KASHYAP RAJPUT MEHRA SABHA (Regd.) Moga
Baba Himmat Singh Nagar, Zira Road, Moga
Contact No. : 98031-09192
Foundation Stone Laid on 27-2-2018
Executive Comettee Members

President
Nirmal Singh Minia
Contact No. : 98031-09192

General Secretary
Basant Singh Mehra
Contact No. : 94780-42940

Cashier
Jasvir Singh
Contact No. : 96468-23553

Pattron
Maluk Singh Lohara
Contact No. : 94632-31659

Chairman
Avtar Singh Malhotra
Contact No. : 94780-42940

Sr. Vice President
Jaspreet Singh
Contact No. : 97811-00410

Vice Chairman
Jagroop Singh
Contact No. :

Advisor
Raj Kumar Handa
Contact No. : 98143-28559

Propoganda Secretary
Sewa Singh
Contact No. :
ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੀ ਵੱਡੀ ਪ੍ਰਾਪਤੀ
ਬਾਬਾ ਮੋਤੀ ਰਾਮ ਮਹਿਰਾ ਕੰਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ

ਮੋਗਾ, 27-2-2018 (ਅਨਿਲ ਕੁਮਾਰ) – ‘ਆਪਣੀ ਕੌਮ ਦੇ ਸ਼ਹੀਦਾਂ ਦੀ ਯਾਦਗਾਰਾਂ ਸਥਾਪਿਤ ਕਰਨ ਵਾਲੀਆਂ ਕੌਮਾਂ ਹਮੇਸ਼ ਚੜਦੀ ਕਲਾ ‘ਚ ਰਹਿੰਦੀਆਂ ਹਨ ਅਤੇ ਉਹਨਾਂ ਦਾ ਨਾਮ ਸਦਾ ਹੀ ਇਤਿਹਾਸ ‘ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ.’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਨੇ ਮੋਗਾ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ‘ਚ ਬਣ ਰਹੇ ਕੰਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ.
ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਨੇ ਸਮਾਜ ‘ਚ ਇਕ ਮਿਸਾਲ ਪੇਸ਼ ਕਰਦੇ ਹੋਏ ਥੋੜੇ ਹੀ ਸਮੇਂ ‘ਚ ਮੋਗਾ ‘ਚ 30 ਮਰਲੇ ਦਾ ਇਕ ਪਲਾਟ ਖਰੀਦ ਲਿਆ. ਸਭਾ ਦੇ ਮੈਂਬਰਾਂ ਨੇ ਪ੍ਰਧਾਨ ਸ. ਨਿਰਮਲ ਸਿੰਘ ਮੀਨੀਆ ਦੀ ਅਗਵਾਈ ਹੇਠ ਦਿਨ ਰਾਤ ਮਿਹਨਤ ਕਰਕੇ ਮੋਗਾ ਦੇ ਕਸ਼ਯਪ ਸਮਾਜ ਨੂੰ ਜੋੜਿਆ ਅਤੇ ਇਥੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ‘ਚ ਇਕ ਕੰਮਿਊਨਿਟੀ ਹਾਲ ਬਨਾਉਣ ਦਾ ਫੈਸਲਾ ਕੀਤਾ. ਆਪਣੀ ਪਲਾਨਿੰਗ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸਭਾ ਵੱਲੋਂ 27 ਫਰਵਰੀ 2018 ਨੂੰ ਕੰਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ. ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ. ਇਸ ਤੋਂ ਬਾਅਦ ਸੰਤ ਗੁਰਦੀਪ ਸਿੰਘ ਜੀ ਨੇ ਆਪਣੇ ਕਰ-ਕਮਲਾਂ ਨਾਲ ਨੀਂਹ ਪੱਥਰ ਦਾ ਉਦਘਾਟਨ ਕੀਤਾ. ਇਸ ਦੌਰਾਨ ਢਾਡੀ ਜੱਥੇ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ. ਇਸ ਤੋਂ ਉਪਰੰਤ ਡਾ. ਮਨਮੋਹਨ ਸਿੰਘ ਭਾਗੋਵਾਲੀਆ, ਕਾਂਗਰਸ ਆਗੂ ਗੁਰਪ੍ਰੀਤ ਸਿੰਘ ਹੈਪੀ, ਪ੍ਰੇਮ ਸਿੰਘ ਮੰਡੀ ਗੋਬਿੰਦਗੜ, ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ ਨੇ ਆਪਣੇ ਵਿਚਾਰ ਪੇਸ਼ ਕੀਤੇ. ਨੀਂਹ ਪੱਥਰ ਰੱਖਣ ਵਾਲੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕੰਮਿਊਨਿਟੀ ਹਾਲ ਦੀ ਉਸਾਰੀ ਵਾਸਤੇ 51000/- ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਵਾਅਦਾ ਕੀਤਾ ਕਿ ਉਹ ਹਰ ਸੰਭਵ ਸਹਾਇਤਾ ਕਰਨਗੇ.
ਸਭਾ ਵੱਲੋਂ ਇਸ ਮੌਕੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਅੱਠਵਾਂ ਸ਼ਹੀਦੀ ਸਮਾਗਮ ਵੀ ਕਰਵਾਇਆ ਗਿਆ. ਸਮਾਗਮ ‘ਚ ਹੋਰਨਾਂ ਤੋਂ ਅਲਾਵਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟ੍ਰੱਸਟ ਸ਼੍ਰੀ ਫਤਿਹਗੜ• ਸਾਹਿਬ ਤੋਂ ਸ. ਗੁਰਦੇਵ ਸਿੰਘ ਨਾਭਾ ਆਪਣੇ ਸਾਥੀਆਂ ਨਾਲ, ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ਼੍ਰੀ ਅਨਿਲ ਕੁਮਾਰ ਅਤੇ ਟੌਪ ਨਿਊਜ਼ ਤੋਂ ਸ. ਸਤਿੰਦਰ ਸਿੰਘ ਰਾਜਾ ਉਚੇਚੇ ਤੌਰ ਤੇ ਸ਼ਾਮਲ ਹੋਏ. ਸਭਾ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਅਤੇ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ. ਇਸ ਦੌਰਾਨ ਸੰਗਤ ਵਾਸਤੇ ਗਰਮ ਦੁੱਧ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ. ਸਭਾ ਦੇ ਮੈਂਬਰਾਂ ਸਰਪ੍ਰਸਤ ਡਾ. ਮਲੂਕ ਸਿੰਘ ਲੋਹਾਰਾ, ਪ੍ਰਧਾਨ ਸ. ਨਿਰਮਲ ਸਿੰਘ ਮੀਨੀਆ, ਜਨਰਲ ਸੈਕਟਰੀ ਬਸੰਤ ਸਿੰਘ ਨੈਸਲੇ, ਅਵਤਾਰ ਸਿੰਘ ਮਲਹੋਤਰਾ, ਜਸਪ੍ਰੀਤ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਬੀਬੀ ਰਾਣੀ, ਪ੍ਰੇਮ ਸਿੰਘ, ਬੰਸੀ ਲਾਲ, ਗਿਆਨੀ ਬਾਜ ਸਿੰਘ, ਸੰਤ ਰਾਮ ਸਿੰਘ, ਸਤਨਾਮ ਸਿੰਘ ਜੈਤੋਵਾਲ, ਬੂਟਾ ਸਿੰਘ ਆਦਿ ਨੇ ਆਪਣੀ ਜਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾਈ.
ਕਸ਼ਯਪ ਕ੍ਰਾਂਤੀ ਦੀ ਸਮੁੱਚੀ ਟੀਮ ਵੱਲੋਂ ਕਸ਼ਯਪ ਰਾਜਪੂਤ ਮਹਿਰਾ ਸਭਾ ਨੂੰ ਉਹਨਾਂ ਦੀ ਇਸ ਪ੍ਰਾਪਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸਭਾ ਇਸੇ ਤਰ•ਾਂ ਤਰੱਕੀ ਕਰਦੀ ਰਹੇ.