Progress Report
21-5-2001 to 30-7-2006
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟ੍ਰੱਸਟ, ਸ਼੍ਰੀ ਫਤਿਹਗੜ੍ਹ ਸਾਹਿਬ
21-5-2001 ਤੋਂ 30-7-2006 ਤੱਕ ਦੀ ਪ੍ਰਗਤੀ ਰਿਪੋਰਟ
ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਦੁਆਰਾ 21 ਮਈ 2001 ਨੂੰ ਸ. ਸੁਰਜੀਤ ਸਿੰਘ ਐਸ.ਪੀ. (ਰਿਟਾ.) ਟਰੱਸਟ ਦੇ ਚੇਅਰਮੈਨ ਬਣੇ। ਇਹਨਾਂ ਦੀ ਅਗਵਾਈ ਹੇਠ ਮੈਮੋਰੀਅਲ ਦੀ ਬੇਹਤਰੀ ਅਤੇ ਉਨੱਤੀ ਲਈ ਇਹਨਾਂ ਦੀ ਪੂਰੀ ਟੀਮ ਨੇ ਤਨਦੇਹੀ ਨਾਲ ਕੰਮ ਕੀਤੇ। ਚਾਰਜ ਲੈਣ ਵੇਲੇ 21-5-2001 ਨੂੰ ਬੈਂਕ ਬੈਲੰਸ 29000/- ਰੁਪਏ ਦੇ ਲਗਭਗ ਸੀ ਜਿਸ ਵਿਚ 11000/- ਰੁਪਏ ਦਾ ਬਿਜਲੀ ਦਾ ਬਿਲ ਪੈਂਡਿੰਗ ਸੀ, ਜੋ ਅਦਾ ਕੀਤਾ ਗਿਆ। ਮਾਇਆ ਦੀ ਘਾਟ ਜਰੂਰ ਸੀ, ਪਰੰਤੂ ਇਰਾਦੇ ਦੇ ਪੱਕੇ ਹੋਣ ਕਰਕੇ ਕੰਮ ਜਰੂਰ ਹੁੰਦੇ ਗਏ। ਸਾਡੀ ਖੁਸ਼ਕਿਸਮਤੀ ਨਾਲ ਬਰਮਿੰਘਮ, ਕਾਵੇਂਟਰੀ ਅਤੇ ਲੰਦਨ ਦੀ ਸੰਗਤ ਦਾ ਸਹਿਯੋਗ ਮਿਲਦਾ ਰਿਹਾ, ਜਿਸ ਨਾਲ ਕਾਫੀ ਕਾਰਜ ਸਿੱਧ ਹੋਏ।
1. ਸੁਨਹਿਰੀ ਸ਼ੀਸ਼ੇ ਦੀ ਪਾਲਕੀ ਸਾਹਿਬ, ਪਿੱਤਲ ਦਾ ਜੰਗਲਾ ਲਗਾਇਆ ਗਿਆ। ਵੱਡੀ ਗੋਲਕ ਖਰੀਦ ਲਈ ਗਈ ਜਿਸਦੀ ਲੋੜ ਸੀ। ਇਹ ਸੇਵਾ ਸ. ਦਲਬਾਰਾ ਸਿੰਘ ਪੁੱਤਰ ਸ. ਦਲੀਪ ਸਿੰਘ ਬਰਮਿੰਘਮ ਵੱਲੋਂ ਕੀਤੀ ਗਈ।
2. ‘ਸੱਚ ਖੰਡ ਵਸੇ ਨਿਰੰਕਾਰ’ ਇਥੇ ਵੀ ਸੁਧਾਰ ਕੀਤਾ ਗਿਆ। ਗੇਟ ਗਲੇਜਿੰਗ, ਦੀਵਾਰਾਂ ਦੀ ਪੈਨਲਿੰਗ, ਛੱਤ ਦੀ ਪੈਨਲਿੰਗ ਅਤੇ ਫਲੋਰਿੰਗ ਕਰਵਾਈ ਗਈ। ਸੁੰਦਰ ਲਾਈਟਾਂ ਦਾ ਪ੍ਰਬੰਧ ਹੋਇਆ। ਸੱਚਖੰਡ ਸੱਚਮੁੱਚ ਦੀ ਸੱਚ ਖੰਡ ਦਾ ਰੂਪ ਹੋ ਗਿਆ। ਕੱਪ ਬੋਰਡ ਤਿਆਰ ਕਰਵਾਇਆ ਗਿਆ ਤਾਂ ਕਿ ਮਹਾਰਾਜ ਦੇ ਸਰੂਪ, ਰੁਮਾਲੇ ਆਦਿ ਦੀ ਸੰਭਾਲ ਹੋ ਸਕੇ। ਗ੍ਰੰਥ ਸਾਹਿਬ ਦੇ ਸਰੂਪ ਲਈ ਸੁੰਦਰ ਪਾਲਕੀ ਦੀ ਸੇਵਾ ਚੇਅਰਮੈਨ ਸਾਹਿਬ ਦੇ ਪਰਿਵਾਰ ਵੱਲੋਂ ਕੀਤੀ ਗਈ।
3. ਪ੍ਰਕਾਸ਼ ਅਸਥਾਨ ਦੀ ਸਜਾਵਟ ਅਤੇ ਦੀਵਾਨ ਹਾਲ ਦੇ ਫਰਸ਼ ਦੀ ਸੇਵਾ ਤਾਂ ਸ਼੍ਰੀ ਨਾਥ ਰਾਮ ਤਿਤਰੀਆ ਅਤੇ ਸ. ਗੁਰਮੁੱਖ ਸਿੰਘ ਸ਼ੰਕਰਵਾਲੀਆ ਜੀ ਦੀ ਮਾਇਆ ਦੁਆਰਾ ਪਹਿਲਾਂ ਹੀ ਹੋ ਚੁੱਕੀ ਸੀ। ਸਿੱਖ ਪ੍ਰੇਮੀ ਇਕ ਘਾਟ ਮਹਿਸੂਸ ਕਰਦੇ ਸਨ ਕਿ ਖੁੱਲੇ ਦੀਵਾਨ ਹਾਲ ਵਿਚ ਪ੍ਰਕਾਸ਼ ਅਸਥਾਨ ਫੱਬਦਾ ਤਾਂ ਹੈ ਪਰੰਤੂ ਮਰਿਆਦਾ ਕੋਈ ਨਹੀਂ ਕਰਦਾ ਹੈ। ਮੀਂਹ, ਹਨੇਰੀ, ਪਾਲਤੂ ਜਾਨਵਰਾਂ ਤੋਂ ਕੋਈ ਸੰਭਾਲ ਨਹੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਅਤੇ ਸ। ਪਿਆਰਾ ਸਿੰਘ ਮੋਰਾਂਵਾਲੀ ਜੀ ਨੇ ਦੋ ਲੱਖ ਰੁਪਏ ਨਾਲ ਸਾਰੇ ਹਾਲ ਦੀ ਗਲੇਜਿੰਗ ਕਰਵਾ ਦਿੱਤੀ, ਜਿਸਨੂੰ ਸੰਗਤ ਨੇ ਕਾਫੀ ਸਲਾਹਿਆ।
4. ਬਿਜਲੀ ਦਾ ਵੀ ਕਾਫੀ ਕੰਮ ਸੀ। ਦੀਵਾਨ ਹਾਲ, ਸੱਚਖੰਡ, ਵਰਾਂਡੇ, ਦਰਸ਼ਨੀ ਡਿੳੜੀ ਅਤੇ ਕਮਰਿਆਂ ਵਿਚ ਬਿਜਲੀ ਦੀ ਵਾਇਰਿੰਗ, ਫਿਟਿੰਗ ਅਤੇ ਲਾਈਟਿੰਗ ਦਾ ਕੰਮ ਕਰਵਾਇਆ ਗਿਆ। ਝੂੰਮਰ ਵੀ ਲਗਵਾਏ ਗਏ।
5. ਵਿਦੇਸ਼ ਅਤੇ ਦੇਸ਼ ਦੀ ਸੰਗਤ ਦੀ ਇੱਛਾ ਨੂੰ ਮੁੱੱਖ ਰੱਖਦੇ ਹੋਏ ਯਾਦਗਾਰ ਦੇ ਫਰੰਟ ਨੂੰ ਕਿਲਾ-ਨੁਮਾ ਸ਼ਕਲ ਦਿੱਤੀ ਗਈ ਤਾਂ ਕਿ ਯਾਦਗਾਰ ਬਿਲਕੁਲ ਇਤਿਹਾਸਿਕ ਹੀ ਲੱਗੇ, ਕਿਉਂਕਿ ਕਿਲੇ ਨੁਮਾ ਬੁਰਜ ਵਿਚ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਅਤੇ ਜਲ ਦੀ ਸੇਵਾ ਕੀਤੀ ਸੀ।
6. ਪਹਿਲੀ ਮੰਜਿਲ ਤੇ ਜਾਣ ਲਈ ਟੁਆਲਿਟਾਂ ਅਤੇ ਲੈਂਟਰਾਂ ਪਾ ਕੇ ਪੋੜੀ ਚੜਾਈ ਗਈ। ਇਸ ਮੰਜਿਲ ਤੇ ਨਵੇਂ ਟਾਇਲਟ ਅਤੇ ਬਾਥਰੂਮ ਬਣਾਏ ਗਏ।
7. ਜੈਨਰੇਟਰ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਸੀ। ਸ। ਪਿਆਰਾ ਸਿੰਘ ਮੋਰਾਂਵਾਲੀ ਦੇ ਯਤਨਾਂ ਦੁਆਰਾ ਜਨਰੇਟਰ ਦੀ ਸੇਵਾ ਵੀ ਹੋ ਗਈ।
8. ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਅਤੇ ਕੁਰਬਾਨੀ ਦੇ ਪ੍ਰਚਾਰ ਅਧੀਨ ਹਰ ਸਾਲ ਜੰਤਰੀਆਂ ਛਪਵਾ ਕੇ ਮੁਫਤ ਵੰਡੀਆਂ ਜਾਂਦੀਆਂ ਹਨ। 3000 ਟਰੈਕਟ ਛਪਵਾ ਕੇ ਵੰਡੇ ਗਏ। ਬਰਮਿੰਘਮ ਦੀ ਸੰਗਤ ਦੁਆਰਾ ਬਾਬਾ ਜੀ ਦੇ ਜੀਵਨ ਤੇ ਪੁਸਤਕ ਪ੍ਰੋ। ਸਾਹਿਬ ਸਿੰਘ ਟਰੱਸਟ ਪਟਿਆਲਾ ਦੁਆਰਾ ਛਪਵਾ ਕੇ ਰਿਲੀਜ਼ ਕੀਤੀ ਗਈ।
9. ਸ਼੍ਰੋ। ਗੁ। ਪ੍ਰ। ਕਮੇਟੀ ਅੰਮਿ੍ਰਤਸਰ ਨਾਲ ਵੀ ਸੰਪਰਕ ਕੀਤਾ ਗਿਆ। ਪ੍ਰੋ। ਕਿਰਪਾਲ ਸਿੰਘ ਬਡੂੰਗਰ ਜੀ ਦੀ ਪ੍ਰਧਾਨਗੀ ਥੱਲੇ ਮਾਤਾ ਗੁਜਰੀ ਕਾਲਜ, ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ‘‘ ਬਾਬਾ ਮੋਤੀ ਰਾਮ ਮਹਿਰਾ ਕੰਪਿਊਟਰ ਰਿਸਰਚ ਸੈਂਟਰ ਸਥਾਪਿਤ ਹੋਇਆ, ਜਿਸਦਾ ਨੀਂਹ ਪੱਥਰ ਪ੍ਰੋ। ਬਡੂੰਗਰ ਸਾਹਿਬ ਨੇ 17 ਮਈ 2003 ਨੂੰ ਰੱਖਿਆ। ਇਸ ਸੈਂਟਰ ਤੇ ਟਰੱਸਟ ਨਵੱਲੋਂ 21000/- ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਉਤੇ ਇਕ ਕਰੋੜ ਪੰਜਾਹ ਲੱਖ ਰੁਪਏ ਦੀ ਲਾਗਤ ਆਵੇਗੀ। ਅਸੀਂ ਸ਼੍ਰੋ। ਗੁ। ਪ੍ਰ। ਕਮੇਟੀ ਅੰਮਿ੍ਰਤਸਰ ਅਤੇ ਵਿਸ਼ੇਸ਼ ਕਰਕੇ ਪੋ੍ਰ। ਕਿਰਪਾਲ ਸਿੰਘ ਬਡੂੰਗਰ ਦੇ ਰਿਣੀ ਰਹਾਂਗੇ। ਸਾਡੇ ਲਈ ਇਹ ਇਕ ਵੱਡਾ ਮੀਲ ਪੱਥਰ ਹੈ। ਬਡੂੰਗਰ ਸਾਹਿਬ ਦੀ ਪ੍ਰੇਰਣਾ ਸਦਕਾ ਹੀ ਡੀ।ਜੈਡ।ਐਫ।ਸ। ਸੀਨੀਅਰ ਸੈਕੰਡਰੀ ਸਕੂਲ ਦੇ ਆਡੀਟੋਰੀਅਮ ਦਾ ਨਾਂ ‘ਬਾਬਾ ਮੋਤੀ ਰਾਮ ਮਹਿਰਾ ਆਡੀਟੋਰੀਅਮ’ ਰੱਖਿਆ ਗਿਆ।
10. ਜਿਲਾ ਪ੍ਰਸ਼ਾਸਨ ਨਾਲ ਵੀ ਚੰਗੇ ਸੰਬੰਧ ਰਹੇ। ਸ਼ਾਹਿਰ ਦੇ ਚਾਰ ਗੇਟ ਬਣਨੇ ਸਨ। ਇਕ ਗੇਟ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਸਰਕਾਰ ਪਾਸੋਂ ਪ੍ਰਵਾਨ ਕਰਵਾਇਆ ਗਿਆ। ਇਸ ਗੇਟ ਦਾ ਨੀਂਹ ਪੱਥਰ 23 ਦਸੰਬਰ 2003 ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਤਲਾਣੀਆਂ ਦੇ ਨੇੜੇ ਰੱਖਿਆ ਗਿਆ। ਜੋ ਕਿ ਫਤਿਹਗੜ-ਬੱਸੀ ਸੜਕ ਤੇ ਹੈ। ਇਹ ਗੇਟ ਪੰਜਾਬ ਸਰਕਾਰ ਵੱਲੋਂ ਦਸੰਬਰ 2005 ਵਿਚ ਤਿਆਰ ਕਰ ਦਿੱਤਾ ਗਿਆ।
11. ਪਹਿਲੀ ਜਗ੍ਹਾ ਵਿਚ ਲੈਟਰੀਨ, ਬਾਥਰੂਮ ਜੋ ਕਿ ਲੰਗਰ ਹਾਲ ਦੇ ਨਾਲ ਸਨ, ਜਿਹਨਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ, ਉਸਨੂੰ ਸਾਫ ਕਰਵਾ ਕੇ ਬਰਤਨ ਧੋਣ ਲਈ ਹਾਲ ਬਣਾਇਆ ਗਿਆ, ਜਿਸ ਵਿਚ ਸੰਗਮਰਮਰ ਅਤੇ ਟਾਈਲਾਂ ਆਦਿ ਲਗਵਾਏ ਗਏ।
12. ਸੰਗਤ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਜੋੜੇ ਘਰ ਤਿਆਰ ਕਰਵਾਇਆ ਗਿਆ, ਜਿਸ ਵਿਚ ਦਰਵਾਜੇ, ਤਾਕੀਆਂ ਆਦਿ ਲਗਵਾ ਕੇ ਜੋੜੇ ਰੱਖਣ ਲਈ ਲੋਹੇ ਦੇ ਰੈਕ ਲਗਾਏ ਗਏ।
13. ਆਾਟ ਗੁੰਨਣ ਵਾਲੀ ਮਸ਼ੀਨ ਅਤੇ ਫਰਿਜ ਲੰਗਰ ਵਾਸਤੇ ਸ। ਕਰਨੈਲ ਸਿੰਘ ਐਕਸੀਅਨ, ਮੁਹਾਲੀ ਵੱਲੋਂ ਭੇਂਟ ਕੀਤੇ ਗਏ।
14. ਸੱਚਖੰਡ ਉਪਰ ਟਾਈਲਾਂ ਆਦਿ ਦਾ ਕੰਮ ਕਰਵਾਇਆ ਗਿਆ।
15. ਠੰਡੇ ਪਾਣੀ ਦਾ ਨਵਾਂ ਵਾਟਰ ਕੂਲਰ ਸੰਗਤਾਂ ਦੀ ਸਹੂਲਤ ਵਾਸਤੇ ਲਗਵਾਇਆ ਗਿਆ।
16. ਭੋਰੇ ਵਿਚ ਆਰਕਾਂ ਲਗਵਾ ਕੇ ਪਲੱਸਤਰ ਆਦਿ ਦਾ ਕੰਮ ਕਰਵਾਇਆ ਗਿਆ।
17. ਲੰਗਰ ਹਾਲ ਵਿਚ ਸੰਗਮਰਮਰ ਦਾ ਫਰਸ਼ ਲਗਵਾਇਆ ਗਿਆ। ਇਹ ਸੇਵਾ ਸ. ਸੁਰਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਐਸ.ਪੀ. (ਰਿਟਾ.) ਵੱਲੋਂ ਕੀਤੀ ਗਈ।
18. ਸ. ਸੁਰਿੰਦਰਪਾਲ ਸਿੰਘ ਵੱਲੋਂ 50 ਵਧੀਆ ਕੰਬਲ ਸੰਗਤਾਂ ਵਾਸਤੇ ਭੇਂਟ ਕੀਤੇ ਗਏ।
19. ਪੁਰਾਣਾ ਬੋਰ ਖਰਾਬ ਹੋਣ ਕਾਰਣ 2 ਸਬਮਰਸੀਬਲ ਪੰਪ ਲਗਵਾਏ ਗਏ। 1 ਸਬਮਰਸੀਬਲ ਦੇ ਮੋਟਰ ਦੀ ਸੇਵਾ ਸ. ਬਲਜੀਤ ਸਿੰਘ ਕਖਾਰੂ ਪ੍ਰਧਾਨ ਚੰਡੀਗੜ ਵੱਲੋਂ ਕੀਤੀ ਗਈ।
20. ਵੀ.ਆਈ.ਪੀ. ਰਹਿੰਦੇ ਦੋ ਕਮਰਿਆਂ ਵਿਚ ਗੀਜ਼ਰ ਲਗਵਾਏ ਗਏ।
21. ਜਮੀਨ ਦੀ ਖਰੀਦ (ਇਕ ਵੱਡੀ ਪ੍ਰਾਪਤੀ) 15 ਸਾਲ ਤੋਂ ਸੰਗਤ ਦੀ ਮੰਗ ਚੱਲੀ ਆ ਰਹੀ ਸੀ ਕਿ ਯਾਦਗਾਰ ਦੇ ਨਾਲ ਲੱਗਦੀ ਜਮੀਨ ਖਰੀਦੀ ਜਾਵੇ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਕਿ 29-01-2003 ਨੂੰ 52 ਵਿਸਵੇ ਜਮੀਨ 14,56,000/- ਦੀ ਲਾਗਤ ਦੀ ਖਰੀਦੀ ਗਈ। ਬਰਮਿੰਘਮ ਦੀ ਸੰਗਤ ਦੁਆਰਾ ਚਾਰ ਲੱਖ ਰੁਪਏ ਦੀ ਰਾਸ਼ੀ ਤੁਰੰਤ ਭੇਜੀ ਗਈ। 7 ਵਿਸਵੇ ਜਮੀਨ ਜੋ ਕਿ ਟਰੱਸਟ ਦੀ ਸੀ, ਵਾਹੀਕਾਰ ਨੇ ਦੱਬੀ ਹੋਈ ਸੀ। ਇਹ ਜਮੀਨ ਕਬਜੇ ਅਧੀਨ ਲਈ ਗਈ, ਜਿਸਦੀ ਲਾਗਤ ਲਗਭਗ 1,96,000/- ਬਣਦੀ ਹੈ।
22. ਖਰੀਦੀ ਜਮੀਨ ਦੇ ਵਿਚਕਾਰ ਹਾਈ ਪਾਵਰ ਲਾਈਨਾਂ ਜਾ ਰਹੀਆਂ ਸਨ। ਇਹਨਾਂ ਨੂੰ ਹਟਾਉਣ ਲਈ ਬਿਜਲੀ ਬੋਰਡ ਦੇ ਕੋਲ ਮਾਇਆ ਜਮਾਂ ਕਰਵਾ ਕੇ ਤਾਰਾਂ ਹਵਾਈਆਂ ਗਈਆਂ।
23. ਇਸ ਖਰੀਦੀ ਜਮੀ ਦਾ ਇਕ ਪਾਸਾ ਸ਼੍ਰੀ ਫਤਿਹਗੜ ਸਾਹਿਬ ਦੀ ਜਮੀਨ ਨਾਲ ਲੱਗਦਾ ਹੈ। ਮੁਰੱਬਾਬੰਦੀ ਦੀਆਂ ਹੱਦਾਂ ਅਨੁਸਾਰ ਇਹ ਵਿੰਡਾ ਟੇਢਾ ਮੇਲ ਹੈ, ਇਸਨੂੰ ਸਿੱਧਾ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਰਤਸਰ ਤੋਂ ਪ੍ਰਵਾਨਗੀ ਲਈ ਗਈ।
24. ਇਸ ਜਮੀਨ ਦੀਆਂ ਨੀਂਹਾਂ ਭਰਵਾ ਕੇ ਚਾਰਦੀਵਾਰੀ ਕੀਤੀ ਗਈ।
25. ਨਵੀਂ ਜਗ੍ਹਾ ਵਿਚ 2 ਲੋਹੇ ਦੇ ਗੇਟ ਲਗਵਾਏ ਗਏ। ਪਿਛਲੇ ਗੇਟ ਰਾਹੀਂ ਪੂਰਾ ਲੋਡਡ ਟਰੱਕ ਅੰਦਰ ਆ ਜਾਂਦਾ ਹੈ। ਜੋੜ ਮੇਲੇ ਵਿਚ ਸੰਗਤਾਂ ਪਾਰਕਿੰਗ ਵਾਸਤੇ ਵਰਤ ਸਕਦੀਆਂ ਹਨ।
26. ਇਸ ਨਵੀਂ ਖਰੀਦੀ ਜਮੀਨ ਵਿਚ 9 ਕਮਰੇ ਵਰਾਂਡੇ ਸਮੇਟ ਲੈਂਟਰ ਪੁਆ ਕੇ ਪਲੱਸਤਰ ਆਦਿ ਕਰਵਾ ਕੇ, ਸੰਗਮਰਮਰ ਲਗਵਾ ਕੇ, ਦਰਵਾਜੇ, ਤਾਕੀਆੰ, ਰੋਸ਼ਨਦਾਨ ਲਗਵਾ ਕੇ, ਬਿਜਲੀ ਦੀ ਫਿਟਿੰਗ ਕਰਵਾ ਕੇ ਜੋੜ ਮੇਲੇ ਲਈ ਸੰਗਤਾਂ ਵਾਸਤੇ ਤਿਆਰ ਕਰਵਾਏ ਗਏ। ਸਭ ਤੋਂ ਪਹਿਲੇ ਕਮਰੇ ਦੀ ਸੇਵਾ ਮਾਤਾ ਪਵਿੱਤਰ ਕੌਰ ਸੁਪਤਨੀ ਸਵ। ਸ। ਇੰਦਰ ਸਿੰਘ ਅਤੇ ਉਹਨਾਂ ਦੇ ਲੜਕੇ ਸ। ਭਗਵੰਤ ਸਿੰਘ ਪਾਤੜਾਂ ਵੱਲੋਂ ਕਰਵਾਈ ਗਈ।
27. ਨਵੀਂ ਜਗ੍ਹਾ ਵਿਚ ਡਬਲ ਸਟੋਰੀ ਲੈਟਰੀਨ, ਬਾਥਰੂਮ ਬਣਾਏ ਗਏ ਅਤੇ ਪਾਣੀ ਟੈਂਕੀ, ਸੰਗਮਰਮਰ ਲਗਵਾ ਕੇ ਸੰਗਤਾਂ ਦੀ ਸਹੂਲਤ ਲਈ ਤਿਆਰ ਕਰਵਾਏ ਗਏ।
28. ਨਵੀਂ ਜਗ੍ਹਾ ਵਿਚ ਉਪਰਲੀ ਮੰਜਲ ਤੇ ਕਮਰੇ ਦੀ ਉਸਾਰੀ ਕਰਵਾਈ ਗਈ, ਜਿਸਦੀ ਸੇਵਾ ਸ. ਸੰਤ ਸਿੰਘ ਮਾਲੜਾ ਮਾਲਕ ਸੋਹਲ ਫਾਉਂਡਰੀ ਅਤੇ ਇੰਜਨੀਅਰਿੰਗ ਵਰਕਸ ਅਲੋਰ (ਖੰਨਾ) ਵੱਲੋਂ ਕੀਤੀ ਗਈ।
29. ਦਫਤਰ ਦੀ ਉਸਾਰੀ ਲਈ ਕਾਰ ਸੇਵਾ ਚੱਲ ਰਹੀ ਹੈ।
30. ਸੰਗਤ ਦਾ ਕਾਫੀ ਸਹਿਯੋਗ ਮਿਲਿਆ ਹੈ। ਲੰਗਰ ਲਈ ਵੱਡਾ ਪਰੈਸ਼ਰ ਕੁੱਕਰ, ਸੱਚਖੰਡ ਲਈ ਐਗਜ਼ਾਸਟ ਫੈਨ, ਮਹਾਰਾਜ ਦਾ ਸਰੂਪ ਸਮੇਤ ਚੌਰ ਸਾਹਿਬ ਦੇ ਨਾਲ ਨਾਲ ਲੰਗਰ ਲਈ ਰਸਦਾਂ ਦੀ ਸੇਵਾ ਵੀ ਮਿਲਦੀ ਰਹੀ ਹੈ।
31. ਇਸ ਸਮੇਂ ਦੌਰਾਨ ਲਗਭਗ 58 ਲੱਖ ਰੁਪਏ ਦੀ ਰਾਸ਼ੀ ਖਰਚ ਹੋਈ, ਜੋ ਕਿ ਇਕ ਰਿਕਾਰਡ ਹੈ। ਛੋਟੀ ਮੋਟੀ ਮੁਰੰਮਤ ਅਤੇ ਸਲਾਨਾ ਰੰਗ ਰੋਗਨਨ ਦਾ ਕੰਮ ਹਰ ਸਾਲ ਕਰਵਾਇਆ ਗਿਆ ਹੈ।
ਇਹ ਸਾਰਾ ਖਰਚਾ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਇਆ। ਪ੍ਰਬੰਧਕਾਂ ਤੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਸੰਗਤ ਬਖਸ਼ਣਹਾਰ ਹੈ। ਅਸੀਂ ਖਿਮਾਂ ਦੇ ਜਾਚਕ ਹਾਂ।
ਸੁਰਜੀਤ ਸਿੰਘ ਐਸ.ਪੀ. (ਰਿਟਾ.)
ਚੇਅਰਮੈਨ
ਤਿਆਰ ਕਰਤਾ – ਪ੍ਰੇਮ ਸਿੰਘ ਜਨਰਲ ਸਕੱਤਰ ਸਮੂਹ ਸਰਪ੍ਰਸਤ ਅਤੇ ਮੈਂਬਰਾਨ ਟਰੱਸਟ, ਫਤਿਹਗੜ ਸਾਹਿਬ