੰਘ ਦੇ ਘਰ ਇਕ ਬੇਟਾ ਅਤੇ ਬੇਟੀ ਹਨ ਜਦਕਿ ਛੋਟੇ ਸਪੁੱਤਰ ਗੁਰਪ੍ਰੀਤ ਸਿੰਘ ਦੇ ਘਰ ਇਕ ਬੇਟੀ ਅਤੇ ਇਕ ਬੇਟਾ ਹਨ। ਮਨਵਿੰਦਰ ਸਿੰਘ ਦਾ ਬੇਟਾ ਕੈਨੇਡਾ ਵਿਚ ਪੀ.ਆਰ. ਹੈ ਅਤੇ ਆਪਣਾ ਰੈਸਟੋਰੈਂਟ ਚਲਾ ਰਿਹਾ ਹੈ ਜਦਕਿ ਬਾਕੀ ਬੱਚੇ ਪੜਾਈ ਕਰ ਰਹੇ ਹਨ। ਇਸ ਤਰ੍ਹਾਂ ਬੇਟੀਆਂ ਵੀ ਆਪਣੇ ਪਰਿਵਾਰ ਵਿਚ ਸੈਟਲ ਹਨ ਅਤੇ ਖੁਸ਼ੀਆਂ ਭਰਿਆ ਜੀਵਨ ਬਿਤਾ ਰਹੀਆਂ ਹਨ।

ਹਰਜੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਦੇ ਹੋਏ ਗੁਰਦੁਆਰਾ ਸਾਹਿਬ ਦੀ ਕਮੇਟੀ

ਲੰਗਰ ਦਾ ਅਨੰਦ ਲੈਂਦੇ ਹੋਏ ਆਈ ਹੋਈ ਸੰਗਤ
