ਸੁਖਵਿੰਦਰ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਵੱਡੇ ਇਕੱਠ ਨੇ ਦਿੱਤੀ ਨਿੱਘੀ ਸ਼ਰਧਾਂਜਲੀ

ਅੰਤਿਮ ਅਰਦਾਸ ਵਿਚ ਸ਼ਾਮਲ ਵੱਡਾ ਇਕੱਠ
ਅੰਮ੍ਰਿਤਸਰ, 13 -3-2026 (ਹਰਜਿੰਦਰ ਸਿੰਘ ਰਾਜਾ) – ਅੰਮ੍ਰਿਤਸਰ ਤੋਂ ਕਸ਼ਯਪ ਸਮਾਜ ਦੇ ਆਗੂ, ਅਖਿਲ ਭਾਰਤੀਆ ਕਸ਼ਯਪ ਮਹਾਸੰਘ ਦੇ ਰਾਸ਼ਟਰੀ ਮੀਤ ਪ੍ਰਧਾਨ ਸ. ਰਜਿੰਦਰ ਸਿੰਘ ਸਫਰ ਦੇ ਛੋਟੇ ਭਰਾ ਸ. ਸੁਖਵਿੰਦਰ ਸਿੰਘ 4 ਮਾਰਚ 2026 ਨੂੰ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਘਰ ਵਿਚ 11 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਜਾਪ ਸ਼ੁਰੂ ਕਰਵਾਇਆ ਗਿਆ। ਪਾਠ ਦੇ ਭੋਗ 13 ਮਾਰਚ ਨੂੰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਪਾਏ ਗਏ ਅਤੇ ਅਰਦਾਸ ਕੀਤੀ।
ਅੰਤਿਮ ਅਰਦਾਸ ਅਤੇ ਸ਼ਰਧਾਂਜਲੀ – ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਕਬੀਰ ਪਾਰਕ ਵਿਖੇ ਅੰਤਿਮ ਅਰਦਾਸ ਕੀਤੀ ਗਈ। ਦੁੱਖ ਦੀ ਇਸ ਘੜੀ ਵਿਚ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸੁਖਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਰਿਸ਼ਤੇਦਾਰ, ਸੱਜਣ, ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦੇ, ਕਸ਼ਯਪ ਸਮਾਜ ਦੇ ਸਾਥੀ ਅਤੇ ਸਭਾਵਾਂ ਦੇ ਅਹੁਦੇਦਾਰ ਸ਼ਾਮਲ ਹੋਏ। ਅਰਦਾਸ ਤੋਂ ਉਪਰੰਤ ਕਸ਼ਯਪ ਸਮਾਜ ਦੇ ਨੇਤਾ ਹਰਜਿੰਦਰ ਸਿੰਘ ਰਾਜਾ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ। ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ, ਗੁਰਦੁਆਰਾ ਬਾਬਾ ਹਿੰਮਤਗੜ ਦੇ ਪ੍ਰਧਾਨ ਗੁਰਮੁਖ ਸਿੰਘ, ਇਲਾਕੇ ਦੇ ਕੌਂਸਲਰ ਪਵਨ ਚੌਧਰੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਯਾਦਗਾਰ ਬਾਬਾ ਹਿੰਮਤ ਸਿੰਘ ਮਾਲ ਮੰਡੀ ਤੋਂ ਸਰਪ੍ਰਸਤ ਸ. ਕਸ਼ਮੀਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਹਰਜੀਤ ਸਿੰਘ ਬੈਂਕ ਵਾਲੇ, ਪਰਮਜੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਜੰਮੂ, ਜੋਗਿੰਦਰਪਾਲ ਸਿੰਘ ਜੇ.ਪੀ., ਕੁਲਦੀਪ ਸਿੰਘ ਐਸ.ਡੀ.ਓ., ਹਰਭਜਨ ਸਿੰਘ, ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਰਜਿੰਦਰ ਸਿੰਘ ਸਫਰ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ। ਸਮਾਜ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਸ਼ੋਕ ਸੰਦੇਸ਼ ਵੀ ਆਏ। ਸੁਖਵਿੰਦਰ ਸਿੰਘ ਦੇ ਸਹੁਰਾ ਪਰਿਵਾਰ ਵੱਲੋਂ ਉਹਨਾਂ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਦੇ ਸਿਰ ਪੱਗੜੀ ਰੱਖ ਕੇ ਪਰਿਵਾਰ ਦੀ ਜਿੰਮੇਵਾਰੀ ਸੰਭਾਲੀ। ਗੁਰਦੁਆਰਾ ਸਾਹਿਬ ਅਤੇ ਕਸ਼ਯਪ ਸਮਾਜ ਦੀਆਂ ਸਭਾਵਾਂ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਅਰਦਾਸ ਤੋਂ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਇਸ ਤੋਂ ਬਾਅਦ ਪਰਿਵਾਰ ਵੱਲੋਂ ਆਈ ਹੋਈ ਸੰਗਤ ਵਾਸਤੇ ਗੁਰੂ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।

ਬੇਟੇ ਅੰਮ੍ਰਿਤਪਾਲ ਨੂੰ ਸਿਰੋਪਾਓ ਭੇਂਟ ਕਰਦੇ ਹੋਏ ਸਮਾਜ ਦੇ ਸਾਥੀ
ਪਰਿਵਾਰ – ਸ. ਸੁਖਵਿੰਦਰ ਸਿੰਘ ਇਕ ਬਹੁਤ ਹੀ ਮਿਲਣਸਾਰ, ਹੱਸਮੁਖ ਚਿਹਰੇ ਵਾਲੇ ਬਹੁਤ ਹੀ ਨੇਕਦਿਲ ਇਨਸਾਨ ਸੀ। ਸੁਖਵਿੰਦਰ ਸਿੰਘ ਆਪਣੇ ਵੱਡੇ ਭਰਾ ਰਜਿੰਦਰ ਸਿੰਘ ਸਫਰ ਨਾਲ ਮਿਲਕੇ ਕੌਫੀ ਮਸ਼ੀਨਾਂ ਅਤੇ ਟੈਂਟ ਹਾਊਸ ਦਾ ਸਮਾਨ ਬਨਾਉਣ ਦਾ ਬਿਜ਼ਨਸ ਕਰਦੇ ਸੀ। ਇਹਨਾਂ ਦੇ ਪਰਿਵਾਰ ਵਿਚ ਪਤਨੀ ਸ਼੍ਰੀਮਤੀ ਹਰਜੀਤ ਕੌਰ, ਬੇਟੀਆਂ ਗੁਰਕਿਰਣ ਕੌਰ, ਜਸਲੀਨ ਕੌਰ ਅਤੇ ਬੇਟਾ ਅੰਮ੍ਰਿਤਪਾਲ ਸਿੰਘ ਹੈ। ਸਾਰੇ ਬੱਚੇ ਪੜ੍ਹੇ ਲਿਖੇ ਹਨ। ਬੇਟਾ ਅੰਮ੍ਰਿਤਪਾਲ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਆਪਣਾ ਪਰਿਵਾਰਕ ਬਿਜ਼ਨਸ ਅੱਗੇ ਵਧਾ ਰਿਹਾ ਹੈ।
ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਟੀਮ ਵੱਲੋਂ ਦੁੱਖ ਦੀ ਇਸ ਘੜੀ ਵਿਚ ਰਜਿੰਦਰ ਸਿੰਘ ਸਫਰ ਅਤੇ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਵੱਡਾ ਦੁੱਖ ਸਹਿਣ ਦੀ ਸਮਰਥਾ ਦੇਣ।

ਅੰਤਿਮ ਅਰਦਾਸ ਵਿਚ ਸ਼ਾਮਲ ਵੱਡਾ ਇਕੱਠ

ਕੀਰਤਨ ਕਰਦੇ ਹੋਏ ਰਾਗੀ ਜੱਥਾ

