15ਵਾਂ ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ 12-10-2025 ਨੂੰ ਬੱਲੇ ਬੱਲੇ ਫਾਰਮ ਜਲੰਧਰ ਵਿਖੇ ਹੋਵੇਗਾ
ਸੰਮੇਲਨ ਵਿਚ ਦੇਸ਼-ਵਿਦੇਸ਼ ਤੋਂ ਚੰਗੇ ਅਤੇ ਪੜ੍ਹੇ-ਲਿਖੇ ਪਰਿਵਾਰ ਹੋ ਰਹੇ ਸ਼ਾਮਲ

ਮੀਟਿੰਗ ਵਿਚ ਸ਼ਾਮਲ ਅਨੂਪ ਭਾਰਦਵਾਜ, ਨਰਿੰਦਰ ਕਸ਼ਯਪ, ਰਾਜ ਕੁਮਾਰ, ਸੁਖਦੇਵ ਸਿੰਘ ਰਾਜ, ਬਲਦੇਵ ਰਾਜ ਪੰਨਾ, ਲੱਕੀ ਸੰਸੋਆ, ਪਰਮਜੀਤ ਸਿੰਘ
ਜਲੰਧਰ, (ਮੀਨਾਕਸ਼ੀ ਕਸ਼ਯਪ) – ਉਤਰ ਭਾਰਤ ਅਤੇ ਦੇਸ਼-ਵਿਦੇਸ਼ ਵਿਚ ਰਹਿੰਦੇ ਕਸ਼ਯਪ ਰਾਜਪੂਤ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਅਤੇ ਉਹਨਾਂ ਦੀ ਜਾਣ-ਪਛਾਣ ਕਰਵਾਉਣ ਵਾਲਾ 15ਵਾਂ ਪਰਿਵਾਰ ਸੰਮੇਲਨ 12-10-2025 ਨੂੰ ਜਲੰਧਰ ਦੇ ਬੱਲੇ ਬੱਲੇ ਫਾਰਮਜ਼ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਦੀਆਂ ਤਿਆਰੀਆਂ ਵਾਸਤੇ ਇਕ ਵਿਸ਼ੇਸ਼ ਮੀਟਿੰਗ ਨਰਿੰਦਰ ਕਸ਼ਯਪ ਦੇ ਨਿਵਾਸ ਅਸਥਾਨ ਤੇ ਕੀਤੀ ਗਈ। ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਵੱਲੋਂ ਜਾਣਕਾਰੀ ਦਿੰਦੇ ਹੋਏ ਨਰਿੰਦਰ ਕਸ਼ਯਪ ਨੇ ਦੱਸਿਆ ਕਿ ਸਿਰਫ ਉਹਨਾਂ ਦੀ ਸੰਸਥਾ ਵੱਲੋਂ ਹੀ ਪੰਜਾਬ ਵਿਚ ਇਹ ਪਰਿਵਾਰ ਸੰਮੇਲਨ ਕਰਵਾਇਆ ਜਾਂਦਾ ਹੈ। ਇਸ ਸੰਮੇਲਨ ਵਿਚ ਕਸ਼ਯਪ ਸਮਾਜ ਦੇ ਚੰਗੇ ਪੜ੍ਹੇ ਲਿਖੇ, ਅਫਸਰ ਅਤੇ ਵਧੀਆ ਬਿਜ਼ਨਸ ਵਾਲੇ ਪਰਿਵਾਰ ਸ਼ਾਮਲ ਹੁੰਦੇ ਹਨ ਜਿੱਥੇ ਸਾਰਿਆਂ ਦੀ ਆਪਸੀ ਜਾਣ ਪਛਾਣ ਕਰਵਾਈ ਜਾਂਦੀ ਹੈ ਅਤੇ ਇਕ ਦੂਜੇ ਨਾਲ ਮਿਲਾਇਆ ਜਾਂਦਾ ਹੈ। ਇਸਦੇ ਨਾਲ ਹੀ ਸਮਾਜ ਵਿਚ ਆ ਰਹੀ ਬੱਚਿਆਂ ਦੇ ਰਿਸ਼ਤੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਉਹਨਾਂ ਦੀ ਵੀ ਆਪਸੀ ਪਹਿਚਾਣ ਕਰਵਾਈ ਜਾਂਦੀ ਹੈ। ਇਸ ਪਰਿਵਾਰ ਸੰਮੇਲਨ ਵਿਚ ਕਸ਼ਯਪ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ ਲਾਈਫ ਟਾਈਮ ਅਚੀਵਮੈਂਟ ਅਵਾਰਡ, ਕਿਸੇ ਵੀ ਖੇਤਰ ਵਿਚ ਕੋਈ ਪੋਜੀਸ਼ਨ ਹਾਸਲ ਕਰਨ ਵਾਲਿਆਂ ਬੱਚਿਆਂ ਨੂੰ ਰਾਈਜ਼ਿੰਗ ਸਟਾਰ ਅਤੇ ਆਪਣੇ ਕੰਮ ਨਾਲ ਸਮਾਜ ਦਾ ਨਾਮ ਰੋਸ਼ਨ ਕਰਨ ਵਾਲਿਆਂ ਸਾਥੀਆਂ ਨੂੰ ਵੀ ਕਸ਼ਯਪ ਰਤਨ ਅਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ।
ਜਾਣ-ਪਛਾਣ ਅਤੇ ਬੱਚਿਆਂ ਦੇ ਰਿਸ਼ਤੇ – ਇਸ ਸੰਮੇਲਨ ਵਿਚ ਸ਼ਾਮਲ ਹੋਣ ਪਰਿਵਾਰਾਂ ਦੀ ਆਪਸੀ ਜਾਣ-ਪਛਾਣ ਕਰਵਾਈ ਜਾਂਦੀ ਹੈ ਤਾਂ ਜੋ ਸਮਾਜ ਦੇ ਪਰਿਵਾਰਾਂ ਨੂੰ ਇਕ ਦੂਸਰੇ ਬਾਰੇ ਪਤਾ ਲੱਗ ਸਕੇ। ਸਟੇਜ ਉਪਰ ਇਕ ਇਕ ਪਰਿਵਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਪਰਿਵਾਰ ਆਪਣੇ ਬੱਚਿਆਂ ਵਾਸਤੇ ਰਿਸ਼ਤਾ ਲੱਭ ਰਹੇ ਹੁੰਦੇ ਹਨ ਉਹਨਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਵੀ ਰਿਸ਼ਤਾ ਮਿਲਣ ਵਿਚ ਅਸਾਨੀ ਹੋਵੇ। ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਵਾਸਤੇ ਰਿਸ਼ਤੇ ਮਿਲ ਜਾਂਦੇ ਹਨ ਜਾਂ ਰਿਸ਼ਤਾ ਕਰਨ ਵਾਸਤੇ ਅੱਗੇ ਚੰਗੇ ਪਰਿਵਾਰ ਨਾਲ ਮੇਲ ਜੋਲ ਹੋ ਜਾਂਦਾ ਹੈ। ਇਕ ਪਲੇਟਫਾਰਮ ਉਪਰ ਹੀ ਇੱਥੇ ਬਹੁਤ ਸਾਰੇ ਪਰਿਵਾਰਾਂ ਦਾ ਆਪਸੀ ਮੇਲ ਹੋ ਜਾਂਦਾ ਹੈ ਅਤੇ ਦੂਸਰੇ ਪਰਿਵਾਰਾਂ ਨਾਲ ਸਾਂਝ ਅਤੇ ਜਾਣਕਾਰੀ ਹੋ ਜਾਂਦੀ ਹੈ।
15ਵੇਂ ਸੰਮੇਲਨ ਵਿਚ ਕਰਨਾਲ ਦੇ ਮਸ਼ਹੂਰ ਇੰਡਸਟ੍ਰੀਲਿਸਟ ਅਤੇ ਸਮਾਜ ਸੇਵੀ ਅਨੂਪ ਭਾਰਦਵਾਜ ਮੁੱਖ ਮਹਿਮਾਨ ਹੋਣਗੇ ਜਦਕਿ ਫਗਵਾੜਾ ਤੋਂ ਨਾਂਗਲਾ ਹਾਰਡਵੇਅਰ ਸਟੋਰ ਦੇ ਮਾਲਕ ਅਮਰਿੰਦਰ ਨਾਂਗਲਾ ਉਦਘਾਟਨ ਕਰਨਗੇ। ਇਸ ਸੰਮੇਲਨ ਵਿਚ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਉਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਤੋਂ ਕਸ਼ਯਪ ਸਮਾਜ ਦੇ ਪਰਿਵਾਰ ਸ਼ਾਮਲ ਹੋ੍ਹਣਗੇ। ਇਸ ਮੀਟਿੰਗ ਵਿਚ ਸੰਮੇਲਨ ਦੀਆਂ ਤਿਆਰੀਆਂ ਲਈ ਮੁੱਖ ਮਹਿਮਾਨ ਅਨੂਪ ਭਾਰਦਵਾਜ, ਨਰਿੰਦਰ ਕਸ਼ਯਪ, ਬਲਦੇਵ ਰਾਜ ਪੰਨਾ, ਸੁਖਦੇਵ ਸਿੰਘ ਰਾਜ ਲੁਧਿਆਣਾ, ਰਾਜ ਕੁਮਾਰ, ਲੱਕੀ ਸੰਸੋਆ, ਰਵੀ ਬਮੋਤਰਾ, ਪਰਮਜੀਤ ਸਿੰਘ, ਮੁਨੀਸ਼ ਬੱਲ, ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਜਾਤਾ ਬਮੋਤਰਾ ਅਤੇ ਮੋਨਿਕਾ ਸ਼ਾਮਲ ਹੋਏ ਅਤੇ ਆਪਣੇ ਸੁਝਾਓ ਦਿੱਤੇ।