Progress Report 17-10-2013 to 30-11-2016

ਮਿਤੀ 17-10-2013 ਤੋਂ ਲੈ ਕੇ 30 ਨਵੰਬਰ 2016 ਤੱਕ ਗੁਰਦੁਆਰਾ ਸਾਹਿਬ ਦੇ ਰੂਟੀਨ ਦੇ ਖਰਚੇ ਜਿਵੇਂ ਕਿ ਲੰਗਰ, ਮੁਲਾਜਮਾਂ ਦੀ ਤਨਖਾਹ, ਬਿਜਲੀ ਦੇ ਬਿੱਲ, ਇਮਾਰਤ ਦੀ ਮੁਰੰਮਤ ਅਤੇ ਸ਼ਹੀਦੀ ਜੋੜ ਮੇਲੇ ਦੇ ਖਰਚਿਆਂ ਤੋਂ ਅਲਾਵਾ ਕੁਝ ਵਿਸ਼ੇਸ਼ ਖਰਚੇ ਹੋ ਰਹੇ ਹਨ, ਜਿਹਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

1. ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਸਾਹਿਬ ਦੇ ਧਰਮ ਪ੍ਰਚਾਰ ਅਤੇ ਕਾਰ ਸੇਵਾ ਵਾਸਤੇ ਨਵੀ ਬੋਲੈਰੋ ਕੈਂਪਰ ਗੱਡੀ ਖਰੀਦੀ ਗਈ।
2. ਨਵੀ ਇਮਾਰਤ, ਤੀਸਰੀ ਮੰਜਲ, ਚਾਰ ਵੱਡੇ ਕਮਰੇ ਅਟੈਚ ਬਾਥਰੂਮ ਅਤੇ ਬਰਾਂਡੇ ਸਮੇਤ ਤਿਆਰ ਕੀਤੇ ਗਏ।
3. ਭੌਰਾ ਸਾਹਿਬ ਦੀ ਰੈਨੋਵੇਸ਼ਨ ਕਰਵਾਈ ਅਤੇ ਪਵਿੱਤਰ ਗਲਾਸ ਸੁਸ਼ੋਭਿਤ ਕੀਤੇ ਗਏ।
4. ਮੇਨ ਗੇਟ ਤੇ ਸਟੀਲ ਦਾ ਸੰਨਸ਼ੈਡ ਬਣਵਾਇਆ ਗਿਆ।
5. ਸ਼੍ਰੀ ਦਰਬਾਰ ਸਾਹਿਬ ਦੇ ਤਿੰਨੇ ਪਾਸੇ ਫੈਬਰਿਕ ਦੀ ਸ਼ੈਡ ਲਗਵਾਈ ਗਈ।
6. ਸ਼੍ਰੀ ਦਰਬਾਰ ਸਾਹਿਬ ਦੇ ਹਾਲ ਅੰਦਰ ਮੈਟ ਅਤੇ ਚਾਦਰਾਂ ਵਿਛਾਈਆਂ ਗਈਆਂ।
7. ਸ਼੍ਰੀ ਦਰਬਾਰ ਸਾਹਿਬ ਅਤੇ ਕੰਪਲੈਕਸ ਦੇ ਅੰਦਰ 9 ਸੀ.ਸੀ.ਟੀ.ਵੀ. ਕੈਮਰੇ ਅਤੇ ਐਲ.ਈ.ਡੀ. ਲਗਵਾਈ ਗਈ।
8. ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬਜੁਰਗਾਂ ਦੇ ਬੈਠਣ ਵਾਸਤੇ ਸੈਟੀਆਂ ਬਣਵਾਈਆਂ।
9. ਲੰਗਰ ਹਾਲ ਵਿਚ ਵਾਟਰ ਸੋਲਰ ਸਿਸਟਮ ਲਗਵਾਇਆ ਗਿਆ।
10. ਗੁਰਦੁਆਰਾ ਸਾਹਿਬ ਦੇ ਸਾਰੇ ਕੰਪਲੈਕਸ ਨੂੰ ਰੰਗ ਰੋਗਨ ਕਰਵਾਇਆ ਗਿਆ।
11. ਸ਼੍ਰੀ ਦਰਬਾਰ ਸਾਹਿਬ ਹਾਲ ਅੰਦਰ ਵਾਲ ਪੈਨਲਿੰਗ ਕਰਵਾਈ ਗਈ।
12. ਸ਼੍ਰੀ ਦਰਬਾਰ ਸਾਹਿਬ ਦੀਆਂ ਬਾਹਰਲੀਆਂ ਦੀਵਾਰਾਂ ਨੂੰ ਲੰਗਰ ਹਾਲ, ਜੋੜੇ ਘਰ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਮੱਥੇ ਤੇ ਟਾਈਲਾਂ ਲਗਾਈਆਂ ਗਈਆਂ।
13. ਸਾਰੇ ਪੁਰਾਣੇ ਫਰਸ਼ਾਂ ਦੀ ਰਗੜਾਈ ਕਰਵਾਈ ਗਈ।
14. ਲੇਡੀਜ਼ ਬਾਥਰੂਮ ਹੋਰ ਨਵੇਂ ਬਣਾਏ ਗਏ।
15. ਪੁਰਾਣੇ ਬਾਥਰੂਮਾਂ ਦੀ ਰੈਨੋਵੇਸ਼ਨ ਕਰਵਾਈ ਗਈ ਅਤੇ ਬਾਹਰਲੇ ਪਾਸੇ ਵਾਸ਼ ਬੇਸਿਨ ਲਗਵਾਏ ਗਏ।
16. ਪੁਰਾਣੇ ਦਫਤਰ ਦੇ ਬਰਾਂਡੇ ਉਪਰ ਫੈਬਰਿਕ ਸ਼ੈਡ ਲਗਵਾਏ ਗਏ।
17. ਗੁਰਦੁਆਰਾ ਸਾਹਿਬ ਦੇ ਮੇਨ ਗੇਟ ਪਰ ਬਾਹਰਲੇ ਪਾਸੇ ਚਰਨ ਕੁੰਡ, ਵਾਸ਼ ਬੇਸਿਨ ਅਤੇ ਟਾਈਲਾਂ ਲਗਵਾਈਆਂ ਗਈਆਂ।
18. ਦੋ ਕਮਰਿਆਂ ਵਿਚ ਬੈਡ ਅਤੇ ਕੁਰਸੀਆਂ ਲਗਵਾ ਕੇ ਵੀ.ਆਈ.ਪੀ. ਮਹਿਮਾਨਾਂ ਵਾਸਤੇ ਤਿਆਰ ਕੀਤੇ ਗਏ।
19. ਜੋੜੇ ਖਾਨੇ ਦੇ ਰੈਕ ਬਣਾਏ ਗਏ।
20. ਗੁਰਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੱਕੇ ਤੌਰ ਤੇ ਇਕ ਰਾਗੀ ਜੱਥਾ ਨਿਯੁਕਤ ਕੀਤਾ ਗਿਆ ਜਿਹੜੇ ਆਸਾ ਦੀ ਵਾਰ ਅਤੇ ਸ਼ਾਮ ਦਾ ਕੀਰਤਨ ਕਰਦੇ ਹਨ।
21. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਦੀ ਤਸਵੀਰ ਸਿੱਖ ਅਜਾਇਬ ਘਰ ਸ਼੍ਰੀ ਅੰਮਿ੍ਰਤਸਰ ਵਿਖੇ ਸੁਸ਼ੋਭਿਤ ਕਰਨ ਅਤੇ ਫਤਿਹਗੜ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ 5 ਏਕੜ ਵਿਚ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਬਨਾਉਣ ਵਿਚ ਅਹਿਮ ਰੋਲ ਨਿਭਾਇਆ।