You are currently viewing Kashyap Rajput Jathere Mela 2025

Kashyap Rajput Jathere Mela 2025

28 ਮਾਰਚ 2025 ਨੂੰ ਮਨਾਏ ਜਾਣਗੇ ਜਠੇਰਿਆਂ ਦੇ ਮੇਲੇ

(ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਸਮਾਜ ਦੇ ਵੱਖ-ਵੱਖ ਗੋਤਰਾਂ ਦੇ ਚੈਤਰ ਚੋਦਾਂ ਨੂੰ ਮਨਾਏ ਜਾਣ ਵਾਲੇ ਸਲਾਨਾ ਮੇਲੇ ਇਸ ਸਾਲ 28 ਮਾਰਚ 2025 ਦਿਨ ਸ਼ੁਕਰਵਾਰ ਨੂੰ ਮਨਾਏ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਜਠੇਰਿਆਂ ਦੀ ਕਮੇਟੀ ਅਤੇ ਪ੍ਰਧਾਨਾਂ ਨੇ ਦੱਸਿਆ ਕਿ 28 ਮਾਰਚ ਨੂੰ ਚੈਤਰ ਚੋਦਾਂ ਹੈ ਅਤੇ ਸਾਰੇ ਗੋਤਰਾਂ ਦੇ ਮੇਲੇ ਮਨਾਏ ਜਾਣਗੇ। ਚੂੰਦਗੂੰਦ ਗੋਤਰ ਜਠੇਰਿਆਂ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ, ਰਹੇਲੂ ਗੋਤਰ ਜਠੇਰਿਆਂ ਦੇ ਪ੍ਰਧਾਨ ਸ਼੍ਰੀ ਸੁਖਵਿੰਦਰ ਰਹੇਲੂ, ਝਗੜਾ ਗੋਤਰ ਜਠੇਰਿਆਂ ਦੇ ਪ੍ਰਧਾਨ ਸ. ਲਖਬੀਰ ਸਿੰਘ ਕਾਲੜਾ, ਭਾਥ ਗੋਤਰ ਜਠੇਰਿਆਂ ਦੇ ਪ੍ਰਧਾਨ ਸ਼੍ਰੀ ਰਵਿੰਦਰ ਸਿੰਘ ਭਾਥ, ਸੰਸੋਆ ਗੋਤਰ ਜਠੇਰਿਆਂ ਦੇ ਸੈਕਟਰੀ ਸ਼੍ਰੀ ਕੁਲਦੀਪ ਸਿੰਘ ਸੰਸੋਆ, ਨੂਰੀ ਗੋਤਰ ਦੇ ਮੁੱਖ ਸੇਵਾਦਾਰ ਸ਼੍ਰੀ ਪਰਮਜੀਤ ਸਿੰਘ, ਬਿਹਾਲ ਗੋਤਰ ਦੇ ਜਠੇਰਿਆਂ ਦੇ ਪ੍ਰਧਾਨ ਸ. ਰਤਨ ਸਿੰਘ ਬਿਹਾਲ, ਸਾਂਦਲ ਗੋਤਰ ਤੋਂ ਸ਼੍ਰੀ ਹਰਵਿੰਦਰ ਸਿੰਘ, ਨਾਂਗਲਾ ਗੋਤਰ ਵੱਲੋਂ ਸ਼੍ਰੀ ਜਗਦੀਪ ਕੁਮਾਰ ਬੱਬੂ, ਥੇਪੜਾ ਗੋਤਰ ਤੋਂ ਠੇਕੇਦਾਰ ਰਣਜੀਤ ਸਿੰਘ, ਮੱਖ ਗੋਤਰ ਜਠੇਰਿਆਂ ਤੋਂ ਸ਼੍ਰੀ ਹਰਜਿੰਦਰ ਸਿੰਘ, ਗੁਦੜਾ ਗੋਤਰ ਤੋਂ ਸ. ਅਮਰਜੀਤ ਸਿੰਘ, ਚੋਟ ਜਠੇਰਿਆਂ ਦੇ ਜੱਥੇਦਾਰ ਸੁਖਬੀਰ ਸਿੰਘ ਸ਼ਾਲੀਮਾਰ, ਭੰਗਲ ਗੋਤਰ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਪਾਲ ਆਦਿ ਮੈਂਬਰਾਂ ਨੇ ਕਿਹਾ ਕਿ ਆਪਣੇ ਆਪਣੇ ਜਠੇਰਿਆਂ ਦੇ ਰੀਤਿ-ਰਿਵਾਜ ਨਾਲ ਮੇਲਾ ਮਨਾਇਆ ਜਾਏਗਾ। ਸਾਰੇ ਗੋਤਰਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 28 ਮਾਰਚ ਨੂੰ ਆਪਣੇ ਜਠੇਰਿਆਂ ਦੇ ਅਸਥਾਨ ਤੇ ਪਹੁੰਚ ਕੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਲੈਣ ਅਤੇ ਖੁਸ਼ੀਆਂ ਪ੍ਰਾਪਤ ਕਰਨ।
ਜਠੇਰਿਆਂ ਦੀ ਪ੍ਰਬੰਧਕੀ ਕਮੇਟੀਆਂ ਵੱਲੋਂ ਆਉਣ ਵਾਲੀ ਸੰਗਤ ਲਈ ਲੰਗਰ ਅਤੇ ਚਾਹ ਪਕੌੜਿਆਂ ਦਾ ਪ੍ਰਬੰਧ ਕੀਤਾ ਜਾਏਗਾ। ਚੂੰਦਗੂੰਦ ਜਠੇਰਿਆਂ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਇੱਥੇ ਜਠੇਰਿਆਂ ਦੇ ਵੱਡੀ ਗਿਣਤੀ ਵਿਚ ਸੰਗਤ ਅਸ਼ੀਰਵਾਦ ਲੈਣ ਲਈ ਆਉਂਦੀ ਹੈ ਅਤੇ ਜਠੇਰੇ ਸਾਰਿਆਂ ਦੀ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਸੰਗਤ ਸ਼ਰਧਾ ਅਤੇ ਲਾਈਨ ਵਿਚ ਲੱਗ ਕੇ ਮੱਥਾ ਟੇਕੇ ਅਤੇ ਜਠੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰੇ।

Leave a Reply