29 ਮਾਰਚ 2026 ਨੂੰ ਹੋਵੇਗਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਸਮਰਪਿਤ 10ਵਾਂ ਸ਼ਹੀਦੀ ਸਮਾਗਮ - ਪਰਮਜੀਤ ਸਿੰਘ
ਜਲੰਧਰ, 26-3-2026 (ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸ਼ਹੀਦੀ ਨੂੰ ਸਮਰਪਿਤ 10ਵਾਂ ਸ਼ਹੀਦੀ ਸਮਾਗਮ 29 ਮਾਰਚ 2026 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਭਾ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਗੁਰਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਜੈਮਲ ਨਗਰ ਵਿਖੇ ਇਹ ਸ਼ਹੀਦੀ ਸਮਾਗਮ ਕਰਵਾਇਆ ਜਾਏਗਾ। ਇਸ ਦੌਰਾਨ ਸਵੇਰੇ 10 ਵਜੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਏਗਾ ਜਿਸਦੇ ਉਪਰੰਤ ਰਾਗੀ-ਢਾਡੀ ਜੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਕੀਤੀ ਗਈ ਦੁੱਧ ਦੀ ਸੇਵਾ ਅਤੇ ਸ਼ਹੀਦੀ ਦੇ ਪ੍ਰਸੰਗ ਨਾਲ ਸੰਗਤ ਨੂੰ ਜਾਣੂ ਕਰਵਾਣਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।
ਪ੍ਰਧਾਨ ਗੁਰਦਿਆਲ ਸਿੰਘ ਰਸੀਆ ਨੇ ਜਾਣਕਾਰੀ ਦਿੱਤੀ ਕਿ ਇਸ ਵਿਚ ਪੰਜਾਬ ਦੇ ਕਸ਼ਯਪ ਸਮਾਜ ਦੇ ਲੀਡਰ ਅਤੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਹੋਣਗੇ। ਉਹਨਾਂ ਸਾਰੇ ਕਸ਼ਯਪ ਸਮਾਜ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਸ਼ਹੀਦੀ ਸਮਾਗਮ ਵਿਚ ਸ਼ਾਮਲ ਹੋਣ।
