You are currently viewing Baldev Singh Kapsyn Wife Bachan Kaur Lefts For Heaven on 29-11-2025

Baldev Singh Kapsyn Wife Bachan Kaur Lefts For Heaven on 29-11-2025

ਬਲਦੇਵ ਸਿੰਘ ਕੈਪਸਨ ਦੀ ਪਤਨੀ ਬਚਨ ਕੌਰ ਹੋਏ ਸਵਰਗਵਾਸ

ਪਤੀ ਅਤੇ ਬੇਟਿਆਂ ਨੇ ਕੀਤਾ ਅੰਤਿਮ ਸੰਸਕਾਰ

ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਬੇਟਾ ਨਰਿੰਦਰਜੀਤ ਸਿੰਘ

ਕਪੂਰਥਲਾ, 29-11-2025 (ਮੀਨਾਕਸ਼ੀ ਕਸ਼ਯਪ) – ਕਪੂਰਥਲਾ ਸ਼ਹਿਰ ਦੇ ਮਸ਼ਹੂਰ ਇੰਡਸਟ੍ਰੀਲਿਸਟ ਕੈਪਸਨ ਗਰੁੱਪ ਆਫ ਕੰਪਨੀਜ਼ ਦੇ ਮਾਲਕ, ਉਘੇ ਸਮਾਜ ਸੇਵੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਦੇਵ ਸਿੰਘ ਕੈਪਸਨ ਨੂੰ ਉਸ ਸਮੇਂ ਵੱਡਾ ਦੁੱਖ ਪਹੁੰਚਿਆ ਜਦੋਂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਬਚਨ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਬਚਨ ਕੌਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ 29 ਨਵੰਬਰ ਨੂੰ ਸਵੇਰੇ 11 ਵਜੇ ਉਹਨਾਂ ਆਪਣੀ ਜਿੰਦਗੀ ਦੇ ਆਖਰੀ ਸਾਹ ਲਏ। ਪਰਿਵਾਰ ਦੇ ਮੈਂਬਰ ਉਸੇ ਸਮੇਂ ਹੀ ਘਰ ਪਹੁੰਚ ਗਏ। ਜਿਸ ਕਿਸੇ ਨੂੰ ਵੀ ਇਸ ਦੁੱਖਦ ਘਟਨਾ ਬਾਰੇ ਪਤਾ ਲੱਗਾ ਉਹ ਉਸੇ ਸਮੇਂ ਹੀ ਸ. ਬਲਦੇਵ ਸਿੰਘ ਨਾਲ ਦੁੱਖ ਪ੍ਰਗਟ ਕਰਨ ਲਈ ਇਹਨਾਂ ਦੇ ਘਰ ਪਹੁੰਚ ਗਿਆ।
ਸ਼੍ਰੀਮਤੀ ਬਚਨ ਕੌਰ ਦਾ ਅੰਤਿਮ ਸੰਸਕਾਰ ਕਪੂਰਥਲਾ ਦੇ ਸ਼ਮਸ਼ਾਨਘਾਟ ਵਿਖੇ ਸ਼ਾਮ 5 ਵਜੇ ਕੀਤਾ ਗਿਆ। ਪਤੀ ਸ. ਬਲਦੇਵ ਸਿੰਘ, ਬੇਟੇ ਨਰਿੰਦਰਜੀਤ ਸਿੰਘ ਅਤੇ ਜੰਗਵੀਰ ਸਿੰਘ ਨੇ ਮਿ੍ਰਤਕ ਦਾਹ ਦਾ ਅੰਤਿਮ ਸੰਸਕਾਰ ਕੀਤਾ। ਦੁੱਖ ਦੇ ਇਸ ਮੌਕੇ ਰਿਸ਼ਤੇਦਾਰ, ਦੋਸਤ ਅਤੇ ਕਪੂਰਥਲਾ ਸ਼ਹਿਰ ਦੇ ਸਮਾਜਿਕ ਅਤੇ ਇੰਡਸਟ੍ਰੀ ਨਾਲ ਜੁੜੇ ਹੋਏ ਸੱਜਣ ਸ਼ਾਮਲ ਹੋਏ। ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਵਿਜੇ ਕੁਮਾਰ, ਨਰਿੰਦਰ ਕਸ਼ਯਪ ਅਤੇ ਕਸ਼ਯਪ ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਸ਼ਾਮਿਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੰਸਕਾਰ ਤੋਂ ਬਾਅਦ ਅਲਾਣੀਆਂ ਦਾ ਪਾਠ ਮਾਰਕਫੈਡ ਚੌਂਕ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ।
ਸ਼੍ਰੀਮਤੀ ਬਚਨ ਕੌਰ ਜੀ ਇਕ ਬਹੁਤ ਹੀ ਧਾਰਮਿਕ ਅਤੇ ਨੇਕ ਉਚ ਵਿਚਾਰਾਂ ਵਾਲੀ ਔਰਤ ਸੀ। ਸ. ਬਲਦੇਵ ਸਿੰਘ ਨਾਲ ਇਹਨਾਂ ਦਾ ਵਿਆਹ 6 ਸਿਤੰਬਰ 1969 ਨੂੰ ਹੋਇਆ। ਜਿੰਦਗੀ ਦੇ 56 ਸਾਲ ਇਕੱਠੇ ਬਤੀਤ ਕਰਦੇ ਹੋਏ. ਕਈ ਉਤਾਰ-ਚੜਾਓ ਦੇਖਦੇ ਹੋਏ ਪਰਿਵਾਰਕ ਜਿੰਮੇਵਾਰੀਆਂ ਨਿਭਾਈਆਂ। ਇਸਦੇ ਨਾਲ ਹੀ ਸਮਾਜ ਵਿਚ ਵੀ ਆਪਣੀ ਇਕ ਪਹਿਚਾਣ ਬਣਾਈ। ਅਖੀਰ ਨੂੰ 29 ਨਵੰਬਰ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦਿੰਦੇ ਹੋਏ ਬਚਨ ਕੌਰ ਜੀ ਪ੍ਰਮਾਤਮਾ ਦੇ ਚਰਣਾਂ ਵਿਚ ਜਾ ਵਿਰਾਜੇ। ਸ. ਬਲਦੇਵ ਸਿੰਘ ਜੀ ਨੇ ਆਪਣੀ ਪਤਨੀ ਦਾ ਸਾਥ ਨਿਭਾਉਂਦੇ ਹੋਏ ਹਰ ਸਮੇਂ ਉਹਨਾਂ ਦਾ ਪੂਰਾ ਧਿਆਨ ਰੱਖਿਆ।
ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ. ਬਲਦੇਵ ਸਿੰਘ ਕੈਪਸਨ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ ਕਰਨ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸਮਰਥਾ ਦੇਣ।

ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਪਰਿਵਾਰਕ ਮੈਂਬਰ

ਅੰਤਿਮ ਸੰਸਕਾਰ ਕਰਦੇ ਹੋਏ ਸ. ਬਲਦੇਵ ਸਿੰਘ ਕੈਪਸਨ, ਨਰਿੰਦਰਜੀਤ ਸਿੰਘ ਅਤੇ ਜੰਗਵੀਰ ਸਿੰਘ

Leave a Reply