Progress Report 1-6-2018 to 30-9-2020

ਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਸ਼੍ਰੀ ਫਤਿਹਗੜ ਸਾਹਿਬ ਦੀ ਮਿਤੀ 1-6-2018 ਤੋਂ 30-9-2020 ਤੱਕ ਦੀ ਪ੍ਰਗੱਤੀ ਰਿਪੋਰਟ ਜਿਹੜੀ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਹੋਈ-

1. ਦੋ ਸਲਾਨਾ ਸ਼ਹੀਦੀ ਜੋੜ ਮੇਲੇ 2018 ਅਤੇ 2019 ਦਿਸੰਬਰ ਨੂੰ ਮਨਾਏ ਗਏ ਹਨ ਉਹ ਸ਼ਾਂਤੀ ਪੂਰਵਕ ਸੰਪੰਨ ਹੋਏ। ਪਿਛਲੇ ਕਈ ਸਾਲਾਂ ਤੋਂ ਸੰਗਤਾਂ ਕਮਰਿਆਂ ਸੰਬੰਧੀ ਝਗੜਾ ਕਰਦੀਆਂ ਸਨ। ਸੰਗਤਾਂ ਨੇ ਸ਼ਾਂਤਮਈ ਢੰਗ ਨਾਲ ਸਾਥ ਦਿੱਤਾ। ਬ੍ਰੈਡ ਅਤੇ ਦੁੱਧ ਦੇ ਲੰਗਰ ਸੰਗਤਾਂ ਵੱਲੋਂ ਲਵਾਏ ਗਏ।
2. ਸ਼ਹੀਦੀ ਜੋੜ ਮੇਲੇ ਤੇ ਜੋ ਸ਼੍ਰੀ ਅਖੰਡ ਪਾਠਾਂ ਦੀ ਲੜੀ ਹਰ ਦਾ ਪ੍ਰਵਾਹ ਸਾਲ ਚੱਲਦਾ ਹੈ। ਪਿਛਲੇ ਸਾਲਾਂ ਨਾਲੋਂ ਪੰਜਾਬ ਅਤੇ ਬਾਹਰਲੀਆਂ ਸੰਗਤਾਂ ਤੋਂ ਵੱਧ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ, ਜਿਸਦੇ ਨਾਲ ਟਰੱਸਟ ਦੀ ਆਮਦਨ ਵਿਚ ਵਾਧਾ ਹੋਇਆ।
3. 21 ਫਰਵਰੀ 2016 ਨੂੰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੇ ਸ਼ਹੀਦੀ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਠੰਡੇ ਬੁਰਜ ਨੇੜੇ ਪੰਜ ਏਕੜ ਜਮੀਨ ਵਿਚ ਬਨਾਉਣ ਲਈ ਨÄਹ ਪੱਥਰ ਰੱਖਿਆ ਸੀ, ਜਿਸਦਾ 80 ਪ੍ਰਤੀਸ਼ਤ ਕੰਮ ਅਕਾਲੀ -ਭਾਜਪਾ ਸਰਕਾਰ ਦੇ ਸਮੇਂ ਵਿਚ ਪੂਰਾ ਹੋ ਗਿਆ ਸੀ। ਇਸ ਵਿਚ ਸਾਬਕਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਸ. ਨਿਰਮਲ ਸਿੰਘ ਐਸ.ਐਸ. ਸਾਬਕਾ ਵਾਈਸ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮੀਸ਼ਨ ਦਾ ਬਹੁਤ ਵੱਡਾ ਯੋਗਦਾਨ ਸੀ। ਯਾਦਗਾਰ ਦਾ ਜੋ ਕੰਮ ਰਹਿੰਦਾ ਸੀ ਉਹ ਨਿਰਮਲ ਸਿੰਘ ਐਸ.ਐਸ. ਅਤੇ ਹੋਰ ਮੈਂਬਰਾਂ ਨੇ ਐਮ.ਐਲ.ਏ. ਕੁਲਜੀਤ ਸਿੰਘ ਨਾਗਰਾ ਅਤੇ ਡੀ.ਸੀ. ਸਾਹਿਬ ਨਾਲ ਮਿਲ ਕੇ ਕਰਵਾਇਆ। ਇਸਦਾ ਨਾਮ ਬਾਬਾ ਮੋਤੀ ਰਾਮ ਮਹਿਰਾ ਪਾਰਕ ਰੱਖ ਦਿੱਤਾ ਗਿਆ ਸੀ। ਨਿਰਮਲ ਸਿੰਘ ਐਸ.ਐਸ. ਅਤੇ ਬਾਕੀ ਮੈਂਬਰਾਂ ਨੇ ਪ੍ਰਸਤੁਵਾ ਵਿਭਾਗ ਚੰਡੀਗੜ ਨੂੰ ਮਿਲ ਕੇ ਬੇਨਤੀ ਪੱਤਰ ਦੇ ਕੇ ਸ਼ਹੀਦੀ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਜੀ ਗੇਟ ਤਿਆਰ ਕਰਵਾਇਆ ਗਿਆ।
4. ਟਰੱਸਟ ਦੀ ਨਵੀ ਮੈਂਬਰਸ਼ਿਪ 1000 ਦੇ ਲਗਭਗ ਬਣਾਈ ਗਈ ਅਤੇ ਪੁਰਾਣੀ ਮੈਂਬਰਸ਼ਿਪ ਨੂੰ ਵੀ ਰਿਨਿਊ ਕੀਤਾ ਗਿਆ ਜਿਸ ਨਾਲ ਟਰੱਸਟ ਦੀ ਆਮਦਨ ਵਿਚ ਵਾਧਾ ਹੋਇਆ।
5. ਲੰਗਰ ਵਿਚ ਦੁੱਧ ਲਿਆਉਣ ਵਾਸਤੇ ਗਾਂਜੀ ਰੱਖਿਆ ਗਿਆ, ਜਿਸਦੇ ਨਾਲ ਦੇਗ ਵਾਸਤੇ ਦੇਸੀ ਘਿਉ ਪਹਿਲਾਂ ਬਾਹਰੋਂ ਖਰੀਦਿਆ ਜਾਂਦਾ ਸੀ, ਉਹ ਘਿਉ ਵੀ ਹੁਣ ਗੁਰਦੁਆਰਾ ਸਾਹਿਬ ਵਿਖੇ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਸੰਗਤਾਂ ਨੂੰ ਲੰਗਰ ਦੇ ਨਾਲ ਲੱਸੀ ਛਕਾਈ ਜਾਂਦੀ ਹੈ। ਇਸ ਨਾਲ ਵੀ ਟਰੱਸਟ ਦੀ ਆਮਦਨ ਵਿਚ ਵਾਧਾ ਹੋਇਆ ਹੈ।
6. ਚੇਅਰਮੈਨ ਦੇ ਦਫਤਰ ਦਾ ਜੋ ਏ.ਸੀ. ਖਰਾਬ ਸੀ, ਉਸਦੀ ਮੁਰੰਮਤ ਕਰਵਾਈ ਗਈ।
7. ਚੇਅਰਮੈਨ ਦੇ ਦਫਤਰ ਦਾ ਜੋ ਲੈਟਰੀਨ-ਬਾਥਰੂਮ ਹੈ, ਉਸਦੀ ਗਰਕੀ ਖਰਾਬ ਹੋ ਗਈ ਸੀ। ਇਹ ਗਰਕੀ ਨਵੀ ਤਿਆਰ ਕਰਵਾਈ ਗਈ।
8. ਲੰਗਰ ਹਾਲ ਦੇ ਫਰਿਜ ਅਤੇ ਵਾਟਰ ਕੂਲਰ ਦੀ ਮੁਰੰਮਤ ਕਰਵਾਈ ਗਈ।
9. ਜੋ ਬਿਜਲੀ ਦਾ ਮੇਨ ਬੋਰਡ ਹੈ ਸੜ ਗਿਆ ਸੀ, ਉਸਦਾ ਹਾਈ-ਪਾਵਰ ਦਾ ਚੇਂਜਰ ਨਵਾਂ ਲਗਵਾਇਆ ਗਿਆ।
10. ਗੁੰਬਦ ਦੇ ਉਪਰ ਜੋ 30 ਸਾਲਾਂ ਤੋਂ ਪੁਰਾਣਾ ਕੰਮ ਪੈਂਡਿੰਗ ਪਿਆ ਸੀ, ਉਸਦੀ ਚਾਰ ਦੀਵਾਰੀ ਕਰਕੇ, ਦਰਵਾਜੇ-ਤਾਕੀਆਂ ਲਗਾ ਕੇ ਜੋੜ ਮੇਲੇ ਤੇ ਸੰਗਤਾਂ ਲਈ ਇਕ ਹਾਲ ਤਿਆਰ ਕੀਤਾ ਗਿਆ। ਇਸ ਵਿਚ ਚਾਰ ਪਿੰਡਾਂ ਦੀ ਸੰਗਤਾਂ ਜੋੜੇ ਮੇਲੇ ਦੌਰਾਨ ਇਕੱਠੀਆਂ ਹੋ ਜਾਂਦੀਆਂ ਹਨ।
11. ਜੋੜੇ ਘਰ ਵਿਚ ਕੋਈ ਪੱਖਾ ਨਹੀ ਸੀ। ਸੰਗਤਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਚਾਰ ਪੱਖਿਆਂ ਦੀ ਸੇਵਾ ਸੰਗਤਾਂ ਰਾਹੀ ਕਰਵਾਈ ਗਈ।
12. ਟਰੱਸਟ ਨੇ ਕੰਪਿਊਟਰ 2010 ਵਿਚ ਖਰੀਦਿਆ ਸੀ, ਪਰ ਅੱਠ ਸਾਲਾਂ ਤੋਂ ਉਸਨੂੰ ਕਿਸੇ ਵੀ ਕਮੇਟੀ ਨੇ ਚਾਲੂ ਨਹੀ ਕੀਤਾ ਸੀ। ਉਸਨੂੰ ਠੀਕ ਕਰਵਾ ਕੇ ਵੈਬਸਾਈਟ ਅਤੇ ਦਫਤਰ ਦਾ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਕੀਤਾ ਗਿਆ ਅਤੇ ਉਸਦੇ ਵਾਸਤੇ ਟੈਕਨੀਕਲ ਮੁਲਾਜ਼ਮ ਰੱਖਿਆ ਗਿਆ।
13. ਜੋ ਪੁਰਾਣੇ ਅੱਠ ਕੈਮਰੇ ਲੱਗੇ ਹੋਏ ਸੀ, ਉਹ ਪੂਰਾ ਕੰਮ ਨਹੀ ਕਰ ਰਹੇ ਸੀ। ਉਹਨਾਂ ਦੀ ਥਾਂ ਤੇ 8 ਨਵੇਂ ਕੈਮਰੇ ਲਗਵਾਏ ਗਏ ਅਤੇ ਹੁਣ 16 ਕੈਮਰੇ ਠੀਕ ਕੰਮ ਕਰ ਰਹੇ ਹਨ।
14. ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਇਤਿਹਾਸ ਦਾ ਪੁਰਾਣਾ ਬੋਰਡ ਲੱਗਾ ਹੋਇਆ ਸੀ, ਸੰਗਤਾਂ ਦੇ ਸਹਿਯੋਗ ਨਾਲ ਉਸਦਾ ਸੁੰਦਰੀਕਰਨ ਕੀਤਾ ਗਿਆ।
15. ਭੋਰਾ ਸਾਹਿਬ ਵਿਚ ਜਿਹੜੇ ਪਵਿੱਤਰ ਗਲਾਸ ਪਏ ਹਨ, ਉਹਨਾਂ ਨੂੰ ਰੱਖਣ ਵਾਸਤੇ ਨਵੀ ਪਾਲਕੀ ਸਾਹਿਬ ਅਤੇ ਸੋਨੇ ਦੀ ਚੌਂਕੀ ਜਿਸ ਤੇ ਗਲਾਸ ਸੁਸ਼ੋਭਿਤ ਕੀਤੇ ਗਏ ਹਨ, ਉਸਦੀ ਸੇਵਾ ਕਰਵਾਈ ਗਈ।
16. ਭੋਰਾ ਸਾਹਿਬ ਵਿਚ ਕੋਈ ਪੱਖਾ ਨਹੀ ਸੀ। ਸੰਗਤਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸੰਗਤਾਂ ਵੱਲੋਂ ਏ.ਸੀ. ਦੀ ਸੇਵਾ ਕਰਵਾਈ ਗਈ।
17. ਦਰਬਾਰ ਸਾਹਿਬ ਵਿਚ ਚਾਦਰਾਂ ਦਾ ਪਹਿਲਾਂ ਇਕ ਸੈਟ ਸੀ। ਸੰਗਤਾਂ ਦੇ ਸਹਿਯੋਗ ਨਾਲ ਇਕ ਹੋਰ ਨਵਾਂ ਸੈਟ ਤਿਆਰ ਕਰਵਾਇਆ ਗਿਆ ਹੈ।
18. ਬਿਲਡਿੰਗ ਨੰਬਰ -2 ਵਿਚ ਲੈਟਰੀਨ-ਬਾਥਰੂਮ ਹਨ, ਜਿਸਦੇ ਦਰਵਾਜੇ ਲੱਕੜ ਦੇ ਸੀ, ਜੋ ਕਿ ਖਰਾਬ ਹੋ ਗਏ ਸਨ। ਉਹ ਸਾਰੇ ਦਰਵਾਜੇ ਐਲੂਮੀਨੀਅਮ ਦੇ ਨਵੇਂ ਲਗਵਾਏ ਗਏ ਹਨ।
19. ਜੋੜ ਮੇਲੇ ਦੌਰਾਨ ਸੰਗਤਾਂ ਵਾਸਤੇ ਬਿਸਤਰੇ ਅਤੇ ਕੰਬਲ ਕਿਰਾਏ ਤੇ ਲਏ ਜਾਂਦੇ ਸੀ। ਸੰਗਤਾਂ ਦੇ ਸਹਿਯੋਗ ਨਾਲ ………. ਬਿਸਤਰੇ ਅਤੇ …… ਕੰਬਲਾਂ ਦੀ ਸੇਵਾ ਕਰਵਾਈ ਗਈ। ਗੰਗਾਨਗਰ ਤੋਂ ਚੇਅਰਮੈਨ ਆਪ ਬਿਸਤਰੇ ਲੈ ਕੇ ਆਏ। ਹੁਣ ਬਿਸਤਰੇ ਅਤੇ ਕੰਬਲ ਕਿਰਾਏ ਤੇ ਲੈਣ ਦੀ ਲੋੜ ਨਹੀ ਪੈਂਦੀ।
20. ਸੰਗਤਾਂ ਵੱਲੋਂ ਜੋ ਲੰਗਰ ਵਾਸਤੇ ਦੁੱਧ ਅਤੇ ਰਾਸ਼ਨ ਆਉਂਦਾ ਹੈ, ਉਸਦੀ ਸਾਂਭ-ਸੰਭਾਲ ਵਾਸਤੇ ਬਰਤਨਾਂ ਦੀ ਘਾਟ ਸੀ। ਇਸ ਵਾਸਤੇ ਨਵੇਂ ਵੱਡੇ ਡਰਮ ਅਤੇ ਪਤੀਲੇ ਲਿਆਂਦੇ ਗਏ।
21. ਸੱਚਖੰਡ ਅਤੇ ਦਰਬਾਰ ਸਾਹਿਬ ਦੀਆਂ ਛੱਤਾਂ ਜੋ ਬਰਸਾਤ ਸਮੇਂ ਲੀਕ ਕਰਦੀਆਂ ਸਨ, ਉਸ ਦੀਆਂ ਪੁਰਾਣੀਆਂ ਟਾਈਲਾਂ ਪੁਟਵਾ ਕੇ ਨਵੀਆਂ ਟਾਈਲਾਂ ਲਗਵਾਈਆਂ ਗਈਆਂ।
22. ਬਿਲਡਿੰਗ ਨੰਬਰ -2 ਵਿਚ ਵਿਆਹ ਸ਼ਾਦੀਆਂ ਅਤੇ ਅੰਤਮ ਅਰਦਾਸ ਵਾਸਤੇ ਸ਼ੈਡ ਤਿਆਰ ਕੀਤਾ ਗਿਆ।
23. ਬਿਲਡਿੰਗ ਨੰਬਰ-1 ਵਿਚ ਜੋ ਪੁਰਾਣੀ ਦੀ ਟੈਂਕੀ ਸੀਮੰਟ ਦੀ ਬਣੀ ਹੋਈ ਸੀ, ਉਸਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਅਤੇ ਕਮਰਿਆਂ ਵਿਚ ਪਾਣੀ ਲੀਕ ਕਰਦਾ ਸੀ। ਪੁਰਾਣੀ ਟੈਂਕੀ ਢੁਆ ਕੇ ਉਸਦੀ ਥਾਂ 2000-2000 ਦੀਆਂ ਦੋ ਨਵੀਆਂ ਟੈਂਕੀਆਂ ਰਖਵਾਈਆਂ ਗਈਆਂ।
24. ਬਿਲਡਿੰਗ ਨੰਬਰ -2 ਵਿਚ ਜੋ ਕਈ ਸਾਲਾਂ ਤੋਂ ਚਾਰ ਦੀਵਾਰੀ ਦੇ ਪਲਸਤਰ ਦਾ ਕੰਮ ਰਹਿੰਦਾ ਸੀ, ਕੰਧਾਂ ਨੂੰ ਪਲਸਤਰ ਕਰਵਾਇਆ ਗਿਆ।
25. ਬਿਲਡਿੰਗ ਨੰਬਰ -2 ਦੇ ਵਿਚ ਮੇਨ ਗੇਟ ਲੰਗਰ ਤੱਕ ਪਾਣੀ ਖੜਦਾ ਸੀ, ਭਰਤ ਪੁਆ ਕੇ ਇੱਟਾਂ ਦਾ ਰਾਹ ਬਣਵਾਇਆ ਗਿਆ।
26. ਕਸ਼ਯਪ ਸਮਾਜ ਦੀਆਂ ਧੀਆਂ ਦੇ ਵਿਆਹ-ਸ਼ਾਦੀਆਂ ਦੇ ਮੌਕੇ ਟਰੱਸਟ ਵੱਲੋਂ ਸਹਾਇਤਾ ਦਿੱਤੀ ਗਈ।
27. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਨੰਡਿਆਲੀ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਕੂਲ, ਲੁਧਿਆਣਾ ਨੂੰ ਟਰੱਸਟ ਵੱਲੋਂ ਡੁਨੇਸ਼ਨ ਦਿੱਤੀ ਗਈ।
28. ਸੰਗਤਾਂ ਨੂੰ ਪੇ੍ਰਰਿਤ ਕਰਕੇ ਚਾਰ ਕਮਰਿਆਂ ਦੀ ਸੇਵਾ ਕਰਵਾਈ ਗਈ, ਜਿਸਦੀ ਰਕਮ ਚਾਰ ਲੱਖ ਤੋਂ ਉਪਰ ਹੈ। ਬਿਲਡਿੰਗ ਨੰ- 2 ਵਿਚ ਤੀਸਰੀ ਮੰਜਿਲ ਦੀ ਉਸਾਰੀ ਕਰਵਾਈ ਜਾਏਗੀ।
29. ਬਿਲਡਿੰਗ ਨੰਬਰ – 2 ਵਿਚ ਜੋ ਦੋ ਗਰਕੀਆਂ ਸਨ, ਉਹ ਜੋੜ ਮੇਲੇ ਦੌਰਾਨ ਭਰ ਜਾਂਦੀਆਂ ਸਨ। 2 ਹੋਰ ਨਵੀਆਂ ਗਰਕੀਆਂ ਤਿਆਰ ਕਰਵਾਈਆਂ ਗਈਆਂ।
30. ਹਰੇਕ ਸਾਲ ਜੰਤਰੀਆਂ ਅਤੇ ਕਲੰਡਰ ਸੰਗਤਾਂ ਨੂੰ ਫਰੀ ਦਿੱਤੇ ਜਾਂਦੇ ਹਨ।
31. ਲੰਗਰ ਹਾਲ ਵਿਚ 2 ਪੁਰਾਣੀਆਂ ਤਵੀਆਂ ਖਰਾਬ ਹੋ ਚੁੱਕੀਆਂ ਸਨ। ਭੱਠੀਆਂ ਤਿਆਰ ਕਰਵਾ ਕੇ ਦੋ ਨਵੀਆਂ ਤਵੀਆਂ ਲਗਵਾਈਆਂ ਗਈਆਂ।
32. ਲੋਕਡਾਉਨ ਦੌਰਾਨ ਕਸ਼ਯਪ ਸਮਾਜ ਦੇ ਗਰੀਬ ਪਰਿਵਾਰਾਂ ਨੂੰ ਟਰੱਸਟ ਵੱਲੋਂ ਰਾਸ਼ਨ ਦੀਆਂ ਰਸਦਾਂ ਵੰਡੀਆਂ ਗਈਆਂ।
33. ਜੋੜ ਮੇਲੇ ਵਿਚ ਸੰਗਤਾਂ ਨੂੰ ਵਹੀਕਲ ਖੜਾ ਕਰਨ ਵਾਸਤੇ ਜਗਾ ਦੀ ਘਾਟ ਸੀ। ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ 4 ਕਨਾਲ, ਸਵਾ 15 ਮਰਲੇ ਜਮੀਨ ਟਰੱਸਟ ਦੇ ਨਾਮ ਤੇ ਖਰੀਦੀ ਗਈ। ਇਹ ਜਮੀਨ ਬੱਸੀ ਪਠਾਣਾ ਰੋਡ ਦੇ ਉਪਰ ਹੈ, ਜਿੱਥੇ ਜੀਰੀ ਲਗਾਈ ਗਈ।
ਤਿਆਰ ਕਰਤਾ – ਡਾ. ਪ੍ਰੇਮ ਸਿੰਘ, ਜਨਰਲ ਸਕੱਤਰ
ਗੁਰੂ ਘਰ ਦੇ ਚਰਨ ਸੇਵਕ – ਚੇਅਰਮੈਨ ਨਿਰਮਲ ਸਿੰਘ ਐਸ.ਐਸ. ਅਤੇ ਸਮੂਹ ਪ੍ਰਬੰਧਕ ਮੈਂਬਰ ਸਾਹਿਬਾਨ