ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦਾ ਇਤਿਹਾਸ ਅਤੇ ਪ੍ਰਾਪਤੀਆਂ

ਜਠੇਰਿਆਂ ਦਾ ਪੁਰਾਣਾ ਅਸਥਾਨ

ਜਠੇਰਿਆਂ ਦਾ ਨਵਾਂ ਬਣਿਆ ਅਸਥਾਨ

14-4-2014 ਦੇ ਮੇਲੇ ਤੋਂ ਬਾਅਦ ਬੜਗੋਤਾ ਪਰਿਵਾਰਾਂ ਦੀ ਮੀਟਿੰਗ ਜਠੇਰਿਆਂ ਦੇ ਅਸਥਾਨ ਤੇ ਹੋਈ। ਪਰਿਵਾਰ ਹਰ ਸਾਲ ਮੇਲੇ ਦੌਰਾਨ ਜਠੇਰਿਆਂ ਦਾ ਅਸਥਾਨ ਬਨਾਉਣ ਵਾਸਤੇ ਜਮੀਨ ਖਰੀਦਣ ਦੀ ਗੱਲ ਕਰਦੇ ਹੁੰਦੇ ਸੀ, ਪਰ ਕੋਈ ਗੱਲ ਬਣਦੀ ਨਹੀਂ ਸੀ ਕਿਉਂਕਿ ਜਮੀਨ ਖਰੀਦਣ ਵਾਸਤੇ ਕੋਲ ਪੈਸੇ ਹੀ ਨਹੀਂ ਸਨ। ਇਸ ਦਿਨ ਫੈਸਲਾ ਹੋਇਆ ਕਿ ਜੇਕਰ ਕੁਝ ਕਰਨਾ ਹੈ ਤਾਂ ਸਾਨੂੰ ਹਿੰਮਤ ਕਰਨੀ ਹੋਵੇਗੀ, ਸਿਰਫ ਗੱਲਾਂ ਨਾਲ ਕੁਝ ਨਹੀਂ ਬਣਨਾ। ਮੌਕੇ ਤੇ ਹੀ ਸੰਗਤ ਨੇ ਕੁਝ ਪੈਸੇ ਇਕੱਠੇ ਕੀਤੇ ਅਤੇ ਬੈਂਕ ਅਕਾਉਂਟ ਖੋਲਣ ਲਈ ਕਿਹਾ ਤਾਂ ਜੋ ਹਰ ਸਾਲ ਰਕਮ ਇਕੱਠੀ ਕਰਕੇ ਜਮੀਨ ਖਰੀਦੀ ਜਾ ਸਕੇ। ਇਸ ਦਿਨ ਹੇਠ ਲਿਖੇ ਮੈਂਬਰਾਂ ਨੇ ਮੇਲੇ ਤੋਂ ਬਾਅਦ ਥੋੜਾ ਥੋੜਾ ਸਹਿਯੋਗ ਦਿੱਤਾ –

S.No.

Name

Address

Amount

1

S. Amarjit Singh

Jalandhar

2100-00

2

Sh. Narinder Singh

Jalandhar

500-00

3

S. Harbhajan Singh

Pajora

500-00

4

S. Salinder Singh

Pajora

600-00

5

S. Mohan Singh

Pajora

100-00

6

S. Surjit Singh

Pajora

100-00

7

Sh. Sandeep Singh

Balachour

100-00

8

Sh. Mohan Lal

Hoshiarpur

1100-00

9

S. Kewal Singh

Jalandhar

500-00

10

S. Lakhbir Singh

Moga

500-00

11

S. Gurmeet Singh

Bahrowal

500-00

12

Sh. Faqir Chand

Bahrowal

500-00

13

Sh. Makhan Singh

Mahilpur

1000-00

14

S. Balbir Singh

Ispur, Jalandhar

1100-00

15

S. Sukhwinder Singh

Ispur, Jalandhar

1100-00

16

S. Balwant Singh

Kala Bahia, Jalandhar

1100-00

17

S. Tarlochan Singh

Kala Bahia, Jalandhar

1100-00

18

Sh. Pal Bargota

Hoshiarpur (USA)

2000-00

19

Sh. Harbhajan Singh

Kala Bahia (USA)

2000-00

20

Sh. Balwinder Singh

 

500-00

 

 

Total

17000-00

ਸੁਸਾਇਟੀ ਰਜਿਸਟਰ ਕਰਵਾਉਣਾ ਅਤੇ ਬੈਂਕ ਅਕਾਉਂਟ ਖੋਲਣਾ

ਇਹ ਰਕਮ ਸ਼੍ਰੀ ਨਰਿੰਦਰ ਕਸ਼ਯਪ ਜੀ ਪਾਸ ਜਮਾਂ ਕਰਵਾਈ ਗਈ ਅਤੇ ਬੈਂਕ ਅਕਾਉਂਟ ਖੋਲਣ ਲਈ ਕਿਹਾ ਗਿਆ। ਅਗਲੇ ਦਿਨ ਸ. ਅਮਰਜੀਤ ਸਿੰਘ, ਸ਼੍ਰੀ ਨਰਿੰਦਰ ਕਸ਼ਯਪ ਅਤੇ ਸ. ਤਰਲੋਚਨ ਸਿੰਘ ਬੈਂਕ ਵਿਚ ਖਾਤਾ ਖੋਲਣ ਲਈ ਗਏ। ਬੈਂਕ ਵਾਲੇ ਕਹਿੰਦੇ ਕਿ ਤੁਸੀਂ ਇਸਦਾ ਬਚਤ ਖਾਤਾ ਤਿੰਨ ਮੈਂਬਰਾਂ ਦੇ ਨਾਮ ਤੇ ਖੋਲ ਸਕਦੇ ਹੋ, ਸੁਸਾਇਟੀ ਜਾਂ ਜਠੇਰਿਆਂ ਦੇ ਨਾਮ ਤੇ ਅਕਾਉਂਟ ਨਹੀਂ ਖੁਲਣਾ। ਜੇ ਜਠੇਰਿਆਂ ਦੇ ਨਾਮ ਤੇ ਖਾਤਾ ਖੋਲਣਾ ਹੈ ਤਾਂ ਤੁਹਾਨੂੰ ਸੁਸਾਇਟੀ ਰਜਿਸਟਰ ਕਰਵਾਉਣੀ ਹੋਵੇਗੀ। 2 ਜੂਨ 2014 ਨੂੰ ਅਮਰਜੀਤ ਸਿੰਘ ਦੇ ਘਰ ਮੀਟਿੰਗ ਹੋਈ ਅਤੇ ਸੁਸਾਇਟੀ ਬਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰੇ ਮੈਂਬਰਾਂ ਨੇ ਅਗਲੀ ਮੀਟਿੰਗ ਬੁਲਾ ਕੇ ਕਮੇਟੀ ਮੈਂਬਰ ਚੁਣਨ ਲਈ ਕਿਹਾ।
ਇਸ ਤੋਂ ਅਗਲੀ ਮੀਟਿੰਗ 5 ਅਗਸਤ 2014 ਨੂੰ ਸ਼੍ਰੀ ਨਰਿੰਦਰ ਕਸ਼ਯਪ ਦੇ ਘਰ ਮੈਂਬਰਾਂ ਦੀ ਮੀਟਿੰਗ ਹੋਈ ਅਤੇ ਸੁਸਾਇਟੀ ਨੂੰ ਰਜਿਸਟਰਡ ਕਰਵਾਉਣ ਲਈ ਕਿਹਾ ਗਿਆ। ਇਸ ਮੀਟਿੰਗ ਦੌਰਾਨ ਸ. ਅਮਰਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਸ਼੍ਰੀ ਨਰਿੰਦਰ ਕਸ਼ਯਪ ਨੂੰ ਜਨਰਲ ਸੈਕਟਰੀ ਅਤੇ ਜਸਵਿੰਦਰ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ।
ਇਸ ਤੋਂ ਅਗਲੀ ਮੀਟਿੰਗ 2015 ਦੇ ਮੇਲੇ ਤੋਂ ਬਾਅਦ 19-4-2015 ਨੁੂੰ ਸ਼੍ਰੀ ਨਰਿੰਦਰ ਕਸ਼ਯਪ ਦੇ ਨਿਵਾਸ ਅਸਥਾਨ ਜਲੰਧਰ ਵਿਖੇ ਹੋਈ। ਇਸ ਮੀਟਿੰਗ ਵਿਚ ਸੁਸਾਇਟੀ ਨੁੂੰ ਰਜਿਸਟਰਡ ਕਰਵਾਉਣ ਲਈ ਫੈਸਲਾ ਹੋਇਆ। ਇਸ ਮੌਕੇ ਸ਼੍ਰੀ ਪਾਲ ਬੜਗੋਤਾ ਅਮਰੀਕਾ ਵਾਲੇ ਨੇ 15200/-, ਮੋਹਨ ਲਾਲ ਹੁਸ਼ਿਆਰਪੁਰ ਨੇ 500/-, ਨਰਿੰਦਰ ਕਸ਼ਯਪ ਨੇ 3100/- ਅਤੇ ਅਮਰਜੀਤ ਸਿੰਘ ਨੇ 5100/- ਜਠੇਰਿਆਂ ਦੇ ਅਸਥਾਨ ਵਾਸਤੇ ਦਿੱਤੇ। ਪਿਛਲੇ 17000/- ਅਤੇ ਇਸ ਦਿਨ ਦੇ 23900/- ਮਿਲਾ ਕੇ 40900/- ਜਮਾਂ ਹੋ ਗਏ। ਇਸ ਤੋਂ ਬਾਅਦ ਸੁਸਾਇਟੀ ਨੂੰ ਰਜਿਸਟਰ ਕਰਵਾਉਣ ਦੀ ਕਾਰਵਾਈ ਸ਼ੁਰੂ ਹੋਈ। ਸ਼ੁਰੂਆਤੀ ਮੈਂਬਰਾਂ ਸ. ਅਮਰਜੀਤ ਸਿੰਘ, ਸ਼੍ਰੀ ਨਰਿੰਦਰ ਕਸ਼ਯਪ, ਸ. ਜਸਵਿੰਦਰ ਸਿੰਘ, ਸ. ਤਰਲੋਚਨ ਸਿੰਘ ਨੇ ਸਾਰਾ ਖਰਚ ਆਪਣੇ ਕੋਲੋਂ ਕਰਕੇ ਸੁਸਾਇਟੀ ਰਜਿਸਟਰ ਕਰਵਾਈ। 24 ਅਪ੍ਰੈਲ 2015 ਨੂੰ ਸੁਸਾਇਟੀ ਰਜਿਸਟਰਡ ਹੋਈ। ਸੁਸਾਇਟੀ ਦੇ ਪਹਿਲੇ ਪ੍ਰਧਾਨ ਸ. ਅਮਰਜੀਤ ਸਿੰਘ ਬੜਗੋਤਾ, ਜਨਰਲ ਸੈਕਟਰੀ ਸ਼੍ਰੀ ਨਰਿੰਦਰ ਕਸ਼ਯਪ, ਕੈਸ਼ੀਅਰ ਸ. ਜਸਵਿੰਦਰ ਸਿੰਘ, ਵਾਈਸ ਪ੍ਰਧਾਨ ਸ. ਤਰਲੋਚਨ ਸਿੰਘ, ਸੈਕਟਰੀ ਚਰਨਜੀਤ ਸਿੰਘ ਗਰਚਾ, ਆਡੀਟਰ ਮੋਹਣ ਲਾਲ ਹੁਸ਼ਿਆਰਪੁਰ, ਮੀਡੀਆ ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਅਤੇ ਪ੍ਰਚਾਰ ਸੈਕਟਰੀ ਸ. ਬਲਬੀਰ ਸਿੰਘ ਬਣੇ। ਸੁਸਾਇਟੀ ਦੇ ਸ਼ੁਰੂਆਤੀ ਮੈਂਬਰਾਂ ਨੇ 11000/- ਜਠੇਰਿਆਂ ਦੀ ਜਮੀਨ ਵਾਸਤੇ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ 6 ਮਈ 2015 ਨੂੰ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦੇ ਨਾਮ ਤੇ ਪੰਜਾਬ ਨੈਸ਼ਨਲ ਬੈਂਕ ਵਿਚ 41000/- ਨਾਲ ਖਾਤਾ ਖੁਲਵਾਇਆ ਗਿਆ, ਜਿਸ ਨੂੰ ਪ੍ਰਧਾਨ, ਜਨਰਲ ਸੈਕਟਰੀ ਅਤੇ ਕੈਸ਼ੀਅਰ ਮਿਲ ਕੇ ਚਲਾਉਣਗੇ। ਇਸ ਤੋਂ ਬਾਅਦ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਪੈਸੇ ਜਮਾਂ ਕਰਨੇ ਸ਼ੁਰੂ ਕੀਤੇ ਗਏ ਅਤੇ 2019 ਵਿਚ ਜਮੀਨ ਦਾ ਬਿਆਨਾ ਕੀਤਾ ਗਿਆ, ਜਿਸਦਾ ਸੌਦਾ ਕਰਵਾਉਣ ਲਈ ਮੌਜੂਦਾ ਪ੍ਰਧਾਨ ਰਜਿੰਦਰ ਕੁਮਾਰ ਦਾ ਵੱਡਾ ਯੋਗਦਾਨ ਰਿਹਾ। 16 ਅਗਸਤ 2019 ਨੂੰ 20 ਮਰਲੇ ਜਮੀਨ ਦੀ ਰਜਿਸਟਰੀ ਜਠੇਰਿਆਂ ਦੀ ਕਮੇਟੀ ਨਾਲ ਤੇ ਕਰਵਾਈ ਗਈ। ਇਸ ਦੌਰਾਨ ਸ਼੍ਰੀ ਰਜਿੰਦਰ ਕੁਮਾਰ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਨਵੇਂ ਕਮੇਟੀ ਮੈਂਬਰ ਚੁਣੇ ਗਏ। ਸੁਸਾਇਟੀ ਵੱਲੋਂ ਸੰਗਤ ਨੂੰ ਪੂਰਾ ਹਿਸਾਬ ਦਿੱਤਾ ਜਾ ਰਿਹਾ ਹੈ ਅਤੇ ਕਸ਼ਯਪ ਰਾਜਪੂਤ ਸਮਾਜ ਦੀ ਵੈਬਸਾਈਟ ਉਤੇ ਜਠੇਰਿਆਂ ਦੇ ਖਾਨੇ ਵਿਚ ਸਾਰੀ ਜਾਣਕਾਰੀ ਅੋਨਲਾਈਨ ਦਿੱਤੀ ਗਈ ਹੈ, ਜਿਸਨੂੰ ਕੋਈ ਵੀ ਮੈਂਬਰ ਕਿਤੇ ਵੀ ਚੈਕ ਕਰ ਸਕਦਾ ਹੈ।

ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ (ਰਜਿ.) ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ

24-4-2015 ਨੂੰ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਰਜਿਸਟਰਡ ਕਰਵਾਈ ਗਈ।

6 ਮਈ 2015 ਨੂੰ ਸੁਸਾਇਟੀ ਦੇ ਨਾਮ ਉਪਰ ਪੰਜਾਬ ਨੈਸ਼ਨਲ ਬੈਂਕ ਵਿਚ 41000/- ਨਾਲ ਖਾਤਾ ਖੋਲਿਆ ਗਿਆ।

ਸਿਰਫ 4 ਸਾਲਾਂ ਵਿਚ ਹੀ ਸੰਗਤ ਦੇ ਸਹਿਯੋਗ ਨਾਲ ਪਿੰਡ ਗਰਚਾ ਵਿਖੇ 20 ਮਰਲੇ (1 ਕਨਾਲ) ਜਮੀਨ ਖਰੀਦੀ ਗਈ, ਜਿਸਦੀ ਰਜਿਸਟਰੀ ਸੁਸਾਇਟੀ ਦੇ ਨਾਮ ਉਪਰ ਕਰਵਾਈ ਗਈ। ਰਜਿਸਟਰੀ ਕਰਵਾਉਣ ਵਾਸਤੇ ਜਲੰਧਰ ਤੋਂ ਸ. ਬਖਸ਼ੀਸ਼ ਸਿੰਘ ਨੇ 50000/- ਦਾ ਸਹਿਯੋਗ ਦਿੱਤਾ।

ਸੰਨ 2020 ਅਤੇ 2021 ਵਿਚ ਕੋਰੋਨਾ ਕਾਰਣ ਮੇਲਾ ਨਹੀਂ ਹੋ ਸਕਿਆ ਅਤੇ 2022 ਵਿਚ ਸਿਰਫ ਲੰਗਰ ਦਾ ਖਰਚਾ ਹੀ ਪੂਰਾ ਹੋਇਆ।

14 ਅਪ੍ਰੈਲ 2023 ਦੇ ਮੇਲੇ ਦੌਰਾਨ ਨਵੀਂ ਜਮੀਨ ਉਪਰ ਪਹਿਲੀ ਵਾਰ ਹਵਨ ਕੀਤਾ ਗਿਆ। ਇਸ ਦੌਰਾਨ ਇੰਗਲੈਂਡ ਤੋਂ ਜੱਜਾ ਖੁਰਦ ਪਿੰਡ ਦੇ ਸ਼੍ਰੀ ਹਰਜਿੰਦਰ ਪਾਲ ਬੜਗੋਤਾ ਨੇ 50000/- ਰੁਪਏ ਉਸਾਰੀ ਵਾਸਤੇ ਭੇਜੇ।

28 ਅਪ੍ਰੈਲ 2023 ਨੂੰ ਤ੍ਰਿਲੋਚਨ ਸਿੰਘ (ਅਮਰੀਕਾ ਵਾਲੇ) ਸਪੁੱਤਰ ਸ. ਕ੍ਰਿਸ਼ਨ ਸਿੰਘ ਵਾਸੀ ਪਿੰਡ ਪਜੌੜਾ ਨੇ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਵਾਸਤੇ 1 ਲੱਖ ਰੁਪਏ ਸੁਸਾਇਟੀ ਦੇ ਕੈਸ਼ੀਅਰ ਸ. ਜਸਵਿੰਦਰ ਸਿੰਘ ਰਾਹੀਂ ਦਿੱਤੇ।

27 ਮਈ 2023 ਨੂੰ ਸ਼੍ਰੀ ਨਰਿੰਦਰ ਸਿੰਘ ਸਪੁੱਤਰ ਸਵਰਗਵਾਸੀ ਸ਼੍ਰੀ ਮੇਜਰ ਸਿੰਘ ਨਿਵਾਸੀ ਜਲੰਧਰ (ਪਿਛਲਾ ਪਿੰਡ ਕਾਲਾ ਬਾਹੀਆ) ਨੇ ਜਠੇਰਿਆਂ ਦੇ ਅਸਥਾਨ ਉਪਰ ਸਬਮਰਸੀਬਲ ਪੰਪ ਲਗਵਾਉਣ ਦੀ ਸੇਵਾ ਕੀਤੀ।

2 ਜੂਨ 2023 ਨੂੰ ਪਿੰਡ ਕਾਲਾ ਬਾਹੀਆਂ ਨਿਵਾਸੀ ਸ਼੍ਰੀ ਉਪਕਾਰ ਸਿੰਘ (ਕੈਨੇਡਾ ਤੋਂ) ਸਪੁੱਤਰ ਸਵਰਗਵਾਸੀ ਸ. ਜੋਗਿੰਦਰ ਸਿੰਘ ਨੇ 5000 ਇੱਟਾਂ ਦੀ ਸੇਵਾ ਕੀਤੀ।

4 ਜੂਨ 2023 ਨੂੰ ਪਿੰਡ ਜੱਸੋਵਾਲ ਤੋਂ ਜਠੇਰਿਆਂ ਦੇ ਅਸਥਾਨ ਦੀ ਉਸਾਰੀ ਵਾਸਤੇ 11000/- ਦੀ ਗੁਪਤ ਸੇਵਾ ਕੀਤੀ।

5 ਸਿਤੰਬਰ 2023 ਨੂੰ ਜਠੇਰਿਆਂ ਦੇ ਅਸਥਾਨ ਵਾਸਤੇ ਬਣ ਰਹੀ 20 ਬਾਈ 20 ਦੇ ਹਾਲ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਦਨ ਲਾਲ, ਜਨਰਲ ਸੈਕਟਰੀ ਨਰਿੰਦਰ ਕਸ਼ਯਪ ਅਤੇ ਮੀਤ ਪ੍ਰਧਾਨ ਸ਼ਾਮ ਸੁੰਦਰ ਮੌਜੂਦ ਸਨ।

15 ਅਕਤੂਬਰ 2023 ਨੂੰ ਜਠੇਰਿਆਂ ਦੇ ਅਸਥਾਨ ਦੇ ਹਾਲ ਦਾ ਪਲੱਸਤਰ ਕਰਨ ਦਾ ਕੰਮ ਪੂਰਾ ਹੋ ਗਿਆ ਅਤੇ ਗੇਟ ਲਗਵਾਇਆ ਗਿਆ। ਹਾਲ ਦੇ ਨਾਲ ਵਾਲੀ ਜਮੀਨ ਉਪਰ ਭਰਤੀ ਪਵਾਈ ਗਈ ਅਤੇ ਇਸਦਾ ਲੈਵਲ ਸੜਕ ਤੋਂ ਉਚਾ ਕੀਤਾ ਗਿਆ।

14 ਅਪ੍ਰੈਲ 2024 ਨੂੰ ਸਲਾਨਾ ਮੇਲੇ ਦੌਰਾਨ ਨਵੇਂ ਅਸਥਾਨ ਉਤੇ ਹਵਨ ਕਰਕੇ ਨਵਾਂ ਕੰਮ ਸ਼ੁਰੂ ਕਰਵਾਉਣ ਲਈ ਜਠੇਰਿਆਂ ਦਾ ਅਸ਼ੀਰਵਾਦ ਲਿਆ।