Shahidi Jorh Mela 2020
Highlights of Mela
26-12-2020 Shahdi Jorh Mela 2020 2nd Day Photos
ਮੁੱਖ ਮਹਿਮਾਨ ਸ. ਜਸਪਾਲ ਸਿੰਘ ਕਲੋਂਧੀ ਨੂੰ ਸਨਮਾਮਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ
ਕਸ਼ਯਪ ਰਾਜਪੂਤ ਮੈਂਬਰ ਐਸੋਸੀਏਸ਼ਨ ਦੀ ਟੀਮ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ
ਕਿਰਨਪਾਲ ਕਸ਼ਯਪ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਚੇਅਰਮੈਨ ਅਤੇ ਅਹੁਦੇਦਾਰ
ਚੰਡੀਗੜ ਸਭਾ ਦੀ ਟੀਮ ਨੂੰ ਸਨਮਾਨਤ ਕਰਦੇ ਹੋਏ ਟਰਸੱਟ ਦੇ ਅੁਹਦੇਦਾਰ
ਦ ਚੰਡੀਗੜ ਕਸ਼ਯਪ ਰਾਜਪੂਤ ਸਭਾ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮਹਾਨ ਸ਼ਹੀਦੀ ਨੂੰ ਸਮਰਪਿਤ ਅਖੰਡ ਪਾਠ ਕਰਵਾਇਆ
ਚੰਡੀਗੜ ਸਭਾ ਦੇ ਚੇਅਰਮੈਨ ਐਨ.ਆਰ. ਮਹਿਰਾ ਨੂੰ ਸਨਮਾਨਤ ਕਰਦੇ ਹੋਏ ਟਰਸੱਟ ਦੇ ਅਹੁਦੇਦਾਰ
ਫਤਿਹਗੜ ਸਾਹਿਬ, 20-12-2020 – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਵਿਖੇ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੌਰਾਨ ਦ ਚੰਡੀਗੜ ਕਸ਼ਯਪ ਰਾਜੂਪਤ ਸਭਾ (ਰਜਿ.) ਵੱਲੋਂ 18 ਦਿਸੰਬਰ 2020 ਨੂੰ ਸ਼੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ ਜਿਸਦਾ ਭੋਗ 20-12-2020 ਨੂੰ ਪਾਇਆ ਗਿਆ। ਚੰਡੀਗੜ ਸਭਾ ਦੇ ਚੇਅਰਮੈਨ ਸ਼੍ਰੀ ਐਨ.ਆਰ. ਮਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਪਾਠ ਦੌਰਾਨ ਪ੍ਰਧਾਨ ਓਮ ਪ੍ਰਕਾਸ਼ ਮਹਿਰਾ, ਜਨਰਲ ਸਕੱਤਰ ਸ਼ਾਮ ਲਾਲ, ਪਿ੍ਰੰਸ ਮਹਿਰਾ, ਭੁਪਿੰਦਰ ਸਿੰਘ ਸਮੇਤ ਟੀਮ ਦੇ ਕਈ ਮੈਂਬਰ ਸਾਹਿਬਾਨ ਸ਼ਾਮਲ ਹੋਏ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਮਹਾਨ ਸ਼ਹੀਦੀ ਨੂੰ ਪ੍ਰਣਾਮ ਕੀਤਾ। ਟਰੱਸਟ ਵੱਲੋਂ ਸਭਾ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਸੀ. ਵਾਈਸ ਚੇਅਰਮੈਨ ਬਲਵੀਰ ਸਿੰਘ ਬੱਬੂ, ਕੈਸ਼ੀਅਰ ਗੁਰਦੇਵ ਸਿੰਘ ਨਾਭਾ ਸਮੇਤ ਹੋਰ ਕਈ ਮੈਂਬਰ ਹਾਜਰ ਸਨ। ਚੰਡੀਗੜ ਸਭਾ ਦੇ ਮੈਂਬਰਾਂ ਨੇ ਇਸ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਪਾਰਕ ਵਿਚ ਵੀ ਹਾਜਰੀ ਲਗਵਾਈ ਅਤੇ ਆਪਣੀ ਕੌਮ ਦੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।