ਹਰਜੀਤ ਸਿੰਘ ਬੈਂਕ ਵਾਲੇ ਦੀ ਧਰਮ ਪਤਨੀ ਪ੍ਰਕਾਸ਼ ਕੌਰ ਕਰ ਗਏ ਅਕਾਲ ਚਲਾਣਾ
ਪੋਤਰੇ ਦਿਲਪ੍ਰੀਤ ਦੇ ਕੈਨੇਡਾ ਤੋਂ ਆਉਣ ਤੇ 25-7-2025 ਨੂੰ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ

ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਕਰਦੇ ਹੋਏ ਪਤੀ ਹਰਜੀਤ ਸਿੰਘ, ਬੇਟਾ ਮਨਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 25-7-2025 (ਨਰਿੰਦਰ ਕਸ਼ਯਪ) – ਅੰਮਿ੍ਰਸਤਰ ਤੋਂ ਕਸ਼ਯਪ ਸਮਾਜ ਦੇ ਜਾਣੇ ਪਛਾਣੇ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਦਫਤਰ ਇੰਚਾਰਜ ਸ. ਹਰਜੀਤ ਸਿੰਘ ਬੈਂਕ ਵਾਲਿਆਂ ਦੇ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਕਾਸ਼ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। 23 ਜੁਲਾਈ 2025 ਨੂੰ ਸ. ਹਰਜੀਤ ਸਿੰਘ ਦੀ ਪਤਨੀ ਪ੍ਰਕਾਸ਼ ਕੌਰ ਦੀ ਬ੍ਰੇਨ ਹੈਮਰਜ ਨਾਲ ਮੌਤ ਹੋ ਗਈ। ਅਚਾਨਕ ਵਾਪਰੀ ਇਸ ਘਟਨਾ ਨਾਲ ਸਾਰਾ ਹੀ ਪਰਿਵਾਰ ਦੁੱਖ ਨਾਲ ਭਰ ਗਿਆ। ਥੋੜਾ ਸਮਾਂ ਪਹਿਲਾਂ ਹੀ ਹਸਦਾ ਖੇਡਦਾ ਪਰਿਵਾਰ ਅਚਾਨਕ ਦੁੱਖ ਦੇ ਸਦਮੇ ਵਿਚ ਆ ਗਿਆ।
ਸ਼੍ਰੀਮਤੀ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਉਹਨਾਂ ਦੇ ਵੱਡੇ ਪੋਤਰੇ ਦਿਲਪ੍ਰੀਤ ਸਿੰਘ ਦੇ ਕੈਨੇਡਾ ਤੋਂ ਆਉਣ ਉਪਰੰਤ ਸ਼ਹੀਦਾਂ ਸਾਹਿਬ ਦੇ ਨੇੜੇ ਸ਼ਮਸ਼ਾਨ ਘਾਟ ਵਿਖੇ ਦੁਪਹਿਰ 1.30 ਵਜੇ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ। ਹਰਜੀਤ ਸਿੰਘ, ਵੱਡੇ ਸਪੁੱਤਰ ਮਨਵਿੰਦਰ ਸਿੰਘ ਅਤੇ ਛੋਟੇ ਸਪੁੱਤਰ ਗੁਰਪ੍ਰੀਤ ਸਿੰਘ ਨੇ ਮਿਲ ਕੇ ਸ਼੍ਰੀਮਤੀ ਪ੍ਰਕਾਸ਼ ਕੌਰ ਦੇ ਮਿ੍ਰਤਕ ਸ਼ਰੀਰ ਨੂੰ ਅਗਨੀ ਭੇਂਟ ਕੀਤਾ। ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਨ ਅਤੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਰਿਸ਼ਤੇਦਾਰ, ਸੱਜਣ-ਮਿੱਤਰ, ਇਲਾਕੇ ਦੇ ਪਤਵੰਤੇ ਸੱਜਣ, ਕਸ਼ਯਪ ਰਾਜਪੂਤ ਸਭਾ ਅੰਮ੍ਰਿਤਸਰ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸ. ਕਸ਼ਮੀਰ ਸਿੰਘ (ਰੁਮਾਲਿਆਂ ਵਾਲੇ) ਆਪਣੇ ਪੂਰੇ ਪਰਿਵਾਰ ਸਮੇਤ, ਸੁੱਚਾ ਸਿੰਘ (ਕੁਲਚਾ ਲੈਂਡ), ਦਵਿੰਦਰ ਸਿੰਘ (ਸਾਗਰ ਇਲੈਕਟ੍ਰੀਕਲ), ਸਭਾ ਦੇ ਸਾਬਕਾ ਪ੍ਰਧਾਨ ਸਤਪਾਲ ਸਿੰਘ ਮੁੱਲੇ, ਬਲਵਿੰਦਰ ਸਿੰਘ ਟੈਣੀ, ਹਰਜਿੰਦਰ ਸਿੰਘ ਰਾਜਾ, ਰਜਿੰਦਰ ਸਫਰ, ਨਿਰਮਲ ਸਿੰਘ ਐਸ.ਐਸ., ਸ਼੍ਰੀਮਤੀ ਗਿਆਨ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਕਸ਼ਯਪ ਕ੍ਰਾਂਤੀ ਤੋਂ ਨਰਿੰਦਰ ਕਸ਼ਯਪ ਅਤੇ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਪੇ੍ਰਮ ਸਿੰਘ, ਜਸਪਾਲ ਸਿੰਘ, ਗੁਰਚਰਨ ਸਿੰਘ ਆਦਿ ਸ਼ਾਮਲ ਹੋਏ।
ਸ. ਹਰਜੀਤ ਸਿੰਘ ਦੇ ਪਰਿਵਾਰ ਵਿੱਚ ਬੇਟੀਆਂ ਗੁਰਸ਼ਰਨ ਕੌਰ, ਗੁਰਮੀਤ ਕੌਰ, ਬੇਟੇ ਮਨਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਸਾਰੇ ਬੱਚੇ ਆਪਣੇ ਪਰਿਵਾਰ ਵਿਚ ਆਪਣੇ ਬੱੱਚਿਆਂ ਨਾਲ ਸੈਟਲ ਹਨ ਅਤੇ ਇਕ ਖੁਸ਼ਹਾਲ ਜਿੰਦਗੀ ਬਿਤਾ ਰਹੇ ਹਨ। ਅੰਮ੍ਰਿਤਸਰ ਵਿਚ ਇਸ ਪਰਿਵਾਰ ਦੀ ਆਪਣੀ ਇਕ ਪਹਿਚਾਣ ਹੈ। ਸ. ਹਰਜੀਤ ਸਿੰਘ ਕਸ਼ਯਪ ਸਮਾਜ ਨਾਲ ਜੁੜੇ ਹੋਏ ਇਨਸਾਨ ਹਨ ਅਤੇ ਸਮਾਜਿਕ ਕੰਮਾਂ ਵਿਚ ਅੱਗੇ ਹੋ ਕੇ ਹਿੱਸਾ ਲੈਂਦੇ ਹਨ। ਉਹਨਾਂ ਦੇ ਜੀਵਨ ਸਾਥੀ ਦੇ ਅਕਾਲ ਚਲਾਣਾ ਕਰ ਜਾਣ ਤੇ ਅਸੀਂ ਕਸ਼ਯਪ ਰਾਜਪੂਤ ਸਮਾਜ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੀ ਪੂਰੀ ਟੀਮ ਵੱਲੋਂ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।

ਅੰਤਿਮ ਸੰਸਕਾਰ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ ਸੰਗਤ

