ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ 11ਵਾਂ ਸਲਾਨਾ ਸ਼ਹੀਦੀ ਸਮਾਗਮ
ਮੁੱਖ ਮਹਿਮਾਨ ਐਮ.ਐਲ.ਏ. ਡਾ. ਹਰਜੋਤ ਕਮਲ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਮੈਂਬਰ
ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਮੈਂਬਰ
ਮੋਗਾ, 22-2-2021 (ਕ.ਕ.ਪ.) – ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿਚ ਗਰਮ ਦੁੱਧ ਦੀ ਸੇਵਾ ਕਰਨ ਦੇ ਬਦਲੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤੇ ਗਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 11ਵਾਂ ਸਲਾਨਾ ਸ਼ਹੀਦੀ ਸਮਾਗਮ ਮੋਗਾ ਵਿਖੇ ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਵੱਲੋਂ ਬੜੀ ਸ਼ਰਧਾ ਅਤੇ ਸਤਿਕਰਾਰ ਨਾਲ ਕਰਵਾਇਆ ਗਿਆ। ਸਭਾ ਵੱਲੋਂ ਪ੍ਰਧਾਨ ਸ. ਨਿਰਮਲ ਸਿੰਘ ਮੀਨੀਆ ਦੀ ਅਗਵਾਈ ਹੇਠ ਭਾਈ ਹਿੰਮਤ ਸਿੰਘ ਨਗਰ, ਜੀਰਾ ਰੋਡ, ਮੋਗਾ ਵਿਖੇ ਬਣ ਰਹੀ ਬਾਬਾ ਜੀ ਦੀ ਯਾਦਗਾਰ ਵਿਖੇ ਇਹ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਭਾ ਵੱਲੋਂ 20-2-2021 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਸਦਾ ਭੋਗ 22 ਫਰਵਰੀ 2021 ਨੂੰ ਸਵੇਰੇ ਪਾਇਆ ਗਿਆ। ਭੋਗ ਤੋਂ ਉਪਰੰਤ ਭਾਈ ਗੁਰਸਰਨਜੀਤ ਸਿੰਘ ਤਲਵੰਡੀ ਭਾਈ ਵਾਲਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਬਾਰੇ ਦੱਸਿਆ।
ਇਸ ਦੌਰਾਨ ਆਈ ਹੋਏ ਸੰਗਤ ਵਾਸਤੇ ਗਰਮ ਦੁੱਧ ਅਤੇ ਬਿਸਕੁਟ ਦਾ ਲੰਗਰ ਚੱਲਦਾ ਰਿਹਾ। ਸਭਾ ਦੇ ਮੈਂਬਰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਸਨ। ਇਸ ਤੋਂ ਉਪਰੰਤ ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਵਿਸਥਾਰ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਇਹਨਾਂ ਤੋਂ ਅਲਾਵਾ ਕਰਮਜੀਤ ਸਿੰਘ ਕੌੜਾ, ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਸ਼੍ਰੀ ਨਰਿੰਦਰ ਕਸ਼ਯਪ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਸ਼ਯਪ ਸਮਾਜ ਨੂੰ ਇਕਜੁਟ ਹੋਣ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਫਤਿਹਗੜ ਸਾਹਿਬ ਟਰੱਸਟ ਦੇ ਮੈਂਬਰ ਬਣਨ ਲਈ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਮੋਗਾ ਸਭਾ ਬਹੁਤ ਵਧੀਆ ਕੰਮ ਕਰ ਰਹੀ ਹੈ। ਉਹਨਾਂ ਕਸ਼ਯਪ ਸਮਾਜ ਦੀ ਲੀਡਰਸ਼ਿਪ ਨੂੰ ਰਾਜ ਪੱਧਰੀ ਸਮਾਗਮ ਮੋਗਾ ਵਿਖੇ ਕਰਵਾਉਣ ਲਈ ਕਿਹਾ ਅਤੇ ਆਪਣੇ ਵੱਲੋਂ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ। ਸਭਾ ਦੇ ਪ੍ਰਧਾਨ ਸ. ਨਿਰਮਲ ਸਿੰਘ ਮੀਨੀਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਆਏ ਹੋਏ ਵਿਸ਼ੇਸ਼ ਮਹਿਮਾਨਾਂ ਅਤੇ ਸਹਿਯੋਗੀ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਮਗਾਮ ਵਿਚ ਸਰਪੰਚ ਹਰਦੇਵ ਸਿੰਘ ਧੱਲੇਕੇ, ਬਲਾਕ ਸੰਮਤੀ ਮੈਂਬਰ ਨਛੱਤਰ ਸਿੰਘ, ਰਣਧੀਰ ਸਿੰਘ, ਬੀਬੀ ਕਮਲਜੀਤ ਕੌਰ ਧੱਲੇ ਕੇ, ਕੁਲਵਿੰਦਰ ਸਿੰਘ ਚੱਕੀਆਂ, ਅਸ਼ੋਕ ਧਮੀਜਾ, ਕੋਂਸਲਰ ਜਗਦੀਪ ਸਿੰਘ ਜੱਗੂ, ਕੋਂਸਲਰ ਤਰਸੇਮ ਸਿੰਘ, ਦਵਿੰਦਰ ਸਿੰਘ ਰਣੀਆ, ਕੋਂਸਲਰ ਸੁਰਿੰਦਰ ਸਿੰਘ ਗੋਗਾ, ਡਾ. ਹਰਨੇਕ ਸਿੰਘ ਰੋਡੇ, ਸਤਨਾਮ ਸਿੰਘ ਅਜੀਤਵਾਲ, ਮਤਵਾਲ ਸਿੰਘ ਕੋਂਸਲਰ, ਪੂਰਨ ਸਿੰਘ ਡਿਪਟੀ, ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਉਸ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਦੌਰਾਨ ਸਭਾ ਦੇ ਸਰਪ੍ਰਸਤ ਡਾ. ਮਲੂਕ ਸਿੰਘ ਲੋਹਾਰਾ, ਜਨਰਲ ਸਕੱਤਰ ਬਸੰਤ ਸਿੰਘ ਮਹਿਰਾ, ਕੈਸ਼ੀਅਰ ਜਸਬੀਰ ਸਿੰਘ, ਚੇਅਰਮੈਨ ਅਵਤਾਰ ਸਿੰਘ ਮਲਹੋਤਰਾ, ਵਾਈਸ ਪ੍ਰਧਾਨ ਜਸਪ੍ਰੀਤ ਸਿੰਘ, ਓਮ ਪ੍ਰਕਾਸ਼, ਰਾਜ ਕੁਮਾਰ ਹਾਂਡਾ, ਜਗਰੂਪ ਸਿੰਘ ਖੋਖਰ, ਸੁਰਿੰਦਰ ਪਵਾਰ, ਸੇਵਾ ਸਿੰਘ, ਅਮਨਦੀਪ ਸਿੰਘ (ਲਾਡੀ), ਭੁਪਿੰਦਰ ਸਿੰਘ, ਅਮਰਜੀਤ ਸਿੰਘ, ਬੰਸੀ ਲਾਲ ਮਹਿਰਾ, ਚੰਨਣ ਸਿੰਘ, ਸਤਨਾਮ ਸਿੰਘ ਅਜੀਤਵਾਲ, ਪ੍ਰੇਮ ਸਿੰਘ, ਰਜਨੀਸ਼ ਕੁਮਾਰ, ਪੂਰਨ ਸਿੰਘ, ਇੰਦਰਜੀਤ ਸਿੰਘ ਆਦਿ ਮੈਂਬਰਾਂ ਨੇ ਪੂਰੀ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਗਮ ਨੂੰ ਸਫਲ ਬਣਾਇਆ।